Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਫੋਟੋ ਗੈਲਰੀ—ਬੱਚਿਆਂ ਨੂੰ ਵੀਡੀਓ ਬਹੁਤ ਚੰਗੇ ਲੱਗਦੇ ਹਨ

ਫੋਟੋ ਗੈਲਰੀ—ਬੱਚਿਆਂ ਨੂੰ ਵੀਡੀਓ ਬਹੁਤ ਚੰਗੇ ਲੱਗਦੇ ਹਨ

ਯਹੋਵਾਹ ਦੇ ਦੋਸਤ ਬਣੋ (ਅੰਗ੍ਰੇਜ਼ੀ) ਲੜੀਵਾਰ ਵੀਡੀਓ ਬਹੁਤ ਮਸ਼ਹੂਰ ਹੋਇਆ ਹੈ ਜਿਸ ਵਿਚ ਗੀਤ ਹਨ ਅਤੇ ਕਾਲੇਬ ਤੇ ਸੋਫ਼ੀਆ ਦੇ ਕਿਰਦਾਰਾਂ ਨੂੰ ਦਿਖਾਇਆ ਗਿਆ ਹੈ। ਮਾਪਿਆਂ ਤੇ ਬੱਚਿਆ ਨੇ ਇਸ ਲੜੀ ਦੇ ਵੱਖੋ-ਵੱਖਰੇ ਵੀਡੀਓ ਲਈ ਲਿਖ ਕੇ ਆਪਣੀ ਕਦਰਦਾਨੀ ਜ਼ਾਹਰ ਕੀਤੀ। ਬੱਚਿਆਂ ਨੇ ਇਹ ਕੁਝ ਗੱਲਾਂ ਲਿਖ ਕੇ ਭੇਜੀਆਂ:

  • “ ‘ਸੁਣੋ, ਅਮਲ ਕਰੋ ਤੇ ਅਸੀਸ ਪਾਓ’ ਡੀ. ਵੀ. ਡੀ. ਦੇਣ ਲਈ ਥੈਂਕਯੂ। ਮੈਂ ਆਪਣੇ ਚੀਤੇ ਨਾਲ ਇਸ ਨੂੰ ਰੋਜ਼ ਦੇਖਦਾ ਹਾਂ।”—ਜ਼ੈੱਕ, ਉਮਰ 5 ਸਾਲ।

  • “ਨਵੇਂ ਗੀਤ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਮੈਨੂੰ ਬਹੁਤ ਪਿਆਰ ਕਰਦਾ ਹੈ ਤੇ ਚਾਹੁੰਦਾ ਹੈ ਕਿ ਮੈਂ ਉਸ ਨੂੰ ਕਿਸੇ ਵੀ ਵੇਲੇ ਪ੍ਰਾਰਥਨਾ ਕਰਾਂ।”—ਮਿਕਾਰਾਇਆ, ਉਮਰ 6 ਸਾਲ।

  • “ਮੈਂ ਸਿੱਖਿਆ ਹੈ ਕਿ ਮੈਂ ਮੰਮੀ-ਡੈਡੀ ਦਾ ਕਹਿਣਾ ਮੰਨਾਂ ਤੇ ਆਪ ਸਫ਼ਾਈ ਕਰਾਂ। ਬੱਚਿਆਂ ਲਈ ਇਹ ਵੀਡੀਓ ਬਣਾਉਣ ਲਈ ਥੈਂਕਯੂ।”—ਨੀਕੋਲ, ਉਮਰ 8 ਸਾਲ।

  • “ਇਸ ਵੀਡੀਓ ਲਈ ਬਹੁਤ-ਬਹੁਤ ਥੈਂਕਯੂ। ਬਹੁਤ ਮਜ਼ਾ ਆਇਆ। ਅਸੀਂ ਬਹੁਤ ਹੱਸੇ। ਮੈਨੂੰ ਇਹ ਬਹੁਤ ਵਧੀਆ ਲੱਗਦਾ।”—ਮਕੈਂਜ਼ੀ, ਉਮਰ 5 ਸਾਲ।

  • “ਮੈਨੂੰ ਯਹੋਵਾਹ ਦੇ ਦੋਸਤ ਬਣੋ ਵੀਡੀਓ ਬਹੁਤ ਪਸੰਦ ਹਨ। ਮੈਂ ਇਨ੍ਹਾਂ ਨੂੰ ਰੋਜ਼ ਦੇਖਦੀ ਹਾਂ। ਯਹੋਵਾਹ ਨੇ ਕਿੰਨੇ ਸੋਹਣੇ ਵੀਡੀਓ ਬਣਾਏ ਹਨ।”​—ਆਵਾ, ਉਮਰ 8 ਸਾਲ।

  • “ਮੈਨੂੰ ਵੀਡੀਓ ਦੇਖਣੇ ਬਹੁਤ ਚੰਗੇ ਲੱਗਦੇ ਹਨ। ਮੈਂ ਸਾਰੇ ਗਾਣੇ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਵੀਡੀਓ ਦੇਖ ਕੇ ਮੈਂ ਯਹੋਵਾਹ ਨੂੰ ਹੋਰ ਵੀ ਪਿਆਰ ਕਰਨ ਲੱਗ ਪਿਆ ਹਾਂ।”​—ਡੇਵਨ, ਉਮਰ 4 ਸਾਲ।

  • “ਮੈਂ ਅਗਲੀ ਕਾਲੇਬ ਵੀਡੀਓ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ! ਇੱਦਾਂ ਹੀ ਇਹ ਵੀਡੀਓ ਬਣਾਉਂਦੇ ਰਹੋ!”​—ਵਾਂਸ, ਉਮਰ 8 ਸਾਲ।

ਆਸਟ੍ਰੇਲੀਆ—ਸ਼ਾਈਲੋ, ਉਮਰ 6 ਸਾਲ

ਸਬਕ 12: ਕਾਲੇਬ ਅਤੇ ਸੋਫ਼ੀਆ ਬੈਥਲ ਦੇਖਣ ਗਏ

ਆਸਟ੍ਰੇਲੀਆ—ਸੀਏਨਾ, ਉਮਰ 8 ਸਾਲ

ਗੀਤ ਨੰ. 106: ਯਹੋਵਾਹ ਨਾਲ ਦੋਸਤੀ ਕਰੋ

ਬ੍ਰਾਜ਼ੀਲ—ਐਡਵਾਰਡੋ, ਉਮਰ 10 ਸਾਲ

ਸਬਕ 13: ਯਹੋਵਾਹ ਦਲੇਰ ਬਣਨ ਵਿਚ ਤੁਹਾਡੀ ਮਦਦ ਕਰੇਗਾ

ਜਰਮਨੀ—ਮੀਸ਼ੇਲ, ਉਮਰ 11 ਸਾਲ

ਸਬਕ 10: ਪਿਆਰ ਦਿਖਾਓ ਤੇ ਆਪਣੀਆਂ ਚੀਜ਼ਾਂ ਸਾਂਝੀਆਂ ਕਰੋ

ਜਰਮਨੀ—ਪ੍ਰਿਸੀਲਾ, ਉਮਰ 8 ਸਾਲ

ਸਬਕ 11: ਦਿਲੋਂ ਮਾਫ਼ ਕਰੋ

ਜਪਾਨ—ਮੀਕੂ, ਉਮਰ 7 ਸਾਲ

ਸਬਕ 13: ਯਹੋਵਾਹ ਤੁਹਾਡੀ ਦਲੇਰ ਬਣਨ ਵਿਚ ਮਦਦ ਕਰੇਗਾ

ਜਾਪਾਨ—ਤੋਮੋਆਕੀ, ਉਮਰ 10 ਸਾਲ

ਸਬਕ 6: ਪਲੀਜ਼ ਤੇ ਥੈਂਕਯੂ

ਮੈਕਸੀਕੋ—ਸੈਮਵੈਲ, ਉਮਰ 7 ਸਾਲ

ਸਬਕ 9: “ਯਹੋਵਾਹ ਨੇ ਸਾਰਾ ਕੁਝ ਬਣਾਇਆ”

ਅਮਰੀਕਾ—ਆਡ੍ਰੀਆਨਾ, ਉਮਰ 6 ਸਾਲ

ਗੀਤ 92: “ਬਚਨ ਦਾ ਪ੍ਰਚਾਰ ਕਰੋ”

ਅਮਰੀਕਾ—ਐਂਥਨੀ, ਉਮਰ 11 ਸਾਲ

ਸਬਕ 2: ਯਹੋਵਾਹ ਦਾ ਕਹਿਣਾ ਮੰਨੋ