Skip to content

Skip to table of contents

 ਪਾਠ 18

ਕੁਦਰਤੀ ਆਫ਼ਤਾਂ ਆਉਣ ਤੇ ਅਸੀਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰਦੇ ਹਾਂ?

ਕੁਦਰਤੀ ਆਫ਼ਤਾਂ ਆਉਣ ਤੇ ਅਸੀਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰਦੇ ਹਾਂ?

ਡਮਿਨੀਕਨ ਗਣਰਾਜ

ਜਪਾਨ

ਹੈਟੀ

ਕੁਦਰਤੀ ਆਫ਼ਤਾਂ ਆਉਣ ਤੇ ਯਹੋਵਾਹ ਦੇ ਗਵਾਹ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਫਟਾਫਟ ਪ੍ਰਬੰਧ ਕਰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਇਕ-ਦੂਜੇ ਨੂੰ ਦਿਲੋਂ ਪਿਆਰ ਕਰਦੇ ਹਾਂ। (ਯੂਹੰਨਾ 13:34, 35; 1 ਯੂਹੰਨਾ 3:17, 18) ਅਸੀਂ ਕਿਨ੍ਹਾਂ ਤਰੀਕਿਆਂ ਨਾਲ ਮਦਦ ਕਰਦੇ ਹਾਂ?

ਅਸੀਂ ਪੈਸਾ ਦਾਨ ਕਰਦੇ ਹਾਂ। ਪਹਿਲੀ ਸਦੀ ਵਿਚ ਜਦੋਂ ਯਹੂਦੀਆ ਵਿਚ ਵੱਡਾ ਕਾਲ਼ ਪਿਆ ਸੀ, ਤਾਂ ਅੰਤਾਕੀਆ ਦੇ ਮਸੀਹੀਆਂ ਨੇ ਲੋੜਵੰਦ ਭਰਾਵਾਂ ਨੂੰ ਪੈਸੇ ਭੇਜੇ ਸਨ। (ਰਸੂਲਾਂ ਦੇ ਕੰਮ 11:27-30) ਇਸੇ ਤਰ੍ਹਾਂ ਅੱਜ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਦੁਨੀਆਂ ਦੇ ਕਿਸੇ ਹਿੱਸੇ ਵਿਚ ਸਾਡੇ ਭਰਾ ਔਖੀ ਘੜੀ ਵਿੱਚੋਂ ਦੀ ਲੰਘ ਰਹੇ ਹਨ, ਤਾਂ ਅਸੀਂ ਆਪਣੀ ਮੰਡਲੀ ਦੇ ਜ਼ਰੀਏ ਉਨ੍ਹਾਂ ਨੂੰ ਪੈਸੇ ਭੇਜਦੇ ਹਾਂ ਤਾਂਕਿ ਉਹ ਲੋੜੀਂਦੀਆਂ ਚੀਜ਼ਾਂ ਖ਼ਰੀਦ ਸਕਣ।2 ਕੁਰਿੰਥੀਆਂ 8:13-15.

ਅਸੀਂ ਲੋੜੀਂਦੇ ਕੰਮ ਕਰਦੇ ਹਾਂ। ਕੁਦਰਤੀ ਆਫ਼ਤ ਆਉਣ ਤੇ ਬਜ਼ੁਰਗ ਪਤਾ ਕਰਦੇ ਹਨ ਕਿ ਮੰਡਲੀ ਦਾ ਹਰ ਭੈਣ-ਭਰਾ ਸਹੀ-ਸਲਾਮਤ ਹੈ ਜਾਂ ਨਹੀਂ। ਰਿਲੀਫ ਕਮੇਟੀ ਖਾਣ-ਪੀਣ ਦੀਆਂ ਚੀਜ਼ਾਂ, ਸਾਫ਼ ਪਾਣੀ, ਕੱਪੜੇ, ਰਹਿਣ ਲਈ ਜਗ੍ਹਾ ਅਤੇ ਦਵਾਈਆਂ ਦਾ ਪ੍ਰਬੰਧ ਕਰਦੀ ਹੈ। ਬਹੁਤ ਸਾਰੇ ਕਾਰੀਗਰ ਭੈਣ-ਭਰਾ ਆਪਣੇ ਖ਼ਰਚੇ ’ਤੇ ਜਾ ਕੇ ਰਾਹਤ ਕੰਮ ਵਿਚ ਹਿੱਸਾ ਲੈਂਦੇ ਹਨ ਜਾਂ ਨੁਕਸਾਨੇ ਗਏ ਘਰਾਂ ਤੇ ਕਿੰਗਡਮ ਹਾਲਾਂ ਦੀ ਮੁਰੰਮਤ ਕਰਦੇ ਹਨ। ਸਾਡੇ ਸੰਗਠਨ ਵਿਚ ਏਕਤਾ ਹੈ ਅਤੇ ਸਾਨੂੰ ਮਿਲ ਕੇ ਕੰਮ ਕਰਨ ਦਾ ਤਜਰਬਾ ਹੈ, ਇਸ ਕਰਕੇ ਅਸੀਂ ਔਖੇ ਸਮਿਆਂ ਵਿਚ ਜਲਦੀ ਹੀ ਜ਼ਰੂਰੀ ਚੀਜ਼ਾਂ ਅਤੇ ਕੰਮ ਕਰਨ ਲਈ ਭੈਣਾਂ-ਭਰਾਵਾਂ ਨੂੰ ਇਕੱਠਾ ਕਰ ਸਕਦੇ ਹਾਂ। ਹਾਲਾਂਕਿ ਅਸੀਂ ‘ਆਪਣੇ ਮਸੀਹੀ ਭੈਣਾਂ-ਭਰਾਵਾਂ’ ਦੀ ਮਦਦ ਕਰਦੇ ਹਾਂ, ਪਰ ਜੇ ਹੋ ਸਕੇ, ਤਾਂ ਅਸੀਂ ਦੂਜਿਆਂ ਦੀ ਵੀ ਮਦਦ ਕਰਦੇ ਹਾਂ ਚਾਹੇ ਉਨ੍ਹਾਂ ਦਾ ਧਰਮ ਜੋ ਮਰਜ਼ੀ ਹੋਵੇ।ਗਲਾਤੀਆਂ 6:10.

ਬਾਈਬਲ ਤੋਂ ਅਸੀਂ ਲੋਕਾਂ ਨੂੰ ਦਿਲਾਸਾ ਦਿੰਦੇ ਹਾਂ। ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਖ਼ਾਸ ਕਰਕੇ ਦਿਲਾਸੇ ਦੀ ਲੋੜ ਹੁੰਦੀ ਹੈ। ਇਨ੍ਹਾਂ ਮੌਕਿਆਂ ਤੇ ਸਾਨੂੰ ਯਹੋਵਾਹ ਤੋਂ ਤਾਕਤ ਮਿਲਦੀ ਹੈ ਜੋ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।” (2 ਕੁਰਿੰਥੀਆਂ 1:3, 4) ਨਿਰਾਸ਼ ਲੋਕਾਂ ਨੂੰ ਅਸੀਂ ਖ਼ੁਸ਼ੀ ਨਾਲ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਦੱਸਦੇ ਹਾਂ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਸਾਰੀਆਂ ਆਫ਼ਤਾਂ ਨੂੰ ਖ਼ਤਮ ਕਰ ਦੇਵੇਗਾ ਜਿਨ੍ਹਾਂ ਕਾਰਨ ਅਸੀਂ ਦੁੱਖ-ਤਕਲੀਫ਼ਾਂ ਸਹਿੰਦੇ ਹਾਂ।ਪ੍ਰਕਾਸ਼ ਦੀ ਕਿਤਾਬ 21:4.

  • ਆਫ਼ਤਾਂ ਆਉਣ ਤੇ ਯਹੋਵਾਹ ਦੇ ਗਵਾਹ ਫਟਾਫਟ ਮਦਦ ਕਰਨ ਲਈ ਪ੍ਰਬੰਧ ਕਿੱਦਾਂ ਕਰ ਲੈਂਦੇ ਹਨ?

  • ਅਸੀਂ ਆਫ਼ਤਾਂ ਵਿੱਚੋਂ ਬਚੇ ਲੋਕਾਂ ਨੂੰ ਬਾਈਬਲ ਤੋਂ ਕਿਹੜਾ ਦਿਲਾਸਾ ਦੇ ਸਕਦੇ ਹਾਂ?