Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਵਾਰਵਿਕ ਫੋਟੋ ਗੈਲਰੀ 4 (ਮਈ ਤੋਂ ਅਗਸਤ 2015)

ਵਾਰਵਿਕ ਫੋਟੋ ਗੈਲਰੀ 4 (ਮਈ ਤੋਂ ਅਗਸਤ 2015)

ਇਸ ਫੋਟੋ ਗੈਲਰੀ ਵਿਚ ਦੇਖੋ ਕਿ ਮਈ ਤੋਂ ਅਗਸਤ 2015 ਤਕ ਯਹੋਵਾਹ ਦੇ ਗਵਾਹਾਂ ਦੇ ਨਵੇਂ ਮੁੱਖ ਦਫ਼ਤਰ ਨੂੰ ਬਣਾਉਣ ਦਾ ਕਿੰਨਾ ਕੁ ਕੰਮ ਪੂਰਾ ਹੋਇਆ ਹੈ ਅਤੇ ਵਲੰਟੀਅਰਾਂ ਨੇ ਇਸ ਕੰਮ ਵਿਚ ਕਿੰਨਾ ਯੋਗਦਾਨ ਪਾਇਆ ਹੈ।

ਵਾਰਵਿਕ ਵਿਚ ਪੂਰੀ ਇਮਾਰਤ ਦਾ ਨਕਸ਼ਾ। ਖੱਬੇ ਤੋਂ ਸੱਜੇ:

  1. ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

  2. ਆਉਣ-ਜਾਣ ਵਾਲਿਆਂ ਲਈ ਪਾਰਕਿੰਗ

  3. ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

  4. ਰਿਹਾਇਸ਼ B

  5. ਰਿਹਾਇਸ਼ D

  6. ਰਿਹਾਇਸ਼ C

  7. ਰਿਹਾਇਸ਼ A

  8. ਦਫ਼ਤਰ/ਬੈਥਲ ਸੇਵਾਵਾਂ

6 ਮਈ 2015—ਵਾਰਵਿਕ ਜਗ੍ਹਾ

ਸਟਰਲਿੰਗ ਫੋਰੈਸਟ ਲੇਕ (ਨੀਲੀ ਝੀਲ) ਵਿਚ ਇਕ ਯੰਤਰ ਪਾਉਣ ਦੀ ਤਿਆਰੀ ਕਰਦਾ ਹੋਇਆ। ਇਹ ਯੰਤਰ ਝੀਲ ਦੇ ਥੱਲਿਓਂ ਬਹੁਤ ਸਾਰਾ ਗੰਦ-ਮੰਦ ਆਉਣ ਤੋਂ ਰੋਕੇਗਾ।

6 ਮਈ 2015—ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ ਦੇ ਬਨੇਰਿਆਂ ਉੱਤੇ ਸੀਮਿੰਟ-ਬਜਰੀ ਦੇ ਘੋਲ ਦਾ ਸਪਰੇਅ ਕਰਦੇ ਹੋਏ। ਸੀਮਿੰਟ-ਬਜਰੀ ਦਾ ਘੋਲ ਪਾਉਣ ਲਈ ਆਮ ਵਰਤੇ ਜਾਂਦੇ ਤਰੀਕਿਆਂ ਦੇ ਮੁਕਾਬਲੇ ਇਸ ਤਰੀਕੇ ਨਾਲ ਕੰਮ ਬਹੁਤ ਜਲਦੀ ਪੂਰਾ ਹੁੰਦਾ ਹੈ।

15 ਮਈ 2015—ਵਾਰਵਿਕ ਜਗ੍ਹਾ

ਦਸਤਾਵੇਜ਼ੀ ਵਿਭਾਗ ਵਿਚ ਇਕ ਫੋਟੋਗ੍ਰਾਫਰ ਉਸਾਰੀ ਦੀਆਂ ਫੋਟੋਆਂ ਖਿੱਚਦੀ ਹੋਈ। ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਹਰ ਹਫ਼ਤੇ ਇਹ ਫੋਟੋਆਂ ਦੇਖਦੀ ਹੈ ਕਿ ਕਿੰਨਾ ਕੁ ਕੰਮ ਪੂਰਾ ਹੋਇਆ ਹੈ।

30 ਮਈ 2015—ਟਕਸੀਡੋ ਇਮਾਰਤ

ਦੋ ਸਵੈ-ਸੇਵਕ ਨਲਸਾਜ਼ੀ ਵਿਭਾਗ ਵਿਚ ਕੰਮ ਕਰਨ ਲਈ ਦੱਖਣੀ ਕੈਲੇਫ਼ੋਰਨੀਆ ਤੋਂ ਆਏ ਸਨ। ਉਨ੍ਹਾਂ ਦੋਵਾਂ ਤੋਂ ਇਲਾਵਾ ਉਸ ਦਿਨ ਸੈਂਕੜੇ ਸਵੈ-ਸੇਵਕ ਟਕਸੀਡੋ ਸ਼ਹਿਰ ਆਏ ਸਨ ਜਿੱਥੇ ਵਾਰਵਿਕ ਵਿਚ ਉਸਾਰੀ ਦਾ ਕੰਮ ਕਰਨ ਵਾਲੇ ਠਹਿਰਦੇ ਹਨ। 1 ਅਗਸਤ ਨੂੰ ਹੋਰ 707 ਜਣੇ ਕੰਮ ਕਰਨ ਲਈ ਇੱਥੇ ਆਏ ਸਨ।

9 ਜੂਨ 2015—ਰਿਹਾਇਸ਼ B

ਬਾਹਰੀ ਕੰਧ ਨੂੰ ਚੁੱਕਣ ਲਈ ਠੇਕੇਦਾਰ ਕ੍ਰੇਨ ਵਰਤਦੇ ਹਨ। ਰਿਹਾਇਸ਼ B ਆਖ਼ਰੀ ਇਮਾਰਤ ਸੀ ਜਿਸ ਦੀਆਂ ਕੰਧਾਂ ਖੜ੍ਹੀਆਂ ਕੀਤੀਆਂ ਅਤੇ ਖਿੜਕੀਆਂ ਲਾਈਆਂ ਗਈਆਂ।

16 ਜੂਨ 2015—ਰਿਹਾਇਸ਼ C ਤੇ D

ਠੇਕੇਦਾਰਾਂ ਨੇ ਰਿਹਾਇਸ਼ C ਤੇ D ਨੂੰ ਜੋੜਨ ਲਈ ਬਣਿਆ-ਬਣਾਇਆ ਪੁਲ ਲਾਇਆ।

25 ਜੂਨ 2015—ਰਿਹਾਇਸ਼ C

ਉਸਾਰੀ ਦੀ ਜਗ੍ਹਾ ਦੇ ਪੂਰਬੀ ਪਾਸੇ ਘਾਹ ਦੀਆਂ ਪਰਤਾਂ ਵਿਛਾਉਂਦੇ ਹੋਏ।

2 ਜੁਲਾਈ 2015—ਵਾਰਵਿਕ ਜਗ੍ਹਾ

ਵਾਧੂ ਪਾਣੀ ਕੱਢਣ ਲਈ ਪਹਿਲਾਂ ਹੀ ਬਣੀ ਹੋਈ ਜਗ੍ਹਾ ਨੂੰ ਸੁਆਰਦੇ ਹੋਏ ਜੋ ਪਾਣੀ ਦੇ ਬੰਨ੍ਹ (Dam) ਨਾਲ ਜੁੜੀ ਹੋਈ ਹੈ। ਇਹ ਜਗ੍ਹਾ 1950 ਦੇ ਦਹਾਕੇ ਵਿਚ ਬਣਾਈ ਗਈ ਸੀ। ਉਸ ਇਲਾਕੇ ਵਿਚ ਇਹ ਜਗ੍ਹਾ ਵੱਡੇ-ਵੱਡੇ ਤੂਫ਼ਾਨਾਂ ਅਤੇ ਭਾਰੀ ਵਰਖਾ ਵੇਲੇ ਕੰਮ ਆਉਂਦੀ ਹੈ। ਇਹ ਜਗ੍ਹਾ ਹੜ੍ਹ ਵੇਲੇ ਵਾਰਵਿਕ ਵਿਚ ਉਸਾਰੀ ਦੀ ਜਗ੍ਹਾ ਅਤੇ ਗੁਆਂਢੀਆਂ ਦੇ ਘਰਾਂ ਦਾ ਨੁਕਸਾਨ ਹੋਣ ਤੋਂ ਬਚਾਉਂਦੀ ਹੈ।

15 ਜੁਲਾਈ 2015—ਰਿਹਾਇਸ਼ A

ਭੀੜ-ਭੜੱਕਾ ਘਟਾਉਣ ਲਈ ਇਮਾਰਤ ਦੇ ਅੰਦਰਲਾ ਕੰਮ ਰਾਤ ਨੂੰ ਵੀ ਚੱਲਦਾ ਰਹਿੰਦਾ ਹੈ ਜਿਵੇਂ ਕਿ ਕਲੀ ਕਰਨੀ ਜਾਂ ਪਾਈਪਾਂ ਉੱਤੇ ਇੰਸੁਲੇਸ਼ਨ ਚੜ੍ਹਾਉਣ ਦਾ ਕੰਮ। ਜਦੋਂ ਕੰਮ ਦੀ ਦੂਜੀ ਸ਼ਿਫ਼ਟ ਚੱਲ ਰਹੀ ਸੀ, ਤਾਂ ਸੈਂਕੜੇ ਸਵੈ-ਸੇਵਕਾਂ ਨੂੰ ਦੁਪਹਿਰ ਦੇ 3:00 ਵਜੇ ਤੋਂ ਲੈ ਸਵੇਰ ਦੇ 2:00 ਵਜੇ ਤਕ ਕੰਮ ਕਰਨ ਲਈ ਕਿਹਾ ਗਿਆ ਸੀ।

20 ਜੁਲਾਈ 2015—ਰਿਹਾਇਸ਼ D

ਹੀਟਿੰਗ, ਵੈਨਟੀਲੇਸ਼ਨ, ਏ. ਸੀ. ਦੇ ਕੰਮ ਵਿਚ ਮਾਹਰ ਇਕ ਮੈਂਬਰ ਆਪਣੇ ਨਾਲ ਕੰਮ ਕਰਨ ਵਾਲੀ ਕੁੜੀ ਨੂੰ ਪਾਈਪਾਂ ਉੱਤੇ ਇੰਸੁਲੇਸ਼ਨ ਲਾਉਣ ਦਾ ਕੰਮ ਸਿਖਾਉਂਦੀ ਹੋਈ।

21 ਜੁਲਾਈ 2015—ਰਿਹਾਇਸ਼ B

ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ ਅਤੇ ਰਿਹਾਇਸ਼ B ਨੂੰ ਆਪਸ ਵਿਚ ਜੋੜਨ ਵਾਲੇ ਪੁਲ ਨੂੰ ਰੰਗ ਕੀਤਾ ਜਾ ਰਿਹਾ ਹੈ।

27 ਜੁਲਾਈ 2015—ਟਕਸੀਡੋ ਇਮਾਰਤ

ਪਾਰਕਿੰਗ ਦੀ ਜਗ੍ਹਾ ਤੇ ਬਹੁਤ ਸਾਰੇ ਕਾਮੇ ਵਾਰਵਿਕ ਜਾਣ ਲਈ ਖੜ੍ਹੇ ਹੋਏ। ਇਨ੍ਹਾਂ ਕਾਮਿਆਂ ਨੂੰ ਕਈ ਬੱਸਾਂ ਕੰਮ ਤੇ ਲੈ ਕੇ ਜਾਂਦੀਆਂ ਤੇ ਵਾਪਸ ਲਿਆਉਂਦੀਆਂ ਹਨ।

27 ਜੁਲਾਈ 2015—ਟਕਸੀਡੋ ਇਮਾਰਤ

ਵਾਰਵਿਕ ਵਿਚ ਉਸਾਰੀ ਦਾ ਕੰਮ ਕਰਨ ਵਾਲੇ ਤਿੰਨ ਕਾਮੇ ਆਪਣੇ ਵਾਲ਼ ਕਟਵਾਉਂਦੇ ਹੋਏ। ਟਕਸੀਡੋ, ਵਾਰਵਿਕ ਵਿਚ ਨਾਈਆਂ ਦੀ ਦੁਕਾਨਾਂ ਅਤੇ ਮੋਂਟਗਮਰੀ ਦੇ ਗੋਦਾਮ ਵਿਚ ਹਰ ਹਫ਼ਤੇ 400 ਤੋਂ ਜ਼ਿਆਦਾ ਜਣਿਆਂ ਦੇ ਵਾਲ਼ ਕੱਟੇ ਜਾਂਦੇ ਹਨ।

3 ਅਗਸਤ 2015—ਵਾਰਵਿਕ ਜਗ੍ਹਾ

ਜਿਓਥਰਮਲ (ਜਿੱਥੇ ਜ਼ਮੀਨ ਦੇ ਥੱਲਿਓਂ ਊਰਜਾ ਹਾਸਲ ਕੀਤੀ ਜਾਂਦੀ ਹੈ) ਦੀ ਜਗ੍ਹਾ ’ਤੇ ਢਾਂਚੇ ਤਿਆਰ ਕਰਦੇ ਹੋਏ ਜਿਨ੍ਹਾਂ ਵਿਚ ਸੀਮਿੰਟ-ਬਜਰੀ ਪਾਈ ਜਾਵੇਗੀ। ਇਹ ਸਿਸਟਮ ਤਕਰੀਬਨ 500 ਫੁੱਟ (150 ਮੀਟਰ) ਡੂੰਘੇ 120 ਖੂਹਾਂ ਦੀ ਮਦਦ ਨਾਲ ਸਰਦੀਆਂ ਵਿਚ ਗਰਮਾਇਸ਼ ਅਤੇ ਗਰਮੀਆਂ ਵਿਚ ਠੰਢਕ ਮੁਹੱਈਆ ਕਰਾਵੇਗਾ। ਇਹ ਊਰਜਾ ਮਿਲਣ ਨਾਲ ਇਮਾਰਤ ਦਾ ਖ਼ਰਚਾ ਘਟੇਗਾ ਤੇ ਵਾਤਾਵਰਣ ਸਹੀ ਰਹੇਗਾ।

7 ਅਗਸਤ 2015—ਮੋਂਟਗਮਰੀ, ਨਿਊਯਾਰਕ

ਖ਼ਰੀਦੀਆਂ ਚੀਜ਼ਾਂ ਦੀਆਂ ਕਿੱਟਾਂ ਬਣਾ ਕੇ ਰੱਖੀਆਂ ਹੋਈਆਂ ਜਿਨ੍ਹਾਂ ਨੂੰ ਵਾਰਵਿਕ ਵਿਚ ਖ਼ਾਸ ਕੰਮਾਂ ਲਈ ਵਰਤਿਆ ਜਾਵੇਗਾ।

14 ਅਗਸਤ 2015—ਟਕਸੀਡੋ ਪਾਰਕ, ਨਿਊਯਾਰਕ

ਵਾਰਵਿਕ ਵਿਚ ਕੰਮ ਕਰਨ ਵਾਲੇ (ਸੱਜੇ ਪਾਸੇ ਤੋਂ ਦੂਜਾ ਤੇ ਤੀਜਾ) ਉੱਥੇ ਦੇ ਇਕ ਪਰਿਵਾਰ ਨਾਲ ਖਾਣਾ ਖਾਂਦੇ ਹੋਏ। ਇਸ ਪਰਿਵਾਰ ਵਾਂਗ ਯਹੋਵਾਹ ਦੇ ਗਵਾਹਾਂ ਦੇ ਕਈ ਪਰਿਵਾਰਾਂ ਨੇ ਉਸਾਰੀ ਦਾ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਆਪਣੇ ਘਰਾਂ ਵਿਚ ਰੱਖਿਆ ਹੈ।

17 ਅਗਸਤ 2015—ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

ਆਟੋਮੈਟਿਕ ਯੰਤਰ ਨੂੰ ਵਰਤ ਕੇ ਜਗ੍ਹਾ ਦੀ ਉਚਾਈ ਨੂੰ ਦੇਖਦੀ ਹੋਈ ਇਕ ਵਲੰਟੀਅਰ।

20 ਅਗਸਤ 2015—ਦਫ਼ਤਰ/ਬੈਥਲ ਸੇਵਾਵਾਂ

ਲਾਬੀ ਵਿਚ ਖਿੜਕੀਆਂ ਲਾਉਣ ਦਾ ਕੰਮ ਪੂਰਾ ਹੋ ਗਿਆ ਹੈ ਜਿੱਥੇ ਟੂਰ ਕਰਨ ਵਾਲੇ ਲੋਕ ਪਹੁੰਚਣਗੇ।

26 ਅਗਸਤ 2015—ਵਾਰਵਿਕ ਜਗ੍ਹਾ

ਮਈ ਤੋਂ ਅਗਸਤ ਦੌਰਾਨ ਅਖ਼ੀਰਲੀ ਇਮਾਰਤ B ਦੀਆਂ ਕੰਧਾਂ ਅਤੇ ਛੱਤਾਂ ਬਣ ਗਈਆਂ ਸਨ। ਇਮਾਰਤਾਂ ਨੂੰ ਆਪਸ ਵਿਚ ਜੋੜਨ ਵਾਲੇ ਪੁਲ ਲਗਾ ਦਿੱਤੇ ਗਏ ਸਨ ਅਤੇ ਕਈ ਥਾਵਾਂ ਤੇ ਬਾਗ਼ਬਾਨੀ ਦਾ ਕੰਮ ਸ਼ੁਰੂ ਹੋ ਗਿਆ ਸੀ।