Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਵਾਰਵਿਕ ਫੋਟੋ ਗੈਲਰੀ 5 (ਸਤੰਬਰ 2015 ਤੋਂ ਫਰਵਰੀ 2016)

ਵਾਰਵਿਕ ਫੋਟੋ ਗੈਲਰੀ 5 (ਸਤੰਬਰ 2015 ਤੋਂ ਫਰਵਰੀ 2016)

ਇਨ੍ਹਾਂ ਤਸਵੀਰਾਂ ਤੋਂ ਦੇਖੋ ਕਿ ਸਤੰਬਰ 2015 ਤੋਂ ਫਰਵਰੀ 2016 ਤਕ ਯਹੋਵਾਹ ਦੇ ਗਵਾਹਾਂ ਦੇ ਨਵੇਂ ਮੁੱਖ ਦਫ਼ਤਰ ਨੂੰ ਬਣਾਉਣ ਦਾ ਕਿੰਨਾ ਕੁ ਕੰਮ ਪੂਰਾ ਹੋਇਆ ਹੈ ਅਤੇ ਵਲੰਟੀਅਰਾਂ ਨੇ ਇਸ ਕੰਮ ਵਿਚ ਕਿੰਨਾ ਯੋਗਦਾਨ ਪਾਇਆ।

ਵਾਰਵਿਕ ਵਿਚ ਇਮਾਰਤਾਂ ਦਾ ਨਕਸ਼ਾ। ਖੱਬੇ ਤੋਂ ਸੱਜੇ:

  1. ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

  2. ਆਉਣ-ਜਾਣ ਵਾਲਿਆਂ ਲਈ ਪਾਰਕਿੰਗ

  3. ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

  4. ਰਿਹਾਇਸ਼ B

  5. ਰਿਹਾਇਸ਼ D

  6. ਰਿਹਾਇਸ਼ C

  7. ਰਿਹਾਇਸ਼ A

  8. ਦਫ਼ਤਰ/ਬੈਥਲ ਸੇਵਾਵਾਂ

7 ਅਕਤੂਬਰ 2015—ਵਾਰਵਿਕ ਜਗ੍ਹਾ

ਇਕ ਜਗ੍ਹਾ ’ਤੇ ਛੋਟੇ ਜਿਹੇ ਤਲਾਬ ਵਿਚ ਪੇੜ-ਪੌਦੇ ਹਨ। ਇਸ ਫੋਟੋ ਵਿਚ ਝੀਲ ਦੇ ਪੁਲ ਦਾ ਗੇਟ ਲੈ ਕੇ ਜਾਂਦੇ ਹੋਏ। ਟਰੱਕ ਤੋਂ ਲਾਉਣ ਵੇਲੇ ਉਸ ਨੂੰ ਟੁੱਟਣ ਤੋਂ ਬਚਾਉਣ ਲਈ ਉਸ ਦੇ ਥੱਲੇ ਟਾਇਰ ਰੱਖੇ ਗਏ ਸਨ। ਪੁਲ ਪੇੜ-ਪੌਦਿਆਂ ਤੇ ਜੀਵ-ਜੰਤੂਆਂ ਨੂੰ ਬਚਾ ਕੇ ਰੱਖਦਾ ਹੈ।

13 ਅਕਤੂਬਰ 2015—ਦਫ਼ਤਰ/ਬੈਥਲ ਸੇਵਾਵਾਂ

ਛੱਤ ਉੱਤੇ ਇਕ ਖ਼ਾਸ ਕਿਸਮ ਦਾ ਘਾਹ ਵਿਛਾਇਆ ਹੋਇਆ ਹੈ। ਸਿਆਲ਼ਾਂ ਵਿਚ ਇਹ ਘਾਹ ਸੁੱਕਣ ਤੋਂ ਪਹਿਲਾਂ ਰੰਗ ਬਦਲ ਲੈਂਦਾ ਹੈ। ਛੱਤਾਂ ਉੱਤੇ 16 ਕਿਸਮਾਂ ਦਾ ਘਾਹ ਵਿਛਾਇਆ ਗਿਆ ਹੈ। ਇਸ ਤਰ੍ਹਾਂ ਦੀਆਂ ਛੱਤਾਂ ਕਰਕੇ ਤੂਫ਼ਾਨ ਤੇ ਮੀਂਹ ਦਾ ਪਾਣੀ ਇਕੱਠਾ ਨਹੀਂ ਹੁੰਦਾ। ਬਿਜਲੀ ਤੇ ਹੋਰ ਸਾਧਨਾਂ ਦੀ ਘੱਟ ਵਰਤੋਂ ਹੋਣ ਕਰਕੇ ਵਾਤਾਵਰਣ ਸਾਫ਼ ਰਹਿੰਦਾ ਹੈ। ਨਾਲੇ ਇਸ ਨੂੰ ਸਹੀ ਹਾਲਤ ਵਿਚ ਰੱਖਣ ਲਈ ਇਸ ਵਿੱਚੋਂ ਸਿਰਫ਼ ਵਾਧੂ ਘਾਹ-ਫੂਸ ਕੱਢਣ ਦੀ ਲੋੜ ਪੈਂਦੀ ਹੈ।

13 ਅਕਤੂਬਰ 2015—ਰਿਹਾਇਸ਼ D

ਰਿਹਾਇਸ਼ੀ ਇਮਾਰਤ ਦੀ ਰਸੋਈ ਵਿਚ ਇਕ ਤਰਖਾਣ ਕੈਬੀਨਿਟ ਦੀਆਂ ਕਿਨਾਰੀਆਂ ’ਤੇ ਫੱਟੀਆਂ ਲਾਉਂਦਾ ਹੋਇਆ। ਫਰਵਰੀ 2016 ਤਕ ‘ਤਰਖਾਣ ਵਿਭਾਗ’ ਨੇ ਲਗਭਗ ਰਸੋਈਆਂ ਵਿਚ 60% ਕੈਬੀਨਿਟ ਲਗਾ ਦਿੱਤੇ ਸਨ।

16 ਅਕਤੂਬਰ 2015—ਦਫ਼ਤਰ/ਬੈਥਲ ਸੇਵਾਵਾਂ

ਮੁੱਖ ਦਫ਼ਤਰ ਦੇ ਵੱਡੇ ਵਿਹੜੇ ਵਿਚ ਇਕ ਬੁਰਜ ਹੈ। ਉਸ ’ਤੇ ਬਿਜਲੀ ਦਾ ਕੰਮ ਕਰਨ ਵਾਲੇ ਦੋ ਆਦਮੀ ਖ਼ਾਸ ਲਾਈਟਾਂ (LED) ਲਾਉਂਦੇ ਹੋਏ ਜਿਨ੍ਹਾਂ ਦੀ ਰੌਸ਼ਨੀ ਨਾਲ ਪਹਿਰਾਬੁਰਜ ਦਾ ਚਿੰਨ੍ਹ ਚਮਕੇਗਾ।

21 ਅਕਤੂਬਰ 2015—ਦਫ਼ਤਰ/ਬੈਥਲ ਸੇਵਾਵਾਂ

ਰਾਤ ਨੂੰ ਦਫ਼ਤਰ/ਬੈਥਲ ਸੇਵਾਵਾਂ ਅਤੇ ਇਸ ਦੇ ਵਿਹੜੇ ਦੇ ਉੱਚੇ ਬੁਰਜ ਤੇ ਲਾਬੀ ਦੀਆਂ ਲਾਈਟਾਂ ਜਗਦੀਆਂ ਹੋਈਆਂ। ਜਦੋਂ ਲੋਕ ਵਾਰਵਿਕ ਦੇਖਣ ਆਉਣਗੇ, ਤਾਂ ਉਹ ਇਸ ਉੱਚੇ ਬੁਰਜ ਤੋਂ ਵਾਰਵਿਕ ਦੇ ਚਾਰੇ ਪਾਸੇ ਦਾ ਖ਼ੂਬਸੂਰਤ ਨਜ਼ਾਰਾ ਦੇਖ ਸਕਣਗੇ।

22 ਅਕਤੂਬਰ 2015—ਵਾਰਵਿਕ ਜਗ੍ਹਾ

ਐਮਰਜੈਂਸੀ ਗੱਡੀਆਂ ਲਈ ਕਾਮੇ ਇਕ ਸੜਕ ਤਿਆਰ ਕਰਦੇ ਹੋਏ। ਉਹ ਪੱਧਰੀ ਕੀਤੀ ਜ਼ਮੀਨ ਉੱਤੇ ਬਜਰੀ-ਸੀਮਿੰਟ ਪਾਉਂਦੇ ਹੋਏ। ਪਹਾੜ ਉੱਤੇ ਸੇਬਿਆਂ ਦੀਆਂ ਚਾਦਰਾਂ ਵਿਛਾਈਆਂ ਹੋਈਆਂ ਹਨ ਤਾਂਕਿ ਉਸਾਰੀ ਦੌਰਾਨ ਮਿੱਟੀ ਜ਼ਿਆਦਾ ਨਾ ਖੁਰੇ।

9 ਨਵੰਬਰ 2015—ਦਫ਼ਤਰ/ਬੈਥਲ ਸੇਵਾਵਾਂ

ਕਾਮੇ ਲਿਫਟ ਦੀ ਲਾਬੀ ਦੀ ਛੱਤ ਵਿਚ ਇਕ ਬਣਿਆ-ਬਣਾਇਆ ਰੌਸ਼ਨ-ਦਾਨ ਲਗਾਉਂਦੇ ਹੋਏ। ਦਫ਼ਤਰ/ਬੈਥਲ ਸੇਵਾਵਾਂ ਵਿਚ 11 ਅਜਿਹੇ ਰੌਸ਼ਨ-ਦਾਨ ਲਗਾਏ ਗਏ ਹਨ ਜਿਨ੍ਹਾਂ ਰਾਹੀਂ ਸੂਰਜ ਦੀ ਰੋਸ਼ਨੀ ਅੰਦਰ ਆ ਸਕੇਗੀ।

16 ਨਵੰਬਰ 2015—ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

ਠੰਢੇ ਪਾਣੀ ਦੇ ਸਿਸਟਮ ਲਈ ਵੈੱਲਡਰ ਇਕ ਖ਼ਾਸ ਮਸ਼ੀਨ (oxygen-acetylene beveling machine) ਨਾਲ ਕਾਰਬਨ ਸਟੀਲ ਪਾਈਪ ਨੂੰ ਕੱਟਦਾ ਹੋਇਆ।

30 ਨਵੰਬਰ 2015—ਦਫ਼ਤਰ/ਬੈਥਲ ਸੇਵਾਵਾਂ

ਇਕ ਤਰਖਾਣ ਖਿੜਕੀ ਦੀ ਚੁਗਾਠ ਨਾਲ ਦੀ ਜਗ੍ਹਾ (subsill) ਬਣਾਉਂਦੀ ਹੋਈ। ਇਸ ਜਗ੍ਹਾ ਨੂੰ ਬਰਾਬਰ ਕਰਨ ਅਤੇ ਕੰਧ ਸੁਰੱਖਿਅਤ ਹੋਣ ਤੋਂ ਬਾਅਦ ਇਹ ਜਗ੍ਹਾ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ।

17 ਦਸੰਬਰ 2015—ਵਾਰਵਿਕ ਜਗ੍ਹਾ

ਮੀਂਹ ਵਾਲੇ ਦਿਨ ਇੱਟਾਂ ਲਾ ਕੇ ਫ਼ਰਸ਼ ਪਾਉਂਦੇ ਹੋਏ। ਸੱਜੇ ਪਾਸੇ ਫੋਟੋ ਦੇ ਵਿਚਕਾਰ ਲੰਬੇ ਚਿੱਟੇ ਫੱਟੇ ਨਾਲ ਬਜਰੀ-ਸੀਮਿੰਟ ਦੀਆਂ ਦੋ ਪਰਤਾਂ ਨੂੰ ਬਰਾਬਰ ਕਰਦੇ ਹੋਏ। ਅਗਲੇ ਪਾਸੇ ਮਸ਼ੀਨ ਦੀ ਮਦਦ ਨਾਲ ਪੱਥਰਾਂ ਨੂੰ ਚੁੱਕ ਕੇ ਸਹੀ ਜਗ੍ਹਾ ’ਤੇ ਲਾਇਆ ਜਾ ਰਿਹਾ ਹੈ। ਖੱਬੇ ਪਾਸੇ ਮਿੱਟੀ ਦੀ ਪਰਤ ਨੂੰ ਪਲਾਸਟਿਕ ਦੀ ਤਰਪਾਲ ਨਾਲ ਢੱਕਿਆ ਗਿਆ ਹੈ ਤਾਂਕਿ ਇਹ ਖੁਰੇ ਨਾ।

24 ਦਸੰਬਰ 2015—ਵਾਰਵਿਕ ਜਗ੍ਹਾ

ਔਰਤਾਂ ਦਰਮਿਆਨੇ ਵਾਲਟੇਜ ਵਾਲੀ ਤਾਰ ਨੂੰ ਬਿਜਲੀ ਦੇ ਸਬ-ਸਟੇਸ਼ਨ ਵਿਚ ਲੈ ਜਾਂਦੀਆਂ ਹੋਈਆਂ। ਇਸ ਸਬ-ਸਟੇਸ਼ਨ ਤੋਂ ਵਾਰਵਿਕ ਦੀ ਇਮਾਰਤ ਨੂੰ ਬਿਜਲੀ ਸਪਲਾਈ ਹੋਵੇਗੀ।

5 ਜਨਵਰੀ 2016—ਦਫ਼ਤਰ/ਬੈਥਲ ਸੇਵਾਵਾਂ

ਇਕ ਕਾਮਾ ਆਉਣ-ਜਾਣ ਵਾਲਿਆਂ ਲਈ ਪਾਰਕਿੰਗ ਅਤੇ ਦਫ਼ਤਰ/ਬੈਥਲ ਸੇਵਾਵਾਂ ਵਾਲੀ ਇਮਾਰਤ ਨੂੰ ਜੋੜਨ ਵਾਲੇ ਰਸਤੇ ਦੇ ਕਵਰ ਦੀ ਫ਼ਰੇਮ ਤਿਆਰ ਕਰਦਾ ਹੋਇਆ। ਇਸ ਕਵਰ ਨਾਲ ਆਉਣ-ਜਾਣ ਵਾਲਿਆਂ ਦਾ ਮੀਂਹ ਅਤੇ ਬਰਫ਼ ਤੋਂ ਬਚਾਅ ਹੋਵੇਗਾ।

5 ਜਨਵਰੀ 2016—ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

ਇਕ ਤਕਨੀਕੀ ਮਾਹਰ ਪਾਣੀ ਗਰਮ ਕਰਨ ਵਾਲੀ ਮਸ਼ੀਨ ਦੀ ਸਕ੍ਰੀਨ ’ਤੇ ਸੈਟਿੰਗ ਕਰਦਾ ਹੋਇਆ। ਵਾਰਵਿਕ ਦੀ ਇਮਾਰਤ ਵਿਚ ਪਾਣੀ ਗਰਮ ਕਰਨ ਵਾਲੀਆਂ ਚਾਰ ਮਸ਼ੀਨਾਂ ਲਗਾਈਆਂ ਗਈਆਂ ਹਨ।

8 ਫਰਵਰੀ 2016—ਦਫ਼ਤਰ/ਬੈਥਲ ਸੇਵਾਵਾਂ

ਮਕੈਨਿਕ ਲਾਂਡਰੀ ਵਿਚ ਕੱਪੜੇ ਸੁਕਾਉਣ ਵਾਲੀਆਂ ਮਸ਼ੀਨਾਂ ਲਗਾਉਂਦੇ ਹੋਏ। ਇਨ੍ਹਾਂ ਮਸ਼ੀਨਾਂ ਵਿਚ 6 ਤੋਂ 45 ਕਿਲੋ (15 ਤੋਂ 100 ਪੌਂਡ) ਕੱਪੜੇ ਪਾਏ ਜਾ ਸਕਦੇ ਹਨ। ਕੱਪੜੇ ਧੋਣ ਵਾਲੀਆਂ ਮਸ਼ੀਨਾਂ ਖੱਬੇ ਪਾਸੇ ਲਗਾਈਆਂ ਜਾਣਗੀਆਂ।

8 ਫਰਵਰੀ 2016—ਟਕਸੀਡੋ ਇਮਾਰਤ

ਗੇਰਟ ਲੋਸ਼, ਜੋ ਪ੍ਰਬੰਧਕ ਸਭਾ ਦਾ ਮੈਂਬਰ ਹੈ, ਬੈਥਲ ਪਰਿਵਾਰ ਨੂੰ ਪਹਿਰਾਬੁਰਜ ਅਧਿਐਨ ਕਰਾਉਂਦਾ ਹੋਇਆ। ਇਹ ਪ੍ਰੋਗ੍ਰਾਮ ਵੀਡੀਓ ਰਾਹੀਂ ਉਨ੍ਹਾਂ ਥਾਵਾਂ ’ਤੇ ਦਿਖਾਇਆ ਜਾਂਦਾ ਹੈ ਜਿੱਥੇ ਵਾਰਵਿਕ ਵਿਚ ਕੰਮ ਕਰਨ ਵਾਲੇ ਰਹਿੰਦੇ ਹਨ।

19 ਫਰਵਰੀ 2016—ਰਿਹਾਇਸ਼ A

ਇਮਾਰਤਾਂ ਦੇ ਅੰਦਰਲਾ ਕੰਮ ਕਰਨ ਵਾਲੇ ਵਿਭਾਗ ਦੇ ਆਦਮੀ ਇਕ ਰਿਹਾਇਸ਼ੀ ਇਮਾਰਤ ਵਿਚ ਕਾਰਪੈਟ ਲੈ ਜਾਂਦੇ ਹੋਏ। ਵਾਰਵਿਕ ਦੀ ਇਮਾਰਤ ਲਈ 65,000 ਵਰਗ ਮੀਟਰ ਤੋਂ ਜ਼ਿਆਦਾ ਕਾਰਪੈਟ ਮੰਗਵਾਇਆ ਗਿਆ।

22 ਫਰਵਰੀ 2016—ਵਾਰਵਿਕ ਜਗ੍ਹਾ

ਸਤੰਬਰ 2015 ਤੋਂ ਫਰਵਰੀ 2016 ਦੌਰਾਨ ਰਿਹਾਇਸ਼ C ਅਤੇ D ਵਿਚ ਰਹਿਣ ਲਈ ਸਰਟੀਫਿਕੇਟ ਮਿਲ ਗਏ ਕਿ ਕਾਮੇ ਉੱਥੇ ਰਹਿ ਸਕਦੇ ਹਨ। ਸਾਰੀਆਂ ਇਮਾਰਤਾਂ ਵਿਚ ਲਿਫ਼ਟਾਂ ਲਗਾ ਦਿੱਤੀਆਂ ਗਈਆਂ। ਰਿਹਾਇਸ਼ੀ ਇਮਾਰਤਾਂ ਨੂੰ ਜਾਣ ਵਾਲੇ ਰਸਤੇ ਤਿਆਰ ਕਰ ਦਿੱਤੇ ਗਏ ਅਤੇ ਪੱਥਰ-ਇੱਟਾਂ ਲਗਾ ਦਿੱਤੀਆਂ ਗਈਆਂ। ਠੰਢ ਥੋੜ੍ਹੀ ਹੋਣ ਕਰਕੇ ਜ਼ਮੀਨ ਨੂੰ ਪੱਧਰਾ ਕਰਨ ਦਾ ਕੰਮ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ।

24 ਫਰਵਰੀ 2016—ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

ਛੱਤਾਂ ਪਾਉਣ ਵਾਲੇ ਕਾਮਿਆਂ ਦੀ ਇਕ ਮੈਂਬਰ ਲੱਤਾਂ ਨਾਲ ਵੱਡੇ-ਵੱਡੇ ਡੰਡੇ ਜੋੜ ਕੇ ਛੱਤ ਦਾ ਜਾਲ਼ ਪਾਉਂਦੀ ਹੋਈ। ਕੰਧਾਂ/ਛੱਤਾਂ ਪਾਉਣ ਵਾਲਾ ਵਿਭਾਗ ਫ਼ਰੇਮਾਂ ਲਾਉਣ, ਇੰਸੁਲੇਸ਼ਨ ਕਰਨ, ਕੰਧਾਂ ਨੂੰ ਸਹੀ ਜਗ੍ਹਾ ਤੇ ਲਾ ਕੇ ਪੂਰਾ ਕਰਨ ਅਤੇ ਪਲਸਤਰ ਕਰਨ ਦੇ ਨਾਲ-ਨਾਲ ਕੰਧ ਵਿਚ ਅੱਗ ਬੁਝਾਉਣ ਵਾਲੇ ਯੰਤਰ ਲਾਉਣ ਦਾ ਕੰਮ ਕਰਦਾ ਹੈ।