ਨਹੀਂ, ਇਹ ਜ਼ਰੂਰੀ ਨਹੀਂ ਹੈ। ਸਾਡੀਆਂ ਮੰਡਲੀਆਂ * ਦਾ ਹਿੱਸਾ ਬਣੇ ਬਿਨਾਂ ਲੱਖਾਂ ਹੀ ਲੋਕ ਸਾਡੇ ਨਾਲ ਬਾਈਬਲ ਸਟੱਡੀ ਕਰਦੇ ਹਨ। ਬਾਈਬਲ ਸਟੱਡੀ ਕਰਵਾਉਣ ਦਾ ਮਕਸਦ ਇਹੀ ਹੈ ਕਿ ਅਸੀਂ ਤੁਹਾਨੂੰ ਦੱਸੀਏ ਕਿ ਬਾਈਬਲ ਕੀ ਸਿਖਾਉਂਦੀ ਹੈ। ਇਹ ਗਿਆਨ ਲੈ ਕੇ ਤੁਸੀਂ ਖ਼ੁਦ ਫ਼ੈਸਲਾ ਕਰਨਾ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਅਸੀਂ ਜਾਣਦੇ ਹਾਂ ਕਿ ਸਾਰਿਆਂ ਦਾ ਆਪਣਾ ਫ਼ੈਸਲਾ ਹੈ ਕਿ ਉਨ੍ਹਾਂ ਨੇ ਕਿਸ ’ਤੇ ਵਿਸ਼ਵਾਸ ਕਰਨਾ ਹੈ।​—ਯਹੋਸ਼ੁਆ 24:15.

ਕੀ ਸਟੱਡੀ ਕਰਦਿਆਂ ਮੈਂ ਆਪਣੀ ਬਾਈਬਲ ਵਰਤ ਸਕਦਾ ਹਾਂ?

ਹਾਂਜੀ। ਭਾਵੇਂ ਅਸੀਂ ਨਵੀਂ ਦੁਨੀਆਂ ਅਨੁਵਾਦ ਵਰਤਦੇ ਹਾਂ ਅਤੇ ਜੇ ਤੁਸੀਂ ਇਸ ਦੀ ਕਾਪੀ ਲੈਣੀ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਮੁਫ਼ਤ ਵਿਚ ਦੇਵਾਂਗੇ। ਨਹੀਂ ਤਾਂ ਤੁਸੀਂ ਆਪਣੀ ਬਾਈਬਲ ਵਰਤ ਸਕਦੇ ਹੋ। ਤੁਸੀਂ ਕਿਸੇ ਵੀ ਅਨੁਵਾਦ ਵਿੱਚੋਂ ਬਾਈਬਲ ਵਿਚ ਦਿੱਤੀ ਗਈ ਉਮੀਦ ਅਤੇ ਮੁਕਤੀ ਬਾਰੇ ਸਿੱਖ ਸਕਦੇ ਹੋ।

ਤੁਸੀਂ ਉਨ੍ਹਾਂ ਲੋਕਾਂ ਨਾਲ ਸਟੱਡੀ ਕਿਉਂ ਕਰਦੇ ਹੋ ਜੋ ਗਵਾਹ ਨਹੀਂ ਬਣਦੇ?

  • ਲੋਕਾਂ ਨੂੰ ਸਿਖਾਉਣ ਦਾ ਮੁੱਖ ਕਾਰਨ ਹੈ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਉਹ ਮਸੀਹੀਆਂ ਤੋਂ ਚਾਹੁੰਦਾ ਹੈ ਕਿ ਉਹ ਸਿੱਖੀਆਂ ਗੱਲਾਂ ਦੂਜਿਆਂ ਨੂੰ ਵੀ ਸਿਖਾਉਣ। (ਮੱਤੀ 22:37, 38; 28:19, 20) ਸਾਨੂੰ ਲੱਗਦਾ ਹੈ ਕਿ “ਪਰਮੇਸ਼ੁਰ ਨਾਲ ਮਿਲ ਕੇ ਕੰਮ” ਕਰਨ ਯਾਨੀ ਲੋਕਾਂ ਨੂੰ ਉਸ ਦੇ ਬਚਨ ਵਿੱਚੋਂ ਗੱਲਾਂ ਸਿਖਾਉਣ ਵਿਚ ਮਦਦ ਕਰਨ ਤੋਂ ਵੱਡਾ ਸਨਮਾਨ ਹੋਰ ਕੋਈ ਹੋ ਹੀ ਨਹੀਂ ਸਕਦਾ।​—1 ਕੁਰਿੰਥੀਆਂ 3:6-9.

  • ਗੁਆਂਢੀਆਂ ਲਈ ਪਿਆਰ ਹੋਣ ਕਰਕੇ ਵੀ ਅਸੀਂ ਇਹ ਕੰਮ ਕਰਦੇ ਹਾਂ। (ਮੱਤੀ 22:39) ਅਸੀਂ ਜੋ ਸ਼ਾਨਦਾਰ ਗੱਲਾਂ ਸਿੱਖੀਆਂ ਹਨ, ਉਹ ਦੂਸਰਿਆਂ ਨੂੰ ਸਿਖਾ ਕੇ ਸਾਨੂੰ ਮਜ਼ਾ ਆਉਂਦਾ ਹੈ।​—ਰਸੂਲਾਂ ਦੇ ਕੰਮ 20:35.

^ ਪੈਰਾ 2 2017 ਦੌਰਾਨ ਅਸੀਂ ਹਰ ਮਹੀਨੇ 1,00,71,524 ਸਟੱਡੀਆਂ ਕਰਾਈਆਂ। ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਇਕ ਵਾਰ ਸਟੱਡੀ ਕੀਤੀ। ਪਰ ਇਸ ਸਾਲ ਸਿਰਫ਼ 2,84,212 ਜਣਿਆਂ ਨੇ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲਿਆ।