ਬਾਈਬਲ ਤੋਂ ਸਿੱਖੋ ਅਹਿਮ ਸਬਕ
ਇਸ ਕਿਤਾਬ ਵਿਚ ਤੁਸੀਂ ਬਾਈਬਲ ਵਿਚ ਦਿੱਤੇ ਸ੍ਰਿਸ਼ਟੀ ਦੇ ਬਿਰਤਾਂਤ ਤੋਂ ਲੈ ਕੇ ਯਿਸੂ ਦੇ ਜਨਮ, ਉਸ ਦੀ ਸੇਵਕਾਈ ਅਤੇ ਪਰਮੇਸ਼ੁਰ ਦੇ ਰਾਜ ਦੇ ਆਉਣ ਤਕ ਦਾ ਬਿਰਤਾਂਤ ਪੜ੍ਹ ਸਕਦੇ ਹੋ।
ਪ੍ਰਬੰਧਕ ਸਭਾ ਵੱਲੋਂ ਚਿੱਠੀ
ਇਸ ਕਿਤਾਬ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ?
ਪਾਠ 1
ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ
ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ। ਉਸ ਨੇ ਸਾਰਾ ਕੁਝ ਬਣਾਉਣ ਤੋਂ ਪਹਿਲਾਂ ਇਕ ਦੂਤ ਕਿਉਂ ਬਣਾਇਆ?
ਪਾਠ 2
ਪਰਮੇਸ਼ੁਰ ਨੇ ਪਹਿਲੇ ਆਦਮੀ ਅਤੇ ਔਰਤ ਨੂੰ ਬਣਾਇਆ
ਪਰਮੇਸ਼ੁਰ ਨੇ ਪਹਿਲੇ ਆਦਮ ਅਤੇ ਔਰਤ ਨੂੰ ਬਣਾਇਆ ਅਤੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿਚ ਰੱਖਿਆ। ਪਰਮੇਸ਼ੁਰ ਚਾਹੁੰਦਾ ਸੀ ਕਿ ਉਹ ਬੱਚੇ ਪੈਦਾ ਕਰਨ ਅਤੇ ਸਾਰੀ ਧਰਤੀ ਨੂੰ ਬਾਗ਼ ਵਰਗੀ ਬਣਾ ਦੇਣ।
ਪਾਠ 3
ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ
ਅਦਨ ਦੇ ਬਾਗ਼ ਵਿਚ ਇਕ ਦਰਖ਼ਤ ਦੀ ਕੀ ਖ਼ਾਸੀਅਤ ਸੀ? ਹੱਵਾਹ ਨੇ ਇਸ ਦਾ ਫਲ ਕਿਉਂ ਖਾਧਾ?
ਪਾਠ 4
ਗੁੱਸੇ ਕਰਕੇ ਕਤਲ
ਪਰਮੇਸ਼ੁਰ ਨੇ ਹਾਬਲ ਦੀ ਭੇਟ ਸਵੀਕਾਰ ਕੀਤੀ, ਪਰ ਕਾਇਨ ਦੀ ਨਹੀਂ। ਇਸ ਕਰਕੇ ਕਾਇਨ ਗੁੱਸੇ ਹੋ ਗਿਆ ਅਤੇ ਉਸ ਨੇ ਬਹੁਤ ਬੁਰਾ ਕੰਮ ਕੀਤਾ।
ਪਾਠ 5
ਨੂਹ ਦੀ ਕਿਸ਼ਤੀ
ਜਦੋਂ ਸਵਰਗੋਂ ਆਏ ਬੁਰੇ ਦੂਤਾਂ ਨੇ ਧਰਤੀ ʼਤੇ ਆ ਕੇ ਵਿਆਹ ਕਰਾ ਲਏ, ਤਾਂ ਉਨ੍ਹਾਂ ਦੇ ਮੁੰਡੇ ਹੋਏ ਜੋ ਗੁੰਡੇ ਬਣ ਗਏ। ਹਰ ਪਾਸੇ ਲੜਾਈ ਹੀ ਲੜਾਈ ਸੀ। ਪਰ ਨੂਹ ਸਭ ਤੋਂ ਅਲੱਗ ਸੀ। ਉਹ ਪਰਮੇਸ਼ੁਰ ਨੂੰ ਪਿਆਰ ਕਰਦਾ ਸੀ ਅਤੇ ਉਸ ਦਾ ਕਹਿਣਾ ਮੰਨਦਾ ਸੀ।
ਪਾਠ 6
ਅੱਠ ਜਣੇ ਬਚੇ
40 ਦਿਨ ਤੇ 40 ਰਾਤ ਮੀਂਹ ਪਿਆ। ਨੂਹ ਤੇ ਉਸ ਦਾ ਪਰਿਵਾਰ ਇਕ ਸਾਲ ਤੋਂ ਜ਼ਿਆਦਾ ਸਮਾਂ ਕਿਸ਼ਤੀ ਵਿਚ ਰਹੇ। ਅਖ਼ੀਰ ਉਹ ਕਿਸ਼ਤੀ ਵਿੱਚੋਂ ਬਾਹਰ ਆ ਗਏ।
ਪਾਠ 7
ਬਾਬਲ ਦਾ ਬੁਰਜ
ਕੁਝ ਲੋਕਾਂ ਨੇ ਇਕ ਸ਼ਹਿਰ ਅਤੇ ਬੁਰਜ ਬਣਾਉਣ ਦਾ ਫ਼ੈਸਲਾ ਕੀਤਾ ਜਿਸ ਨੇ ਆਸਮਾਨ ਨੂੰ ਛੂਹਣਾ ਸੀ। ਪਰਮੇਸ਼ੁਰ ਨੇ ਇਕਦਮ ਉਨ੍ਹਾਂ ਦੀਆਂ ਭਾਸ਼ਾਵਾਂ ਕਿਉਂ ਬਦਲ ਦਿੱਤੀਆਂ?
ਪਾਠ 8
ਅਬਰਾਹਾਮ ਅਤੇ ਸਾਰਾਹ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ
ਅਬਰਾਹਾਮ ਤੇ ਸਾਰਾਹ ਨੇ ਕਨਾਨ ਵਿਚ ਪਰਦੇਸੀਆਂ ਵਜੋਂ ਜ਼ਿੰਦਗੀ ਜੀਉਣ ਲਈ ਆਪਣਾ ਸ਼ਹਿਰ ਕਿਉਂ ਛੱਡ ਦਿੱਤਾ?
ਪਾਠ 9
ਅਖ਼ੀਰ ਉਨ੍ਹਾਂ ਦੇ ਘਰ ਮੁੰਡਾ ਹੋਇਆ!
ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਵਾਅਦਾ ਕਿਵੇਂ ਪੂਰਾ ਕਰਨਾ ਸੀ? ਕੀ ਇਹ ਵਾਅਦਾ ਇਸਹਾਕ ਰਾਹੀਂ ਪੂਰਾ ਹੋਣਾ ਸੀ ਜਾਂ ਇਸਮਾਏਲ ਰਾਹੀਂ?
ਪਾਠ 10
ਲੂਤ ਦੀ ਪਤਨੀ ਨੂੰ ਯਾਦ ਰੱਖੋ
ਪਰਮੇਸ਼ੁਰ ਨੇ ਸਦੂਮ ਅਤੇ ਗਮੋਰਾ ʼਤੇ ਅੱਗ ਅਤੇ ਗੰਧਕ ਵਰ੍ਹਾਈ। ਉਸ ਨੇ ਇਨ੍ਹਾਂ ਸ਼ਹਿਰਾਂ ਦਾ ਨਾਸ਼ ਕਿਉਂ ਕੀਤਾ? ਸਾਨੂੰ ਲੂਤ ਦੀ ਪਤਨੀ ਨੂੰ ਕਿਉਂ ਯਾਦ ਰੱਖਣਾ ਚਾਹੀਦਾ ਹੈ?
ਪਾਠ 11
ਨਿਹਚਾ ਦੀ ਪਰਖ
ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: ‘ਕਿਰਪਾ ਕਰ ਕੇ ਆਪਣੇ ਇਕਲੌਤੇ ਪੁੱਤਰ ਇਸਹਾਕ ਨੂੰ ਲੈ ਕੇ ਮੋਰੀਆਹ ਦੇ ਇਲਾਕੇ ਵਿਚ ਜਾਹ ਅਤੇ ਉੱਥੇ ਇਕ ਪਹਾੜ ਉੱਤੇ ਉਸ ਦੀ ਬਲ਼ੀ ਚੜ੍ਹਾ।’ ਨਿਹਚਾ ਦੀ ਇਹ ਪਰਖ ਹੋਣ ਤੇ ਅਬਰਾਹਾਮ ਨੇ ਕੀ ਕੀਤਾ?
ਪਾਠ 12
ਯਾਕੂਬ ਨੂੰ ਵਿਰਾਸਤ ਮਿਲੀ
ਇਸਹਾਕ ਤੇ ਰਿਬਕਾਹ ਦੇ ਜੌੜੇ ਮੁੰਡੇ ਹੋਏ, ਏਸਾਓ ਤੇ ਯਾਕੂਬ। ਏਸਾਓ ਦਾ ਜਨਮ ਪਹਿਲਾਂ ਹੋਣ ਕਰਕੇ ਉਸ ਨੂੰ ਵਿਰਾਸਤ ਮਿਲਣੀ ਸੀ। ਪਰ ਦਾਲ ਦੀ ਇਕ ਕੌਲੀ ਬਦਲੇ ਉਸ ਨੇ ਇਹ ਹੱਕ ਕਿਉਂ ਦੇ ਦਿੱਤਾ?
ਪਾਠ 13
ਯਾਕੂਬ ਤੇ ਏਸਾਓ ਵਿਚ ਸੁਲ੍ਹਾ
ਯਾਕੂਬ ਨੂੰ ਦੂਤ ਤੋਂ ਬਰਕਤ ਕਿਵੇਂ ਮਿਲੀ? ਨਾਲੇ ਉਸ ਨੇ ਏਸਾਓ ਨਾਲ ਸੁਲ੍ਹਾ ਕਿਵੇਂ ਕੀਤੀ?
ਪਾਠ 14
ਨੌਕਰ ਜਿਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ
ਯੂਸੁਫ਼ ਨੇ ਸਹੀ ਕੰਮ ਕੀਤੇ, ਪਰ ਫਿਰ ਵੀ ਉਸ ਨੂੰ ਬਹੁਤ ਦੁੱਖ ਝੱਲਣੇ ਪਏ। ਕਿਉਂ?
ਪਾਠ 15
ਯਹੋਵਾਹ ਯੂਸੁਫ਼ ਨੂੰ ਕਦੇ ਨਹੀਂ ਭੁੱਲਿਆ
ਭਾਵੇਂ ਯੂਸੁਫ਼ ਆਪਣੇ ਪਰਿਵਾਰ ਤੋਂ ਬਹੁਤ ਦੂਰ ਸੀ, ਪਰ ਪਰਮੇਸ਼ੁਰ ਨੇ ਦਿਖਾਇਆ ਕਿ ਉਹ ਯੂਸੁਫ਼ ਦੇ ਨਾਲ ਸੀ।
ਪਾਠ 19
ਪਹਿਲੀਆਂ ਤਿੰਨ ਆਫ਼ਤਾਂ
ਫ਼ਿਰਊਨ ਨੇ ਆਪਣੇ ਹੰਕਾਰ ਕਰਕੇ ਇਕ ਛੋਟਾ ਜਿਹਾ ਕੰਮ ਨਹੀਂ ਕੀਤਾ ਜਿਸ ਕਰਕੇ ਉਹ ਆਪਣੇ ਲੋਕਾਂ ਉੱਤੇ ਮੁਸੀਬਤਾਂ ਲਿਆਇਆ।
ਪਾਠ 22
ਲਾਲ ਸਮੁੰਦਰ ʼਤੇ ਚਮਤਕਾਰ
ਫ਼ਿਰਊਨ 10 ਆਫ਼ਤਾਂ ਤੋਂ ਬਚ ਗਿਆ, ਪਰ ਕੀ ਉਹ ਪਰਮੇਸ਼ੁਰ ਦੇ ਇਸ ਚਮਤਕਾਰ ਤੋਂ ਬਚ ਸਕਿਆ?
ਪਾਠ 23
ਯਹੋਵਾਹ ਨਾਲ ਵਾਅਦਾ
ਇਜ਼ਰਾਈਲੀਆਂ ਨੇ ਪਰਮੇਸ਼ੁਰ ਨਾਲ ਇਕ ਖ਼ਾਸ ਵਾਅਦਾ ਕੀਤਾ ਜਦੋਂ ਉਨ੍ਹਾਂ ਨੇ ਸੀਨਈ ਪਹਾੜ ਦੇ ਨੇੜੇ ਡੇਰਾ ਲਾਇਆ।
ਪਾਠ 24
ਉਨ੍ਹਾਂ ਨੇ ਆਪਣਾ ਵਾਅਦਾ ਤੋੜ ਦਿੱਤਾ
ਜਦੋਂ ਮੂਸਾ ਨੂੰ ਦਸ ਹੁਕਮ ਦਿੱਤੇ ਜਾ ਰਹੇ ਸਨ, ਉਦੋਂ ਲੋਕਾਂ ਨੇ ਇਕ ਗੰਭੀਰ ਪਾਪ ਕੀਤਾ।
ਪਾਠ 27
ਉਨ੍ਹਾਂ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ
ਕੋਰਹ, ਦਾਥਾਨ, ਅਬੀਰਾਮ ਤੇ 250 ਜਣੇ ਯਹੋਵਾਹ ਬਾਰੇ ਇਕ ਅਹਿਮ ਸੱਚਾਈ ਨਹੀਂ ਜਾਣ ਸਕੇ।
ਪਾਠ 29
ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ
ਪਰਮੇਸ਼ੁਰ ਨੇ ਯਹੋਸ਼ੁਆ ਨੂੰ ਜੋ ਹਿਦਾਇਤਾਂ ਦਿੱਤੀਆਂ, ਉਨ੍ਹਾਂ ਤੋਂ ਸਾਨੂੰ ਅੱਜ ਵੀ ਫ਼ਾਇਦਾ ਹੋ ਸਕਦਾ ਹੈ।
ਪਾਠ 30
ਰਾਹਾਬ ਨੇ ਜਾਸੂਸਾਂ ਨੂੰ ਲੁਕਾਇਆ
ਯਰੀਹੋ ਦੀਆਂ ਕੰਧਾਂ ਡਿਗਣ ਲੱਗ ਪਈਆਂ! ਪਰ ਰਾਹਾਬ ਦਾ ਘਰ ਨਹੀਂ ਡਿਗਿਆ, ਭਾਵੇਂ ਕਿ ਇਹ ਸ਼ਹਿਰ ਦੀ ਕੰਧ ʼਤੇ ਬਣਿਆ ਸੀ।
ਪਾਠ 31
ਯਹੋਸ਼ੁਆ ਅਤੇ ਗਿਬਓਨੀ
ਯਹੋਸ਼ੁਆ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: ‘ਹੇ ਸੂਰਜ, ਟਿਕਿਆ ਰਹਿ!’ ਕੀ ਪਰਮੇਸ਼ੁਰ ਨੇ ਪ੍ਰਾਰਥਨਾ ਸੁਣੀ?
ਪਾਠ 32
ਨਵਾਂ ਆਗੂ ਅਤੇ ਦੋ ਦਲੇਰ ਔਰਤਾਂ
ਯਹੋਸ਼ੁਆ ਦੀ ਮੌਤ ਤੋਂ ਬਾਅਦ ਇਜ਼ਰਾਈਲੀ ਮੂਰਤੀ-ਪੂਜਾ ਕਰਨ ਲੱਗ ਪਏ। ਜ਼ਿੰਦਗੀ ਔਖੀ ਹੋ ਗਈ, ਪਰ ਪਰਮੇਸ਼ੁਰ ਨੇ ਨਿਆਂਕਾਰ ਬਾਰਾਕ ਅਤੇ ਨਬੀਆ ਦਬੋਰਾਹ ਤੇ ਯਾਏਲ ਰਾਹੀਂ ਉਨ੍ਹਾਂ ਦੀ ਮਦਦ ਕੀਤੀ।
ਪਾਠ 33
ਰੂਥ ਤੇ ਨਾਓਮੀ
ਦੋ ਔਰਤਾਂ, ਜਿਨ੍ਹਾਂ ਦੇ ਪਤੀ ਮਰ ਗਏ, ਉਹ ਇਜ਼ਰਾਈਲ ਨੂੰ ਵਾਪਸ ਚਲੀਆਂ ਗਈਆਂ। ਉਨ੍ਹਾਂ ਵਿੱਚੋਂ ਇਕ ਔਰਤ ਰੂਥ ਸੀ ਜੋ ਖੇਤਾਂ ਵਿਚ ਕੰਮ ਕਰਨ ਗਈ ਜਿਸ ਨੂੰ ਬੋਅਜ਼ ਨੇ ਕੰਮ ਕਰਦਿਆਂ ਦੇਖਿਆ।
ਪਾਠ 34
ਗਿਦਾਊਨ ਦੀ ਮਿਦਿਆਨੀਆਂ ʼਤੇ ਜਿੱਤ
ਮਿਦਿਆਨੀਆਂ ਨੇ ਇਜ਼ਰਾਈਲੀਆਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਅਤੇ ਇਜ਼ਰਾਈਲੀ ਮਦਦ ਲਈ ਯਹੋਵਾਹ ਅੱਗੇ ਤਰਲੇ ਕਰਨ ਲੱਗੇ। ਗਿਦਾਊਨ ਦੀ ਛੋਟੀ ਜਿਹੀ ਫ਼ੌਜ ਨੇ 1,35,000 ਫ਼ੌਜੀਆਂ ਨੂੰ ਕਿਵੇਂ ਹਰਾ ਦਿੱਤਾ?
ਪਾਠ 35
ਹੰਨਾਹ ਨੇ ਪ੍ਰਾਰਥਨਾ ਵਿਚ ਮੁੰਡਾ ਮੰਗਿਆ
ਅਲਕਾਨਾਹ ਹੰਨਾਹ ਤੇ ਪਨਿੰਨਾਹ ਨੂੰ ਭਗਤੀ ਕਰਨ ਲਈ ਸ਼ੀਲੋਹ ਦੇ ਡੇਰੇ ਲੈ ਗਿਆ। ਉੱਥੇ ਹੰਨਾਹ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਤੋਂ ਇਕ ਮੁੰਡਾ ਮੰਗਿਆ। ਇਕ ਸਾਲ ਬਾਅਦ ਉਸ ਨੇ ਸਮੂਏਲ ਨੂੰ ਜਨਮ ਦਿੱਤਾ!
ਪਾਠ 36
ਯਿਫਤਾਹ ਦਾ ਵਾਅਦਾ
ਯਿਫਤਾਹ ਨੇ ਕਿਹੜਾ ਵਾਅਦਾ ਕੀਤਾ ਤੇ ਕਿਉਂ? ਯਿਫਤਾਹ ਦੀ ਧੀ ਨੇ ਆਪਣੇ ਪਿਤਾ ਦੇ ਵਾਅਦੇ ਬਾਰੇ ਸੁਣ ਕੇ ਕੀ ਕੀਤਾ?
ਪਾਠ 37
ਯਹੋਵਾਹ ਨੇ ਸਮੂਏਲ ਨਾਲ ਗੱਲ ਕੀਤੀ
ਮਹਾਂ ਪੁਜਾਰੀ ਏਲੀ ਦੇ ਦੋ ਮੁੰਡੇ ਡੇਰੇ ਵਿਚ ਪੁਜਾਰੀਆਂ ਵਜੋਂ ਸੇਵਾ ਕਰਦੇ ਸਨ। ਪਰ ਉਹ ਯਹੋਵਾਹ ਦੇ ਕਾਨੂੰਨਾਂ ਨੂੰ ਨਹੀਂ ਮੰਨਦੇ ਸਨ। ਸਮੂਏਲ ਅਲੱਗ ਸੀ ਅਤੇ ਯਹੋਵਾਹ ਨੇ ਉਸ ਨਾਲ ਗੱਲ ਕੀਤੀ।
ਪਾਠ 38
ਯਹੋਵਾਹ ਨੇ ਸਮਸੂਨ ਨੂੰ ਤਾਕਤ ਦਿੱਤੀ
ਪਰਮੇਸ਼ੁਰ ਨੇ ਫਲਿਸਤੀਆਂ ਨਾਲ ਲੜਨ ਲਈ ਸਮਸੂਨ ਨੂੰ ਤਾਕਤ ਦਿੱਤੀ, ਪਰ ਜਦੋਂ ਸਮਸੂਨ ਨੇ ਗ਼ਲਤ ਫ਼ੈਸਲਾ ਕੀਤਾ, ਤਾਂ ਫਲਿਸਤੀਆਂ ਨੇ ਉਸ ਨੂੰ ਫੜ ਲਿਆ।
ਪਾਠ 39
ਇਜ਼ਰਾਈਲ ਦਾ ਪਹਿਲਾ ਰਾਜਾ
ਪਰਮੇਸ਼ੁਰ ਨਿਆਂਕਾਰਾਂ ਰਾਹੀਂ ਇਜ਼ਰਾਈਲੀਆਂ ਦੀ ਅਗਵਾਈ ਕਰਦਾ ਸੀ, ਪਰ ਉਹ ਆਪਣੇ ਲਈ ਇਕ ਰਾਜਾ ਚਾਹੁੰਦੇ ਸਨ। ਸਮੂਏਲ ਨੇ ਸ਼ਾਊਲ ਨੂੰ ਪਹਿਲਾ ਰਾਜਾ ਨਿਯੁਕਤ ਕੀਤਾ, ਪਰ ਬਾਅਦ ਵਿਚ ਯਹੋਵਾਹ ਨੇ ਸ਼ਾਊਲ ਨੂੰ ਠੁਕਰਾ ਦਿੱਤਾ। ਕਿਉਂ?
ਪਾਠ 40
ਦਾਊਦ ਤੇ ਗੋਲਿਅਥ
ਯਹੋਵਾਹ ਨੇ ਦਾਊਦ ਨੂੰ ਇਜ਼ਰਾਈਲ ਦਾ ਅਗਲਾ ਰਾਜਾ ਚੁਣਿਆ ਅਤੇ ਦਾਊਦ ਨੇ ਦਿਖਾਇਆ ਕਿ ਯਹੋਵਾਹ ਦਾ ਫ਼ੈਸਲਾ ਸਹੀ ਸੀ।
ਪਾਠ 41
ਦਾਊਦ ਅਤੇ ਸ਼ਾਊਲ
ਇਨ੍ਹਾਂ ਵਿੱਚੋਂ ਇਕ ਆਦਮੀ ਦੂਸਰੇ ਨਾਲ ਕਿਉਂ ਨਫ਼ਰਤ ਕਰਦਾ ਸੀ ਅਤੇ ਜਿਸ ਨਾਲ ਨਫ਼ਰਤ ਕੀਤੀ ਗਈ, ਉਹ ਆਦਮੀ ਦੂਸਰੇ ਆਦਮੀ ਨਾਲ ਕਿਵੇਂ ਪੇਸ਼ ਆਇਆ?
ਪਾਠ 49
ਦੁਸ਼ਟ ਰਾਣੀ ਨੂੰ ਸਜ਼ਾ ਮਿਲੀ
ਈਜ਼ਬਲ ਨੇ ਨਾਬੋਥ ਨਾਂ ਦੇ ਇਜ਼ਰਾਈਲੀ ਦਾ ਅੰਗੂਰਾਂ ਦਾ ਬਾਗ਼ ਲੈਣ ਲਈ ਉਸ ਨੂੰ ਮਾਰਨ ਦੀ ਸਾਜ਼ਸ਼ ਘੜੀ। ਯਹੋਵਾਹ ਨੇ ਉਸ ਦੀ ਦੁਸ਼ਟਤਾ ਨੂੰ ਦੇਖਿਆ।
ਪਾਠ 50
ਯਹੋਵਾਹ ਨੇ ਯਹੋਸ਼ਾਫ਼ਾਟ ਦੀ ਮਦਦ ਕੀਤੀ
ਜਦੋਂ ਦੁਸ਼ਮਣ ਕੌਮਾਂ ਨੇ ਯਹੂਦਾਹ ʼਤੇ ਹਮਲਾ ਕਰਨ ਦੀ ਧਮਕੀ ਦਿੱਤੀ, ਤਾਂ ਚੰਗੇ ਰਾਜੇ ਯਹੋਸ਼ਾਫ਼ਾਟ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ।
ਪਾਠ 51
ਇਕ ਯੋਧਾ ਤੇ ਛੋਟੀ ਕੁੜੀ
ਇਕ ਛੋਟੀ ਇਜ਼ਰਾਈਲੀ ਕੁੜੀ ਨੇ ਆਪਣੀ ਮਾਲਕਣ ਨੂੰ ਯਹੋਵਾਹ ਦੀ ਵੱਡੀ ਤਾਕਤ ਬਾਰੇ ਦੱਸਿਆ ਜਿਸ ਦਾ ਬਹੁਤ ਵਧੀਆ ਨਤੀਜਾ ਨਿਕਲਿਆ।
ਪਾਠ 52
ਅੱਗ ਵਰਗੇ ਘੋੜਿਆਂ ਅਤੇ ਯੁੱਧ ਦੇ ਰਥਾਂ ਵਾਲੀ ਇਕ ਫ਼ੌਜ
ਅਲੀਸ਼ਾ ਦੇ ਸੇਵਾਦਾਰ ਨੇ ਕਿਵੇਂ ਦੇਖਿਆ ਕਿ “ਉਨ੍ਹਾਂ ਨਾਲ ਜਿੰਨੇ ਹਨ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਸਾਡੇ ਨਾਲ ਹਨ”?
ਪਾਠ 54
ਯਹੋਵਾਹ ਨੇ ਯੂਨਾਹ ਨਾਲ ਧੀਰਜ ਰੱਖਿਆ
ਵੱਡੀ ਮੱਛੀ ਨੇ ਪਰਮੇਸ਼ੁਰ ਦੇ ਇਕ ਨਬੀ ਨੂੰ ਕਿਉਂ ਨਿਗਲ਼ ਲਿਆ? ਉਹ ਬਾਹਰ ਕਿਵੇਂ ਨਿਕਲਿਆ? ਯਹੋਵਾਹ ਨੇ ਉਸ ਨੂੰ ਕਿਹੜਾ ਸਬਕ ਸਿਖਾਇਆ?
ਪਾਠ 55
ਯਹੋਵਾਹ ਦੇ ਦੂਤ ਨੇ ਹਿਜ਼ਕੀਯਾਹ ਨੂੰ ਬਚਾਇਆ
ਯਹੂਦਾਹ ਦੇ ਦੁਸ਼ਮਣਾਂ ਨੇ ਕਿਹਾ ਕਿ ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਬਚਾਵੇਗਾ, ਪਰ ਉਹ ਗ਼ਲਤ ਸਾਬਤ ਹੋਏ!
ਪਾਠ 56
ਯੋਸੀਯਾਹ ਪਰਮੇਸ਼ੁਰ ਦੇ ਕਾਨੂੰਨ ਨੂੰ ਪਿਆਰ ਕਰਦਾ ਸੀ
ਯੋਸੀਯਾਹ ਅੱਠਾਂ ਸਾਲਾਂ ਦੀ ਉਮਰ ਵਿਚ ਰਾਜਾ ਬਣਿਆ। ਉਸ ਨੇ ਲੋਕਾਂ ਦੀ ਯਹੋਵਾਹ ਦੀ ਭਗਤੀ ਕਰਨ ਵਿਚ ਮਦਦ ਕੀਤੀ।
ਪਾਠ 57
ਯਹੋਵਾਹ ਨੇ ਯਿਰਮਿਯਾਹ ਨੂੰ ਪ੍ਰਚਾਰ ਕਰਨ ਲਈ ਭੇਜਿਆ
ਇਸ ਨੌਜਵਾਨ ਨਬੀ ਨੇ ਜੋ ਕਿਹਾ, ਉਸ ਕਰਕੇ ਯਹੂਦਾਹ ਦੇ ਬਜ਼ੁਰਗ ਬਹੁਤ ਗੁੱਸੇ ਹੋ ਗਏ।
ਪਾਠ 58
ਯਰੂਸ਼ਲਮ ਤਬਾਹ ਕੀਤਾ ਗਿਆ
ਯਹੋਵਾਹ ਨੇ ਯਹੂਦਾਹ ਦੇ ਲੋਕਾਂ ਨੂੰ ਛੱਡ ਦਿੱਤਾ ਕਿਉਂਕਿ ਉਹ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰ ਰਹੇ ਸਨ।
ਪਾਠ 59
ਚਾਰ ਮੁੰਡਿਆਂ ਨੇ ਯਹੋਵਾਹ ਦਾ ਕਹਿਣਾ ਮੰਨਿਆ
ਨੌਜਵਾਨ ਯਹੂਦੀਆਂ ਨੇ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ, ਭਾਵੇਂ ਕਿ ਉਹ ਬਾਬਲ ਵਿਚ ਸ਼ਾਹੀ ਦਰਬਾਰ ਵਿਚ ਸਨ।
ਪਾਠ 61
ਉਨ੍ਹਾਂ ਨੇ ਮੱਥਾ ਨਹੀਂ ਟੇਕਿਆ
ਸ਼ਦਰਕ, ਮੇਸ਼ਕ ਤੇ ਅਬਦਨਗੋ ਨੇ ਬਾਬਲ ਦੇ ਰਾਜੇ ਦੀ ਸੋਨੇ ਦੀ ਮੂਰਤ ਅੱਗੇ ਮੱਥਾ ਟੇਕਣ ਤੋਂ ਇਨਕਾਰ ਕਰ ਦਿੱਤਾ।
ਪਾਠ 66
ਅਜ਼ਰਾ ਨੇ ਪਰਮੇਸ਼ੁਰ ਦਾ ਕਾਨੂੰਨ ਸਿਖਾਇਆ
ਅਜ਼ਰਾ ਦੀ ਗੱਲ ਸੁਣਨ ਤੋਂ ਬਾਅਦ ਇਜ਼ਰਾਈਲੀਆਂ ਨੇ ਪਰਮੇਸ਼ੁਰ ਨਾਲ ਇਕ ਖ਼ਾਸ ਵਾਅਦਾ ਕੀਤਾ।
ਪਾਠ 67
ਯਰੂਸ਼ਲਮ ਦੀਆਂ ਕੰਧਾਂ
ਨਹਮਯਾਹ ਨੂੰ ਪਤਾ ਲੱਗਾ ਕਿ ਉਸ ਦੇ ਦੁਸ਼ਮਣਾਂ ਨੇ ਹਮਲਾ ਕਰਨ ਦੀ ਸਾਜ਼ਸ਼ ਘੜੀ ਸੀ। ਉਹ ਕਿਉਂ ਨਹੀਂ ਡਰਿਆ?
ਪਾਠ 68
ਇਲੀਸਬਤ ਨੇ ਇਕ ਬੱਚੇ ਨੂੰ ਜਨਮ ਦਿੱਤਾ
ਇਲੀਸਬਤ ਦੇ ਪਤੀ ਨੂੰ ਕਿਉਂ ਕਿਹਾ ਗਿਆ ਕਿ ਉਹ ਬੱਚੇ ਦੇ ਜਨਮ ਤਕ ਬੋਲ ਨਹੀਂ ਸਕੇਗਾ?
ਪਾਠ 73
ਯੂਹੰਨਾ ਨੇ ਰਸਤਾ ਤਿਆਰ ਕੀਤਾ
ਉਹ ਵੱਡਾ ਹੋ ਕੇ ਨਬੀ ਬਣਿਆ। ਉਸ ਨੇ ਮਸੀਹ ਦੇ ਆਉਣ ਬਾਰੇ ਲੋਕਾਂ ਨੂੰ ਦੱਸਿਆ। ਲੋਕਾਂ ਨੇ ਉਸ ਦਾ ਸੰਦੇਸ਼ ਸੁਣ ਕੇ ਕੀ ਕੀਤਾ?
ਪਾਠ 75
ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ
ਸ਼ੈਤਾਨ ਨੇ ਤਿੰਨ ਵਾਰ ਯਿਸੂ ਦੀ ਪਰੀਖਿਆ ਲਈ। ਇਹ ਤਿੰਨ ਪਰੀਖਿਆਵਾਂ ਕਿਹੜੀਆਂ ਸਨ? ਯਿਸੂ ਨੇ ਸ਼ੈਤਾਨ ਨੂੰ ਕਿਹੜੇ ਜਵਾਬ ਦਿੱਤੇ?
ਪਾਠ 76
ਯਿਸੂ ਨੇ ਮੰਦਰ ਨੂੰ ਸਾਫ਼ ਕੀਤਾ
ਯਿਸੂ ਨੇ ਜਾਨਵਰਾਂ ਨੂੰ ਮੰਦਰ ਤੋਂ ਬਾਹਰ ਕਿਉਂ ਕੱਢ ਦਿੱਤਾ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਕਿਉਂ ਉਲਟਾ ਦਿੱਤੇ?
ਪਾਠ 77
ਖੂਹ ʼਤੇ ਤੀਵੀਂ
ਯਾਕੂਬ ਦੇ ਖੂਹ ʼਤੇ ਸਾਮਰੀ ਤੀਵੀਂ ਨੂੰ ਹੈਰਾਨੀ ਕਿਉਂ ਹੋਈ ਕਿ ਯਿਸੂ ਨੇ ਉਸ ਨਾਲ ਗੱਲ ਕੀਤੀ? ਯਿਸੂ ਨੇ ਉਸ ਨੂੰ ਕੀ ਦੱਸਿਆ ਜੋ ਉਸ ਨੇ ਕਿਸੇ ਹੋਰ ਨੂੰ ਨਹੀਂ ਦੱਸਿਆ ਸੀ?
ਪਾਠ 78
ਯਿਸੂ ਨੇ ਰਾਜ ਬਾਰੇ ਪ੍ਰਚਾਰ ਕੀਤਾ
ਯਿਸੂ ਨੇ ਆਪਣੇ ਕੁਝ ਚੇਲਿਆਂ ਨੂੰ ‘ਇਨਸਾਨਾਂ ਨੂੰ ਫੜਨ’ ਦਾ ਸੱਦਾ ਦਿੱਤਾ। ਬਾਅਦ ਵਿਚ ਉਸ ਨੇ 70 ਹੋਰ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ।
ਪਾਠ 79
ਯਿਸੂ ਨੇ ਬਹੁਤ ਸਾਰੇ ਚਮਤਕਾਰ ਕੀਤੇ
ਜਿੱਥੇ ਵੀ ਯਿਸੂ ਜਾਂਦਾ ਸੀ, ਬੀਮਾਰ ਲੋਕ ਠੀਕ ਹੋਣ ਲਈ ਉਸ ਦੇ ਪਿੱਛੇ-ਪਿੱਛੇ ਜਾਂਦੇ ਸਨ। ਉਹ ਉਨ੍ਹਾਂ ਨੂੰ ਠੀਕ ਕਰਦਾ ਸੀ। ਉਸ ਨੇ ਤਾਂ ਮਰੀ ਹੋਈ ਕੁੜੀ ਨੂੰ ਵੀ ਦੁਬਾਰਾ ਜੀਉਂਦਾ ਕੀਤਾ।
ਪਾਠ 82
ਯਿਸੂ ਨੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ
ਯਿਸੂ ਨੇ ਚੇਲਿਆਂ ਨੂੰ ਕਿਹੜੀਆਂ ਚੀਜ਼ਾਂ ‘ਮੰਗਦੇ ਰਹਿਣ’ ਲਈ ਕਿਹਾ?
ਪਾਠ 86
ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ
ਜਦੋਂ ਯਿਸੂ ਨੇ ਮਰੀਅਮ ਨੂੰ ਰੋਂਦੇ ਦੇਖਿਆ, ਤਾਂ ਉਹ ਵੀ ਰੋਣ ਲੱਗ ਪਿਆ। ਪਰ ਬਹੁਤ ਜਲਦ ਉਨ੍ਹਾਂ ਦੇ ਦੁੱਖ ਦੇ ਹੰਝੂ ਖ਼ੁਸ਼ੀ ਦੇ ਹੰਝੂਆਂ ਵਿਚ ਬਦਲ ਗਏ।
ਪਾਠ 87
ਯਿਸੂ ਦਾ ਆਖ਼ਰੀ ਪਸਾਹ
ਆਪਣੇ ਆਖ਼ਰੀ ਪਸਾਹ ਦੌਰਾਨ ਯਿਸੂ ਨੇ ਆਪਣੇ ਚੇਲਿਆਂ ਨੂੰ ਕੁਝ ਜ਼ਰੂਰੀ ਹਿਦਾਇਤਾਂ ਦਿੱਤੀਆਂ।
ਪਾਠ 88
ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ
ਯਹੂਦਾ ਇਸਕਰਿਓਤੀ ਤੇ ਤਲਵਾਰਾਂ ਅਤੇ ਡਾਂਗਾਂ ਫੜੀ ਇਕ ਵੱਡੀ ਭੀੜ ਗਥਸਮਨੀ ਦੇ ਬਾਗ਼ ਵਿਚ ਆ ਗਈ ਤਾਂਕਿ ਉਹ ਯਿਸੂ ਨੂੰ ਗਿਰਫ਼ਤਾਰ ਕਰ ਸਕਣ।
ਪਾਠ 89
ਪਤਰਸ ਨੇ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ
ਕਾਇਫ਼ਾ ਦੇ ਘਰ ਦੇ ਵਿਹੜੇ ਵਿਚ ਕੀ ਹੋਇਆ? ਘਰ ਦੇ ਅੰਦਰ ਯਿਸੂ ਨਾਲ ਕੀ ਹੋਇਆ?
ਪਾਠ 95
ਕੋਈ ਵੀ ਚੀਜ਼ ਉਨ੍ਹਾਂ ਨੂੰ ਰੋਕ ਨਾ ਸਕੀ
ਜਿਨ੍ਹਾਂ ਧਾਰਮਿਕ ਗੁਰੂਆਂ ਨੇ ਯਿਸੂ ਨੂੰ ਮਰਵਾਇਆ ਸੀ ਹੁਣ ਉਹ ਚੇਲਿਆਂ ਨੂੰ ਵੀ ਚੁੱਪ ਕਰਾਉਣਾ ਚਾਹੁੰਦੇ ਸਨ। ਪਰ ਉਹ ਇੱਦਾਂ ਕਰ ਨਾ ਸਕੇ।
ਪਾਠ 97
ਕੁਰਨੇਲੀਅਸ ʼਤੇ ਪਵਿੱਤਰ ਸ਼ਕਤੀ ਆਈ
ਪਰਮੇਸ਼ੁਰ ਨੇ ਪਤਰਸ ਨੂੰ ਉਸ ਆਦਮੀ ਦੇ ਘਰ ਕਿਉਂ ਭੇਜਿਆ ਜੋ ਯਹੂਦੀ ਨਹੀਂ ਸੀ?
ਪਾਠ 98
ਬਹੁਤ ਸਾਰੀਆਂ ਕੌਮਾਂ ਵਿਚ ਯਿਸੂ ਦੀਆਂ ਸਿੱਖਿਆਵਾਂ ਫੈਲ ਗਈਆਂ
ਪੌਲੁਸ ਰਸੂਲ ਅਤੇ ਉਸ ਦੇ ਮਿਸ਼ਨਰੀ ਸਾਥੀਆਂ ਨੇ ਦੂਰ-ਦੂਰ ਦੇ ਦੇਸ਼ਾਂ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ।
ਪਾਠ 99
ਜੇਲ੍ਹਰ ਨੂੰ ਸੱਚਾਈ ਮਿਲੀ
ਪੌਲੁਸ ਅਤੇ ਸੀਲਾਸ ਨੂੰ ਜੇਲ੍ਹ ਵਿਚ ਕਿਉਂ ਸੁੱਟਿਆ ਗਿਆ ਅਤੇ ਜੇਲ੍ਹਰ ਨੂੰ ਸੱਚਾਈ ਕਿਵੇਂ ਮਿਲੀ?
ਪਾਠ 101
ਪੌਲੁਸ ਨੂੰ ਰੋਮ ਭੇਜਿਆ ਗਿਆ
ਸਫ਼ਰ ਖ਼ਤਰਿਆਂ ਭਰਿਆ ਸੀ, ਪਰ ਪੌਲੁਸ ਨੇ ਕਿਸੇ ਵੀ ਮੁਸ਼ਕਲ ਕਰਕੇ ਹਾਰ ਨਹੀਂ ਮੰਨੀ।
ਪਾਠ 103
“ਤੇਰਾ ਰਾਜ ਆਵੇ”
ਯੂਹੰਨਾ ਨੂੰ ਦਰਸ਼ਣ ਵਿਚ ਦਿਖਾਇਆ ਗਿਆ ਕਿ ਪਰਮੇਸ਼ੁਰ ਦਾ ਰਾਜ ਕਿਵੇਂ ਧਰਤੀ ʼਤੇ ਜ਼ਿੰਦਗੀ ਨੂੰ ਬਦਲ ਦੇਵੇਗਾ।

