ਜੇ ਤੁਸੀਂ jw.org ਵੈੱਬਸਾਈਟ ’ਤੇ “ਭਾਸ਼ਾ ਚੁਣੋ” ਬਟਨ’ਤੇ ਕਲਿੱਕ ਕਰੋ, ਤਾਂ ਤੁਸੀਂ 300 ਤੋਂ ਜ਼ਿਆਦਾ ਭਾਸ਼ਾਵਾਂ ਦੀ ਇਕ ਲਿਸਟ ਦੇਖੋਗੇ। ਅਜਿਹੀ ਗੱਲ ਤੁਹਾਨੂੰ ਹੋਰ ਕਿਸੇ ਵੈੱਬਸਾਈਟ ’ਤੇ ਘੱਟ ਹੀ ਦੇਖਣ ਵਿਚ ਮਿਲੇਗੀ!

ਹੋਰ ਜਾਣੀਆਂ-ਮਾਣੀਆਂ ਵੈੱਬਸਾਈਟਾਂ ਨਾਲ ਇਸ ਦੀ ਤੁਲਨਾ ਕਿਵੇਂ ਕੀਤੀ ਗਈ ਹੈ? ਗੌਰ ਕਰੋ: ਜੁਲਾਈ 2013 ਤੋਂ ਸੰਯੁਕਤ ਰਾਸ਼ਟਰ ਸੰਘ ਦੀ ਵੈੱਬਸਾਈਟ ਛੇ ਭਾਸ਼ਾਵਾਂ ਵਿਚ ਸੀ। ਯੂਰਪੀ ਸੰਘ ਦੀ ਓਫ਼ਿਸ਼ਲ ਵੈੱਬਸਾਈਟ ਯੂਰੋਪਾ 24 ਭਾਸ਼ਾਵਾਂ ਵਿਚ ਪੜ੍ਹੀ ਜਾ ਸਕਦੀ ਹੈ। ਗੂਗਲ 71 ਅਤੇ ਵਿਕੀਪੀਡੀਆ 287 ਭਾਸ਼ਾਵਾਂ ਵਿਚ ਪੜ੍ਹਿਆ ਜਾ ਸਕਦਾ ਹੈ।

ਇਕ ਵੈੱਬਸਾਈਟ ਨੂੰ 300 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕਰਨ ਵਿਚ ਕਈ ਘੰਟੇ ਲੱਗ ਜਾਂਦੇ ਹਨ! ਪੂਰੀ ਦੁਨੀਆਂ ਵਿਚ ਯਹੋਵਾਹ ਦੇ ਸੈਂਕੜੇ ਹੀ ਗਵਾਹ ਇਹ ਕੰਮ ਕਰਦੇ ਹਨ ਜੋ ਪਰਮੇਸ਼ੁਰ ਦੀ ਵਡਿਆਈ ਕਰਨੀ ਚਾਹੁੰਦੇ ਹਨ। ਉਹ ਹਰ ਭਾਸ਼ਾ ਵਿਚ ਆਪਣੀਆਂ ਟੀਮਾਂ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਅੰਗ੍ਰੇਜ਼ੀ ਭਾਸ਼ਾ ਦਾ ਅਨੁਵਾਦ ਕਰਨ ਲਈ ਆਪਣੀ ਕਾਬਲੀਅਤ ਵਰਤਦੇ ਹਨ।

JW.ORG ’ਤੇ ਕਈ ਸਫ਼ਿਆਂ ਵਿਚ ਜਾਣਕਾਰੀ ਦਿੱਤੀ ਗਈ ਹੈ ਜਿਸ ਦਾ 300 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਵੈੱਬਸਾਈਟ ’ਤੇ ਕੁੱਲ ਮਿਲਾ ਕੇ 2,00,000 ਤੋਂ ਵੀ ਜ਼ਿਆਦਾ ਸਫ਼ੇ ਹਨ!

JW.ORG ਨਾ ਸਿਰਫ਼ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚ ਰਹੀ ਹੈ, ਸਗੋਂ ਬਹੁਤ ਮਸ਼ਹੂਰ ਵੀ ਹੈ। ਪੂਰੀ ਦੁਨੀਆਂ ਵਿਚ ਇੰਟਰਨੈੱਟ ਕਿੰਨਾ ਇਸਤੇਮਾਲ ਕੀਤਾ ਜਾਂਦਾ ਹੈ, ਇਸ ਬਾਰੇ ਅਲੈਕਸਾ ਨਾਂ ਦੀ ਕੰਪਨੀ ਨੇ ਵੈੱਬਸਾਈਟਾਂ ਦੇ ਇਹ ਅੰਕੜੇ ਇਕੱਠੇ ਕੀਤੇ ਹਨ। “ਧਰਮ ਅਤੇ ਪਰਮੇਸ਼ੁਰ ਨਾਲ ਰਿਸ਼ਤਾ” ਭਾਗ ਹੇਠਾਂ ਵਿਚ 87,000 ਵੈੱਬਸਾਈਟਾਂ ਦੀ ਇਕ ਲਿਸਟ ਹੈ ਜਿਸ ਵਿਚ ਦੁਨੀਆਂ ਦੇ ਵੱਡੇ ਧਰਮਾਂ, ਧਾਰਮਿਕ ਪਬਲੀਸ਼ਰਾਂ ਤੇ ਹੋਰ ਅਜਿਹੀਆਂ ਸੰਸਥਾਵਾਂ ਸ਼ਾਮਲ ਹਨ। ਉਸ ਲਿਸਟ ਵਿਚ ਜੁਲਾਈ 2013 ਤੋਂ jw.org ਦੂਜੇ ਨੰਬਰ ’ਤੇ ਹੈ! ਪਹਿਲੇ ਨੰਬਰ ’ਤੇ ਇਕ ਐਸੀ ਵੈੱਬਸਾਈਟ ਹੈ ਜੋ ਇੰਟਰਨੈੱਟ ’ਤੇ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਬਾਈਬਲ ਨੂੰ ਪੜ੍ਹਨ ਬਾਰੇ ਦੱਸਦੀ ਹੈ।

ਅਕਤੂਬਰ 2013 ਤੋਂ jw.org ਵੈੱਬਸਾਈਟ ’ਤੇ ਔਸਤਨ ਹਰ ਦਿਨ 8,90,000 ਤੋਂ ਜ਼ਿਆਦਾ ਲੋਕ ਜਾਂਦੇ ਹਨ। ਅਸੀਂ ਇਸੇ ਤਰ੍ਹਾਂ ਪੂਰੀ ਦੁਨੀਆਂ ਵਿਚ ਬਾਈਬਲ ਵਿੱਚੋਂ ਮੁਫ਼ਤ ਤੇ ਵਧੀਆ ਜਾਣਕਾਰੀ ਦਿੰਦੇ ਰਹਾਂਗੇ।