Skip to content

ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਿਉਂ ਕਰਦੇ ਹਨ ਜਿਹੜੇ ਪਹਿਲਾਂ ਹੀ ਕਿਸੇ ਧਰਮ ਨੂੰ ਮੰਨਦੇ ਹਨ?

ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਿਉਂ ਕਰਦੇ ਹਨ ਜਿਹੜੇ ਪਹਿਲਾਂ ਹੀ ਕਿਸੇ ਧਰਮ ਨੂੰ ਮੰਨਦੇ ਹਨ?

 ਅਸੀਂ ਦੇਖਿਆ ਹੈ ਕਿ ਹੋਰਨਾਂ ਧਰਮਾਂ ਨੂੰ ਮੰਨਣ ਵਾਲੇ ਲੋਕ ਵੀ ਬਾਈਬਲ ਬਾਰੇ ਗੱਲ ਕਰਨੀ ਪਸੰਦ ਕਰਦੇ ਹਨ। ਅਸੀਂ ਹਮੇਸ਼ਾ ਇਹ ਗੱਲ ਯਾਦ ਰੱਖਦੇ ਹਾਂ ਕਿ ਹਰੇਕ ਨੂੰ ਆਪੋ-ਆਪਣੇ ਧਰਮ ਨੂੰ ਮੰਨਣ ਦਾ ਹੱਕ ਹੈ, ਇਸ ਲਈ ਅਸੀਂ ਕਿਸੇ ਨੂੰ ਸਾਡਾ ਸੰਦੇਸ਼ ਸੁਣਨ ਲਈ ਮਜਬੂਰ ਨਹੀਂ ਕਰਦੇ।

 ਧਰਮ ਬਾਰੇ ਗੱਲ ਕਰਦੇ ਹੋਏ ਅਸੀਂ ਬਾਈਬਲ ਦੀ ਸਲਾਹ ਮੁਤਾਬਕ ਦੂਜਿਆਂ ਨਾਲ “ਨਰਮਾਈ” ਅਤੇ “ਪੂਰੇ ਆਦਰ” ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕਰਦੇ ਹਾਂ। (1 ਪਤਰਸ 3:15) ਅਸੀਂ ਜਾਣਦੇ ਹਾਂ ਕਿ ਕੁਝ ਲੋਕ ਸਾਡਾ ਸੰਦੇਸ਼ ਨਹੀਂ ਸੁਣਨਗੇ। (ਮੱਤੀ 10:14) ਪਰ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਸਾਨੂੰ ਪਤਾ ਲੱਗਦਾ ਹੈ ਕਿ ਉਹ ਸਾਡੀ ਗੱਲ ਸੁਣਨੀ ਚਾਹੁੰਦੇ ਹਨ ਜਾਂ ਨਹੀਂ। ਸਾਨੂੰ ਇਹ ਵੀ ਪਤਾ ਹੈ ਕਿ ਲੋਕਾਂ ਦੇ ਹਾਲਾਤ ਬਦਲਦੇ ਰਹਿੰਦੇ ਹਨ।

 ਮਿਸਾਲ ਲਈ, ਇਕ ਦਿਨ ਸ਼ਾਇਦ ਕਿਸੇ ਕੋਲ ਸਾਡੇ ਨਾਲ ਗੱਲ ਕਰਨ ਦਾ ਸਮਾਂ ਨਾ ਹੋਵੇ, ਪਰ ਕਿਸੇ ਹੋਰ ਦਿਨ ਉਹ ਖ਼ੁਸ਼ੀ-ਖ਼ੁਸ਼ੀ ਸਾਡੇ ਨਾਲ ਗੱਲ ਕਰੇ। ਇਸ ਤੋਂ ਇਲਾਵਾ ਲੋਕਾਂ ਨੂੰ ਕਿਸੇ ਨਵੀਂ ਮੁਸ਼ਕਲ ਜਾਂ ਸਮੱਸਿਆ ਦਾ ਸਾਮ੍ਹਣਾ ਕਰਨਾ ਪਵੇ ਜਿਸ ਕਰਕੇ ਉਹ ਬਾਈਬਲ ਬਾਰੇ ਹੋਰ ਜਾਣਨਾ ਚਾਹੁਣ। ਇਸ ਲਈ ਅਸੀਂ ਵਾਰ-ਵਾਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ।