ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? (T-34 ਪਹਿਲਾ ਸਫ਼ਾ)

ਸਵਾਲ: [ਆਪਣੇ ਇਲਾਕੇ ਵਿਚ ਹੋਈ ਕੋਈ ਦੁਖਦਾਈ ਘਟਨਾ ਦਾ ਜ਼ਿਕਰ ਕਰੋ ਅਤੇ ਪਰਚਾ ਦਿਖਾ ਕੇ ਸਵਾਲ ਪੁੱਛੋ] ਤੁਸੀਂ ਇਸ ਸਵਾਲ ਦਾ ਕੀ ਜਵਾਬ ਦਿਓਗੇ, ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਹਾਂ? ਨਹੀਂ? ਜਾਂ ਸ਼ਾਇਦ?

ਹਵਾਲਾ: ਜ਼ਬੂ 37:9-11

ਪੇਸ਼ ਕਰੋ: ਇਸ ਪਰਚੇ ਵਿਚ ਦੱਸਿਆ ਗਿਆ ਹੈ ਕਿ ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਦੁੱਖ-ਦਰਦ ਖ਼ਤਮ ਹੋਣਗੇ।

 

ਸੱਚਾਈ ਸਿਖਾਓ

ਸਵਾਲ: ਪਰਮੇਸ਼ੁਰ ਦਾ ਰਾਜ ਦੁਨੀਆਂ ਦੀਆਂ ਮੁਸ਼ਕਲਾਂ ਨੂੰ ਕਿਵੇਂ ਹੱਲ ਕਰੇਗਾ?

ਹਵਾਲਾ: ਮੱਤੀ 6:10

ਸੱਚਾਈ: ਜਿਵੇਂ ਪਰਮੇਸ਼ੁਰ ਦੇ ਰਾਜ ਨੇ ਸਵਰਗ ਵਿਚ ਸ਼ਾਂਤੀ, ਏਕਤਾ ਅਤੇ ਸੁਰੱਖਿਆ ਕਾਇਮ ਕੀਤੀ ਹੈ, ਉਵੇਂ ਹੀ ਧਰਤੀ ’ਤੇ ਵੀ ਕਰੇਗਾ।

 

ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? (T-34 ਆਖ਼ਰੀ ਸਫ਼ਾ)

ਸਵਾਲ: ਅਸੀਂ ਦੇਖਦੇ ਹਾਂ ਕਿ ਅੱਜ ਹਰ ਪਾਸੇ ਬੁਰੇ ਕੰਮ ਹੋ ਰਹੇ ਹਨ ਅਤੇ ਚੰਗੇ ਲੋਕ ਜ਼ਿਆਦਾ ਦੁਖੀ ਹਨ। ਤੁਸੀਂ ਕੀ ਸੋਚਦੇ ਹੋ ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਹਵਾਲਾ: 2 ਪਤ 3:9

ਪੇਸ਼ ਕਰੋ: ਇਸ ਪਰਚੇ ਵਿਚ ਦੋ ਕਾਰਨ ਦੱਸੇ ਗਏ ਹਨ ਜਿਸ ਕਰਕੇ ਅਸੀਂ ਯਕੀਨ ਕਰ ਸਕਦੇ ਹਾਂ ਕਿ ਦੁੱਖ-ਦਰਦ ਜਲਦੀ ਖ਼ਤਮ ਕੀਤੇ ਜਾਣਗੇ।

ਖ਼ੁਦ ਪੇਸ਼ਕਾਰੀ ਤਿਆਰ ਕਰੋ

ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ