Skip to content

ਯਹੋਵਾਹ ਦੇ ਗਵਾਹ ਈਸਟਰ ਕਿਉਂ ਨਹੀਂ ਮਨਾਉਂਦੇ?

ਯਹੋਵਾਹ ਦੇ ਗਵਾਹ ਈਸਟਰ ਕਿਉਂ ਨਹੀਂ ਮਨਾਉਂਦੇ?

ਗ਼ਲਤਫ਼ਹਿਮੀਆਂ

ਗ਼ਲਤ: ਯਹੋਵਾਹ ਦੇ ਗਵਾਹ ਇਸ ਲਈ ਈਸਟਰ ਨਹੀਂ ਮਨਾਉਂਦੇ ਕਿਉਂਕਿ ਉਹ ਮਸੀਹੀ ਨਹੀਂ ਹਨ।

ਸਹੀ: ਅਸੀਂ ਮੰਨਦੇ ਕਿ ਯਿਸੂ ਸਾਡਾ ਮੁਕਤੀਦਾਤਾ ਹੈ ਅਤੇ ਅਸੀਂ ਉਸ ਦੇ ‘ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲਣ’ ਦੀ ਕੋਸ਼ਿਸ਼ ਕਰਦੇ ਹਾਂ।—1 ਪਤਰਸ 2:21; ਲੂਕਾ 2:11.

ਗ਼ਲਤ: ਤੁਸੀਂ ਇਹ ਨਹੀਂ ਮੰਨਦੇ ਕਿ ਯਿਸੂ ਮਰਨ ਤੋਂ ਬਾਅਦ ਜ਼ਿੰਦਾ ਕੀਤਾ ਗਿਆ ਸੀ।

ਸਹੀ: ਸਾਨੂੰ ਪੱਕਾ ਵਿਸ਼ਵਾਸ ਹੈ ਕਿ ਯਿਸੂ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ। ਇਹ ਮਸੀਹੀ ਧਰਮ ਦੀ ਖ਼ਾਸ ਸਿੱਖਿਆ ਹੈ ਅਤੇ ਅਸੀਂ ਆਪਣੇ ਪ੍ਰਚਾਰ ਕੰਮ ਵਿਚ ਵੀ ਇਸ ਬਾਰੇ ਲੋਕਾਂ ਨੂੰ ਦੱਸਦੇ ਹਾਂ।—1 ਕੁਰਿੰਥੀਆਂ 15:3, 4, 12-15.

ਗ਼ਲਤ: ਤੁਹਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਤੁਹਾਡੇ ਬੱਚੇ ਈਸਟਰ ਦੇ ਖ਼ੁਸ਼ੀ ਭਰੇ ਮੌਕੇ ਵਿਚ ਸ਼ਾਮਲ ਨਹੀਂ ਹੋ ਸਕਦੇ।

ਸਹੀ: ਅਸੀਂ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹਾਂ—ਅਸੀਂ ਜੀ-ਜਾਨ ਨਾਲ ਉਨ੍ਹਾਂ ਨੂੰ ਸਿੱਖਿਆ ਦਿੰਦੇ ਹਾਂ ਅਤੇ ਮਦਦ ਕਰਦੇ ਹਾਂ ਤਾਂਕਿ ਉਹ ਹਮੇਸ਼ਾ ਖ਼ੁਸ਼ ਰਹਿਣ।—ਤੀਤੁਸ 2:4.

ਯਹੋਵਾਹ ਦੇ ਗਵਾਹ ਈਸਟਰ ਕਿਉਂ ਨਹੀਂ ਮਨਾਉਂਦੇ?

  • ਈਸਟਰ ਦੇ ਤਿਉਹਾਰ ਦਾ ਬਾਈਬਲ ਵਿਚ ਕੋਈ ਜ਼ਿਕਰ ਨਹੀਂ ਆਉਂਦਾ।

  • ਯਿਸੂ ਨੇ ਹੁਕਮ ਦਿੱਤਾ ਸੀ ਕਿ ਅਸੀਂ ਉਸ ਦੇ ਜੀ ਉੱਠਣ ਦੀ ਨਹੀਂ, ਸਗੋਂ ਉਸ ਦੀ ਮੌਤ ਦੀ ਬਰਸੀ ਮਨਾਈਏ। ਬਾਈਬਲ ਦੇ ਚੰਦਰ-ਕਲੰਡਰ ਮੁਤਾਬਕ ਅਸੀਂ ਹਰ ਸਾਲ ਉਸ ਦੀ ਮੌਤ ਦੇ ਵਰ੍ਹੇ-ਗੰਢ ’ਤੇ ਉਸ ਦੀ ਯਾਦ ਵਿਚ ਇਕੱਠੇ ਹੁੰਦੇ ਹਾਂ।—ਲੂਕਾ 22:19, 20.

  • ਸਾਨੂੰ ਯਕੀਨ ਹੈ ਕਿ ਪਰਮੇਸ਼ੁਰ ਈਸਟਰ ਦੇ ਤਿਉਹਾਰ ਤੋਂ ਖ਼ੁਸ਼ ਨਹੀਂ ਹੈ ਕਿਉਂਕਿ ਇਸ ਨਾਲ ਜੁੜੇ ਰੀਤ-ਰਿਵਾਜ ਜਣਨ-ਸ਼ਕਤੀ ਦੀਆਂ ਰੀਤਾਂ ਤੋਂ ਆਏ ਹਨ ਜੋ ਪੁਰਾਣੇ ਜ਼ਮਾਨੇ ਦੇ ਲੋਕ ਪੂਰੀਆਂ ਕਰਦੇ ਸਨ। ਪਰਮੇਸ਼ੁਰ “ਅਣਖ ਵਾਲਾ ਪਰਮੇਸ਼ੁਰ” ਹੈ ਅਤੇ ਹੁਕਮ ਦਿੰਦਾ ਹੈ ਕਿ ਅਸੀਂ ਸਿਰਫ਼ ਉਸੇ ਦੀ ਭਗਤੀ ਕਰੀਏ। ਸੋ ਜੇ ਅਸੀਂ ਆਪਣੀ ਭਗਤੀ ਵਿਚ ਉਹ ਕੰਮ ਕਰੀਏ ਜੋ ਉਸ ਨੂੰ ਮਨਜ਼ੂਰ ਨਹੀਂ ਹਨ, ਤਾਂ ਉਹ ਦਾ ਦਿਲ ਨਾਰਾਜ਼ ਹੁੰਦਾ ਹੈ।—ਕੂਚ 20:5; 1 ਰਾਜਿਆਂ 18:21.

ਅਸੀਂ ਈਸਟਰ ਬਾਰੇ ਆਪਣਾ ਫ਼ੈਸਲਾ ਪਰਮੇਸ਼ੁਰ ਦੇ ਬਚਨ ਮੁਤਾਬਕ ਕੀਤਾ ਹੈ। ਬਾਈਬਲ ਦੱਸਦੀ ਹੈ ਕਿ ਇਨਸਾਨਾਂ ਦੇ ਰੀਤਾਂ-ਰਿਵਾਜਾਂ ਦੇ ਮਗਰ ਲੱਗਣ ਦੀ ਬਜਾਇ ਸਾਨੂੰ ਬੁੱਧ ਅਤੇ ਸਮਝ ਤੋਂ ਕੰਮ ਲੈਣਾ ਚਾਹੀਦਾ। (ਕਹਾਉਤਾਂ 3:21; ਮੱਤੀ 15:3) ਜਦੋਂ ਕੋਈ ਪੁੱਛਦਾ ਹੈ ਤੇ ਅਸੀਂ ਈਸਟਰ ਬਾਰੇ ਆਪਣੇ ਵਿਚਾਰ ਦੱਸਣ ਲਈ ਖ਼ੁਸ਼ ਹਾਂ ਅਤੇ ਜੇ ਦੂਸਰੇ ਲੋਕ ਈਸਟਰ ਮਨਾਉਣ ਦਾ ਫ਼ੈਸਲਾ ਕਰਦੇ ਹਨ, ਤਾਂ ਇਹ ਉਨ੍ਹਾਂ ਦੀ ਮਰਜ਼ੀ ਹੈ।—1 ਪਤਰਸ 3:15.