Skip to content

Skip to table of contents

 ਪਾਠ 5

ਤੁਸੀਂ ਸਾਡੀਆਂ ਮੀਟਿੰਗਾਂ ਵਿਚ ਆ ਕੇ ਕੀ ਦੇਖੋਗੇ?

ਤੁਸੀਂ ਸਾਡੀਆਂ ਮੀਟਿੰਗਾਂ ਵਿਚ ਆ ਕੇ ਕੀ ਦੇਖੋਗੇ?

ਅਰਜਨਟੀਨਾ

ਸੀਅਰਾ ਲਿਓਨ

ਬੈਲਜੀਅਮ

ਮਲੇਸ਼ੀਆ

ਬਹੁਤ ਸਾਰੇ ਲੋਕਾਂ ਨੇ ਆਪਣੀਆਂ ਧਾਰਮਿਕ ਥਾਵਾਂ ਵਿਚ ਜਾਣਾ ਬੰਦ ਕਰ ਦਿੱਤਾ ਹੈ ਕਿਉਂਕਿ ਉੱਥੇ ਨਾ ਤਾਂ ਉਨ੍ਹਾਂ ਨੂੰ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਮਿਲਦੇ ਹਨ ਤੇ ਨਾ ਹੀ ਦਿਲਾਸਾ ਮਿਲਦਾ ਹੈ। ਤਾਂ ਫਿਰ, ਤੁਹਾਨੂੰ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਕਿਉਂ ਜਾਣਾ ਚਾਹੀਦਾ ਹੈ? ਤੁਸੀਂ ਉੱਥੇ ਕੀ ਦੇਖੋਗੇ?

ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਮਿਲ ਕੇ ਖ਼ੁਸ਼ੀ ਹੋਵੇਗੀ। ਪਹਿਲੀ ਸਦੀ ਵਿਚ ਮਸੀਹੀ ਪਰਮੇਸ਼ੁਰ ਦੀ ਭਗਤੀ ਕਰਨ, ਉਸ ਦੇ ਬਚਨ ਦਾ ਅਧਿਐਨ ਕਰਨ ਅਤੇ ਇਕ-ਦੂਸਰੇ ਦਾ ਹੌਸਲਾ ਵਧਾਉਣ ਲਈ ਮੰਡਲੀਆਂ ਵਿਚ ਇਕੱਠੇ ਹੁੰਦੇ ਸਨ। (ਇਬਰਾਨੀਆਂ 10:24, 25) ਮੰਡਲੀਆਂ ਵਿਚ ਪਿਆਰ-ਭਰਿਆ ਮਾਹੌਲ ਹੁੰਦਾ ਸੀ ਅਤੇ ਸਾਰੇ ਜਣੇ ਸੱਚੇ ਦੋਸਤਾਂ ਵਾਂਗ ਇਕ-ਦੂਜੇ ਦਾ ਖ਼ਿਆਲ ਰੱਖਦੇ ਸਨ। ਉਹ ਸਾਰੇ ਇਕ-ਦੂਜੇ ਨੂੰ ਭੈਣ-ਭਰਾ ਸਮਝਦੇ ਸਨ। (2 ਥੱਸਲੁਨੀਕੀਆਂ 1:3; 3 ਯੂਹੰਨਾ 14) ਅੱਜ ਅਸੀਂ ਵੀ ਇਸੇ ਤਰ੍ਹਾਂ ਮੰਡਲੀਆਂ ਵਿਚ ਇਕੱਠੇ ਹੁੰਦੇ ਹਾਂ ਅਤੇ ਖ਼ੁਸ਼ੀ ਪਾਉਂਦੇ ਹਾਂ।

ਤੁਸੀਂ ਬਾਈਬਲ ਦੇ ਅਸੂਲਾਂ ’ਤੇ ਚੱਲਣਾ ਸਿੱਖੋਗੇ। ਬਾਈਬਲ ਦੇ ਜ਼ਮਾਨੇ ਦੀ ਤਰ੍ਹਾਂ ਅੱਜ ਵੀ ਆਦਮੀ, ਔਰਤਾਂ ਅਤੇ ਬੱਚੇ ਸਾਰੇ ਇਕੱਠੇ ਮਿਲ ਕੇ ਭਗਤੀ ਕਰਦੇ ਹਨ। ਤਜਰਬੇਕਾਰ ਭਰਾ ਸਮਝਾਉਂਦੇ ਹਨ ਕਿ ਅਸੀਂ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। (ਬਿਵਸਥਾ ਸਾਰ 31:12; ਨਹਮਯਾਹ 8:8) ਸਾਰੇ ਜਣੇ ਬਾਈਬਲ ਵਿਸ਼ਿਆਂ ’ਤੇ ਹੁੰਦੀ ਚਰਚਾ ਵਿਚ ਹਿੱਸਾ ਲੈ ਸਕਦੇ ਹਨ ਅਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾ ਸਕਦੇ ਹਨ। ਇਸ ਤਰ੍ਹਾਂ ਅਸੀਂ ਆਪਣੀ ਉਮੀਦ ਦਾ ਐਲਾਨ ਕਰਦੇ ਹਾਂ।ਇਬਰਾਨੀਆਂ 10:23.

ਪਰਮੇਸ਼ੁਰ ’ਤੇ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ। ਪੌਲੁਸ ਰਸੂਲ ਨੇ ਇਕ ਮੰਡਲੀ ਨੂੰ ਲਿਖਿਆ: ‘ਮੈਂ ਤੁਹਾਨੂੰ ਦੇਖਣ ਨੂੰ ਤਰਸਦਾ ਹਾਂ ਤਾਂਕਿ ਆਪਣੀਆਂ ਗੱਲਾਂ ਨਾਲ ਤੁਹਾਡਾ ਹੌਸਲਾ ਵਧਾ ਸਕਾਂ, ਸਗੋਂ ਤੁਹਾਨੂੰ ਮੇਰੀ ਨਿਹਚਾ ਤੋਂ ਅਤੇ ਮੈਨੂੰ ਤੁਹਾਡੀ ਨਿਹਚਾ ਤੋਂ ਹੌਸਲਾ ਮਿਲੇ।’ (ਰੋਮੀਆਂ 1:11, 12) ਹੋਰ ਮਸੀਹੀਆਂ ਨਾਲ ਲਗਾਤਾਰ ਮੀਟਿੰਗਾਂ ਵਿਚ ਇਕੱਠੇ ਹੋਣ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਦਾ ਸਾਡਾ ਇਰਾਦਾ ਹੋਰ ਪੱਕਾ ਹੁੰਦਾ ਹੈ।

ਕਿਉਂ ਨਾ ਸਾਡੀ ਅਗਲੀ ਮੀਟਿੰਗ ਵਿਚ ਆ ਕੇ ਖ਼ੁਦ ਦੇਖੋ ਕਿ ਉੱਥੇ ਕੀ ਹੁੰਦਾ ਹੈ? ਉੱਥੇ ਤੁਹਾਡਾ ਨਿੱਘਾ ਸੁਆਗਤ ਕੀਤਾ ਜਾਵੇਗਾ। ਮੀਟਿੰਗਾਂ ਵਿਚ ਕੋਈ ਚੰਦਾ ਇਕੱਠਾ ਨਹੀਂ ਕੀਤਾ ਜਾਂਦਾ ਤੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ।

  • ਅਸੀਂ ਮੀਟਿੰਗਾਂ ਵਿਚ ਜਾ ਕੇ ਕਿਨ੍ਹਾਂ ਦੀ ਰੀਸ ਕਰਦੇ ਹਾਂ?

  • ਅਸੀਂ ਮੀਟਿੰਗਾਂ ਵਿਚ ਹਾਜ਼ਰ ਹੋ ਕੇ ਕੀ ਲਾਭ ਉਠਾ ਸਕਦੇ ਹਾਂ?