Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਵੌਲਕਿਲ ਫੋਟੋ ਗੈਲਰੀ 2 (ਨਵੰਬਰ 2014 ਤੋਂ ਨਵੰਬਰ 2015)

ਵੌਲਕਿਲ ਫੋਟੋ ਗੈਲਰੀ 2 (ਨਵੰਬਰ 2014 ਤੋਂ ਨਵੰਬਰ 2015)

ਹਾਲ ਹੀ ਦੇ ਸਮੇਂ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਵੌਲਕਿਲ, ਨਿਊਯਾਰਕ ਵਿਚ ਸ਼ਾਖਾਂ ਦਫ਼ਤਰ ਨੂੰ ਵੱਡਾ ਕੀਤਾ ਅਤੇ ਕਈ ਸਹੂਲਤਾਂ ਮੁਹੱਈਆ ਕਰਾਈਆਂ। ਇਨ੍ਹਾਂ ਤਸਵੀਰਾਂ ਤੋਂ ਦੇਖੋ ਕਿ ਨਵੰਬਰ 2014 ਤੋਂ ਨਵੰਬਰ 2015 ਤਕ ਕਿੰਨਾ ਕੁ ਕੰਮ ਪੂਰਾ ਹੋਇਆ।

15 ਅਕਤੂਬਰ 2015 ਦੌਰਾਨ ਵੌਲਕਿਲ ਵਿਚ ਇਮਾਰਤਾਂ ਦਾ ਨਜ਼ਾਰਾ।

  1. ਪ੍ਰਿੰਟਰੀ

  2. ਦਫ਼ਤਰ ਦੀ ਇਮਾਰਤ 1

  3. ਰਿਹਾਇਸ਼ E

  4. ਖਾਣਾ ਖਾਣ ਵਾਲਾ ਹਾਲ

  5. ਲਾਂਡਰੀ/ਡਰਾਈ-ਕਲੀਨਿੰਗ ਲਈ ਇਮਾਰਤ

  6. ਦਫ਼ਤਰ ਦੀ ਇਮਾਰਤ 2

  7. ਰਿਹਾਇਸ਼ D

4 ਦਸੰਬਰ 2014—ਦਫ਼ਤਰ ਦੀ ਇਮਾਰਤ 2

ਦਫ਼ਤਰ ਦੀ ਇਮਾਰਤ ਦੇ ਅੰਦਰ ਜਾਣ ਵਾਲੇ ਰਸਤੇ ਨੂੰ ਤਿਆਰ ਕੀਤਾ ਗਿਆ ਤਾਂਕਿ ਫ਼ਰਸ਼ ਪਾਇਆ ਜਾ ਸਕੇ ਅਤੇ ਬਾਗ਼ਬਾਨੀ ਕੀਤੀ ਜਾ ਸਕੇ। ਖੱਬੇ ਪਾਸੇ ਤੁਰਨ ਵਾਲੇ ਰਾਹ ’ਤੇ ਬਰਫ਼ ਨੂੰ ਪਿਘਲਾਉਣ ਲਈ ਥੱਲੇ ਪਾਈਪ ਪਾਈ ਗਏ ਤਾਂਕਿ ਪੈਦਲ ਤੁਰਨ ਵਾਲੇ ਸਰਦੀਆਂ ਵਿਚ ਡਿੱਗਣ ਨਾ। ਇਸ ਇਮਾਰਤ ਵਿਚ ਬੈਥਲ ਦਫ਼ਤਰ, ਬ੍ਰਾਂਚ ਕਮੇਟੀ ਦਾ ਦਫ਼ਤਰ ਅਤੇ ਸੇਵਾ ਵਿਭਾਗ ਹੈ।

5 ਦਸੰਬਰ 2014—ਰਿਹਾਇਸ਼ D

ਇਕ ਕਾਮਾ ਫ਼ਰਸ਼ ਦੀ ਰਗੜਾਈ ਕਰਦਾ ਹੋਇਆ। ਰਗੜਾਈ ਮਸ਼ੀਨ ਨੂੰ ਵੈਕਿਊਮ ਨਾਲ ਜੋੜਿਆ ਗਿਆ ਤਾਂਕਿ ਧੂੜ-ਮਿੱਟੀ ਨਾ ਉੱਡੇ।

9 ਜਨਵਰੀ 2015—ਰਿਹਾਇਸ਼ E

ਇਸ ਗੋਲ ਘੇਰੇ ਵਾਲੀ ਇਮਾਰਤ ਵਿਚ ਬੈਥਲ ਦੇਖਣ ਆਉਣ ਵਾਲਿਆਂ ਅਤੇ ਰਿਹਾਇਸ਼ E ਵਿਚ ਰਹਿਣ ਵਾਲੇ 200 ਤੋਂ ਜ਼ਿਆਦਾ ਬੈਥਲ ਵਿਚ ਕੰਮ ਕਰਨ ਵਾਲਿਆਂ ਦਾ ਸੁਆਗਤ ਕੀਤਾ ਜਾਵੇਗਾ। ਇਸ ਇਮਾਰਤ ਦੀ ਮੁਰੰਮਤ ਵੇਲੇ ਇੱਥੇ ਖ਼ਾਸ ਕਿਸਮ ਦੀਆਂ ਤਾਕੀਆਂ ਲਾਈਆਂ ਗਈਆਂ ਅਤੇ ਫਾਇਰ ਅਲਾਰਮ ਲਾਏ ਗਏ ਹਨ।

9 ਫਰਵਰੀ 2015—ਪ੍ਰਿੰਟਰੀ

ਇਕ ਕਾਮਾ ਤਕਨੀਕੀ ਸਿਖਲਾਈ ਦੇਣ ਲਈ ਸੰਚਾਰ ਕਰਨ ਵਾਸਤੇ ਤਾਰਾ ਵਿਛਾਉਂਦਾ ਹੋਇਆ। ਇਸ ਸਿਖਲਾਈ ਵਿਚ ਕਾਮਿਆਂ ਨੂੰ ਪਲੰਬਿੰਗ, ਬਿਜਲੀ ਦੇ ਕੰਮ ਅਤੇ ਸੁਰੱਖਿਆ ਬਾਰੇ ਦੱਸਿਆ ਜਾਵੇਗਾ।

17 ਫਰਵਰੀ 2015—ਪ੍ਰਿੰਟਰੀ

ਬਿਜਲੀ ਦਾ ਕੰਮ ਕਰਨ ਵਾਲਾ ਇਕ ਕਾਮਾ ਤਕਨੀਕੀ ਸਿਖਲਾਈ ਵਿਭਾਗ ਵਿਚ ਖ਼ਾਸ ਲਾਈਟਾਂ (LED) ਲਾਉਂਦਾ ਹੋਇਆ।

2 ਮਾਰਚ 2015—ਦਫ਼ਤਰ ਦੀ ਇਮਾਰਤ 1

ਇਕ ਔਰਤ ਬਿਜਲੀ ਦੀਆਂ ਤਾਰਾਂ ਵਾਲੇ ਪਾਈਪਾਂ ਵਿਚਕਾਰ ਦੂਰੀ ਮਾਪਦੀ ਹੋਈ। ਇਸ ਜਗ੍ਹਾ ਦੀ ਮੁਰੰਮਤ ਕੀਤੀ ਗਈ ਤਾਂਕਿ ਇੱਥੇ ਸ਼ਾਖ਼ਾ ਦਫ਼ਤਰ ਦੇ ਵਿਭਾਗ ਬਣਾਏ ਜਾ ਸਕਣ। ਇਹ ਵਿਭਾਗ ਪਹਿਲਾਂ ਬਰੁਕਲਿਨ ਵਿਚ ਸਨ।

3 ਮਾਰਚ 2015—ਰਿਹਾਇਸ਼ D

ਇਕ ਪਲੰਬਰ ਪਾਈਪ ਲਗਾਉਂਦਾ ਹੋਇਆ। ਇਨ੍ਹਾਂ ਪਾਈਪਾਂ ਰਾਹੀਂ ਰਿਹਾਇਸ਼ੀ ਇਮਾਰਤਾਂ ਵਿਚ ਗਰਮ ਪਾਣੀ ਆਵੇਗਾ।

31 ਮਾਰਚ 2015—ਰਿਹਾਇਸ਼ D

ਕ੍ਰੇਨ ਦੀ ਮਦਦ ਨਾਲ ਬਿਲਡਿੰਗ ਦੇ ਬਾਹਰ ਕੰਮ ਕਰਨ ਵਾਲੇ ਕਾਮੇ ਤਾਕੀ ਦੇ ਸੁਰਾਖ਼ ਬੰਦ ਕਰਦੇ ਹੋਏ। ਇਸ ਬਿਲਡਿੰਗ ਵਿਚ ਇਸ ਤਰ੍ਹਾਂ ਦੀਆਂ 298 ਖ਼ਾਸ ਤਾਕੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਤਾਕੀਆਂ ਨਾਲ ਗਰਮੀਆਂ ਅਤੇ ਸਰਦੀਆਂ ਵਿਚ ਊਰਜਾ ਦੀ ਖਪਤ ਘੱਟ ਹੋਵੇਗੀ।

17 ਅਪ੍ਰੈਲ 2015—ਦਫ਼ਤਰ ਦੀ ਇਮਾਰਤ 1

1970 ਵਿਚ ਬਣਾਈ ਗਈ ਕੰਧ ਦੇ ਪੱਥਰ ਵਰਤ ਕੇ ਮਿਸਤਰੀਆਂ ਨੇ ਦਫ਼ਤਰ ਦੀ ਇਮਾਰਤ 1 ਅਤੇ ਰਿਹਾਇਸ਼ E ਵਿਚਕਾਰ ਗੱਡੀਆਂ ਖੜ੍ਹੀਆਂ ਕਰਨ ਵਾਲੀ ਜਗ੍ਹਾ ਵਿਚ ਕੰਧ ਬਣਾਈ।

17 ਅਪ੍ਰੈਲ 2015—ਦਫ਼ਤਰ ਦੀ ਇਮਾਰਤ 1

ਇਕ ਕਾਮਾ ਕੰਧ ’ਤੇ ਰੇਗਮਾਰ ਮਾਰਦਾ ਹੋਇਆ ਤਾਂਕਿ ਕੰਧ ਰੰਗ ਕਰਨ ਲਈ ਤਿਆਰ ਕੀਤੀ ਜਾ ਸਕੇ। ਇਸ ਬਿਲਡਿੰਗ ਵਿਚ ਅਕਾਊਂਟਸ, ਕੰਪਿਊਟਰ ਅਤੇ ਚੀਜ਼ਾਂ ਦੀ ਖ਼ਰੀਦਾਰੀ ਕਰਨ ਵਾਲੇ ਵਿਭਾਗ ਹੋਣਗੇ।

8 ਜੂਨ—ਰਿਹਾਇਸ਼ D

ਬਿਜਲੀ ਦਾ ਕੰਮ ਕਰਨ ਵਾਲੀ ਇਕ ਔਰਤ ਛੱਤ ਤੋਂ ਤਾਰ ਖਿੱਚਦੀ ਹੋਈ ਤਾਂਕਿ ਇਸ ਨੂੰ ਲਾਈਟਾਂ ਨਾਲ ਜੋੜਿਆ ਜਾ ਸਕੇ। ਇਨ੍ਹਾਂ ਲਾਈਟਾਂ ਦੀ ਫਿਟਿੰਗ ਇਸ ਤਰ੍ਹਾਂ ਕੀਤੀ ਗਈ ਹੈ ਕਿ ਕਰੰਟ ਆਉਣ ’ਤੇ ਨੁਕਸਾਨ ਨਾ ਹੋਵੇ।

8 ਜੂਨ—ਰਿਹਾਇਸ਼ D

ਵੌਲਕਿਲ ਦੇ ਇਸ ਪ੍ਰਾਜੈਕਟ ਦੌਰਾਨ ਖ਼ਾਸ ਧਿਆਨ ਰੱਖਿਆ ਗਿਆ ਕਿ ਬਾਗ਼-ਬਗ਼ੀਚੇ ਅਤੇ ਤਸਵੀਰ ਵਿਚ ਦਿਸ ਰਹੇ ਦਰਖ਼ਤ ਖ਼ਰਾਬ ਨਾ ਹੋਣ। ਖੱਬੇ ਪਾਸੇ ਦਿਸ ਰਹੀ ਪਾਣੀ ਦੀ ਟੈਂਕੀ ਵਿਚ 1,50,000 ਲੀਟਰ (40,000 ਗੈਲਨ) ਪਾਣੀ ਜਮ੍ਹਾ ਹੋ ਸਕਦਾ ਹੈ। ਇਸ ਟੈਂਕੀ ਰਾਹੀਂ ਵੌਲਕਿਲ ਜਗ੍ਹਾ ਵਿਚ ਪਾਣੀ ਦੀ ਸਪਲਾਈ ਹੋਵੇਗੀ ਅਤੇ ਅੱਗ ਬੁਝਾਉਣ ਲਈ ਪਾਣੀ ਭੇਜਿਆ ਜਾਵੇਗਾ।

25 ਜੂਨ 2015—ਦਫ਼ਤਰ ਦੀ ਇਮਾਰਤ 1

ਇਕ ਤਰਖਾਣ ਖ਼ਾਸ ਲੱਕੜੀ ਨਾਲ ਬਣਾਏ ਬਕਸੇ ਟਿਕਾਉਂਦਾ ਹੋਇਆ। ਆਡੀਟੋਰੀਅਮ ਦੀ ਪਿਛਲੀ ਕੰਧ ਬਣਾਉਣ ਲਈ ਇਸ ਤਰ੍ਹਾਂ ਦੇ 1,800 ਬਕਸੇ ਟਿਕਾਏ ਗਏ ਹਨ। ਸਾਰੇ ਬਕਸੇ ਅਲੱਗ-ਅਲੱਗ ਮੋਟਾਈ ਦੇ ਹੋਣ ਕਰਕੇ ਆਵਾਜ਼ ਘੱਟ ਗੂੰਜੇਗੀ।

9 ਜੁਲਾਈ 2015—ਦਫ਼ਤਰ ਦੀ ਇਮਾਰਤ 2

ਚਾਰਲਸ ਰੀਡ 1958 ਤੋਂ ਬੈਥਲ ਵਿਚ ਸੇਵਾ ਕਰ ਰਿਹਾ ਹੈ। ਜਦੋਂ ਬਰੁਕਲਿਨ ਦੇ ਬੈਥਲ ਵਿਚ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਨੂੰ ਭੇਜਣ ਲਈ ਪ੍ਰਕਾਸ਼ਨ ਤਿਆਰ ਕੀਤੇ ਜਾਂਦੇ ਸਨ, ਤਾਂ ਭਰਾ ਨੇ ਪ੍ਰਿੰਟਰੀ ਦੀਆਂ ਮਸ਼ੀਨਾਂ ਰੱਖਣ ਲਈ ਸੀਮਿੰਟ ਦੀਆਂ ਸਲੈਬਾਂ ਲਗਾਉਣ ਵਿਚ ਮਦਦ ਕੀਤੀ ਸੀ। ਵੌਲਕਿਲ ਵਿਚ ਭਰਾ ਰੀਡ ਨੇ ਇਸ ਪ੍ਰਾਜੈਕਟ ਨਾਲ ਕੰਮ ਕਰਨ ਵਾਲੀ ਇਕ ਟੀਮ ਨਾਲ ਕੰਮ ਕੀਤਾ।

17 ਅਗਸਤ 2015—ਦਫ਼ਤਰ ਦੀ ਇਮਾਰਤ 1

ਕਾਮੇ ਆਡੀਟੋਰੀਅਮ ਲਈ ਨਵੀਆਂ ਕੁਰਸੀਆਂ ਲਾਹੁੰਦੇ ਹੋਏ। ਇਸ ਆਡੀਟੋਰੀਅਮ ਦੀ ਮੁਰੰਮਤ ਕੀਤੀ ਗਈ ਅਤੇ ਇੱਥੇ 812 ਜਣੇ ਬੈਠ ਸਕਦੇ ਹਨ।

21 ਸਤੰਬਰ 2015—ਦਫ਼ਤਰ ਦੀ ਇਮਾਰਤ 1

ਆਡੀਟੋਰੀਅਮ ਦੀ ਮੁਰੰਮਤ ਦੌਰਾਨ ਸਕ੍ਰੀਨਾਂ ਅਤੇ ਛੱਤ ’ਤੇ ਖ਼ਾਸ ਟਾਈਲਾਂ ਲਗਾਈਆਂ ਗਈਆਂ। ਇਨ੍ਹਾਂ ਟਾਈਲਾਂ ਨਾਲ ਆਵਾਜ਼ ਬਾਹਰ ਘੱਟ ਜਾਵੇਗੀ।

12 ਅਕਤੂਬਰ 2015—ਰਿਹਾਇਸ਼ D

ਬੈਥਲ ਦੇ ਹਸਪਤਾਲ ਦੀ ਮੁਰੰਮਤ ਕੀਤੀ ਗਈ ਅਤੇ ਨਰਸਾਂ ਲਈ ਜਗ੍ਹਾ ਤਿਆਰ ਕੀਤੀ ਗਈ। ਮਰੀਜ਼ਾਂ ਦੀ ਦੇਖ-ਭਾਲ ਕਰਨ ਲਈ ਬਰਾਂਡਿਆਂ ਅਤੇ ਰਿਹਾਇਸ਼ D ਦੇ ਬਾਥਰੂਮਾਂ ਨੂੰ ਵੱਡਾ ਕੀਤਾ ਗਿਆ।

15 ਅਕਤੂਬਰ 2015—ਵੌਲਕਿਲ ਉਸਾਰੀ ਦੀ ਜਗ੍ਹਾ

ਵੌਲਕਿਲ ਇਮਾਰਤ ਦਾ ਨਜ਼ਾਰਾ। ਇੱਥੇ ਬੈਥਲ ਪਰਿਵਾਰ ਦੇ ਲਗਭਗ 2,000 ਮੈਂਬਰ ਰਹਿਣਗੇ। ਇਹ ਜਗ੍ਹਾ 1,02,000 ਵਰਗ ਮੀਟਰ (11 ਲੱਖ ਵਰਗ ਫੁੱਟ) ਵਿਚ ਫੈਲੀ ਹੋਈ ਹੈ। ਇੱਥੇ ਕੁਝ ਇਮਾਰਤਾਂ ਨਵੀਆਂ ਬਣਾਈਆਂ ਗਈਆਂ ਅਤੇ ਕਈ ਇਮਾਰਤਾਂ ਦੀ ਮੁਰੰਮਤ ਕੀਤੀ ਗਈ ਹੈ। ਇਹ ਪ੍ਰਾਜੈਕਟ 30 ਨਵੰਬਰ 2015 ਵਿਚ ਪੂਰਾ ਹੋਇਆ।