ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? (T-34 ਪਰਚਾ)

ਸਵਾਲ: ਕਿਸੇ ਘਟਨਾ ਦਾ ਜ਼ਿਕਰ ਕਰਨ ਤੋਂ ਬਾਅਦ ਜਿਸ ਬਾਰੇ ਇਲਾਕੇ ਦੇ ਲੋਕ ਸੋਚ ਰਹੇ ਹਨ, ਪੁੱਛੋ: ਕਈ ਲੋਕ ਸੋਚਦੇ ਹਨ ਕਿ ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ ਜਾਂ ਨਹੀਂ? ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਰੱਬ ਸਾਨੂੰ ਕੀ ਭਰੋਸਾ ਦਿਵਾਉਂਦਾ ਹੈ?

ਹਵਾਲਾ: ਪਰ 21:3, 4

ਪੇਸ਼ ਕਰੋ: ਇਸ ਪਰਚੇ ਵਿਚ ਦੋ ਕਾਰਨ ਦੱਸੇ ਹਨ ਕਿ ਅਸੀਂ ਕਿਉਂ ਇਸ ਵਾਅਦੇ ’ਤੇ ਭਰੋਸਾ ਕਰ ਸਕਦੇ ਹਾਂ।

ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? (T-34 ਪਰਚਾ) ਆਖ਼ਰੀ ਪੰਨਾ

ਸਵਾਲ: ਦੁਨੀਆਂ ਵਿਚ ਇੰਨੇ ਸਾਰੇ ਲੋਕਾਂ ਨੂੰ ਦੁਖੀ ਦੇਖ ਕੇ ਕੀ ਤੁਸੀਂ ਕਦੇ ਸੋਚਿਆ ਕਿ ਰੱਬ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ? ਪਵਿੱਤਰ ਲਿਖਤਾਂ ਵਿਚ ਇਸ ਸਵਾਲ ਦਾ ਸਾਫ਼ ਜਵਾਬ ਦਿੱਤਾ ਗਿਆ ਹੈ।

ਹਵਾਲਾ: ਰੋਮੀ 5:12

ਪੇਸ਼ ਕਰੋ: ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਦੇ ਪਾਠ 8 ਵਿਚ ਇਸ ਸਵਾਲ ਦਾ ਜਵਾਬ ਮਿਲਦਾ ਹੈ।

ਰੱਬ ਦੀ ਸੁਣੋ

ਸਵਾਲ: ਕੀ ਤੁਸੀਂ ਇਸ ਤਰ੍ਹਾਂ ਦੀ ਦੁਨੀਆਂ ਵਿਚ ਰਹਿਣਾ ਚਾਹੋਗੇ? [ਸਫ਼ੇ 2-3 ਦਿਖਾਓ ਅਤੇ ਜਵਾਬ ਲਈ ਸਮਾਂ ਦਿਓ।]

ਹਵਾਲਾ: ਯਿਰ 29:11

ਪੇਸ਼ ਕਰੋ: ਇਸ ਬਰੋਸ਼ਰ ਵਿਚ ਦੱਸਿਆ ਹੈ ਕਿ ਅਸੀਂ ਰੱਬ ਦੀ ਕਿੱਦਾਂ ਸੁਣ ਸਕਦੇ ਹਾਂ ਤਾਂਕਿ ਅਸੀਂ ਸੁਨਹਿਰੇ ਭਵਿੱਖ ਦਾ ਮਜ਼ਾ ਲੈ ਸਕੀਏ ਜੋ ਉਹ ਸਾਨੂੰ ਦੇਣ ਵਾਲਾ ਹੈ। [ਸਫ਼ੇ 4-5 ’ਤੇ ਚਰਚਾ ਕਰੋ।]

ਖ਼ੁਦ ਪੇਸ਼ਕਾਰੀ ਤਿਆਰ ਕਰੋ

ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ