Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਬ੍ਰਾਂਚ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਕਰੋ। ਪਤੇ ਅਤੇ ਟੂਰ ਦੇ ਸਮੇਂ ਬਾਰੇ ਜਾਣਕਾਰੀ ਲਵੋ।

 

ਅਮਰੀਕਾ

ਟੂਰ ਕਰਨ ਲਈ ਬੁਕਿੰਗ

ਕੀ ਟੂਰ ਕਰਨ ਤੋਂ ਪਹਿਲਾਂ ਤੁਹਾਨੂੰ ਟੂਰ ਲਈ ਬੁਕਿੰਗ ਕਰਾਉਣ ਦੀ ਲੋੜ ਹੈ? ਜੀ ਹਾਂ। ਬਹੁਤ ਭੀੜ ਨਾ ਪਵੇ ਅਤੇ ਸਾਰੇ ਜਣੇ ਟੂਰ ਤੋਂ ਪੂਰਾ ਫ਼ਾਇਦਾ ਲੈ ਸਕਣ, ਇਸ ਲਈ ਜ਼ਰੂਰੀ ਹੈ ਕਿ ਪੈਟਰਸਨ, ਵੌਲਕਿਲ ਜਾਂ ਵਾਰਵਿਕ ਦਾ ਟੂਰ ਕਰਨ ਆਉਣ ਵਾਲੇ ਸਾਰੇ ਲੋਕ ਪਹਿਲਾਂ ਹੀ ਆਪਣੇ ਟੂਰ ਦੀ ਬੁਕਿੰਗ ਕਰਾਉਣ, ਭਾਵੇਂ ਉਨ੍ਹਾਂ ਦਾ ਗਰੁੱਪ ਛੋਟਾ ਹੈ ਜਾਂ ਵੱਡਾ। ਹਰ ਜਗ੍ਹਾ ਦਾ ਟੂਰ ਕਰਨ ਲਈ ਥੱਲੇ ਦਿੱਤੇ ਲਿੰਕ ਦੀ ਵਰਤੋਂ ਕਰੋ। ਜੇ ਤੁਸੀਂ ਬੁਕਿੰਗ ਨਹੀਂ ਕਰਵਾਈ, ਤਾਂ ਕੀ ਤੁਸੀਂ ਟੂਰ ਕਰ ਸਕਦੇ ਹੋ? ਜੇ ਤੁਸੀਂ ਬੁਕਿੰਗ ਨਹੀਂ ਕਰਵਾਈ, ਤਾਂ ਤੁਹਾਨੂੰ ਟੂਰ ਨਹੀਂ ਕਰਵਾਇਆ ਜਾ ਸਕਦਾ। ਵਾਰਵਿਕ ਦੇ ਮਿਊਜ਼ੀਅਮ ਇਸ ਤਰ੍ਹਾਂ ਬਣਿਆ ਹੈ ਕਿ ਇਕ ਦਿਨ ਵਿਚ ਥੋੜੇ ਹੀ ਲੋਕ ਇਸ ਦਾ ਟੂਰ ਕਰ ਸਕਦੇ ਹਨ।

ਤੁਹਾਨੂੰ ਆਪਣੇ ਟੂਰ ਲਈ ਕਿੰਨੇ ਵਜੇ ਆਉਣਾ ਚਾਹੀਦਾ ਹੈ? ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ ਬੁੱਕ ਕੀਤੇ ਆਪਣੇ ਟੂਰ ਦੇ ਸਮੇਂ ਤੋਂ ਇਕ ਘੰਟਾ ਪਹਿਲਾਂ ਆਓ। ਇਸ ਤਰ੍ਹਾਂ ਪਾਰਕਿੰਗ ਵਿਚ ਅਤੇ ਲਾਬੀਆਂ ਵਿਚ ਭੀੜ ਨਹੀਂ ਹੋਵੇਗੀ।

ਤੁਸੀਂ ਇਕ ਦਿਨ ਵਿਚ ਕਿੰਨੀਆਂ ਇਮਾਰਤਾਂ ਦਾ ਟੂਰ ਕਰ ਸਕਦੇ ਹੋ? ਤੁਸੀਂ ਇਕ ਦਿਨ ਵਿਚ ਦੋ ਤੋਂ ਵੱਧ ਇਮਾਰਤਾਂ ਦਾ ਟੂਰ ਨਹੀਂ ਕਰ ਸਕਦੇ।

20 ਜਣਿਆਂ ਤੋਂ ਛੋਟਾ ਗਰੁੱਪ

20 ਜਾਂ 20 ਤੋਂ ਜ਼ਿਆਦਾ ਜਣੇ

ਪੈਟਰਸਨ, ਵੌਲਕਿਲ ਜਾਂ ਵਾਰਵਿਕ ਦਾ ਗਰੁੱਪ ਟੂਰ ਕਰਨ ਲਈ ਆਨ-ਲਾਈਨ ਫ਼ਾਰਮ ਭਰੋ

ਟੂਰ ਕੈਂਸਲ ਕਰੋ

ਟੂਰ ਬੁਕਿੰਗ ਜਾਂ ਗਰੁੱਪ ਟੂਰ ਕੈਂਸਲ ਕਰਨ ਲਈ ਆਨ-ਲਾਈਨ ਫ਼ਾਰਮ ਭਰੋ।

ਵਾਰਵਿਕ

1 Kings Dr.

TUXEDO PARK NY 10987

UNITED STATES

+1 845-​524-​3000

ਟੂਰ

ਵਾਰਵਿਕ ਵਿਚ 3 ਅਪ੍ਰੈਲ 2017 ਤੋਂ ਟੂਰ ਸ਼ੁਰੂ ਹੋ ਜਾਣਗੇ। ਟੂਰ ਕਰਨ ਲਈ ਆਉਣ ਤੋਂ ਪਹਿਲਾਂ ਆਨ-ਲਾਈਨ ਬੁਕਿੰਗ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 8:00 ਵਜੇ ਤੋਂ 4:00 ਵਜੇ ਤਕ

(ਆਪਣੇ ਆਪ ਦੇਖਣ ਵਾਲੀਆਂ ਚੀਜ਼ਾਂ)

ਸਵੇਰੇ 8:00 ਵਜੇ ਤੋਂ 11:00 ਵਜੇ ਤਕ ਅਤੇ ਦੁਪਹਿਰੇ 1:00 ਵਜੇ ਤੋਂ 4:00 ਵਜੇ ਤਕ

(ਟੂਰ ਕਰਾਇਆ ਜਾਵੇਗਾ)

ਖ਼ਾਸ ਗੱਲਾਂ

ਆਪਣੇ ਆਪ ਦੇਖਣ ਵਾਲੀਆਂ ਚੀਜ਼ਾਂ

  1. ਬਾਈਬਲ ਅਤੇ ਰੱਬ ਦਾ ਨਾਂ। ਇਸ ਪ੍ਰਦਰਸ਼ਨੀ ਵਿਚ ਘੱਟ ਮਿਲਣ ਵਾਲੀਆਂ ਪੁਰਾਣੀਆਂ ਬਾਈਬਲਾਂ ਰੱਖੀਆਂ ਗਈਆਂ ਹਨ। ਦੱਸਿਆ ਗਿਆ ਹੈ ਕਿ ਭਾਵੇਂ ਬਾਈਬਲਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਮਿਟਾਉਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਕਿਵੇਂ ਇਸ ਨਾਂ ਨੂੰ ਮਿਟਾਉਣ ਤੋਂ ਬਚਾਇਆ ਗਿਆ। ਇੱਥੇ ਗੈਲਰੀ ਹੈ ਜਿੱਥੇ ਹੋਰ ਘੱਟ ਮਿਲਣ ਵਾਲੀਆਂ ਬਾਈਬਲਾਂ ਅਤੇ ਬਾਈਬਲ-ਆਧਾਰਿਤ ਹੋਰ ਚੀਜ਼ਾਂ ਹਨ।

  2. ਯਹੋਵਾਹ ਦੇ ਨਾਂ ਦੇ ਲੋਕ। ਇਸ ਪ੍ਰਦਰਸ਼ਨੀ ਵਿਚ ਯਹੋਵਾਹ ਦੇ ਗਵਾਹਾਂ ਦੇ ਇਤਿਹਾਸ ਦੀਆਂ ਤਸਵੀਰਾਂ ਹਨ। ਇਨ੍ਹਾਂ ਤਸਵੀਰਾਂ ਅਤੇ ਹੋਰ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਯਹੋਵਾਹ ਨੇ ਉਸ ਦੀ ਇੱਛਾ ਪੂਰੀ ਕਰਨ ਵਾਲੇ ਲੋਕਾਂ ਨੂੰ ਸੇਧ ਦਿੱਤੀ, ਸਿਖਾਇਆ ਅਤੇ ਉਨ੍ਹਾਂ ਨੂੰ ਸੰਗਠਿਤ ਕੀਤਾ ਹੈ।

  3. ਹੈੱਡ-ਕੁਆਰਟਰ—ਕੰਮਾਂ ਰਾਹੀਂ ਨਿਹਚਾ। ਇਸ ਪ੍ਰਦਰਸ਼ਨੀ ਵਿਚ ਪ੍ਰਬੰਧਕ ਸਭਾ ਦੀਆਂ ਕਮੇਟੀਆਂ ਦੇ ਕੰਮਾਂ ਬਾਰੇ ਸਮਝਾਇਆ ਜਾਂਦਾ ਹੈ। ਨਾਲੇ ਦੱਸਿਆ ਗਿਆ ਹੈ ਕਿ ਇਹ ਕਮੇਟੀਆਂ ਕਿਵੇਂ ਯਹੋਵਾਹ ਦੇ ਗਵਾਹਾਂ ਦੀ ਬਾਈਬਲ ਦੇ ਅਸੂਲਾਂ ਅਨੁਸਾਰ ਇਕੱਠੇ ਹੋਣ, ਚੇਲੇ ਬਣਾਉਣ, ਪਰਮੇਸ਼ੁਰ ਦੇ ਪ੍ਰਬੰਧਾਂ ਦਾ ਫ਼ਾਇਦਾ ਉਠਾਉਣ ਅਤੇ ਇਕ-ਦੂਜੇ ਲਈ ਪਿਆਰ ਦਿਖਾਉਣ ਵਿਚ ਮਦਦ ਕਰਦੀਆਂ ਹਨ।

ਕਿਸੇ ਦੁਆਰਾ ਕਰਾਇਆ ਜਾਣ ਵਾਲਾ ਟੂਰ

ਇਸ ਟੂਰ ਵਿਚ ਦਫ਼ਤਰਾਂ/ਸੇਵਾਵਾਂ ਦੀਆਂ ਇਮਾਰਤਾਂ ਅਤੇ ਵਾਰਵਿਕ ਦੀਆਂ ਜ਼ਮੀਨਾਂ ਦਿਖਾਈਆਂ ਜਾਂਦੀਆਂ ਹਨ।

ਟੂਰ ਬਰੋਸ਼ਰ ਡਾਊਨਲੋਡ ਕਰੋ

ਪੈਟਰਸਨ

100 Watchtower Dr. (2891 Route 22)

PATTERSON NY 12563

UNITED STATES

+1 845-306-1000

ਟੂਰ

ਟੂਰ ਕਰਨ ਲਈ ਆਉਣ ਤੋਂ ਪਹਿਲਾਂ ਆਨ-ਲਾਈਨ ਬੁਕਿੰਗ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 8:00 ਵਜੇ ਤੋਂ 11:00 ਵਜੇ ਤਕ ਅਤੇ ਦੁਪਹਿਰੇ 1:00 ਵਜੇ ਤੋਂ 4:00 ਵਜੇ ਤਕ

ਦੋ ਘੰਟੇ ਦਾ ਟੂਰ

ਖ਼ਾਸ ਗੱਲਾਂ

ਇੱਥੇ ਸਾਡੇ ਪ੍ਰਕਾਸ਼ਨਾਂ ਲਈ ਤਸਵੀਰਾਂ ਤਿਆਰ ਕਰਨ ਦੇ ਨਾਲ-ਨਾਲ ਆਡੀਓ-ਵੀਡੀਓ ਰਿਕਾਰਡਿੰਗ ਵੀ ਕੀਤੀ ਜਾਂਦੀ ਹੈ। ਇਸ ਟੂਰ ਵਿਚ ਇੱਥੇ ਸੰਗਠਨ ਵੱਲੋਂ ਚਲਾਏ ਸਕੂਲਾਂ ਬਾਰੇ ਵੀ ਦੱਸਿਆ ਜਾਂਦਾ ਹੈ। ਟੂਰ ਬਰੋਸ਼ਰ ਡਾਊਨਲੋਡ ਕਰੋ।

ਟੂਰ ਬਰੋਸ਼ਰ ਡਾਊਨਲੋਡ ਕਰੋ

ਵੌਲਕਿਲ

900 Red Mills Rd.

WALLKILL NY 12589

UNITED STATES

+1 845-744-6000

ਟੂਰ

ਟੂਰ ਕਰਨ ਲਈ ਆਉਣ ਤੋਂ ਪਹਿਲਾਂ ਆਨ-ਲਾਈਨ ਬੁਕਿੰਗ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 8:00 ਵਜੇ ਤੋਂ 11:00 ਵਜੇ ਤਕ ਅਤੇ ਦੁਪਹਿਰੇ 1:00 ਵਜੇ ਤੋਂ 4:00 ਵਜੇ ਤਕ

ਦੋ ਘੰਟੇ ਦਾ ਟੂਰ

ਖ਼ਾਸ ਗੱਲਾਂ

ਇੱਥੇ ਹਰ ਸਾਲ 2 ਕਰੋੜ 50 ਲੱਖ ਤੋਂ ਜ਼ਿਆਦਾ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪੇ ਜਾਂਦੇ ਹਨ। ਦੁਨੀਆਂ ਭਰ ਵਿਚ ਅਲੱਗ-ਅਲੱਗ ਸ਼ਾਖ਼ਾ ਦਫ਼ਤਰਾਂ ਨੂੰ 360 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਤੇ ਅਮਰੀਕਾ, ਕੈਨੇਡਾ ਅਤੇ ਕੈਰੀਬੀਅਨ ਵਿਚ ਯਹੋਵਾਹ ਦੇ ਗਵਾਹਾਂ ਦੀਆਂ 15,000 ਤੋਂ ਜ਼ਿਆਦਾ ਮੰਡਲੀਆਂ ਨੂੰ ਪ੍ਰਕਾਸ਼ਨ ਭੇਜੇ ਜਾਂਦੇ ਹਨ।

ਟੂਰ ਬਰੋਸ਼ਰ ਡਾਊਨਲੋਡ ਕਰੋ