Skip to content

Skip to table of contents

 ਪਾਠ 27

ਕਿੰਗਡਮ ਹਾਲ ਦੀ ਲਾਇਬ੍ਰੇਰੀ ਤੋਂ ਸਾਨੂੰ ਕੀ ਲਾਭ ਹੋ ਸਕਦਾ ਹੈ?

ਕਿੰਗਡਮ ਹਾਲ ਦੀ ਲਾਇਬ੍ਰੇਰੀ ਤੋਂ ਸਾਨੂੰ ਕੀ ਲਾਭ ਹੋ ਸਕਦਾ ਹੈ?

ਇਜ਼ਰਾਈਲ

ਚੈੱਕ ਗਣਰਾਜ

ਬੇਨਿਨ

ਕੇਮਨ ਦੀਪ-ਸਮੂਹ

ਕੀ ਤੁਸੀਂ ਬਾਈਬਲ ਬਾਰੇ ਆਪਣਾ ਗਿਆਨ ਵਧਾਉਣ ਲਈ ਕੁਝ ਰਿਸਰਚ ਕਰਨੀ ਚਾਹੁੰਦੇ ਹੋ? ਕੀ ਬਾਈਬਲ ਦੇ ਕਿਸੇ ਹਵਾਲੇ, ਉਸ ਵਿਚ ਜ਼ਿਕਰ ਕੀਤੇ ਗਏ ਕਿਸੇ ਇਨਸਾਨ, ਜਗ੍ਹਾ ਜਾਂ ਚੀਜ਼ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਜਾਂ ਕੀ ਤੁਸੀਂ ਸੋਚਿਆ ਹੈ ਕਿ ਬਾਈਬਲ ਕਿਸੇ ਪਰੇਸ਼ਾਨੀ ਨੂੰ ਦੂਰ ਕਰਨ ਵਿਚ ਕਿੱਦਾਂ ਤੁਹਾਡੀ ਮਦਦ ਕਰ ਸਕਦੀ ਹੈ? ਜੇ ਹਾਂ, ਤਾਂ ਕਿੰਗਡਮ ਹਾਲ ਦੀ ਲਾਇਬ੍ਰੇਰੀ ਵਰਤੋ।

ਰਿਸਰਚ ਕਰਨ ਲਈ ਲਾਇਬ੍ਰੇਰੀ ਵਿਚ ਕਈ ਪ੍ਰਕਾਸ਼ਨ ਹਨ। ਤੁਹਾਡੇ ਕੋਲ ਸ਼ਾਇਦ ਆਪਣੀ ਭਾਸ਼ਾ ਵਿਚ ਯਹੋਵਾਹ ਦੇ ਗਵਾਹਾਂ ਦੇ ਸਾਰੇ ਪ੍ਰਕਾਸ਼ਨ ਨਾ ਹੋਣ। ਪਰ ਕਿੰਗਡਮ ਹਾਲ ਦੀ ਲਾਇਬ੍ਰੇਰੀ ਵਿਚ ਤਕਰੀਬਨ ਸਾਰੇ ਪ੍ਰਕਾਸ਼ਨ ਹੁੰਦੇ ਹਨ। ਇਸ ਵਿਚ ਸ਼ਾਇਦ ਬਾਈਬਲ ਦੇ ਵੱਖੋ-ਵੱਖਰੇ ਅਨੁਵਾਦ, ਇਕ ਚੰਗੀ ਡਿਕਸ਼ਨਰੀ ਅਤੇ ਰਿਸਰਚ ਕਰਨ ਲਈ ਹੋਰ ਕਈ ਵਧੀਆ ਕਿਤਾਬਾਂ ਵਗੈਰਾ ਹੋਣ। ਤੁਸੀਂ ਮੀਟਿੰਗ ਤੋਂ ਪਹਿਲਾਂ ਅਤੇ ਬਾਅਦ ਵਿਚ ਲਾਇਬ੍ਰੇਰੀ ਵਿਚ ਪ੍ਰਕਾਸ਼ਨ ਵਰਤ ਸਕਦੇ ਹੋ। ਜੇ ਉੱਥੇ ਕੰਪਿਊਟਰ ਹੈ, ਤਾਂ ਤੁਸੀਂ ਇਸ ਉੱਤੇ ਵਾਚਟਾਵਰ ਲਾਇਬ੍ਰੇਰੀ ਦੇਖ ਸਕਦੇ ਹੋ। ਇਹ ਕੰਪਿਊਟਰ ਪ੍ਰੋਗ੍ਰਾਮ ਹੈ ਜਿਸ ਵਿਚ ਸਾਡੇ ਬਹੁਤ ਸਾਰੇ ਪ੍ਰਕਾਸ਼ਨ ਹਨ। ਇਸ ਪ੍ਰੋਗ੍ਰਾਮ ਨਾਲ ਅਸੀਂ ਸੌਖਿਆਂ ਹੀ ਕਿਸੇ ਵਿਸ਼ੇ, ਸ਼ਬਦ ਜਾਂ ਹਵਾਲੇ ਦੀ ਰਿਸਰਚ ਕਰ ਸਕਦੇ ਹਾਂ।

ਕਿੰਗਡਮ ਹਾਲ ਦੀ ਲਾਇਬ੍ਰੇਰੀ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਦੇ ਵਿਦਿਆਰਥੀਆਂ ਲਈ ਫ਼ਾਇਦੇਮੰਦ ਹੈ। ਤੁਸੀਂ ਕਿੰਗਡਮ ਹਾਲ ਦੀ ਲਾਇਬ੍ਰੇਰੀ ਵਰਤ ਕੇ ਆਪਣੀ ਟਾਕ ਦੀ ਤਿਆਰੀ ਕਰ ਸਕਦੇ ਹੋ। ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਦਾ ਓਵਰਸੀਅਰ ਲਾਇਬ੍ਰੇਰੀ ਦੀ ਦੇਖ-ਭਾਲ ਕਰਦਾ ਹੈ। ਉਹ ਧਿਆਨ ਰੱਖਦਾ ਹੈ ਕਿ ਸਾਰੇ ਨਵੇਂ ਪ੍ਰਕਾਸ਼ਨ ਲਾਇਬ੍ਰੇਰੀ ਵਿਚ ਹਨ ਅਤੇ ਸਹੀ ਤਰੀਕੇ ਨਾਲ ਰੱਖੇ ਗਏ ਹਨ। ਇਹ ਭਰਾ ਜਾਂ ਤੁਹਾਡੇ ਨਾਲ ਸਟੱਡੀ ਕਰਨ ਵਾਲਾ ਗਵਾਹ ਤੁਹਾਨੂੰ ਦਿਖਾ ਸਕਦਾ ਹੈ ਕਿ ਜੋ ਜਾਣਕਾਰੀ ਤੁਹਾਨੂੰ ਚਾਹੀਦੀ ਹੈ, ਉਹ ਤੁਸੀਂ ਕਿੱਦਾਂ ਲੱਭ ਸਕਦੇ ਹੋ। ਪਰ ਕੋਈ ਵੀ ਕਿਤਾਬ ਕਿੰਗਡਮ ਹਾਲ ਤੋਂ ਬਾਹਰ ਨਹੀਂ ਲਿਜਾਈ ਜਾਣੀ ਚਾਹੀਦੀ ਅਤੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਕਿਤਾਬਾਂ ਨੂੰ ਸੰਭਾਲ ਕੇ ਵਰਤਿਆ ਜਾਵੇ ਅਤੇ ਉਨ੍ਹਾਂ ’ਤੇ ਕੋਈ ਨਿਸ਼ਾਨ ਨਾ ਲਾਇਆ ਜਾਵੇ।

ਬਾਈਬਲ ਵਿਚ ਸਮਝਾਇਆ ਜਾਂਦਾ ਹੈ ਕਿ “ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ” ਕਰਨ ਲਈ ਇਸ ਦੀ “ਗੁਪਤ ਧਨ ਵਾਂਙੁ” ਖੋਜ ਕਰਨ ਦੀ ਲੋੜ ਹੈ। (ਕਹਾਉਤਾਂ 2:1-5) ਇਸ ਗਿਆਨ ਦੀ ਖੋਜ ਕਰਨ ਲਈ ਕਿੰਗਡਮ ਹਾਲ ਦੀ ਲਾਇਬ੍ਰੇਰੀ ਤੁਹਾਡੀ ਮਦਦ ਕਰ ਸਕਦੀ ਹੈ।

  • ਕਿੰਗਡਮ ਹਾਲ ਦੀ ਲਾਇਬ੍ਰੇਰੀ ਵਿਚ ਰਿਸਰਚ ਕਰਨ ਲਈ ਕਿਹੜੇ ਪ੍ਰਕਾਸ਼ਨ ਵਗੈਰਾ ਹੁੰਦੇ ਹਨ?

  • ਲਾਇਬ੍ਰੇਰੀ ਦਾ ਪੂਰਾ ਲਾਭ ਲੈਣ ਲਈ ਕੌਣ ਤੁਹਾਡੀ ਮਦਦ ਕਰ ਸਕਦਾ ਹੈ?