Skip to content

ਪੱਖਪਾਤ ਨੂੰ ਜੜ੍ਹੋਂ ਉਖਾੜਨਾ

ਪੱਖਪਾਤ ਨੂੰ ਜੜ੍ਹੋਂ ਉਖਾੜਨਾ

ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੀਆਂ ਨਸਲਾਂ ਦੇ ਲੋਕ ਬਰਾਬਰ ਹਨ। (ਰਸੂਲਾਂ ਦੇ ਕੰਮ 10:34, 35) ਬਾਈਬਲ ਦੀ ਸਿੱਖਿਆ ਰਾਹੀਂ ਅਸੀਂ ਲੋਕਾਂ ਦੇ ਦਿਲਾਂ ਵਿਚ ਜੜ੍ਹ ਫੜ ਚੁੱਕੇ ਪੱਖਪਾਤ ਨੂੰ ਜੜ੍ਹੋਂ ਪੁੱਟਣ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਇਸ ਤੋਂ ਇਲਾਵਾ, ਅਸੀਂ ਜਾਤ ਜਾਂ ਨਸਲ ਦੇ ਆਧਾਰ ’ਤੇ ਹੁੰਦੀ ਨਫ਼ਰਤ ਕਾਰਨ ਕੀਤੇ ਜਾਂਦੇ ਕਿਸੇ ਵੀ ਅੰਦੋਲਨ ਦਾ ਸਮਰਥਨ ਨਹੀਂ ਕਰਦੇ। ਮਿਸਾਲ ਲਈ, ਨਾਜ਼ੀਆਂ ਦੇ ਦੌਰ ਵਿਚ ਜਰਮਨੀ ਅਤੇ ਹੋਰ ਥਾਵਾਂ ’ਤੇ ਰਹਿੰਦੇ ਯਹੋਵਾਹ ਦੇ ਗਵਾਹਾਂ ਨੇ ਹਿਟਲਰ ਦੁਆਰਾ ਨਫ਼ਰਤ ਦਾ ਜ਼ਹਿਰ ਘੋਲਣ ਲਈ ਚਲਾਈ ਮੁਹਿੰਮ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਇਨਕਾਰ ਕਰਨ ਕਰਕੇ ਸੈਂਕੜੇ ਗਵਾਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।

ਇਸੇ ਤਰ੍ਹਾਂ, ਗਵਾਹਾਂ ਨੇ 1994 ਨੂੰ ਰਵਾਂਡਾ ਵਿਚ ਹੋਏ ਨਸਲੀ ਕਤਲੇਆਮ ਵਿਚ ਹਿੱਸਾ ਨਹੀਂ ਲਿਆ। ਅਸਲ ਵਿਚ ਜਿਨ੍ਹਾਂ ਲੋਕਾਂ ਨੂੰ ਲੱਭ-ਲੱਭ ਕੇ ਮਾਰਿਆ ਜਾ ਰਿਹਾ ਸੀ, ਉਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਕੁਝ ਗਵਾਹਾਂ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ ਜਾਂ ਆਪਣੀ ਜਾਨ ਹੀ ਗੁਆ ਲਈ।

ਅਸੀਂ ਸਾਰੇ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਾਂ, ਇਸ ਲਈ ਅਸੀਂ ਲਗਭਗ 600 ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪਦੇ ਤੇ ਵੰਡਦੇ ਹਾਂ। ਨਤੀਜੇ ਵਜੋਂ, ਸਾਡੀਆਂ ਮੰਡਲੀਆਂ ਵਿਚ “ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ” ਦੇ ਲੋਕ ਆਉਂਦੇ ਹਨ।—ਪ੍ਰਕਾਸ਼ ਦੀ ਕਿਤਾਬ 7:9.