Skip to content

ਕੀ ਯਹੋਵਾਹ ਦੇ ਗਵਾਹ ਡਾਕਟਰੀ ਇਲਾਜ ਕਰਾਉਂਦੇ ਹਨ?

ਕੀ ਯਹੋਵਾਹ ਦੇ ਗਵਾਹ ਡਾਕਟਰੀ ਇਲਾਜ ਕਰਾਉਂਦੇ ਹਨ?

ਹਾਂ, ਯਹੋਵਾਹ ਦੇ ਗਵਾਹ ਦਵਾਈਆਂ ਲੈਂਦੇ ਅਤੇ ਇਲਾਜ ਕਰਾਉਂਦੇ ਹਨ। ਅਸੀਂ ਆਪਣੀ ਦੇਖ-ਭਾਲ ਕਰਨ ਅਤੇ ਸਿਹਤਮੰਦ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਪਰ ਕਦੇ-ਕਦੇ ਸਾਨੂੰ “ਹਕੀਮ ਦੀ ਲੋੜ” ਪੈਂਦੀ ਹੈ। (ਲੂਕਾ 5:31) ਦਰਅਸਲ, ਪਹਿਲੀ ਸਦੀ ਦੇ ਮਸੀਹੀ ਲੂਕਾ ਦੀ ਤਰ੍ਹਾਂ ਅੱਜ ਵੀ ਯਹੋਵਾਹ ਦੇ ਕਈ ਗਵਾਹ ਡਾਕਟਰ ਹਨ।—ਕੁਲੁੱਸੀਆਂ 4:14.

ਪਰ ਕੁਝ ਇਲਾਜ ਬਾਈਬਲ ਦੇ ਅਸੂਲਾਂ ਖ਼ਿਲਾਫ਼ ਹੁੰਦੇ ਹਨ ਅਤੇ ਅਸੀਂ ਇਹ ਇਲਾਜ ਹਰਗਿਜ਼ ਨਹੀਂ ਕਰਾਉਂਦੇ। ਮਿਸਾਲ ਲਈ, ਅਸੀਂ ਖ਼ੂਨ ਨਹੀਂ ਚੜ੍ਹਾਉਂਦੇ ਕਿਉਂਕਿ ਬਾਈਬਲ ਮੁਤਾਬਕ ਸਰੀਰ ਨੂੰ ਨਰੋਆ ਕਰਨ ਲਈ ਖ਼ੂਨ ਲੈਣਾ ਗ਼ਲਤ ਹੈ। (ਰਸੂਲਾਂ ਦੇ ਕੰਮ 15:20) ਇਸੇ ਤਰ੍ਹਾਂ ਬਾਈਬਲ ਅਜਿਹੇ ਕਿਸੇ ਵੀ ਇਲਾਜ ਨੂੰ ਮਨ੍ਹਾ ਕਰਦੀ ਹੈ ਜਿਸ ਦਾ ਤਅੱਲਕ ਜਾਦੂ-ਟੂਣੇ ਨਾਲ ਹੋਵੇ।—ਗਲਾਤੀਆਂ 5:19-24.

ਲੇਕਿਨ ਬਹੁਤੇ ਇਲਾਜ ਬਾਈਬਲ ਦੇ ਖ਼ਿਲਾਫ਼ ਨਹੀਂ ਹਨ। ਇਸ ਲਈ ਯਹੋਵਾਹ ਦੇ ਹਰੇਕ ਗਵਾਹ ਨੂੰ ਇਲਾਜ ਕਰਾਉਂਦਿਆਂ ਆਪੋ-ਆਪਣਾ ਫ਼ੈਸਲਾ ਕਰਨ ਦੀ ਲੋੜ ਹੈ। ਇਕ ਜਣੇ ਨੂੰ ਸ਼ਾਇਦ ਕੋਈ ਇਲਾਜ ਜਾਂ ਦਵਾਈ ਮਨਜ਼ੂਰ ਹੋਵੇ, ਪਰ ਦੂਜਾ ਸ਼ਾਇਦ ਉਸੇ ਇਲਾਜ ਨੂੰ ਨਾਂਹ ਕਹੇ।—ਗਲਾਤੀਆਂ 6:5.