Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

2-8 ਮਈ

ਅੱਯੂਬ 38-42

2-8 ਮਈ
 • ਗੀਤ 18 ਅਤੇ ਪ੍ਰਾਰਥਨਾ

 • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

 • ਦੂਜਿਆਂ ਲਈ ਪ੍ਰਾਰਥਨਾ ਕਰਨ ਨਾਲ ਯਹੋਵਾਹ ਖ਼ੁਸ਼ ਹੁੰਦਾ ਹੈ”: (10 ਮਿੰਟ)

  • ਅੱਯੂ 42:7, 8—ਯਹੋਵਾਹ ਨੇ ਅੱਯੂਬ ਨੂੰ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਲਈ ਪ੍ਰਾਰਥਨਾ ਕਰਨ ਲਈ ਕਿਹਾ (w13 6/15 21 ਪੈਰਾ 17; w98 5/1 30 ਪੈਰੇ 3-6)

  • ਅੱਯੂ 42:10—ਅੱਯੂਬ ਦੇ ਪ੍ਰਾਰਥਨਾ ਕਰਨ ਤੋਂ ਬਾਅਦ ਯਹੋਵਾਹ ਨੇ ਉਸ ਨੂੰ ਦੁਬਾਰਾ ਤੰਦਰੁਸਤ ਕਰ ਦਿੱਤਾ (w98 5/1 31 ਪੈਰਾ 3)

  • ਅੱਯੂ 42:10-17—ਯਹੋਵਾਹ ਨੇ ਅੱਯੂਬ ਦੀ ਨਿਹਚਾ ਅਤੇ ਧੀਰਜ ਕਰਕੇ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ (w94 11/15 20 ਪੈਰੇ 19-20)

 • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

  • ਅੱਯੂ 38:4-7—“ਸਵੇਰ ਦੇ ਤਾਰੇ” ਕੌਣ ਹਨ ਅਤੇ ਸਾਨੂੰ ਉਨ੍ਹਾਂ ਬਾਰੇ ਕੀ ਪਤਾ ਹੈ? (bh 97 ਪੈਰਾ 3)

  • ਅੱਯੂ 42:3-5—ਅੱਯੂਬ ਵਾਂਗ ਪਰਮੇਸ਼ੁਰ ਨੂੰ ਦੇਖਣ ਲਈ ਅਸੀਂ ਕੀ ਕਰ ਸਕਦੇ ਹਾਂ? (w15 10/15 7-8 ਪੈਰੇ 16-17)

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

 • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਅੱਯੂ 41:1-26

ਪ੍ਰਚਾਰ ਵਿਚ ਮਾਹਰ ਬਣੋ

 • ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ। ਮੋਬਾਇਲ ਜਾਂ ਟੈਬਲੇਟ ਦੀ ਵਰਤੋਂ ਬਾਰੇ ਚਰਚਾ ਕਰਦੇ ਸਮੇਂ ਥੋੜ੍ਹੇ ਸ਼ਬਦਾਂ ਵਿਚ ਲੇਖ JW Library ਵਰਤਣ ਦੇ ਤਰੀਕੇ” ਬਾਰੇ ਦੱਸੋ। ਪ੍ਰਚਾਰਕਾਂ ਨੂੰ ਯਾਦ ਕਰਾਓ ਕਿ ਉਨ੍ਹਾਂ ਨੇ ਪ੍ਰਚਾਰ ਵਿਚ ਜਿੰਨੇ ਵੀਡੀਓ ਦਿਖਾਏ ਹਨ, ਉਨ੍ਹਾਂ ਨੂੰ ਉਹ ਹਰ ਮਹੀਨੇ ਰਿਪੋਰਟ ਵਿਚ ਲਿਖਣ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪ ਪੇਸ਼ਕਾਰੀ ਤਿਆਰ ਕਰ ਕੇ ਲਿਖਣ।

ਸਾਡੀ ਮਸੀਹੀ ਜ਼ਿੰਦਗੀ

 • ਗੀਤ 23

 • ਕੀ ਤੁਸੀਂ JW Library ਵਰਤ ਰਹੇ ਹੋ?”: (15 ਮਿੰਟ) ਸ਼ੁਰੂ ਵਿਚ 5 ਮਿੰਟਾਂ ਲਈ ਇਸ ਲੇਖ ’ਤੇ ਚਰਚਾ ਕਰੋ। JW Library” ਵਰਤਣੀ ਸ਼ੁਰੂ ਕਰੋ (ਅੰਗ੍ਰੇਜ਼ੀ) ਵੀਡੀਓ ਦਿਖਾਓ ਤੇ ਥੋੜ੍ਹੇ ਸ਼ਬਦਾਂ ਵਿਚ ਵੀਡੀਓ ਬਾਰੇ ਚਰਚਾ ਕਰੋ। ਪ੍ਰਕਾਸ਼ਨ ਡਾਊਨਲੋਡ ਕਰੋ (Download and Manage Publications) ਅਤੇ ਜਾਣਕਾਰੀ ਨੂੰ ਪੜ੍ਹਨ ਲਈ ਆਪਣੀ ਪਸੰਦ ਅਨੁਸਾਰ ਢਾਲ਼ੋ (Customize the Reading Experience) ਵੀਡੀਓ ਬਾਰੇ ਵੀ ਇੱਦਾਂ ਹੀ ਕਰੋ। ਹੱਲਾਸ਼ੇਰੀ ਦਿਓ ਕਿ 16 ਮਈ ਦੇ ਹਫ਼ਤੇ ਦੌਰਾਨ ਲੇਖ “JW Library ਵਰਤਣ ਦੇ ਤਰੀਕੇ” ਦੀ ਚਰਚਾ ਕਰਨ ਤੋਂ ਪਹਿਲਾਂ ਪ੍ਰਚਾਰਕ ਆਪਣੇ ਮੋਬਾਇਲ ਜਾਂ ਟੈਬਲੇਟ ਤੇ JW Library ਐਪ ਪਾਉਣ ਅਤੇ ਪ੍ਰਕਾਸ਼ਨਾਂ ਨੂੰ ਡਾਊਨਲੋਡ ਕਰਨ।

 • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਸਫ਼ੇ 2-3 ਅਤੇ ਜਾਣ-ਪਛਾਣ, ਪੈਰੇ 1-15

 • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

 • ਗੀਤ 54 ਅਤੇ ਪ੍ਰਾਰਥਨਾ