Skip to content

ਕੀ ਯਹੋਵਾਹ ਦੇ ਗਵਾਹਾਂ ਵਿਚ ਪਾਦਰੀ ਹਨ ਜਿਨ੍ਹਾਂ ਨੂੰ ਤਨਖ਼ਾਹ ਦਿੱਤੀ ਜਾਂਦੀ ਹੈ?

ਕੀ ਯਹੋਵਾਹ ਦੇ ਗਵਾਹਾਂ ਵਿਚ ਪਾਦਰੀ ਹਨ ਜਿਨ੍ਹਾਂ ਨੂੰ ਤਨਖ਼ਾਹ ਦਿੱਤੀ ਜਾਂਦੀ ਹੈ?

ਪਹਿਲੀ ਸਦੀ ਦੇ ਮਸੀਹੀਆਂ ਵਾਂਗ ਯਹੋਵਾਹ ਦੇ ਗਵਾਹਾਂ ਵਿਚ ਵੀ ਕੋਈ ਪਾਦਰੀ ਨਹੀਂ ਹੈ। ਮੰਡਲੀ ਦੇ ਸਾਰੇ ਬਪਤਿਸਮਾ-ਪ੍ਰਾਪਤ ਗਵਾਹ ਸੇਵਕ ਹਨ ਜੋ ਬਾਈਬਲ ਦਾ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਹਿੱਸਾ ਲੈਂਦੇ ਹਨ। ਇਕ ਮੰਡਲੀ ਵਿਚ ਤਕਰੀਬਨ 100 ਦੇ ਕਰੀਬ ਗਵਾਹ ਹੁੰਦੇ ਹਨ। ਹਰ ਮੰਡਲੀ ਵਿਚ “ਬਜ਼ੁਰਗ” ਸਿੱਖਿਆ ਦਿੰਦੇ ਹਨ ਅਤੇ ਹੋਰ ਤਰੀਕਿਆਂ ਨਾਲ ਸੇਵਾ ਕਰਦੇ ਹਨ। (ਤੀਤੁਸ 1:5) ਉਹ ਇਸ ਕੰਮ ਲਈ ਕੋਈ ਤਨਖ਼ਾਹ ਨਹੀਂ ਲੈਂਦੇ।