ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਕੀ ਹੈ?
ਪ੍ਰਬੰਧਕ ਸਭਾ ਉਨ੍ਹਾਂ ਸਮਝਦਾਰ ਮਸੀਹੀਆਂ ਦਾ ਇਕ ਛੋਟਾ ਜਿਹਾ ਗਰੁੱਪ ਹੈ ਜੋ ਦੁਨੀਆਂ ਭਰ ਦੇ ਯਹੋਵਾਹ ਦੇ ਗਵਾਹਾਂ ਨੂੰ ਸੇਧ ਦਿੰਦੇ ਹਨ। ਇਨ੍ਹਾਂ ਦੇ ਕੰਮ ਦੇ ਦੋ ਭਾਗ ਹਨ:
ਉਹ ਯਹੋਵਾਹ ਦੇ ਗਵਾਹਾਂ ਲਈ ਬਾਈਬਲ-ਆਧਾਰਿਤ ਹਿਦਾਇਤਾਂ ਨੂੰ ਤਿਆਰ ਕਰਨ ਦੇ ਕੰਮ ਦੀ ਨਿਗਰਾਨੀ ਕਰਦੇ ਹਨ। ਇਹ ਪ੍ਰਕਾਸ਼ਨਾਂ, ਸਭਾਵਾਂ ਅਤੇ ਸਕੂਲਾਂ ਰਾਹੀਂ ਦਿੱਤੀਆਂ ਜਾਂਦੀਆਂ ਹਨ।—ਲੂਕਾ 12:42.
ਉਹ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਨੂੰ ਸੇਧ ਦਿੰਦੇ ਹਨ। ਮਿਸਾਲ ਲਈ, ਉਹ ਦੱਸਦੇ ਹਨ ਕਿ ਪ੍ਰਚਾਰ ਦਾ ਕੰਮ ਕਿਵੇਂ ਕਰਨਾ ਹੈ, ਦਾਨ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਉਹ ਕਾਬਲ ਭਰਾਵਾਂ ਨੂੰ ਖ਼ਾਸ ਜ਼ਿੰਮੇਵਾਰੀਆਂ ਲਈ ਨਿਯੁਕਤ ਕਰਨ ਦੇ ਕੰਮ ਦੀ ਵੀ ਦੇਖ-ਰੇਖ ਕਰਦੇ ਹਨ।
ਪ੍ਰਬੰਧਕ ਸਭਾ ਪਹਿਲੀ ਸਦੀ ਦੇ ‘ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ’ ਦੇ ਨਮੂਨੇ ʼਤੇ ਚੱਲਦੀ ਹੈ ਜਿਨ੍ਹਾਂ ਨੇ ਪੂਰੀ ਮਸੀਹੀ ਮੰਡਲੀ ਲਈ ਜ਼ਰੂਰੀ ਫ਼ੈਸਲੇ ਲਏ ਸਨ। (ਰਸੂਲਾਂ ਦੇ ਕੰਮ 15:2) ਉਨ੍ਹਾਂ ਵਫ਼ਾਦਾਰ ਆਦਮੀਆਂ ਵਾਂਗ ਅੱਜ ਦੀ ਪ੍ਰਬੰਧਕ ਸਭਾ ਦੇ ਮੈਂਬਰ ਵੀ ਸਾਡੇ ਸੰਗਠਨ ਦੇ ਲੀਡਰ ਨਹੀਂ ਹਨ। ਉਹ ਬਾਈਬਲ ਤੋਂ ਸੇਧ ਲੈਂਦੇ ਹਨ ਅਤੇ ਮੰਨਦੇ ਹਨ ਕਿ ਯਹੋਵਾਹ ਨੇ ਯਿਸੂ ਨੂੰ ਮੰਡਲੀ ਦਾ ਮੁਖੀ ਠਹਿਰਾਇਆ ਹੈ।—1 ਕੁਰਿੰਥੀਆਂ 11:3; ਅਫ਼ਸੀਆਂ 5:23.
ਪ੍ਰਬੰਧਕ ਸਭਾ ਦੇ ਮੈਂਬਰ ਕੌਣ ਹਨ?
ਕੈਨੱਥ ਕੁੱਕ, ਸੈਮੂਏਲ ਹਰਡ, ਜੈਫ਼ਰੀ ਜੈਕਸਨ, ਸਟੀਵਨ ਲੈੱਟ, ਗੇਰਟ ਲੋਸ਼, ਐਂਟਨੀ ਮੌਰਿਸ, ਮਾਰਕ ਸੈਂਡਰਸਨ ਅਤੇ ਡੇਵਿਡ ਸਪਲੇਨ (Kenneth Cook, Jr., Samuel Herd, Geoffrey Jackson, Stephen Lett, Gerrit Lösch, Anthony Morris III, Mark Sanderson, and David Splane) ਪ੍ਰਬੰਧਕ ਸਭਾ ਦੇ ਮੈਂਬਰ ਹਨ। ਉਹ ਅਮਰੀਕਾ ਦੇ ਵਾਰਵਿਕ, ਨਿਊਯਾਰਕ ਦੇ ਸਾਡੇ ਮੁੱਖ ਦਫ਼ਤਰ ਵਿਚ ਕੰਮ ਕਰਦੇ ਹਨ।
ਪ੍ਰਬੰਧਕ ਸਭਾ ਕਿਵੇਂ ਕੰਮ ਕਰਦੀ ਹੈ?
ਸਾਡੇ ਕੰਮ ਦੇ ਅਲੱਗ-ਅਲੱਗ ਪਹਿਲੂਆਂ ਦੇ ਹਿਸਾਬ ਨਾਲ ਪ੍ਰਬੰਧਕ ਸਭਾ ਨੇ ਛੇ ਕਮੇਟੀਆਂ ਬਣਾਈਆਂ ਹਨ। ਹਰ ਮੈਂਬਰ ਇਕ ਜਾਂ ਇਕ ਤੋਂ ਜ਼ਿਆਦਾ ਕਮੇਟੀਆਂ ਵਿਚ ਸੇਵਾ ਕਰਦਾ ਹੈ।
ਪ੍ਰਬੰਧਕਾਂ ਦੀ ਕਮੇਟੀ: ਕਾਨੂੰਨੀ ਮਾਮਲਿਆਂ ਵਿਚ ਅਗਵਾਈ ਕਰਦੀ ਹੈ ਅਤੇ ਆਫ਼ਤਾਂ ਆਉਣ ʼਤੇ ਹਾਲਾਤਾਂ ਅਨੁਸਾਰ ਮਦਦ ਦਿੰਦੀ ਹੈ। ਨਾਲੇ ਜਦ ਯਹੋਵਾਹ ਦੇ ਗਵਾਹਾਂ ਨੂੰ ਉਨ੍ਹਾਂ ਦੇ ਵਿਸ਼ਵਾਸਾਂ ਕਰਕੇ ਸਤਾਇਆ ਜਾਂਦਾ ਹੈ ਜਾਂ ਅਚਾਨਕ ਕੋਈ ਮਸਲਾ ਖੜ੍ਹਾ ਹੋਣ ʼਤੇ ਇਹ ਕਮੇਟੀ ਅਜਿਹੇ ਮਾਮਲਿਆਂ ਨੂੰ ਹੱਲ ਕਰਦੀ ਹੈ।
ਸੇਵਕ ਨਿਗਰਾਨ ਕਮੇਟੀ: ਬੈਥਲ ਪਰਿਵਾਰ ਦੇ ਮੈਂਬਰਾਂ ਲਈ ਕੀਤੇ ਜਾਂਦੇ ਪ੍ਰਬੰਧਾਂ ਦੀ ਦੇਖ-ਰੇਖ ਕਰਦੀ ਹੈ।
ਪ੍ਰਕਾਸ਼ਨ ਕਮੇਟੀ: ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਛਪਾਈ ਅਤੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ʼਤੇ ਭੇਜਣ ਦੇ ਕੰਮ ਦੀ ਦੇਖ-ਰੇਖ ਕਰਦੀ ਹੈ। ਨਾਲੇ ਸਭਾਵਾਂ ਲਈ ਇਮਾਰਤਾਂ, ਅਨੁਵਾਦ ਦਫ਼ਤਰਾਂ ਅਤੇ ਸ਼ਾਖ਼ਾ ਦਫ਼ਤਰ ਬਣਾਉਣ ਦੇ ਕੰਮ ਦੀ ਅਗਵਾਈ ਕਰਦੀ ਹੈ।
ਪ੍ਰਚਾਰ ਸੇਵਾ ਕਮੇਟੀ: ‘ਰਾਜ ਦੀ ਖ਼ੁਸ਼ ਖ਼ਬਰੀ’ ਦੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦੀ ਹੈ।—ਮੱਤੀ 24:14.
ਸਿੱਖਿਆ ਕਮੇਟੀ: ਸਭਾਵਾਂ, ਸਕੂਲਾਂ ਅਤੇ ਆਡੀਓ-ਵੀਡੀਓ ਪ੍ਰੋਗ੍ਰਾਮਾਂ ਰਾਹੀਂ ਮਿਲਣ ਵਾਲੀ ਬਾਈਬਲ ਸਿਖਲਾਈ ਦੀ ਦੇਖ-ਰੇਖ ਕਰਦੀ ਹੈ।
ਲਿਖਾਈ ਕਮੇਟੀ: ਬਾਈਬਲ-ਆਧਾਰਿਤ ਜਾਣਕਾਰੀ ਤਿਆਰ ਕਰਦੀ ਹੈ ਜਿਸ ਨੂੰ ਛਾਪਿਆ ਜਾਂਦਾ ਹੈ ਤੇ ਵੈੱਬਸਾਈਟ ʼਤੇ ਪਾਇਆ ਜਾਂਦਾ ਹੈ। ਨਾਲੇ ਅਨੁਵਾਦ ਦੇ ਕੰਮ ਦੀ ਨਿਗਰਾਨੀ ਕਰਦੀ ਹੈ।
ਇਨ੍ਹਾਂ ਕਮੇਟੀਆਂ ਵਿਚ ਕੰਮ ਕਰਨ ਦੇ ਨਾਲ-ਨਾਲ ਪ੍ਰਬੰਧਕ ਸਭਾ ਦੇ ਮੈਂਬਰ ਹਰ ਹਫ਼ਤੇ ਮਿਲ ਕੇ ਸੰਗਠਨ ਦੀਆਂ ਲੋੜਾਂ ਬਾਰੇ ਗੱਲਬਾਤ ਕਰਦੇ ਹਨ। ਇਨ੍ਹਾਂ ਸਭਾਵਾਂ ਵਿਚ ਇਹ ਭਰਾ ਬਾਈਬਲ ʼਤੇ ਚਰਚਾ ਕਰਦੇ ਹਨ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਕੰਮ ਕਰਦੇ ਹੋਏ ਮਿਲ-ਜੁਲ ਕੇ ਫ਼ੈਸਲੇ ਲੈਂਦੇ ਹਨ।—ਰਸੂਲਾਂ ਦੇ ਕੰਮ 15:25.
ਪ੍ਰਬੰਧਕ ਸਭਾ ਦੀ ਸਹਾਇਤਾ ਕਰਨ ਵਾਲੇ ਭਰਾ ਕੌਣ ਹਨ?
ਇਹ ਭਰੋਸੇਮੰਦ ਮਸੀਹੀ ਹਨ ਜੋ ਪ੍ਰਬੰਧਕ ਸਭਾ ਦੀਆਂ ਕਮੇਟੀਆਂ ਦੀ ਮਦਦ ਕਰਦੇ ਹਨ। (1 ਕੁਰਿੰਥੀਆਂ 4:2) ਸਹਾਇਕ ਭਰਾਵਾਂ ਨੂੰ ਇਨ੍ਹਾਂ ਦੀ ਕਾਬਲੀਅਤ ਅਨੁਸਾਰ ਉਨ੍ਹਾਂ ਕਮੇਟੀਆਂ ਵਿਚ ਪਾਇਆ ਜਾਂਦਾ ਹੈ ਜਿਨ੍ਹਾਂ ਦੇ ਕੰਮ ਵਿਚ ਉਨ੍ਹਾਂ ਨੂੰ ਤਜਰਬਾ ਹੁੰਦਾ ਹੈ। ਇਹ ਭਰਾ ਹਫ਼ਤੇ ਦੌਰਾਨ ਹੋਣ ਵਾਲੀਆਂ ਕਮੇਟੀ ਦੀਆਂ ਸਭਾਵਾਂ ਵਿਚ ਵੀ ਭਾਗ ਲੈਂਦੇ ਹਨ। ਭਾਵੇਂ ਕਿ ਉਹ ਫ਼ੈਸਲੇ ਲੈਣ ਵਿਚ ਹਿੱਸਾ ਨਹੀਂ ਲੈਂਦੇ ਪਰ ਵਧੀਆ ਸਲਾਹ ਅਤੇ ਜਾਣਕਾਰੀ ਦੇ ਸਕਦੇ ਹਨ। ਉਹ ਕਮੇਟੀ ਦੇ ਫ਼ੈਸਲਿਆਂ ਨੂੰ ਲਾਗੂ ਕਰਦੇ ਹਨ ਅਤੇ ਇਨ੍ਹਾਂ ਦੇ ਨਤੀਜਿਆਂ ʼਤੇ ਧਿਆਨ ਵੀ ਰੱਖਦੇ ਹਨ। ਪ੍ਰਬੰਧਕ ਸਭਾ ਉਨ੍ਹਾਂ ਨੂੰ ਦੁਨੀਆਂ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਰਹਿੰਦੇ ਮਸੀਹੀ ਭੈਣਾਂ-ਭਰਾਵਾਂ ਨੂੰ ਮਿਲਣ ਲਈ ਅਤੇ ਸਾਲਾਨਾ ਸਭਾਵਾਂ ਜਾਂ ਗਿਲਿਅਡ ਗ੍ਰੈਜੂਏਸ਼ਨ ਵੇਲੇ ਭਾਗ ਪੇਸ਼ ਕਰਨ ਲਈ ਭੇਜ ਸਕਦੀ ਹੈ।
ਕਮੇਟੀ |
ਨਾਂ |
---|---|
ਪ੍ਰਬੰਧਕਾਂ ਦੀ ਕਮੇਟੀ |
|
ਸੇਵਕ ਨਿਗਰਾਨ ਕਮੇਟੀ |
|
ਪ੍ਰਕਾਸ਼ਨ ਕਮੇਟੀ |
|
ਪ੍ਰਚਾਰ ਸੇਵਾ ਕਮੇਟੀ |
|
ਸਿੱਖਿਆ ਕਮੇਟੀ |
|
ਲਿਖਾਈ ਕਮੇਟੀ |
|