Skip to content

Skip to table of contents

 ਪਾਠ 28

ਸਾਡੀ ਵੈੱਬਸਾਈਟ ’ਤੇ ਕੀ ਹੈ?

ਸਾਡੀ ਵੈੱਬਸਾਈਟ ’ਤੇ ਕੀ ਹੈ?

ਫਰਾਂਸ

ਪੋਲੈਂਡ

ਰੂਸ

ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਪਣਾ ਚਾਨਣ ਲੋਕਾਂ ਸਾਮ੍ਹਣੇ ਚਮਕਾਓ, ਤਾਂਕਿ ਉਹ ਤੁਹਾਡੇ ਚੰਗੇ ਕੰਮ ਦੇਖ ਕੇ ਤੁਹਾਡੇ ਪਿਤਾ ਦੀ ਜੋ ਸਵਰਗ ਵਿਚ ਹੈ ਵਡਿਆਈ ਕਰਨ।” (ਮੱਤੀ 5:16) ਇਸ ਤਰ੍ਹਾਂ ਕਰਨ ਲਈ ਅਸੀਂ ਇੰਟਰਨੈੱਟ ਵਰਗੀ ਆਧੁਨਿਕ ਤਕਨਾਲੋਜੀ ਦਾ ਪੂਰਾ ਲਾਭ ਉਠਾਉਂਦੇ ਹਾਂ। ਸਾਡੀ ਵੈੱਬਸਾਈਟ ਦਾ ਨਾਂ jw.org ਹੈ। ਇਸ ’ਤੇ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਅਤੇ ਉਨ੍ਹਾਂ ਦੇ ਕੰਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਸਾਈਟ ’ਤੇ ਕਿਹੜੀ ਖ਼ਾਸ ਜਾਣਕਾਰੀ ਉਪਲਬਧ ਹੈ?

ਆਮ ਪੁੱਛੇ ਜਾਂਦੇ ਸਵਾਲਾਂ ਦੇ ਬਾਈਬਲ ਵਿੱਚੋਂ ਜਵਾਬ। ਇਸ ਵੈੱਬਸਾਈਟ ’ਤੇ ਤੁਸੀਂ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਪਾ ਸਕਦੇ ਹੋ ਜੋ ਲੋਕ ਆਮ ਪੁੱਛਦੇ ਹਨ। ਮਿਸਾਲ ਲਈ, ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਅਤੇ ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? ਨਾਂ ਦੇ ਪਰਚੇ ਸਾਡੀ ਵੈੱਬਸਾਈਟ ’ਤੇ 600 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹਨ। ਇਸ ’ਤੇ 130 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ਦਾ ਨਵੀਂ ਦੁਨੀਆਂ ਅਨੁਵਾਦ ਵੀ ਦਿੱਤਾ ਗਿਆ ਹੈ। ਨਾਲੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਅਤੇ ਹਾਲ ਹੀ ਦੇ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲੇ ਅਤੇ ਹੋਰ ਕਈ ਬਾਈਬਲ-ਆਧਾਰਿਤ ਪ੍ਰਕਾਸ਼ਨ ਵੀ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰਕਾਸ਼ਨਾਂ ਨੂੰ ਵੈੱਬਸਾਈਟ ’ਤੇ ਪੜ੍ਹਿਆ ਜਾਂ ਸੁਣਿਆ ਜਾ ਸਕਦਾ ਹੈ ਜਾਂ ਫਿਰ ਇਨ੍ਹਾਂ ਨੂੰ MP3, PDF ਜਾਂ EPUB ਫ਼ਾਈਲਾਂ ਵਜੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਤੁਸੀਂ ਕਿਸੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਉਸ ਦੀ ਭਾਸ਼ਾ ਵਿਚ ਕੁਝ ਸਫ਼ੇ ਪ੍ਰਿੰਟ ਕਰ ਕੇ ਦਿਖਾ ਸਕਦੇ ਹੋ! ਅਨੇਕ ਸੈਨਤ ਭਾਸ਼ਾਵਾਂ ਵਿਚ ਪ੍ਰਕਾਸ਼ਨ ਵਿਡਿਓ ’ਤੇ ਵੀ ਉਪਲਬਧ ਹਨ। ਤੁਸੀਂ ਬਾਈਬਲ-ਆਧਾਰਿਤ ਆਡੀਓ ਬਾਈਬਲ ਅਤੇ ਸੰਗੀਤ ਵੀ ਡਾਊਨਲੋਡ ਕਰ ਸਕਦੇ ਹੋ।

ਯਹੋਵਾਹ ਦੇ ਗਵਾਹਾਂ ਬਾਰੇ ਸਹੀ ਜਾਣਕਾਰੀ। ਇਸ ਵੈੱਬਸਾਈਟ ’ਤੇ ਦੁਨੀਆਂ ਭਰ ਵਿਚ ਕੀਤੇ ਜਾਂਦੇ ਸਾਡੇ ਕੰਮ ਬਾਰੇ ਤਾਜ਼ੀਆਂ ਖ਼ਬਰਾਂ ਅਤੇ ਵਿਡਿਓ, ਯਹੋਵਾਹ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਅਤੇ ਕੁਦਰਤੀ ਆਫ਼ਤਾਂ ਤੋਂ ਬਾਅਦ ਸਾਡੇ ਰਾਹਤ ਪਹੁੰਚਾਉਣ ਦੇ ਕੰਮਾਂ ਬਾਰੇ ਵੀ ਜਾਣਕਾਰੀ ਉਪਲਬਧ ਹੈ। ਵੈੱਬਸਾਈਟ ’ਤੇ ਤੁਸੀਂ ਸਾਡੇ ਆਉਣ ਵਾਲੇ ਜ਼ਿਲ੍ਹਾ ਸੰਮੇਲਨ ਦੀਆਂ ਤਾਰੀਖ਼ਾਂ ਅਤੇ ਸਾਡੇ ਬ੍ਰਾਂਚ ਆਫ਼ਿਸਾਂ ਦੇ ਪਤੇ ਵੀ ਦੇਖ ਸਕਦੇ ਹੋ।

ਅਸੀਂ ਆਪਣੀ ਵੈੱਬਸਾਈਟ ਇਸਤੇਮਾਲ ਕਰ ਕੇ ਧਰਤੀ ਦੇ ਕੋਨੇ-ਕੋਨੇ ਵਿਚ ਸੱਚਾਈ ਦਾ ਚਾਨਣ ਚਮਕਾ ਰਹੇ ਹਾਂ। ਦੁਨੀਆਂ ਦੇ ਹਰ ਮਹਾਂਦੀਪ, ਇੱਥੋਂ ਤਕ ਕਿ ਦੁਨੀਆਂ ਦੇ ਸਭ ਤੋਂ ਬਰਫ਼ੀਲੇ ਐਂਟਾਰਕਟਿਕਾ ਮਹਾਂਦੀਪ ਦੇ ਲੋਕਾਂ ਨੂੰ ਵੀ ਫ਼ਾਇਦਾ ਹੋ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਕਿ ਧਰਤੀ ਦੇ ਹਰ ਹਿੱਸੇ ਵਿਚ “ਯਹੋਵਾਹ ਦਾ ਬਚਨ ਤੇਜ਼ੀ ਨਾਲ ਫੈਲਦਾ ਜਾਵੇ” ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ।2 ਥੱਸਲੁਨੀਕੀਆਂ 3:1.

  • jw.org ਵੈੱਬਸਾਈਟ ਬਾਈਬਲ ਵਿਚ ਦੱਸੀ ਸੱਚਾਈ ਬਾਰੇ ਜਾਣਨ ਵਿਚ ਲੋਕਾਂ ਦੀ ਕਿਵੇਂ ਮਦਦ ਕਰ ਰਹੀ ਹੈ?

  • ਤੁਸੀਂ ਸਾਡੀ ਵੈੱਬਸਾਈਟ ਤੋਂ ਕਿਹੜੀ ਜਾਣਕਾਰੀ ਲੈਣੀ ਚਾਹੁੰਦੇ ਹੋ?