Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਖ਼ੁਦਕੁਸ਼ੀ ਕਰਨ ਤੋਂ ਬਚਾਇਆ

ਖ਼ੁਦਕੁਸ਼ੀ ਕਰਨ ਤੋਂ ਬਚਾਇਆ

ਘਰ-ਘਰ ਪ੍ਰਚਾਰ ਕਰਦਿਆਂ ਯਹੋਵਾਹ ਦੀਆਂ ਦੋ ਗਵਾਹਾਂ ਨੇ ਇਕ ਦਰਵਾਜ਼ਾ ਖੜਕਾਇਆ। ਇਕ ਪਰੇਸ਼ਾਨ ਜਿਹੇ ਆਦਮੀ ਨੇ ਦਰਵਾਜ਼ਾ ਖੋਲ੍ਹਿਆ। ਉਨ੍ਹਾਂ ਨੇ ਦੇਖਿਆ ਕਿ ਉਸ ਦੇ ਪਿੱਛੇ ਪੌੜੀਆਂ ਤੋਂ ਇਕ ਰੱਸੀ ਲਟਕ ਰਹੀ ਸੀ।

ਜਦੋਂ ਆਦਮੀ ਨੇ ਉਨ੍ਹਾਂ ਨੂੰ ਅੰਦਰ ਬੁਲਾਇਆ, ਤਾਂ ਉਨ੍ਹਾਂ ਨੇ ਉਸ ਨੂੰ ਪੁੱਛਿਆ ਕਿ ਇਹ ਰੱਸੀ ਇੱਥੇ ਕਿਉਂ ਲਟਕ ਰਹੀ ਸੀ। ਆਦਮੀ ਨੇ ਦੱਸਿਆ ਕਿ ਉਹ ਫਾਹਾ ਲੈਣ ਲੱਗਾ ਸੀ ਤੇ ਉਸੇ ਵੇਲੇ ਦਰਵਾਜ਼ੇ ਦੀ ਘੰਟੀ ਵੱਜੀ ਤੇ ਉਸ ਨੇ ਆਖ਼ਰੀ ਵਾਰ ਦਰਵਾਜ਼ਾ ਖੋਲ੍ਹਣ ਦਾ ਫ਼ੈਸਲਾ ਕੀਤਾ। ਗਵਾਹ ਉਸ ਆਦਮੀ ਨਾਲ ਗੱਲ ਕਰ ਕੇ ਉਸ ਨੂੰ ਡਾਕਟਰ ਕੋਲ ਲੈ ਗਏ ਜਿਸ ਨੇ ਉਸ ਦੀ ਮਦਦ ਕੀਤੀ।

ਇਹ ਕਹਾਣੀ ਬੈਲਜੀਅਮ ਦੇ ਇਕ ਅਖ਼ਬਾਰ ਵਿਚ ਛਾਪੀ ਗਈ। ਪਰ ਸਿਰਫ਼ ਇਹੀ ਇਕ ਮੌਕਾ ਨਹੀਂ ਸੀ ਜਦੋਂ ਯਹੋਵਾਹ ਦੇ ਗਵਾਹਾਂ ਨੇ ਕਿਸੇ ਇਨਸਾਨ ਨੂੰ ਖ਼ੁਦਕੁਸ਼ੀ ਕਰਨ ਤੋਂ ਬਚਾਇਆ ਹੋਵੇ। ਦੁਨੀਆਂ ਭਰ ਤੋਂ ਇਸੇ ਤਰ੍ਹਾਂ ਦੀ ਕਹਾਣੀਆਂ ਬਾਰੇ ਅੱਗੇ ਪੜ੍ਹੋ।

ਗ੍ਰੀਸ ਤੋਂ ਇਕ ਔਰਤ ਨੇ ਲਿਖਿਆ: “ਮੇਰੇ ਸਾਥੀ ਨੇ ਮੈਨੂੰ ਬਹੁਤ ਵੱਡਾ ਧੋਖਾ ਦਿੱਤਾ ਜਿਸ ਕਰਕੇ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਵਿਚ ਚਲੀ ਗਈ। ਮੈਂ ਇੰਨੀ ਨਿਰਾਸ਼ ਹੋ ਗਈ ਕਿ ਮੈਂ ਆਪਣੀ ਜਾਨ ਲੈਣ ਬਾਰੇ ਸੋਚਣ ਲੱਗੀ। ਮੈਨੂੰ ਖ਼ੁਦਕੁਸ਼ੀ ਬਾਰੇ ਸੋਚਣ ਨਾਲ ਰਾਹਤ ਮਿਲਦੀ ਸੀ। ਮੈਂ ਆਪਣੀ ਨਿਰਾਸ਼ਾ ਤੋਂ ਛੁਟਕਾਰਾ ਚਾਹੁੰਦੀ ਸੀ।

ਖ਼ੁਦਕੁਸ਼ੀ ਕਰਨ ਦੀ ਬਜਾਇ ਉਸ ਨੇ ਡਾਕਟਰ ਤੋਂ ਮਦਦ ਲਈ। ਕੁਝ ਸਮੇਂ ਬਾਅਦ ਉਹ ਯਹੋਵਾਹ ਦੇ ਗਵਾਹਾਂ ਨੂੰ ਮਿਲੀ ਤੇ ਬਾਈਬਲ ਦੀ ਸਟੱਡੀ ਕਰਨ ਲੱਗ ਪਈ। ਉਹ ਉਨ੍ਹਾਂ ਦੀਆਂ ਮੀਟਿੰਗਾਂ ’ਤੇ ਵੀ ਜਾਣ ਲੱਗ ਪਈ। ਉਸ ਨੇ ਲਿਖਿਆ: “ਮੈਨੂੰ ਇਸ ਭਾਈਚਾਰੇ ਤੋਂ ਉਹ ਨਿਰਸੁਆਰਥ ਪਿਆਰ ਮਿਲਿਆ ਜਿਸ ਦੀ ਮੈਂ ਕਈ ਸਾਲਾਂ ਤੋਂ ਭਾਲ ਕਰ ਰਹੀ ਸੀ।” “ਮੈਨੂੰ ਸੱਚੇ ਦੋਸਤ ਮਿਲੇ ਜਿਨ੍ਹਾਂ ’ਤੇ ਮੈਂ ਭਰੋਸਾ ਕਰ ਸਕਦੀ ਹਾਂ। ਮੈਂ ਸ਼ਾਂਤ ਤੇ ਖ਼ੁਸ਼ ਰਹਿੰਦੀ ਹਾਂ ਤੇ ਭਵਿੱਖ ਬਾਰੇ ਕੋਈ ਚਿੰਤਾ ਨਹੀਂ ਕਰਦੀ।

ਇੰਗਲੈਂਡ ਤੋਂ ਇਕ ਗਵਾਹ ਲਿਖਦੀ ਹੈ: “ਮੇਰੀ ਇਕ ਜਾਣ-ਪਛਾਣ ਦੀ ਔਰਤ ਨੇ ਬੜੀ ਹੀ ਨਿਰਾਸ਼ਾ ਵਿਚ ਫ਼ੋਨ ਕਰ ਕੇ ਮੈਨੂੰ ਦੱਸਿਆ ਕਿ ਉਹ ਉਸ ਰਾਤ ਖ਼ੁਦਕੁਸ਼ੀ ਕਰਨ ਵਾਲੀ ਸੀ। ਜੁਲਾਈ 2008 ਦੇ ਜਾਗਰੂਕ ਬਣੋ! ਤੋਂ ਮੈਂ ਉਸ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਜਿਸ ਵਿਚ ਖ਼ੁਦਕੁਸ਼ੀ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ। ਮੈਂ ਉਸ ਨਾਲ ਸਮਝਦਾਰੀ ਨਾਲ ਗੱਲ ਕੀਤੀ ਤੇ ਤਸੱਲੀ ਦੇਣ ਵਾਲੇ ਕੁਝ ਹਵਾਲੇ ਸਾਂਝੇ ਕੀਤੇ। ਆਪਣੀਆਂ ਸਮੱਸਿਆਵਾਂ ਦੇ ਬਾਵਜੂਦ ਉਹ ਹੁਣ ਖ਼ੁਦਕੁਸ਼ੀ ਨਹੀਂ ਕਰਨਾ ਚਾਹੁੰਦੀ।

ਘਾਨਾ ਵਿਚ ਯਹੋਵਾਹ ਦੇ ਇਕ ਗਵਾਹ ਮਾਈਕਲ ਨੇ ਆਪਣੇ ਨਾਲ ਕੰਮ ਕਰਨ ਵਾਲੀ ਔਰਤ ਨਾਲ ਗੱਲ ਕਰਨੀ ਸ਼ੁਰੂ ਕੀਤੀ। ਇਕ ਦਿਨ ਮਾਈਕਲ ਨੇ ਦੇਖਿਆ ਕਿ ਉਹ ਔਰਤ ਬਹੁਤ ਨਿਰਾਸ਼ ਸੀ ਤੇ ਮਾਈਕਲ ਨੇ ਉਸ ਦੀ ਨਿਰਾਸ਼ਾ ਦਾ ਕਾਰਨ ਪੁੱਛਿਆ।

ਉਸ ਨੇ ਦੱਸਿਆ ਕਿ ਉਹ ਖ਼ੁਦਕੁਸ਼ੀ ਕਰਨੀ ਚਾਹੁੰਦੀ ਸੀ ਕਿਉਂਕਿ ਉਸ ਦਾ ਪਤੀ ਉਸ ਨੂੰ ਛੱਡ ਕੇ ਕਿਸੇ ਹੋਰ ਔਰਤ ਨਾਲ ਰਹਿਣ ਲੱਗ ਪਿਆ ਸੀ। ਮਾਈਕਲ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਉਸ ਨੂੰ ਬਾਈਬਲ-ਆਧਾਰਿਤ ਦੋ ਕਿਤਾਬਾਂ ਦਿੱਤੀਆਂ। ਇਹ ਕਿਤਾਬਾਂ ਪੜ੍ਹਨ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਨਹੀਂ ਮਾਰਿਆ। ਉਹ ਔਰਤ ਯਹੋਵਾਹ ਦੇ ਗਵਾਹਾਂ ਤੋਂ ਬਾਈਬਲ ਦਾ ਗਿਆਨ ਲੈਂਦੀ ਰਹੀ ਤੇ ਉਹ ਖ਼ੁਦ ਹੁਣ ਇਕ ਯਹੋਵਾਹ ਦੀ ਗਵਾਹ ਹੈ।

ਅਮਰੀਕਾ ਦੇ ਇਕ ਅਖ਼ਬਾਰ ਨੇ ਦੱਸਿਆ ਕਿ ਪ੍ਰਚਾਰ ਦੌਰਾਨ ਇਕ ਗਵਾਹ ਨੇ ਦੇਖਿਆ ਕਿ ਇਕ ਖੜ੍ਹੀ ਕਾਰ ਦਾ ਇੰਜਣ ਚੱਲ ਰਿਹਾ ਸੀ।

ਗਵਾਹ ਨੇ ਦੱਸਿਆ: “ਗੱਡੀ ਦੇ ਧੂੰਏਂ ਵਾਲੀ ਪਾਈਪ ਨਾਲ ਇਕ ਹੋਰ ਪਾਈਪ ਬੰਨ੍ਹ ਕੇ ਉਸ ਨੂੰ ਕਾਰ ਦੀ ਖਿੜਕੀ ਰਾਹੀਂ ਕਾਰ ਵਿਚ ਰੱਖਿਆ ਗਿਆ ਤਾਂਕਿ ਸਾਰਾ ਧੂੰਆਂ ਕਾਰ ਅੰਦਰ ਜਾਵੇ। ਖਿੜਕੀ ਨੂੰ ਚੰਗੀ ਤਰ੍ਹਾਂ ਟੇਪ ਨਾਲ ਬੰਦ ਕੀਤਾ ਗਿਆ ਸੀ ਤਾਂਕਿ ਧੂੰਆਂ ਬਾਹਰ ਨਾ ਆਵੇ।

“ਮੈਂ ਕਾਰ ਵੱਲ ਤੇਜ਼ੀ ਨਾਲ ਭੱਜਿਆ ਗਿਆ ਤੇ ਖਿੜਕੀ ਵਿੱਚੋਂ ਦੇਖਿਆ ਤੇ ਇਕ ਔਰਤ ਬੈਠੀ ਰੋ ਰਹੀ ਸੀ ਤੇ ਕਾਰ ਵਿਚ ਧੂੰਆਂ ਹੀ ਧੂੰਆਂ ਸੀ। ਮੈਂ ਚਿਲਾਇਆ: ‘ਤੁਸੀਂ ਕੀ ਕਰ ਰਹੇ ਹੋ?’

“ਜਿੱਦਾਂ ਹੀ ਮੈਂ ਕਾਰ ਦਾ ਦਰਵਾਜ਼ਾ ਖੋਲ੍ਹਣ ਲਈ ਅੱਗੇ ਵਧਿਆ, ਤਾਂ ਮੈਂ ਦੇਖਿਆ ਕਿ ਕਾਰ ਦੀ ਪਿਛਲੀ ਸੀਟ ’ਤੇ ਤਿੰਨ ਛੋਟੇ ਬੱਚੇ ਬੈਠੇ ਹੋਏ ਸਨ। ਮੈਂ ਦਰਵਾਜ਼ਾ ਖੋਲ੍ਹਿਆ ਤੇ ਉਸ ਨੇ ਕਿਹਾ: ‘ਮੈਂ ਮਰਨਾ! ਮੈਂ ਮਰਨਾ! ਮੈਂ ਆਪਣੇ ਨਿਆਣਿਆਂ ਨੂੰ ਵੀ ਨਾਲ ਲੈ ਕੇ ਜਾਣਾ।’

“ਮੈਂ ਕਿਹਾ, ‘ਪਲੀਜ਼ ਇੱਦਾਂ ਨਾ ਕਰੋ। ਇਹ ਸਮੱਸਿਆਵਾਂ ਦਾ ਹੱਲ ਨਹੀਂ ਹੈ!’

“ਉਸ ਨੇ ਕਿਹਾ: ‘ਮੈਂ ਸਵਰਗ ਜਾਣਾ ਹੈ ਤੇ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਹੈ।’

“ਉਹ ਲਗਾਤਾਰ ਹੋ ਰਹੀ ਸੀ ਤੇ ਮੈਂ ਆਪਣੇ ਗੋਡਿਆਂ ਭਾਰ ਝੁਕਿਆ ਤੇ ਮੇਰੀਆਂ ਅੱਖਾਂ ਵਿਚ ਵੀ ਅੰਝੂ ਆ ਗਏ। ਮੈਂ ਉਸ ਨੂੰ ਫਿਰ ਕਿਹਾ: ‘ਇੱਦਾਂ ਨਾ ਕਰੋ।’ ਫਿਰ ਮੈਂ ਉਸ ਨੂੰ ਫੜ ਕੇ ਹੌਲੀ ਦੇਣੀ ਕਾਰ ਵਿੱਚੋਂ ਬਾਹਰ ਕੱਢਿਆ।

“ਫਿਰ ਉਹ ਚਿਲਾਈ, ‘ਮੇਰੇ ਨਿਆਣਿਆਂ ਨੂੰ ਬਚਾਓ!’

“ਨਿਆਣਿਆਂ ਨੇ ਆਪਣੀਆਂ ਬਾਹਾਂ ਮੇਰੇ ਵੱਲ ਫੈਲਾਈਆਂ। ਚਾਰ ਤੇ ਪੰਜ ਸਾਲ ਦੀਆਂ ਦੋ ਕੁੜੀਆਂ ਸਨ ਤੇ ਦੋ ਸਾਲਾਂ ਦਾ ਇਕ ਮੁੰਡਾ ਸੀ। ਉਹ ਚੁੱਪ-ਚਾਪ ਕਾਰ ਦੀ ਪਿਛਲੀ ਸੀਟ ’ਤੇ ਬੈਠੇ ਹੋਏ ਸਨ। ਉਹ ਇਸ ਗੱਲ ਤੋਂ ਬੇਖ਼ਬਰ ਸਨ ਕਿ ਉਨ੍ਹਾਂ ਨੇ ਥੋੜ੍ਹੇ ਹੀ ਸਮੇਂ ਵਿਚ ਮਰ ਜਾਣਾ ਸੀ।

“ਜਦੋਂ ਸਾਰੇ ਕਾਰ ਤੋਂ ਬਾਹਰ ਆ ਗਏ, ਤਾਂ ਮੈਂ ਕਾਰ ਦਾ ਇੰਜਣ ਬੰਦ ਕਰ ਦਿੱਤਾ। ਫਿਰ ਅਸੀਂ ਪੰਜੇ ਜਣੇ ਇਕ ਛੋਟੀ ਕੰਧ ’ਤੇ ਬੈਠ ਗਏ ਤੇ ਮੈਂ ਉਸ ਨੂੰ ਕਿਹਾ: ‘ਮੈਨੂੰ ਦੱਸੋ ਕਿ ਕੀ ਹੋਇਆ।’”

ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਜ਼ਿੰਦਗੀ ਸ੍ਰਿਸ਼ਟੀਕਰਤਾ ਤੋਂ ਇਕ ਅਨਮੋਲ ਤੋਹਫ਼ਾ ਹੈ। ਪੂਰੀ ਦੁਨੀਆਂ ਵਿਚ ਉਹ ਉਨ੍ਹਾਂ ਲੋਕਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਦੇ ਮਿੱਤਰ-ਪਿਆਰਿਆਂ ਨੇ ਖ਼ੁਦਕੁਸ਼ੀ ਕੀਤੀ ਅਤੇ ਜਿਨ੍ਹਾਂ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।