Skip to content

Skip to table of contents

 ਗਿਆਰ੍ਹਵਾਂ ਪਾਠ

ਝੂਠੇ ਧਰਮਾਂ ਤੋਂ ਦੂਰ ਰਹੋ!

ਝੂਠੇ ਧਰਮਾਂ ਤੋਂ ਦੂਰ ਰਹੋ!

ਸ਼ਤਾਨ ਅਤੇ ਉਸ ਦੇ ਬੁਰੇ ਦੂਤ ਨਹੀਂ ਚਾਹੁੰਦੇ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਕਰੋ। ਉਹ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਲੈ ਜਾਣਾ ਚਾਹੁੰਦੇ ਹਨ। ਉਹ ਇਹ ਕਿਸ ਤਰ੍ਹਾਂ ਕਰਦੇ ਹਨ? ਇਕ ਤਰੀਕਾ ਝੂਠੇ ਧਰਮਾਂ ਰਾਹੀਂ ਹੈ। (2 ਕੁਰਿੰਥੀਆਂ 11:13-15) ਉਹ ਧਰਮ ਝੂਠਾ ਹੈ ਜਿਹੜਾ ਬਾਈਬਲ ਦੀ ਸੱਚਾਈ ਨਹੀਂ ਸਿਖਾਉਂਦਾ। ਝੂਠੇ ਧਰਮ ਉਨ੍ਹਾਂ ਨਕਲੀ ਪੈਸਿਆਂ ਵਰਗੇ ਹਨ ਜਿਹੜੇ ਦੇਖਣ ਨੂੰ ਤਾਂ ਸੱਚੇ ਲੱਗਦੇ ਹਨ, ਪਰ ਅਸਲ ਵਿਚ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ। ਝੂਠੇ ਧਰਮ ਤੁਹਾਡੇ ਤੇ ਬਹੁਤ ਦੁੱਖ ਵੀ ਲਿਆ ਸਕਦੇ ਹਨ।

ਝੂਠੇ ਧਰਮ ਸੱਚਾਈ ਦੇ ਪਰਮੇਸ਼ੁਰ ਯਹੋਵਾਹ ਨੂੰ ਕਦੇ ਵੀ ਖ਼ੁਸ਼ ਨਹੀਂ ਕਰ ਸਕਦੇ। ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਇਕ ਅਜਿਹਾ ਧਰਮ ਸੀ ਜਿਸ ਦੇ ਲੋਕ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ। ਉਹ ਸੋਚਦੇ ਸਨ ਕਿ ਉਹ ਪਰਮੇਸ਼ੁਰ ਦੀ ਭਗਤੀ ਸਹੀ ਤਰੀਕੇ ਨਾਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਇਕ ਹੀ ਪਿਤਾ ਹੈ, ਯਾਨੀ ਪਰਮੇਸ਼ੁਰ। ਕੀ ਯਿਸੂ ਇਸ ਗੱਲ ਨਾਲ ਸਹਿਮਤ ਸੀ? ਬਿਲਕੁਲ ਨਹੀਂ! ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ।” (ਯੂਹੰਨਾ 8:41, 44) ਅੱਜ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਹਨ, ਪਰ ਅਸਲ ਵਿਚ ਉਹ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਦੀ ਸੇਵਾ ਕਰ ਰਹੇ ਹਨ!​—1 ਕੁਰਿੰਥੀਆਂ 10:20.

 ਠੀਕ ਜਿਵੇਂ ਇਕ ਮਾੜਾ ਦਰਖ਼ਤ ਬੁਰਾ ਫਲ ਦਿੰਦਾ ਹੈ, ਉਸੇ ਤਰ੍ਹਾਂ ਝੂਠੇ ਧਰਮ ਦੇ ਲੋਕ ਵੀ ਬੁਰੇ ਹੁੰਦੇ ਹਨ। ਸੰਸਾਰ ਭਰ ਵਿਚ ਲੋਕ ਬੁਰੇ ਕੰਮ ਕਰਦੇ ਹਨ ਜਿਸ ਕਰਕੇ ਉਨ੍ਹਾਂ ਤੇ ਮੁਸੀਬਤਾਂ ਆਉਂਦੀਆਂ ਹਨ। ਅੱਜ-ਕੱਲ੍ਹ ਬਦਚਲਣੀ, ਲੜਾਈ, ਚੋਰੀ, ਜ਼ੁਲਮ, ਖ਼ੂਨ, ਅਤੇ ਇੱਜ਼ਤ ਲੁੱਟਣੀ ਆਮ ਗੱਲ ਹੈ। ਇਸ ਤਰ੍ਹਾਂ ਕਰਨ ਵਾਲਿਆਂ ਦਾ ਕੋਈ-ਨ-ਕੋਈ ਧਰਮ ਤਾਂ ਹੁੰਦਾ ਹੈ, ਪਰ ਉਨ੍ਹਾਂ ਦਾ ਧਰਮ ਉਨ੍ਹਾਂ ਤੋਂ ਚੰਗੇ ਕੰਮ ਨਹੀਂ ਕਰਵਾਉਂਦਾ। ਬੁਰਿਆਂ ਕੰਮਾਂ ਨੂੰ ਛੱਡ ਕੇ ਹੀ ਉਹ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹਨ।​—ਮੱਤੀ 7:17, 18.

ਝੂਠੇ ਧਰਮ ਲੋਕਾਂ ਨੂੰ ਮੂਰਤੀਆਂ ਦੀ ਪੂਜਾ ਕਰਨੀ ਸਿਖਾਉਂਦੇ ਹਨ। ਪਰਮੇਸ਼ੁਰ ਕਹਿੰਦਾ ਹੈ ਕਿ ਮੂਰਤੀਆਂ ਨੂੰ ਪ੍ਰਾਰਥਨਾ ਨਾ ਕਰੋ। ਇਹ ਗੱਲ ਬਿਲਕੁਲ ਸਹੀ ਹੈ। ਕੀ ਤੁਹਾਨੂੰ ਚੰਗਾ ਲੱਗੇਗਾ ਜੇਕਰ ਕੋਈ ਤੁਹਾਡੇ ਨਾਲ ਗੱਲ ਕਰਨ ਦੀ ਬਜਾਇ ਤੁਹਾਡੀ ਤਸਵੀਰ ਨਾਲ ਗੱਲਾਂ ਕਰੇ? ਕੀ ਉਹ ਵਿਅਕਤੀ ਤੁਹਾਡਾ ਸੱਚਾ ਦੋਸਤ ਹੋ ਸਕਦਾ ਹੈ? ਨਹੀਂ। ਯਹੋਵਾਹ ਚਾਹੁੰਦਾ ਹੈ ਕਿ ਲੋਕ ਉਸ ਨਾਲ ਗੱਲ ਕਰਨ, ਕਿਸੇ ਬੇਜਾਨ ਮੂਰਤੀ ਜਾਂ ਤਸਵੀਰ ਨਾਲ ਨਹੀਂ।​—ਕੂਚ 20:4, 5.

ਝੂਠੇ ਧਰਮ ਇਹ ਵੀ ਸਿਖਾਉਂਦੇ ਹਨ ਕਿ ਯੁੱਧ ਵਿਚ ਕਿਸੇ ਨੂੰ ਮਾਰਨਾ ਠੀਕ ਹੈ। ਯਿਸੂ ਨੇ ਕਿਹਾ ਸੀ ਕਿ ਪਰਮੇਸ਼ੁਰ ਦੇ ਮਿੱਤਰ ਇਕ ਦੂਜੇ ਨਾਲ ਪਿਆਰ ਕਰਨਗੇ। ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ ਉਨ੍ਹਾਂ ਨੂੰ ਅਸੀਂ ਮਾਰਦੇ ਨਹੀਂ। (ਯੂਹੰਨਾ 13:35) ਬੁਰਿਆਂ ਲੋਕਾਂ ਨੂੰ ਮਾਰਨਾ ਵੀ ਸਾਡੇ ਲਈ ਗ਼ਲਤ ਹੈ। ਜਦੋਂ ਯਿਸੂ ਦੇ ਦੁਸ਼ਮਣ ਉਸ ਨੂੰ ਫੜਨ ਆਏ ਸਨ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਆਪਣੀ ਰੱਖਿਆ ਕਰਨ ਲਈ ਲੜਨ ਨਹੀਂ ਦਿੱਤਾ ਸੀ।​—ਮੱਤੀ 26:51, 52.

ਝੂਠੇ ਧਰਮ ਸਿਖਾਉਂਦੇ ਹਨ ਕਿ ਦੁਸ਼ਟ ਲੋਕ ਨਰਕ ਵਿਚ ਤੜਫਣਗੇ। ਲੇਕਿਨ ਬਾਈਬਲ ਸਿਖਾਉਂਦੀ ਹੈ ਕਿ ਪਾਪ ਦਾ ਨਤੀਜਾ ਮੌਤ ਹੈ। (ਰੋਮੀਆਂ 6:23) ਯਹੋਵਾਹ ਪ੍ਰੇਮ ਦਾ ਪਰਮੇਸ਼ੁਰ ਹੈ। ਕੀ ਇਕ ਪ੍ਰੇਮਪੂਰਣ ਪਰਮੇਸ਼ੁਰ ਲੋਕਾਂ ਨੂੰ ਸਦਾ ਲਈ ਤੜਫਾ ਸਕਦਾ ਹੈ? ਬਿਲਕੁਲ ਨਹੀਂ! ਫਿਰਦੌਸ ਵਿਚ ਸਿਰਫ਼ ਇਕ ਹੀ ਧਰਮ ਹੋਵੇਗਾ, ਉਹ ਧਰਮ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੋਵੇਗਾ। (ਪਰਕਾਸ਼ ਦੀ ਪੋਥੀ 15:4) ਸਾਰੇ ਧਰਮ ਜਿਹੜੇ ਸ਼ਤਾਨ ਦੇ ਝੂਠ ਤੋਂ ਪੈਦਾ ਹੋਏ ਹਨ, ਖ਼ਤਮ ਕੀਤੇ ਜਾਣਗੇ।