Skip to content

Skip to table of contents

 ਪਾਠ 11

ਅਸੀਂ ਅਸੈਂਬਲੀਆਂ ਵਿਚ ਕਿਉਂ ਜਾਂਦੇ ਹਾਂ?

ਅਸੀਂ ਅਸੈਂਬਲੀਆਂ ਵਿਚ ਕਿਉਂ ਜਾਂਦੇ ਹਾਂ?

ਮੈਕਸੀਕੋ

ਜਰਮਨੀ

ਬਾਤਸਵਾਨਾ

ਨਿਕਾਰਾਗੁਆ

ਇਟਲੀ

ਇਨ੍ਹਾਂ ਲੋਕਾਂ ਦੇ ਚਿਹਰਿਆਂ ’ਤੇ ਇੰਨੀ ਖ਼ੁਸ਼ੀ ਕਿਉਂ ਹੈ? ਉਹ ਯਹੋਵਾਹ ਦੇ ਗਵਾਹਾਂ ਦੀ ਇਕ ਅਸੈਂਬਲੀ ਵਿਚ ਇਕੱਠੇ ਹੋਏ ਹਨ। ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੂੰ ਸਾਲ ਵਿਚ ਤਿੰਨ ਵਾਰ ਇਕੱਠੇ ਹੋਣ ਲਈ ਕਿਹਾ ਗਿਆ ਸੀ। ਉਨ੍ਹਾਂ ਵਾਂਗ ਅਸੀਂ ਵੀ ਭਗਤੀ ਲਈ ਆਪਣੇ ਭੈਣਾਂ-ਭਰਾਵਾਂ ਨਾਲ ਇਕੱਠੇ ਹੋ ਕੇ ਖ਼ੁਸ਼ ਹੁੰਦੇ ਹਾਂ। (ਬਿਵਸਥਾ ਸਾਰ 16:16) ਸਾਲ ਵਿਚ ਤਿੰਨ ਖ਼ਾਸ ਮੌਕਿਆਂ ਤੇ ਅਸੀਂ ਇਕੱਠੇ ਹੁੰਦੇ ਹਾਂ, ਉਹ ਹਨ: ਇਕ-ਇਕ ਦਿਨ ਦੀਆਂ ਦੋ ਸਰਕਟ ਅਸੈਂਬਲੀਆਂ ਅਤੇ ਤਿੰਨ ਦਿਨ ਦਾ ਵੱਡਾ ਸੰਮੇਲਨ। ਇਨ੍ਹਾਂ ਵਿਚ ਜਾ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

ਇਹ ਸਾਡੇ ਮਸੀਹੀ ਭਾਈਚਾਰੇ ਨੂੰ ਮਜ਼ਬੂਤ ਕਰਦੀਆਂ ਹਨ। ਜਿਵੇਂ ਇਜ਼ਰਾਈਲੀ “ਸੰਗਤਾਂ ਵਿੱਚ” ਯਹੋਵਾਹ ਦੀ ਮਹਿਮਾ ਕਰ ਕੇ ਖ਼ੁਸ਼ ਹੁੰਦੇ ਸਨ, ਇਸੇ ਤਰ੍ਹਾਂ ਅਸੀਂ ਵੀ ਇਨ੍ਹਾਂ ਖ਼ਾਸ ਮੌਕਿਆਂ ਤੇ ਉਸ ਦੀ ਭਗਤੀ ਕਰ ਕੇ ਖ਼ੁਸ਼ ਹੁੰਦੇ ਹਾਂ। (ਜ਼ਬੂਰਾਂ ਦੀ ਪੋਥੀ 26:12; 111:1) ਇਨ੍ਹਾਂ ਅਸੈਂਬਲੀਆਂ ਵਿਚ ਸਾਨੂੰ ਹੋਰਨਾਂ ਮੰਡਲੀਆਂ ਜਾਂ ਹੋਰਨਾਂ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਦੁਪਹਿਰ ਨੂੰ ਅਸੀਂ ਇਕੱਠੇ ਖਾਣਾ ਖਾਂਦੇ ਹਾਂ ਜਿਸ ਦੌਰਾਨ ਅਸੀਂ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਹਾਂ। (ਰਸੂਲਾਂ ਦੇ ਕੰਮ 2:42) ਇਨ੍ਹਾਂ ਅਸੈਂਬਲੀਆਂ ਵਿਚ ਅਸੀਂ ਆਪਣੀ ਅੱਖੀਂ ਦੇਖ ਸਕਦੇ ਹਾਂ ਕਿ ਸਾਰੇ ਭੈਣਾਂ-ਭਰਾਵਾਂ ਵਿਚ ਕਿੰਨਾ ਪਿਆਰ ਹੈ।1 ਪਤਰਸ 2:17.

ਇਹ ਸਾਡੀ ਨਿਹਚਾ ਮਜ਼ਬੂਤ ਕਰਦੀਆਂ ਹਨ। ਜਦੋਂ ਇਜ਼ਰਾਈਲੀਆਂ ਨੂੰ ਧਰਮ-ਗ੍ਰੰਥ ਵਿੱਚੋਂ ਗੱਲਾਂ ਸਮਝਾਈਆਂ ਗਈਆਂ ਸਨ, ਤਾਂ ਉਨ੍ਹਾਂ ਨੂੰ ਇਸ ਦਾ ਬਹੁਤ ਫ਼ਾਇਦਾ ਹੋਇਆ। (ਨਹਮਯਾਹ 8:8, 12) ਅਸੀਂ ਵੀ ਅਸੈਂਬਲੀਆਂ ਵਿਚ ਦਿੱਤੀ ਜਾਂਦੀ ਬਾਈਬਲ ਦੀ ਸਿੱਖਿਆ ਦੀ ਕਦਰ ਕਰਦੇ ਹਾਂ। ਹਰ ਪ੍ਰੋਗ੍ਰਾਮ ਬਾਈਬਲ ਦੀ ਕਿਸੇ ਆਇਤ ’ਤੇ ਆਧਾਰਿਤ ਹੁੰਦਾ ਹੈ। ਵਧੀਆ ਭਾਸ਼ਣਾਂ, ਭਾਸ਼ਣ-ਲੜੀਆਂ ਅਤੇ ਪ੍ਰਦਰਸ਼ਨਾਂ ਰਾਹੀਂ ਸਾਨੂੰ ਸਿਖਾਇਆ ਜਾਂਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਕਿਵੇਂ ਪੂਰੀ ਕਰ ਸਕਦੇ ਹਾਂ। ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਦੇ ਤਜਰਬੇ ਸੁਣ ਕੇ ਹੌਸਲਾ ਮਿਲਦਾ ਹੈ ਜੋ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਯਿਸੂ ਦੇ ਚੇਲੇ ਹੋਣ ਕਰਕੇ ਮੁਸ਼ਕਲਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰ ਰਹੇ ਹਨ। ਵੱਡੇ ਸੰਮੇਲਨਾਂ ਵਿਚ ਬਾਈਬਲ ਦੇ ਬਿਰਤਾਂਤਾਂ ਉੱਤੇ ਆਧਾਰਿਤ ਡਰਾਮੇ ਦਿਖਾਏ ਜਾਂਦੇ ਹਨ ਜਿਨ੍ਹਾਂ ਤੋਂ ਅਸੀਂ ਵਧੀਆ ਸਬਕ ਸਿੱਖਦੇ ਹਾਂ। ਜਿਹੜੇ ਲੋਕ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੇਵਾ ਲਈ ਸਮਰਪਿਤ ਕਰਦੇ ਹਨ, ਉਨ੍ਹਾਂ ਨੂੰ ਅਸੈਂਬਲੀ ਵਿਚ ਬਪਤਿਸਮਾ ਦਿੱਤਾ ਜਾਂਦਾ ਹੈ

  • ਅਸੈਂਬਲੀਆਂ ਤੇ ਸੰਮੇਲਨ ਖ਼ੁਸ਼ੀ ਦੇ ਮੌਕੇ ਕਿਉਂ ਹਨ?

  • ਅਸੈਂਬਲੀ ਵਿਚ ਜਾ ਕੇ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?