ਸਿਡਨੀ, ਆਸਟ੍ਰੇਲੀਆ ਵਿਚ ਬਣ ਰਹੇ ਕਿੰਗਡਮ ਹਾਲ ਨੂੰ ਇਕ ਸਰਕਾਰੀ ਸੁਰੱਖਿਆ ਅਧਿਕਾਰੀ ਦੇਖਣ ਗਿਆ। ਉਸਾਰੀ ਪ੍ਰਾਜੈਕਟ ਦੇਖਣ ਤੋਂ ਬਾਅਦ ਉਸ ਨੇ ਕਿਹਾ: “ਮੈਂ ਕਾਫ਼ੀ ਸਮੇਂ ਬਾਅਦ ਇਸ ਤਰ੍ਹਾਂ ਦੀ ਜਗ੍ਹਾ ਗਿਆ ਜਿੱਥੇ ਬਹੁਤ ਹੀ ਸੁਰੱਖਿਅਤ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਸੀ।

ਅਧਿਕਾਰੀ ਨੇ ਲਿਖਿਆ: “ਉਸਾਰੀ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਸੀ . . . ਉੱਥੇ ਬਹੁਤ ਸਾਫ਼-ਸਫ਼ਾਈ ਸੀ ਤੇ ਗੱਡੀਆਂ-ਟਰੱਕਾਂ ਲਈ ਅੰਦਰ-ਬਾਹਰ ਆਉਣਾ-ਜਾਣਾ ਆਸਾਨ ਸੀ। ਬਿਜਲੀ ਦੀਆਂ ਤਾਰਾਂ ਜ਼ਮੀਨ ’ਤੇ ਡਿੱਗੀਆਂ ਹੋਈਆਂ ਨਹੀਂ ਸਨ, ਸਗੋਂ ਵਧੀਆ ਤਰੀਕੇ ਨਾਲ ਪਲਾਸਟਿਕ ਦੀਆਂ ਕੁੰਡੀਆਂ ਨਾਲ ਉੱਪਰ ਟੰਗੀਆਂ ਗਈਆਂ ਸਨ। ਨਾਲੇ ਅੱਗ-ਬੁਝਾਊ ਯੰਤਰ ਵੀ ਤਿਆਰ ਰੱਖੇ ਗਏ ਸਨ . . . ਕੰਮ ਕਰਨ ਵਾਲੇ ਸਾਰੇ ਲੋਕਾਂ ਨੇ ਲੰਬੀਆਂ ਬਾਹਾਂ ਵਾਲੀਆਂ ਕਮੀਜ਼ਾਂ, ਪੈਂਟਾਂ ਤੇ ਹੈਲਮੈਟ ਪਾਏ ਹੋਏ ਸਨ ਅਤੇ ਸੁਰੱਖਿਆ ਐਨਕਾਂ ਲਾਈਆਂ ਹੋਈਆਂ ਸਨ। . . . ਸਾਰੇ ਬਹੁਤ ਸਲੀਕੇ ਨਾਲ ਪੇਸ਼ ਆਏ।

ਉਸਾਰੀ ਜਗ੍ਹਾ ਦਾ ਮੈਨੇਜਰ ਵਿਕਟਰ ਆਟਰ ਦੱਸਦਾ ਹੈ: “ਯਹੋਵਾਹ ਦੇ ਗਵਾਹਾਂ ਲਈ ਸੁਰੱਖਿਆ ਬਹੁਤ ਮਾਅਨੇ ਰੱਖਦੀ ਹੈ।” “ਜਦੋਂ ਅਸੀਂ ਸੁਰੱਖਿਅਤ ਤਰੀਕੇ ਨਾਲ ਕੰਮ ਕਰਦੇ ਹਾਂ, ਤਾਂ ਅਸੀਂ ਜ਼ਿੰਦਗੀ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖਦੇ ਹਾਂ ਤੇ ਸਾਡੇ ਵਿਚ ਖ਼ੁਸ਼ੀ ਤੇ ਏਕਤਾ ਹੁੰਦੀ ਹੈ। ਸਾਰਾ ਦਿਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਘਰ ਜਾਂਦਿਆਂ ਅਕਸਰ ਮੇਰੇ ਚਿਹਰੇ ’ਤੇ ਖ਼ੁਸ਼ੀ ਹੁੰਦੀ ਹੈ।

ਅਪ੍ਰੈਲ 2012 ਵਿਚ 127 ਸੀਟਾਂ ਵਾਲਾ ਕਿੰਗਡਮ ਹਾਲ ਬਣ ਕੇ ਤਿਆਰ ਹੋਇਆ।