ਯਹੋਵਾਹ ਦੇ ਗਵਾਹ ਫ਼ਿਲਪੀਨ ਦੇ ਕੂਜ਼ੋਨ ਸ਼ਹਿਰ ਦੇ ਸ਼ਾਖ਼ਾ ਦਫ਼ਤਰ ਦੀਆਂ ਨਵੀਆਂ ਇਮਾਰਤਾਂ ਬਣਾ ਰਹੇ ਹਨ ਅਤੇ ਪੁਰਾਣੀਆਂ ਦੀ ਮੁਰੰਮਤ ਕਰ ਰਹੇ ਹਨ। ਫ਼ਿਲਪੀਨ ਲਈ ਪ੍ਰਕਾਸ਼ਨਾਂ ਦੀ ਛਪਾਈ ਹੁਣ ਜਪਾਨ ਦੀ ਸ਼ਾਖ਼ਾ ਦਫ਼ਤਰ ਕਰਦਾ ਹੈ ਅਤੇ ਫ਼ਿਲਪੀਨ ਦੀ ਪੁਰਾਣੀ ਛਪਾਈ ਵਾਲੀ ਇਮਾਰਤ ਨੂੰ ਹੁਣ ਬਦਲ ਕੇ ਕੰਪਿਊਟਰ, ਉਸਾਰੀ [Local Design/Construction (LDC)], ਮੁਰੰਮਤ, ਢੋਆ-ਢੁਆਈ ਦੇ ਕੰਮ ਅਤੇ ਅਨੁਵਾਦ ਵਿਭਾਗ ਲਈ ਵਰਤਿਆ ਜਾਵੇਗਾ। ਇਸ ਫੋਟੋ ਗੈਲਰੀ ਵਿਚ ਦਿਖਾਇਆ ਗਿਆ ਹੈ ਕਿ ਫਰਵਰੀ 2014 ਤੋਂ ਮਈ 2015 ਤਕ ਪੁਰਾਣੀ ਛਪਾਈ ਵਾਲੀ ਇਮਾਰਤ ਅਤੇ ਹੋਰ ਇਮਾਰਤਾਂ ਦਾ ਕਿੰਨਾ ਕੁ ਕੰਮ ਹੋ ਚੁੱਕਾ ਹੈ। ਇਸ ਪ੍ਰਾਜੈਕਟ ਨੂੰ ਅਕਤੂਬਰ 2016 ਤਕ ਪੂਰਾ ਕਰਨ ਬਾਰੇ ਸੋਚਿਆ ਗਿਆ ਹੈ।

ਫ਼ਿਲਪੀਨ ਦੇ ਬਣ ਚੁੱਕੇ ਸ਼ਾਖ਼ਾ ਦਫ਼ਤਰ ਦਾ ਨਕਸ਼ਾ। ਜਿਨ੍ਹਾਂ ਇਮਾਰਤਾਂ ਅਤੇ ਢਾਂਚਿਆਂ ਨੂੰ ਬਣਾਇਆ ਜਾ ਰਿਹਾ ਹੈ ਜਾਂ ਜਿਨ੍ਹਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਉਹ ਹਨ:

  • ਇਮਾਰਤ 4 (ਰਿਹਾਇਸ਼)

  • ਇਮਾਰਤ 5 (ਆਡੀਓ/ਵੀਡੀਓ, ਸੇਵਾ ਵਿਭਾਗ)

  • ਇਮਾਰਤ 6 (ਬਾਗ਼-ਬਗੀਚੇ, ਗੱਡੀਆਂ ਦੀ ਮੁਰੰਮਤ, ਵੈਲਡਿੰਗ)

  • ਇਮਾਰਤ 7 (ਕੰਪਿਊਟਰ, ਉਸਾਰੀ, ਮੁਰੰਮਤ, ਢੋਆ-ਢੁਆਈ ਅਤੇ ਅਨੁਵਾਦ ਵਿਭਾਗ)