Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਬਾਈਬਲ ਦਾ ਅਧਿਐਨ ਕਿਵੇਂ ਕੀਤਾ ਜਾਂਦਾ ਹੈ?

ਬਾਈਬਲ ਦਾ ਅਧਿਐਨ ਕਿਵੇਂ ਕੀਤਾ ਜਾਂਦਾ ਹੈ?

ਯਹੋਵਾਹ ਦੇ ਗਵਾਹ ਸਾਰਿਆਂ ਨੂੰ ਬਾਈਬਲ ਦਾ ਅਧਿਐਨ ਕਰਨ ਦਾ ਸੱਦਾ ਦਿੰਦੇ ਹਨ ਜਿਸ ਵਿਚ ਉਹ ਤੁਹਾਨੂੰ ਅਜਿਹੇ ਕਈ ਸਵਾਲਾਂ ਦੇ ਜਵਾਬ ਦੇਣਗੇ:

  • ਰੱਬ ਕੌਣ ਹੈ?

  • ਕੀ ਰੱਬ ਨੂੰ ਮੇਰਾ ਕੋਈ ਫ਼ਿਕਰ ਹੈ?

  • ਅਸੀਂ ਪਤੀ-ਪਤਨੀ ਆਪਣੇ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਬਣਾ ਸਕਦੇ ਹਾਂ?

  • ਮੈਂ ਜ਼ਿੰਦਗੀ ਵਿਚ ਖ਼ੁਸ਼ੀ ਕਿਵੇਂ ਪਾਵਾਂ?

ਹੇਠਾਂ ਤੁਹਾਨੂੰ ਬਾਈਬਲ ਦਾ ਅਧਿਐਨ ਕਰਨ ਦੇ ਸਾਡੇ ਤਰੀਕੇ ਬਾਰੇ ਕੁਝ ਆਮ ਸਵਾਲਾਂ ਦੇ ਜਵਾਬ ਮਿਲਣਗੇ।

ਅਧਿਐਨ ਕਿਵੇਂ ਕਰਾਇਆ ਜਾਂਦਾ ਹੈ? ਅਸੀਂ “ਰੱਬ” ਜਾਂ “ਵਿਆਹ-ਸ਼ਾਦੀ” ਵਰਗੇ ਕਿਸੇ ਵਿਸ਼ੇ ਨੂੰ ਲੈ ਕੇ ਦੇਖਦੇ ਹਾਂ ਕਿ ਬਾਈਬਲ ਇਨ੍ਹਾਂ ਗੱਲਾਂ ਬਾਰੇ ਕੀ ਕਹਿੰਦੀ ਹੈ। ਅਸੀਂ ਬਾਈਬਲ ਦੇ ਵੱਖੋ-ਵੱਖਰੇ ਹਵਾਲੇ ਪੜ੍ਹਦੇ ਹਾਂ ਤਾਂਕਿ ਸਾਨੂੰ ਪਤਾ ਲੱਗੇ ਕਿ ਪੂਰੀ ਬਾਈਬਲ ਵਿਚ ਇਸ ਵਿਸ਼ੇ ਬਾਰੇ ਕੀ ਕਿਹਾ ਗਿਆ ਹੈ। ਇਸ ਤਰ੍ਹਾਂ ਸਾਨੂੰ ਬਾਈਬਲ ਸੰਬੰਧੀ ਕਈ ਸਵਾਲਾਂ ਦੇ ਜਵਾਬ ਖ਼ੁਦ ਬਾਈਬਲ ਵਿੱਚੋਂ ਹੀ ਮਿਲਦੇ ਹਨ।

ਬਾਈਬਲ ਦਾ ਅਧਿਐਨ ਕਰਨ ਲਈ ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਨੂੰ ਇਸਤੇਮਾਲ ਕਰਦੇ ਹਾਂ। ਇਸ ਕਿਤਾਬ ਵਿਚ ਕਈ ਵਿਸ਼ਿਆਂ ਬਾਰੇ ਚਰਚਾ ਕੀਤੀ ਗਈ ਹੈ ਜਿਵੇਂ ਕਿ ਬਾਈਬਲ ਰੱਬ ਬਾਰੇ, ਯਿਸੂ ਬਾਰੇ ਅਤੇ ਸਾਡੇ ਭਵਿੱਖ ਬਾਰੇ ਕੀ-ਕੀ ਦੱਸਦੀ ਹੈ।

ਬਾਈਬਲ ਦਾ ਅਧਿਐਨ ਕਰਨ ਲਈ ਕਿੰਨੇ ਪੈਸੇ ਲੱਗਣਗੇ? ਅਧਿਐਨ ਬਿਲਕੁਲ ਮੁਫ਼ਤ ਹੈ ਅਤੇ ਕਿਤਾਬਾਂ ਵਗੈਰਾ ਲਈ ਵੀ ਪੈਸੇ ਨਹੀਂ ਲਏ ਜਾਣਗੇ।

ਅਧਿਐਨ ਕਿੰਨੇ ਚਿਰ ਦਾ ਹੁੰਦਾ ਹੈ? ਕਈ ਲੋਕ ਹਰ ਹਫ਼ਤੇ ਇਕ ਘੰਟੇ ਲਈ ਸਾਡੇ ਨਾਲ ਅਧਿਐਨ ਕਰਦੇ ਹਨ। ਪਰ ਜੇ ਤੁਸੀਂ ਜ਼ਿਆਦਾ ਜਾਂ ਥੋੜ੍ਹੇ ਸਮੇਂ ਲਈ ਅਧਿਐਨ ਕਰਨਾ ਚਾਹੁੰਦੇ ਹੋ, ਤਾਂ ਅਸੀਂ ਇਸ ਦਾ ਇੰਤਜ਼ਾਮ ਕਰ ਸਕਦੇ ਹਾਂ।

ਉਦੋਂ ਕੀ ਹੁੰਦਾ ਹੈ ਜਦੋਂ ਮੈਂ ਬਾਈਬਲ ਦਾ ਅਧਿਐਨ ਕਰਨ ਲਈ ਫ਼ਾਰਮ ਭਰਦਾ ਹੈ? ਜਦੋਂ ਤੁਸੀਂ ਫ਼ਾਰਮ ਭੇਜ ਦਿੰਦੇ ਹੋ, ਤਾਂ ਯਹੋਵਾਹ ਦੇ ਗਵਾਹ ਤੁਹਾਨੂੰ ਮਿਲਣ ਆਉਣਗੇ। ਤੁਸੀਂ ਦੱਸ ਸਕਦੇ ਕਿ ਤੁਸੀਂ ਉਨ੍ਹਾਂ ਨੂੰ ਕਦੋਂ ਅਤੇ ਕਿੱਥੇ ਮਿਲਣਾ ਚਾਹੋਗੇ। ਉਹ ਆ ਕੇ ਕੁਝ ਮਿੰਟਾਂ ਲਈ ਤੁਹਾਨੂੰ ਦਿਖਾਉਣਗੇ ਕਿ ਅਧਿਐਨ ਕਿਵੇਂ ਕੀਤਾ ਜਾਂਦਾ ਹੈ। ਜੇ ਤੁਹਾਨੂੰ ਚੰਗਾ ਲੱਗੇ, ਤਾਂ ਤੁਸੀਂ ਉਨ੍ਹਾਂ ਨਾਲ ਅਧਿਐਨ ਕਰਨਾ ਸ਼ੁਰੂ ਕਰ ਸਕਦੇ ਹੋ।

ਜੇ ਮੈਂ ਬਾਈਬਲ ਦਾ ਅਧਿਐਨ ਕਰਦਾ ਹਾਂ, ਤਾਂ ਕੀ ਮੇਰੇ ਲਈ ਯਹੋਵਾਹ ਦਾ ਗਵਾਹ ਬਣਨਾ ਜ਼ਰੂਰੀ ਹੋਵੇਗਾ? ਨਹੀਂ। ਯਹੋਵਾਹ ਦੇ ਗਵਾਹ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਸਮਝਦੇ ਹਨ, ਪਰ ਅਸੀਂ ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਵਿਚ ਨਹੀਂ ਲਿਆਉਂਦੇ। ਸਾਡਾ ਮਕਸਦ ਬਸ ਇਹ ਹੈ ਕਿ ਅਸੀਂ ਲੋਕਾਂ ਨੂੰ ਬਾਈਬਲ ਦੀ ਸਹੀ ਸਿੱਖਿਆ ਦੇਈਏ, ਪਰ ਲੋਕਾਂ ਨੇ ਖ਼ੁਦ ਇਹ ਫ਼ੈਸਲਾ ਕਰਨਾ ਹੈ ਕਿ ਉਹ ਇਨ੍ਹਾਂ ਗੱਲਾਂ ਨੂੰ ਮੰਨਣਗੇ ਜਾਂ ਨਹੀਂ।—1 ਪਤਰਸ 3:15.