Skip to content

ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ?

ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ?

 ਯਹੋਵਾਹ ਦੇ ਗਵਾਹ ਬਾਈਬਲ ਬਾਰੇ ਸਿੱਖਣ ਵਿਚ ਤੁਹਾਡੀ ਮਦਦ ਕਰਨਗੇ। ਬਾਈਬਲ ਸਟੱਡੀ ਦੀ ਮਦਦ ਨਾਲ ਤੁਹਾਨੂੰ ਅਜਿਹੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ, ਜਿਵੇਂ

  •   ਤੁਸੀਂ ਜ਼ਿੰਦਗੀ ਵਿਚ ਖ਼ੁਸ਼ੀਆਂ ਕਿਵੇਂ ਪਾ ਸਕਦੇ ਹੋ?

  •   ਤੁਸੀਂ ਰੱਬ ਦੇ ਦੋਸਤ ਕਿਵੇਂ ਬਣ ਸਕਦੇ ਹੋ?

  •   ਭਵਿੱਖ ਲਈ ਬਾਈਬਲ ਵਿਚ ਕਿਹੜੇ ਵਾਅਦੇ ਕੀਤੇ ਗਏ ਹਨ?

ਇਸ ਲੇਖ ਵਿਚ ਤੁਸੀਂ ਜਾਣੋਗੇ

 ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ?

 ਯਹੋਵਾਹ ਦਾ ਗਵਾਹ ਇਕ-ਇਕ ਕਰ ਕੇ ਬਾਈਬਲ ਦੇ ਵਿਸ਼ਿਆਂ ਨੂੰ ਸਮਝਣ ਵਿਚ ਤੁਹਾਡੀ ਮਦਦ ਕਰੇਗਾ। ਉਹ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਨਾਂ ਦੀ ਕਿਤਾਬ ਤੋਂ ਤੁਹਾਡੇ ਨਾਲ ਚਰਚਾ ਕਰੇਗਾ। ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਜਾਣ ਸਕੋਗੇ ਕਿ ਬਾਈਬਲ ਕੀ ਸਿਖਾਉਂਦੀ ਹੈ ਅਤੇ ਇਹ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ। ਹੋਰ ਜਾਣਨ ਲਈ ਇਹ ਵੀਡੀਓ ਦੇਖੋ।

 ਕੀ ਮੈਨੂੰ ਬਾਈਬਲ ਸਟੱਡੀ ਕਰਨ ਲਈ ਪੈਸੇ ਦੇਣੇ ਪੈਣਗੇ?

 ਨਹੀਂ। ਯਹੋਵਾਹ ਦੇ ਗਵਾਹ ਯਿਸੂ ਦੀ ਉਸ ਹਿਦਾਇਤ ਮੁਤਾਬਕ ਚੱਲਦੇ ਹਨ ਜੋ ਉਸ ਨੇ ਆਪਣੇ ਚੇਲਿਆਂ ਨੂੰ ਦਿੱਤੀ ਸੀ: “ਤੁਹਾਨੂੰ ਮੁਫ਼ਤ ਮਿਲਿਆ ਹੈ, ਤੁਸੀਂ ਵੀ ਮੁਫ਼ਤ ਦਿਓ।” (ਮੱਤੀ 10:8) ਨਾਲੇ ਤੁਹਾਨੂੰ ਸਟੱਡੀ ਕਰਨ ਵਾਲੇ ਪ੍ਰਕਾਸ਼ਨ ਲੈਣ ਲਈ ਵੀ ਪੈਸੇ ਨਹੀਂ ਦੇਣੇ ਪੈਣਗੇ, ਜਿਵੇਂ ਬਾਈਬਲ ਅਤੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ।

 ਸਟੱਡੀ ਕਿੰਨੇ ਚਿਰ ਦੀ ਹੁੰਦੀ ਹੈ?

 ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਿਚ 60 ਪਾਠ ਹਨ। ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਇਸ ਨੂੰ ਕਿੰਨੇ ਚਿਰ ਵਿਚ ਖ਼ਤਮ ਕਰੋਗੇ। ਬਹੁਤ ਸਾਰੇ ਵਿਦਿਆਰਥੀ ਹਰ ਹਫ਼ਤੇ ਇਕ ਜਾਂ ਇਸ ਤੋਂ ਜ਼ਿਆਦਾ ਪਾਠਾਂ ʼਤੇ ਚਰਚਾ ਕਰਦੇ ਹਨ।

 ਮੈਂ ਬਾਈਬਲ ਸਟੱਡੀ ਕਿਵੇਂ ਸ਼ੁਰੂ ਕਰ ਸਕਦਾ ਹਾਂ?

  1.  1. ਆਨ-ਲਾਈਨ ਫ਼ਾਰਮ ਭਰੋ ਤੁਹਾਡੇ ਵੱਲੋਂ ਦਿੱਤੀ ਨਿੱਜੀ ਜਾਣਕਾਰੀ ਸਿਰਫ਼ ਤੁਹਾਡੇ ਨਾਲ ਸੰਪਰਕ ਕਰਨ ਲਈ ਹੀ ਵਰਤੀ ਜਾਵੇਗੀ।

  2.  2. ਕੋਈ ਯਹੋਵਾਹ ਦਾ ਗਵਾਹ ਤੁਹਾਡੇ ਨਾਲ ਸੰਪਰਕ ਕਰੇਗਾ। ਗਵਾਹ ਤੁਹਾਨੂੰ ਸਮਝਾਵੇਗਾ ਕਿ ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ। ਨਾਲੇ ਜੇ ਤੁਹਾਡੇ ਮਨ ਵਿਚ ਕੋਈ ਸਵਾਲ ਹੈ, ਤਾਂ ਉਹ ਉਸ ਦਾ ਵੀ ਜਵਾਬ ਦੇਵੇਗਾ।

  3.  3. ਤੈਅ ਕਰੋ ਕਿ ਤੁਸੀਂ ਸਟੱਡੀ ਕਦੋਂ ਅਤੇ ਕਿਵੇਂ ਕਰੋਗੇ। ਗਵਾਹ ਤੁਹਾਡੇ ਘਰ ਆ ਕੇ, ਫ਼ੋਨ ʼਤੇ, ਵੀਡੀਓ ਕਾਲ, ਚਿੱਠੀਆਂ ਜਾਂ ਈ-ਮੇਲ ਰਾਹੀਂ ਸਟੱਡੀ ਕਰਵਾ ਸਕਦਾ ਹੈ। ਆਮ ਤੌਰ ʼਤੇ ਸਟੱਡੀ ਲਗਭਗ ਇਕ ਘੰਟੇ ਦੀ ਹੁੰਦੀ ਹੈ। ਪਰ ਤੁਸੀਂ ਆਪਣੇ ਸ਼ਡਿਉਲ ਦੇ ਹਿਸਾਬ ਨਾਲ ਸਟੱਡੀ ਕਰਨ ਦਾ ਸਮਾਂ ਘਟਾ ਜਾਂ ਵਧਾ ਸਕਦੇ ਹੋ।

 ਕੀ ਮੈਂ ਪਹਿਲਾਂ ਦੇਖ ਸਕਦਾ ਹਾਂ ਕਿ ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ?

 ਬਿਲਕੁਲ। ਇਸ ਤਰ੍ਹਾਂ ਕਰਨ ਲਈ ਆਨ-ਲਾਈਨ ਫ਼ਾਰਮ ਭਰੋ। ਜਦੋਂ ਕੋਈ ਗਵਾਹ ਤੁਹਾਡੇ ਨਾਲ ਸੰਪਰਕ ਕਰੇਗਾ, ਤਾਂ ਤੁਸੀਂ ਉਸ ਨੂੰ ਦੱਸ ਸਕਦੇ ਹੋ ਕਿ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਸਟੱਡੀ ਕਿਵੇਂ ਕਰਾਈ ਜਾਂਦੀ ਹੈ। ਉਹ ਤੁਹਾਨੂੰ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਨਾਂ ਦੇ ਬਰੋਸ਼ਰ ਵਿੱਚੋਂ ਸਟੱਡੀ ਕਰਾਵੇਗਾ ਜਿਸ ਵਿਚ ਤਿੰਨ ਪਾਠ ਹਨ। ਇਸ ਨਾਲ ਤੁਸੀਂ ਦੇਖ ਸਕੋਗੇ ਕਿ ਤੁਹਾਨੂੰ ਸਟੱਡੀ ਕਰਨੀ ਵਧੀਆ ਲੱਗਦੀ ਹੈ ਜਾਂ ਨਹੀਂ।

 ਜੇ ਮੈਂ ਬਾਈਬਲ ਸਟੱਡੀ ਕਰਦਾ ਹਾਂ, ਤਾਂ ਕੀ ਮੈਨੂੰ ਯਹੋਵਾਹ ਦਾ ਗਵਾਹ ਬਣਨ ਲਈ ਮਜਬੂਰ ਕੀਤਾ ਜਾਵੇਗਾ?

 ਨਹੀਂ। ਯਹੋਵਾਹ ਦੇ ਗਵਾਹ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਸਮਝਦੇ ਹਨ, ਪਰ ਅਸੀਂ ਕਿਸੇ ਨੂੰ ਵੀ ਆਪਣੇ ਧਰਮ ਵਿਚ ਆਉਣ ਲਈ ਮਜਬੂਰ ਨਹੀਂ ਕਰਦੇ। ਸਾਡਾ ਮਕਸਦ ਬਸ ਇਹ ਹੈ ਕਿ ਅਸੀਂ ਲੋਕਾਂ ਨੂੰ ਬਾਈਬਲ ਦੀ ਸਹੀ ਸਿੱਖਿਆ ਦੇਈਏ, ਪਰ ਲੋਕਾਂ ਨੇ ਖ਼ੁਦ ਇਹ ਫ਼ੈਸਲਾ ਕਰਨਾ ਹੈ ਕਿ ਉਹ ਇਨ੍ਹਾਂ ਗੱਲਾਂ ਨੂੰ ਮੰਨਣਗੇ ਜਾਂ ਨਹੀਂ।—1 ਪਤਰਸ 3:15.

 ਕੀ ਮੈਂ ਆਪਣੀ ਬਾਈਬਲ ਵਰਤ ਸਕਦਾ ਹਾਂ?

 ਬਿਲਕੁਲ। ਤੁਸੀਂ ਬਾਈਬਲ ਦਾ ਕੋਈ ਵੀ ਅਨੁਵਾਦ ਵਰਤ ਸਕਦੇ ਹੋ। ਅਸੀਂ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਇਸਤੇਮਾਲ ਕਰਦੇ ਹਾਂ ਜੋ ਸਮਝਣ ਵਿਚ ਸੌਖਾ ਹੈ ਅਤੇ ਸਹੀ-ਸਹੀ ਜਾਣਕਾਰੀ ਦਿੰਦਾ ਹੈ। ਪਰ ਅਸੀਂ ਇਹ ਗੱਲ ਸਮਝਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਬਾਈਬਲ ਦਾ ਉਹੀ ਅਨੁਵਾਦ ਪੜ੍ਹਨਾ ਪਸੰਦ ਹੈ ਜੋ ਉਹ ਪਹਿਲਾਂ ਤੋਂ ਪੜ੍ਹਦੇ ਹਨ।

 ਕੀ ਮੈਂ ਹੋਰਾਂ ਨੂੰ ਬਾਈਬਲ ਸਟੱਡੀ ਕਰਨ ਦਾ ਸੱਦਾ ਦੇ ਸਕਦਾ ਹਾਂ?

 ਬਿਲਕੁਲ। ਤੁਸੀਂ ਆਪਣੇ ਪੂਰੇ ਪਰਿਵਾਰ ਜਾਂ ਦੋਸਤਾਂ ਨੂੰ ਸੱਦਾ ਦੇ ਸਕਦੇ ਹੋ।

 ਜੇ ਮੈਂ ਪਹਿਲਾਂ ਕਿਸੇ ਯਹੋਵਾਹ ਦੇ ਗਵਾਹ ਨਾਲ ਬਾਈਬਲ ਸਟੱਡੀ ਕਰਦਾ ਸੀ, ਤਾਂ ਕੀ ਮੈਂ ਦੁਬਾਰਾ ਸਟੱਡੀ ਸ਼ੁਰੂ ਕਰ ਸਕਦਾ ਹਾਂ?

 ਬਿਲਕੁਲ। ਬਿਨਾਂ ਸ਼ੱਕ, ਤੁਹਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਟੱਡੀ ਕਰਨ ਦਾ ਮਜ਼ਾ ਆਵੇਗਾ। ਕਿਉਂ? ਕਿਉਂਕਿ ਜਿਸ ਕਿਤਾਬ ਤੋਂ ਸਟੱਡੀ ਕਰਾਈ ਜਾਂਦੀ ਹੈ, ਉਹ ਅੱਜ ਦੇ ਹਾਲਾਤਾਂ ਅਨੁਸਾਰ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਵਿਚ ਪਹਿਲਾਂ ਨਾਲੋਂ ਜ਼ਿਆਦਾ ਤਸਵੀਰਾਂ ਅਤੇ ਵੀਡੀਓ ਹਨ। ਨਾਲੇ ਹੁਣ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਖੁੱਲ੍ਹ ਕੇ ਚਰਚਾ ਕਰ ਸਕਦੇ ਹੋ।

 ਕੀ ਕਿਸੇ ਯਹੋਵਾਹ ਦੇ ਗਵਾਹ ਦੀ ਮਦਦ ਤੋਂ ਬਗੈਰ ਬਾਈਬਲ ਸਟੱਡੀ ਕੀਤੀ ਜਾ ਸਕਦੀ ਹੈ?

 ਹਾਂਜੀ। ਚਾਹੇ ਜ਼ਿਆਦਾਤਰ ਵਿਦਿਆਰਥੀ ਕਿਸੇ ਗਵਾਹ ਦੀ ਮਦਦ ਨਾਲ ਵਧੀਆ ਤਰੀਕੇ ਨਾਲ ਸਿੱਖ ਪਾਉਂਦੇ ਹਨ, ਪਰ ਕੁਝ ਜਣੇ ਪਹਿਲਾਂ ਆਪਣੇ ਆਪ ਸਟੱਡੀ ਕਰਨੀ ਪਸੰਦ ਕਰਦੇ ਹਨ। “ਬਾਈਬਲ ਸਟੱਡੀ ਲਈ ਔਜ਼ਾਰ” ਪੰਨੇ ʼਤੇ ਬਹੁਤ ਸਾਰੇ ਔਜ਼ਾਰ ਦਿੱਤੇ ਗਏ ਹਨ ਜੋ ਬਾਈਬਲ ਸਮਝਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਜ਼ਰਾ ਹੇਠ ਲਿਖੇ ਕੁਝ ਔਜ਼ਾਰਾਂ ʼਤੇ ਗੌਰ ਕਰੋ:

  •   ਬਾਈਬਲ ਦੀਆਂ ਸਿੱਖਿਆਵਾਂ। ਇਨ੍ਹਾਂ ਲੇਖਾਂ ਵਿਚ ਬਾਈਬਲ ਦੇ ਅਸੂਲ ਦੱਸੇ ਗਏ ਹਨ ਜਿਨ੍ਹਾਂ ਨੂੰ ਲਾਗੂ ਕਰ ਕੇ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ, ਜਿਵੇਂ ਤਣਾਅ ਨਾਲ ਲੜਨ ਦੇ ਤਰੀਕੇ, ਘੱਟ ਪੈਸਿਆਂ ਵਿਚ ਗੁਜ਼ਾਰਾ ਕਿਵੇਂ ਤੋਰੀਏ? ਅਤੇ ਆਪਣੇ ਬੱਚੇ ਨੂੰ ਕਿਵੇਂ ਤਾਲੀਮ ਦੇਈਏ।

  •   ਬਾਈਬਲ ਵੀਡੀਓ। ਇਨ੍ਹਾਂ ਵੀਡੀਓ ਰਾਹੀਂ ਬਾਈਬਲ ਦੀਆਂ ਅਹਿਮ ਸਿੱਖਿਆਵਾਂ ਨੂੰ ਸਮਝਾਇਆ ਗਿਆ ਹੈ।

  •   ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ। ਇਨ੍ਹਾਂ ਲੇਖਾਂ ਵਿਚ ਬਾਈਬਲ ਵਿੱਚੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ।

  •   ਬਾਈਬਲ ਆਇਤਾਂ ਦੀ ਸਮਝ। ਇਸ ਵਿਚ ਬਾਈਬਲ ਦੀਆਂ ਜਾਣੀਆਂ-ਪਛਾਣੀਆਂ ਆਇਤਾਂ ਅਤੇ ਵਾਕਾਂ ਦੇ ਮਤਲਬ ਬਾਰੇ ਸਮਝਿਆ ਗਿਆ ਹੈ।