Skip to content

Skip to table of contents

 ਪਾਠ 9

ਅਸੀਂ ਮੀਟਿੰਗਾਂ ਲਈ ਚੰਗੀ ਤਰ੍ਹਾਂ ਤਿਆਰੀ ਕਿਵੇਂ ਕਰ ਸਕਦੇ ਹਾਂ?

ਅਸੀਂ ਮੀਟਿੰਗਾਂ ਲਈ ਚੰਗੀ ਤਰ੍ਹਾਂ ਤਿਆਰੀ ਕਿਵੇਂ ਕਰ ਸਕਦੇ ਹਾਂ?

ਕੰਬੋਡੀਆ

ਯੂਕਰੇਨ

ਜੇ ਤੁਸੀਂ ਯਹੋਵਾਹ ਦੇ ਕਿਸੇ ਗਵਾਹ ਨਾਲ ਬਾਈਬਲ ਸਟੱਡੀ ਕਰ ਰਹੇ ਹੋ, ਤਾਂ ਉਮੀਦ ਹੈ ਕਿ ਤੁਸੀਂ ਸਟੱਡੀ ਵਾਸਤੇ ਪਹਿਲਾਂ ਤਿਆਰੀ ਕਰਨ ਦੀ ਕੋਸ਼ਿਸ਼ ਕਰਦੇ ਹੋ। ਮੀਟਿੰਗਾਂ ਤੋਂ ਵੀ ਪੂਰਾ ਲਾਭ ਲੈਣ ਲਈ ਤੁਸੀਂ ਪਹਿਲਾਂ ਤੋਂ ਹੀ ਤਿਆਰੀ ਕਰੋ। ਜੇ ਤੁਸੀਂ ਸਟੱਡੀ ਕਰਨ ਦੀ ਚੰਗੀ ਰੁਟੀਨ ਬਣਾਓ, ਤਾਂ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।

ਤੈਅ ਕਰੋ ਕਿ ਤੁਸੀਂ ਕਿੱਥੇ ਅਤੇ ਕਦੋਂ ਸਟੱਡੀ ਕਰੋਗੇ। ਤੁਸੀਂ ਕਦੋਂ ਧਿਆਨ ਲਗਾ ਕੇ ਸਟੱਡੀ ਕਰ ਸਕਦੇ ਹੋ? ਕੀ ਸਵੇਰੇ-ਸਵੇਰੇ ਪੜ੍ਹਨਾ ਤੁਹਾਡੇ ਲਈ ਬਿਹਤਰ ਹੈ ਜਾਂ ਕੰਮ ’ਤੇ ਜਾਣ ਤੋਂ ਪਹਿਲਾਂ ਜਾਂ ਸ਼ਾਮ ਨੂੰ ਜਾਂ ਬੱਚਿਆਂ ਦੇ ਸੌਣ ਤੋਂ ਬਾਅਦ? ਜੇ ਤੁਸੀਂ ਜ਼ਿਆਦਾ ਸਮਾਂ ਨਹੀਂ ਵੀ ਲਗਾ ਸਕਦੇ, ਫਿਰ ਵੀ ਤੈਅ ਕਰੋ ਕਿ ਤੁਸੀਂ ਕਿੰਨਾ ਕੁ ਸਮਾਂ ਸਟੱਡੀ ਕਰੋਗੇ ਅਤੇ ਹੋਰ ਕਿਸੇ ਕੰਮ ਨੂੰ ਇਸ ਵਿਚ ਰੁਕਾਵਟ ਨਾ ਬਣਨ ਦਿਓ। ਕਿਸੇ ਸ਼ਾਂਤ ਜਗ੍ਹਾ ਬੈਠੋ ਜਿੱਥੇ ਰੇਡੀਓ, ਟੀ. ਵੀ. ਜਾਂ ਮੋਬਾਇਲ ਫ਼ੋਨ ਕਰਕੇ ਤੁਹਾਡਾ ਧਿਆਨ ਨਾ ਭਟਕੇ। ਸਟੱਡੀ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰੋ ਤਾਂਕਿ ਯਹੋਵਾਹ ਦੀ ਮਦਦ ਨਾਲ ਤੁਸੀਂ ਆਪਣੀਆਂ ਚਿੰਤਾਵਾਂ ਨੂੰ ਭੁੱਲ ਕੇ ਆਪਣਾ ਪੂਰਾ ਧਿਆਨ ਪਰਮੇਸ਼ੁਰ ਦੇ ਬਚਨ ’ਤੇ ਲਾ ਸਕੋ।ਫ਼ਿਲਿੱਪੀਆਂ 4:6, 7.

ਮੀਟਿੰਗਾਂ ਵਿਚ ਹਿੱਸਾ ਲੈਣ ਦੀ ਤਿਆਰੀ ਕਰੋ। ਪਹਿਲਾਂ ਲੇਖ ਜਾਂ ਅਧਿਆਇ ਦੇ ਵਿਸ਼ੇ ਬਾਰੇ ਸੋਚੋ ਅਤੇ ਦੇਖੋ ਕਿ ਹਰ ਸਿਰਲੇਖ ਇਸ ਨਾਲ ਕੀ ਤਅੱਲਕ ਰੱਖਦਾ ਹੈ। ਫਿਰ ਤਸਵੀਰਾਂ ਅਤੇ ਦੁਬਾਰਾ ਵਿਚਾਰ ਕਰਨ ਲਈ ਦਿੱਤੇ ਸਵਾਲਾਂ ਵੱਲ ਧਿਆਨ ਦਿਓ ਜੋ ਮੁੱਖ ਗੱਲਾਂ ਉੱਤੇ ਜ਼ੋਰ ਦਿੰਦੇ ਹਨ। ਇਸ ਤੋਂ ਬਾਅਦ ਇਕ-ਇਕ ਪੈਰਾ ਪੜ੍ਹ ਕੇ ਹੇਠਾਂ ਪੁੱਛੇ ਗਏ ਸਵਾਲ ਦਾ ਜਵਾਬ ਲੱਭੋ। ਪੈਰੇ ਵਿਚ ਦਿੱਤੇ ਗਏ ਹਵਾਲਿਆਂ ਨੂੰ ਪੜ੍ਹੋ ਅਤੇ ਸੋਚੋ ਕਿ ਇਨ੍ਹਾਂ ਦਾ ਵਿਸ਼ੇ ਨਾਲ ਕੀ ਸੰਬੰਧ ਹੈ। (ਰਸੂਲਾਂ ਦੇ ਕੰਮ 17:11) ਜਦੋਂ ਤੁਹਾਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ, ਤਾਂ ਉਸ ਹੇਠਾਂ ਜਾਂ ਜ਼ਰੂਰੀ ਸ਼ਬਦਾਂ ਹੇਠਾਂ ਲਕੀਰ ਲਾਓ ਤਾਂਕਿ ਤੁਹਾਨੂੰ ਮੀਟਿੰਗ ਵਿਚ ਜਵਾਬ ਯਾਦ ਆ ਸਕੇ। ਫਿਰ ਜੇ ਤੁਸੀਂ ਚਾਹੋ, ਤਾਂ ਮੀਟਿੰਗ ਵਿਚ ਹੱਥ ਖੜ੍ਹਾ ਕਰ ਕੇ ਤੁਸੀਂ ਆਪਣੇ ਸ਼ਬਦਾਂ ਵਿਚ ਛੋਟੀ ਜਿਹੀ ਟਿੱਪਣੀ ਦੇ ਸਕਦੇ ਹੋ।

ਹਰ ਹਫ਼ਤੇ ਮੀਟਿੰਗਾਂ ਵਿਚ ਚਰਚਾ ਕੀਤੇ ਜਾਣ ਵਾਲੇ ਵੱਖੋ-ਵੱਖਰੇ ਵਿਸ਼ਿਆਂ ਦਾ ਅਧਿਐਨ ਕਰ ਕੇ ਤੁਸੀਂ ਬਾਈਬਲ ਬਾਰੇ ਆਪਣੇ ਗਿਆਨ ਦੇ “ਖ਼ਜ਼ਾਨੇ” ਨੂੰ ਵਧਾ ਸਕਦੇ ਹੋ।ਮੱਤੀ 13:51, 52.

  • ਮੀਟਿੰਗਾਂ ਵਾਸਤੇ ਤਿਆਰੀ ਕਰਨ ਲਈ ਤੁਸੀਂ ਕਿਹੜੀ ਰੁਟੀਨ ਬਣਾ ਸਕਦੇ ਹੋ?

  • ਮੀਟਿੰਗਾਂ ਵਿਚ ਟਿੱਪਣੀਆਂ ਦੇਣ ਲਈ ਤੁਸੀਂ ਕਿਵੇਂ ਤਿਆਰੀ ਕਰ ਸਕਦੇ ਹੋ?