Skip to content

Skip to table of contents

 ਪਾਠ 4

ਨਵੀਂ ਦੁਨੀਆਂ ਅਨੁਵਾਦ ਦੀ ਲੋੜ ਕਿਉਂ ਪਈ?

ਨਵੀਂ ਦੁਨੀਆਂ ਅਨੁਵਾਦ ਦੀ ਲੋੜ ਕਿਉਂ ਪਈ?

ਕਾਂਗੋ (ਕਿੰਸ਼ਾਸਾ)

ਰਵਾਂਡਾ

ਤੀਜੀ ਅਤੇ ਚੌਥੀ ਸਦੀ ਈਸਵੀ ਦੀ ਸਿਮਾਕਸ ਨਾਂ ਦੀ ਹੱਥ-ਲਿਖਤ ਦਾ ਟੁਕੜਾ ਜਿੱਥੇ ਜ਼ਬੂਰ 69:31 ਵਿਚ ਪਰਮੇਸ਼ੁਰ ਦਾ ਨਾਂ ਪਾਇਆ ਜਾਂਦਾ ਹੈ

ਕਈ ਦਹਾਕਿਆਂ ਤਕ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਦੇ ਵੱਖੋ-ਵੱਖਰੇ ਅਨੁਵਾਦਾਂ ਨੂੰ ਵਰਤਿਆ, ਛਾਪਿਆ ਅਤੇ ਵੰਡਿਆ ਸੀ। ਪਰ ਫਿਰ ਅਸੀਂ ਇਕ ਨਵਾਂ ਅਨੁਵਾਦ ਤਿਆਰ ਕਰਨ ਦੀ ਲੋੜ ਮਹਿਸੂਸ ਕੀਤੀ ਤਾਂਕਿ ਸਾਰੇ ਲੋਕਾਂ ਨੂੰ “ਸੱਚਾਈ ਦਾ ਸਹੀ ਗਿਆਨ” ਮਿਲ ਸਕੇ ਕਿਉਂਕਿ ਪਰਮੇਸ਼ੁਰ ਦੀ ਇਹੀ ਇੱਛਾ ਹੈ। (1 ਤਿਮੋਥਿਉਸ 2:3, 4) ਇਸ ਲਈ 1950 ਤੋਂ ਅਸੀਂ ਕਈ ਹਿੱਸਿਆਂ ਵਿਚ ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਰੀਲੀਜ਼ ਕਰਨਾ ਸ਼ੁਰੂ ਕੀਤਾ। ਇਸ ਬਾਈਬਲ ਦਾ ਹੁਣ 130 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਸਹੀ-ਸਹੀ ਅਨੁਵਾਦ ਕੀਤਾ ਜਾ ਚੁੱਕਾ ਹੈ।

ਇਕ ਅਜਿਹੀ ਬਾਈਬਲ ਦੀ ਲੋੜ ਪਈ ਜੋ ਆਸਾਨੀ ਨਾਲ ਸਮਝ ਆਵੇ। ਸਮੇਂ ਦੇ ਬੀਤਣ ਨਾਲ ਭਾਸ਼ਾਵਾਂ ਬਦਲ ਜਾਂਦੀਆਂ ਹਨ। ਇਸ ਕਰਕੇ ਬਾਈਬਲ ਦੇ ਬਹੁਤ ਸਾਰੇ ਅਨੁਵਾਦਾਂ ਵਿਚ ਵਰਤੀ ਗਈ ਭਾਸ਼ਾ ਸਮਝਣ ਵਿਚ ਔਖੀ ਹੈ ਜਾਂ ਪੁਰਾਣੀ ਹੋ ਚੁੱਕੀ ਹੈ। ਇਸ ਦੇ ਨਾਲ-ਨਾਲ ਅਜਿਹੀਆਂ ਪੁਰਾਣੀਆਂ ਹੱਥ-ਲਿਖਤਾਂ ਮਿਲੀਆਂ ਹਨ ਜੋ ਮੁਢਲੀਆਂ ਲਿਖਤਾਂ ਨਾਲ ਜ਼ਿਆਦਾ ਮਿਲਦੀਆਂ-ਜੁਲਦੀਆਂ ਹਨ। ਇਨ੍ਹਾਂ ਹੱਥ-ਲਿਖਤਾਂ ਦੀ ਮਦਦ ਨਾਲ ਬਾਈਬਲ ਵਿਚ ਵਰਤੀ ਗਈ ਇਬਰਾਨੀ, ਅਰਾਮੀ ਤੇ ਯੂਨਾਨੀ ਭਾਸ਼ਾਵਾਂ ਸਮਝਣ ਵਿਚ ਮਦਦ ਮਿਲੀ ਹੈ।

ਇਕ ਅਜਿਹੇ ਅਨੁਵਾਦ ਦੀ ਲੋੜ ਪਈ ਜੋ ਪਰਮੇਸ਼ੁਰ ਦੇ ਸੰਦੇਸ਼ ਅਨੁਸਾਰ ਬਿਲਕੁਲ ਸਹੀ ਹੋਵੇ। ਬਾਈਬਲ ਦੇ ਅਨੁਵਾਦਕਾਂ ਨੂੰ ਇਸ ਵਿਚ ਆਪਣੇ ਵੱਲੋਂ ਨਾ ਤਾਂ ਕੋਈ ਗੱਲ ਪਾਉਣੀ ਚਾਹੀਦੀ ਹੈ ਤੇ ਨਾ ਹੀ ਕੋਈ ਗੱਲ ਕੱਢਣੀ ਚਾਹੀਦੀ ਹੈ, ਸਗੋਂ ਉਨ੍ਹਾਂ ਨੂੰ ਮੁਢਲੀਆਂ ਲਿਖਤਾਂ ਅਨੁਸਾਰ ਇਸ ਦਾ ਸਹੀ-ਸਹੀ ਅਨੁਵਾਦ ਕਰਨਾ ਚਾਹੀਦਾ ਹੈ। ਪਰ ਜ਼ਿਆਦਾਤਰ ਅਨੁਵਾਦਾਂ ਵਿਚ ਪਰਮੇਸ਼ੁਰ ਦਾ ਪਵਿੱਤਰ ਨਾਂ ਯਹੋਵਾਹ ਨਹੀਂ ਵਰਤਿਆ ਗਿਆ ਹੈ।

ਇਕ ਅਜਿਹੀ ਬਾਈਬਲ ਦੀ ਲੋੜ ਪਈ ਜੋ ਪਰਮੇਸ਼ੁਰ ਨੂੰ ਮਹਿਮਾ ਦੇਵੇ। (2 ਤਿਮੋਥਿਉਸ 3:16) ਜਿਵੇਂ ਹੇਠਲੀ ਤਸਵੀਰ ਵਿਚ ਦਿਖਾਇਆ ਗਿਆ ਹੈ, ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ ਵਿਚ ਯਹੋਵਾਹ ਦਾ ਨਾਂ ਤਕਰੀਬਨ 7,000 ਵਾਰ ਪਾਇਆ ਜਾਂਦਾ ਹੈ। ਇਸ ਲਈ ਜਿੱਥੇ ਵੀ ਇਹ ਨਾਂ ਆਉਂਦਾ ਹੈ, ਉੱਥੇ ਨਵੀਂ ਦੁਨੀਆਂ ਅਨੁਵਾਦ ਵਿਚ ਇਹ ਨਾਂ ਦੁਬਾਰਾ ਪਾਇਆ ਗਿਆ ਹੈ। (ਜ਼ਬੂਰਾਂ ਦੀ ਪੋਥੀ 83:18) ਕਈ ਸਾਲ ਚੰਗੀ ਤਰ੍ਹਾਂ ਖੋਜਬੀਨ ਕਰਨ ਤੋਂ ਬਾਅਦ ਇਹ ਬਾਈਬਲ ਤਿਆਰ ਕੀਤੀ ਗਈ ਹੈ। ਇਸ ਵਿਚ ਪਰਮੇਸ਼ੁਰ ਦੀ ਸੋਚਣੀ ਨੂੰ ਸਪੱਸ਼ਟ ਤਰੀਕੇ ਨਾਲ ਦੱਸਿਆ ਗਿਆ ਹੈ ਜਿਸ ਕਰਕੇ ਇਸ ਨੂੰ ਪੜ੍ਹ ਕੇ ਬਹੁਤ ਮਜ਼ਾ ਆਉਂਦਾ ਹੈ। ਭਾਵੇਂ ਨਵੀਂ ਦੁਨੀਆਂ ਅਨੁਵਾਦ ਤੁਹਾਡੀ ਭਾਸ਼ਾ ਵਿਚ ਹੈ ਜਾਂ ਨਹੀਂ, ਫਿਰ ਵੀ ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਯਹੋਵਾਹ ਦਾ ਬਚਨ ਹਰ ਰੋਜ਼ ਪੜ੍ਹੋ।ਯਹੋਸ਼ੁਆ 1:8; ਜ਼ਬੂਰਾਂ ਦੀ ਪੋਥੀ 1:2, 3.

  • ਅਸੀਂ ਬਾਈਬਲ ਦਾ ਨਵਾਂ ਅਨੁਵਾਦ ਕਰਨ ਦਾ ਕਿਉਂ ਫ਼ੈਸਲਾ ਕੀਤਾ ਸੀ?

  • ਜੇ ਤੁਸੀਂ ਪਰਮੇਸ਼ੁਰ ਦੀ ਇੱਛਾ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹਰ ਰੋਜ਼ ਕੀ ਕਰਨ ਦੀ ਲੋੜ ਹੈ?