ਪੰਜਾਬੀ
ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਵਿਚ ਬਾਈਬਲਾਂ ਮਿਲੀਆਂ
https://cms-imgp.jw-cdn.org/img/p/502013260/univ/art/502013260_univ_sqr_xl.jpg

ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਵਿਚ ਬਾਈਬਲਾਂ ਮਿਲੀਆਂ

ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਵਿਚ ਬਾਈਬਲਾਂ ਮਿਲੀਆਂ

ਯਹੋਵਾਹ ਦੇ ਗਵਾਹ ਉਸ ਹਰ ਇਨਸਾਨ ਨੂੰ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਦਿੰਦੇ ਹਨ ਜੋ ਇਸ ਨੂੰ ਪੜ੍ਹਨਾ ਚਾਹੁੰਦਾ ਹੈ।

ਹਾਲਾਂਕਿ ਵੱਖੋ-ਵੱਖਰੀਆਂ ਬਾਈਬਲ ਸੋਸਾਇਟੀਆਂ ਨੇ ਅਰਬਾਂ ਬਾਈਬਲਾਂ ਅਤੇ ਕਈ ਤਰਜਮੇ ਛਾਪੇ ਹਨ, ਫਿਰ ਵੀ ਗ਼ਰੀਬੀ ਅਤੇ ਧਾਰਮਿਕ ਪੱਖਪਾਤ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਭਾਸ਼ਾ ਵਿਚ ਬਾਈਬਲ ਨਹੀਂ ਮਿਲਦੀ। ਇਸ ਕਰਕੇ ਯਹੋਵਾਹ ਦੇ ਗਵਾਹ 115 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਵੰਡਦੇ ਹਨ।

ਕੁਝ ਮਿਸਾਲਾਂ ʼਤੇ ਗੌਰ ਕਰੋ:

  • ਰਵਾਂਡਾ: ਚਾਰ ਬੱਚਿਆਂ ਦੇ ਮਾਂ-ਬਾਪ ਸਿਲਵੈਸਟਰੇ ਅਤੇ ਵਨਾਨਟੀ ਦੱਸਦੇ ਹਨ: “ਅਸੀਂ ਬਹੁਤ ਗ਼ਰੀਬ ਹਾਂ, ਇਸ ਲਈ ਅਸੀਂ ਪਰਿਵਾਰ ਦੇ ਹਰ ਮੈਂਬਰ ਲਈ ਬਾਈਬਲ ਨਹੀਂ ਖ਼ਰੀਦ ਸਕਦੇ। ਪਰ ਹੁਣ ਸਾਡੇ ਸਾਰਿਆਂ ਕੋਲ ਕਿਨਯਾਰਵਾਂਡਾ ਵਿਚ ਨਵੀਂ ਦੁਨੀਆਂ ਅਨੁਵਾਦ ਹੈ ਤੇ ਅਸੀਂ ਹਰ ਰੋਜ਼ ਇਸ ਨੂੰ ਇਕੱਠੇ ਪੜ੍ਹਦੇ ਹਾਂ।”

    ਉਸ ਦੇਸ਼ ਵਿਚ ਇਕ ਐਂਗਲੀਕਨ ਚਰਚ ਦੇ ਪਾਦਰੀ ਨੇ ਕਿਹਾ: “ਮੈਂ ਇਸ ਬਾਈਬਲ ਨੂੰ ਸਮਝ ਸਕਦਾ ਹਾਂ। ਇਹ ਦੂਜੀਆਂ ਸਾਰੀਆਂ ਬਾਈਬਲਾਂ ਨਾਲੋਂ ਕਿਤੇ ਬਿਹਤਰ ਹੈ ਜਿਹੜੀਆਂ ਮੈਂ ਪੜ੍ਹੀਆਂ ਹਨ। ਯਹੋਵਾਹ ਦੇ ਗਵਾਹ ਸੱਚ-ਮੁੱਚ ਲੋਕਾਂ ਵਿਚ ਦਿਲਚਸਪੀ ਲੈਂਦੇ ਹਨ!”

  • ਕਾਂਗੋ ਗਣਰਾਜ: ਕੁਝ ਚਰਚਾਂ ਨੇ ਇਸ ਦੇਸ਼ ਦੀ ਮੁੱਖ ਭਾਸ਼ਾ ਲਿੰਗਾਲਾ ਵਿਚ ਯਹੋਵਾਹ ਦੇ ਗਵਾਹਾਂ ਨੂੰ ਬਾਈਬਲਾਂ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ।

    ਇਸ ਲਈ ਇੰਨੀ ਹੈਰਾਨੀ ਦੀ ਗੱਲ ਨਹੀਂ ਹੈ ਕਿ ਲਿੰਗਾਲਾ ਭਾਸ਼ਾ ਵਿਚ ਨਵੀਂ ਦੁਨੀਆਂ ਅਨੁਵਾਦ ਰਿਲੀਜ਼ ਹੋਣ ਕਰਕੇ ਗਵਾਹ ਇਸ ਨੂੰ ਬੜੀ ਉਤਸੁਕਤਾ ਨਾਲ ਵਰਤਦੇ ਹਨ ਅਤੇ ਵੰਡਦੇ ਹਨ। ਅਸਲ ਵਿਚ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਨਵੀਂ ਦੁਨੀਆਂ ਅਨੁਵਾਦ ਰਿਲੀਜ਼ ਹੋਣ ਤੇ ਸਾਰੇ ਜਣੇ ਇੰਨੇ ਖ਼ੁਸ਼ ਹੋਏ ਕਿ ਸਟੇਡੀਅਮ ਵਿਚ ਹਾਜ਼ਰ ਪੁਲਸ ਵਾਲੇ ਵੀ ਬਾਈਬਲ ਲੈਣ ਲਈ ਲਾਈਨ ਲਾ ਕੇ ਖੜ੍ਹੇ ਹੋ ਗਏ।

  • ਫਿਜੀ: ਫਿਜੀ ਭਾਸ਼ਾ ਦੀਆਂ ਬਾਈਬਲਾਂ ਇੰਨੀਆਂ ਮਹਿੰਗੀਆਂ ਸਨ ਕਿ ਯਹੋਵਾਹ ਦੇ ਗਵਾਹ ਪਹਿਲਾਂ ਅੰਗ੍ਰੇਜ਼ੀ ਵਿਚ ਨਵੀਂ ਦੁਨੀਆਂ ਅਨੁਵਾਦ ਵਰਤਦੇ ਸਨ। ਪਰ 2009 ਵਿਚ ਫਿਜੀ ਦੇ ਲੋਕਾਂ ਨੂੰ ਆਪਣੀ ਭਾਸ਼ਾ ਵਿਚ ਪਵਿੱਤਰ ਬਾਈਬਲ—ਨਵੀ ਦੁਨੀਆਂ ਅਨੁਵਾਦ (ਨਵਾਂ ਨੇਮ) ਮਿਲੀ।

    ਇਕ ਆਦਮੀ ਫਿਜੀ ਭਾਸ਼ਾ ਦੀ ਇਸ ਸੌਖੀ ਬਾਈਬਲ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਵੀ ਇਹ ਬਾਈਬਲ ਮੰਗੀ। ਪਰ ਉੱਥੇ ਦੇ ਗਵਾਹਾਂ ਨੇ ਉਸ ਨੂੰ ਲਗਭਗ ਇਕ ਮਹੀਨਾ ਉਡੀਕ ਕਰਨ ਲਈ ਕਿਹਾ ਕਿਉਂਕਿ ਇਕ ਮਹੀਨੇ ਬਾਅਦ ਉਸ ਦੇ ਕਸਬੇ ਦੀ ਮੰਡਲੀ ਵਿਚ ਬਾਈਬਲਾਂ ਆਉਣੀਆਂ ਸਨ। ਉਹ ਬਾਈਬਲ ਦੀ ਇੰਨੀ ਉਡੀਕ ਨਹੀਂ ਕਰਨੀ ਚਾਹੁੰਦਾ ਸੀ, ਇਸ ਲਈ ਉਹ 35 ਕਿਲੋਮੀਟਰ (22 ਮੀਲ) ਦੂਰ ਇਕ ਹੋਰ ਗਵਾਹ ਨੂੰ ਮਿਲਣ ਲਈ ਰਾਜ਼ੀ ਹੋ ਗਿਆ ਜਿਸ ਕੋਲੋਂ ਉਸ ਨੂੰ ਇਹ ਨਵੀਂ ਬਾਈਬਲ ਮਿਲ ਸਕਦੀ ਸੀ।

  • ਮਲਾਵੀ: ਦਾਵੀਦੇ ਨੇ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਸ਼ੁਰੂ ਕੀਤੀ। ਇਸ ਤੋਂ ਬਾਅਦ ਉਸ ਦੇ ਇਲਾਕੇ ਦੀ ਬੈਪਟਿਸਟ ਸੰਸਥਾ ਦੇ ਮੈਂਬਰ ਉਸ ਦੇ ਘਰ ਗਏ ਅਤੇ ਉਸ ਤੋਂ ਉਹ ਬਾਈਬਲ ਲੈ ਲਈ ਜੋ ਉਨ੍ਹਾਂ ਨੇ ਉਸ ਨੂੰ ਦਿੱਤੀ ਸੀ। ਇਸ ਲਈ ਨਵੀਂ ਦੁਨੀਆਂ ਅਨੁਵਾਦ ਚਿਚੇਵਾ ਭਾਸ਼ਾ ਵਿਚ ਰਿਲੀਜ਼ ਹੋਣ ਤੇ ਦਾਵੀਦੇ ਦਾ ਸੁਪਨਾ ਸੱਚ ਹੋ ਗਿਆ।

    ਮਲਾਵੀ ਵਿਚ ਬਾਈਬਲਾਂ ਇੰਨੀਆਂ ਮਹਿੰਗੀਆਂ ਸਨ ਕਿ ਦਾਵੀਦੇ ਸੋਚਦਾ ਸੀ ਕਿ ਉਸ ਨੂੰ ਬਾਈਬਲ ਕਦੀ ਨਹੀਂ ਮਿਲੇਗੀ। ਜਦੋਂ ਉਸ ਨੂੰ ਨਵੀਂ ਬਾਈਬਲ ਦਿੱਤੀ ਗਈ, ਤਾਂ ਉਸ ਨੇ ਕਿਹਾ: “ਹੁਣ ਮੇਰੇ ਕੋਲ ਪਹਿਲਾਂ ਨਾਲੋਂ ਵੀ ਕਿਤੇ ਵਧੀਆ ਬਾਈਬਲ ਹੈ!”

60 ਸਾਲ ਪਹਿਲਾਂ ਜਦੋਂ ਨਿਊਯਾਰਕ ਸਿਟੀ ਵਿਚ ਹੋਏ ਵੱਡੇ ਸੰਮੇਲਨ ਵਿਚ ਅੰਗ੍ਰੇਜ਼ੀ ਦੀ ਨਵੀਂ ਦੁਨੀਆਂ ਅਨੁਵਾਦ ਦਾ ਪਹਿਲਾ ਹਿੱਸਾ ਰਿਲੀਜ਼ ਹੋਇਆ ਸੀ, ਤਾਂ ਹਾਜ਼ਰੀਨ ਨੂੰ ਕਿਹਾ ਗਿਆ ਸੀ: “ਸਾਰੀ ਬਾਈਬਲ ਪੜ੍ਹੋ। ਇਸ ਦਾ ਅਧਿਐਨ ਕਰੋ। . . . . ਇਹ ਬਾਈਬਲ ਹੋਰਾਂ ਨੂੰ ਦਿਓ।” ਇਸ ਮਕਸਦ ਲਈ ਯਹੋਵਾਹ ਦੇ ਗਵਾਹਾਂ ਨੇ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਦੀਆਂ 17,50,00,000 ਤੋਂ ਜ਼ਿਆਦਾ ਕਾਪੀਆਂ ਛਾਪੀਆਂ। ਇਸ ਤੋਂ ਇਲਾਵਾ, ਹੁਣ ਤੁਸੀਂ ਲਗਭਗ 50 ਭਾਸ਼ਾਵਾਂ ਵਿਚ ਆਨ-ਲਾਈਨ ਬਾਈਬਲ ਪੜ੍ਹ ਸਕਦੇ ਹੋ