Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ  |  ਅਪ੍ਰੈਲ 2015

 ਘਰ-ਮਾਲਕ ਨਾਲ ਗੱਲਬਾਤ

ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ?—ਭਾਗ 2

ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ?—ਭਾਗ 2

ਹੇਠਾਂ ਦਿੱਤੀ ਗੱਲਬਾਤ ਸ਼ਾਇਦ ਯਹੋਵਾਹ ਦਾ ਗਵਾਹ ਪ੍ਰਚਾਰ ਦੌਰਾਨ ਕਿਸੇ ਨਾਲ ਕਰੇ। ਫ਼ਰਜ਼ ਕਰੋ ਕਿ ਜੌਨ ਨਾਂ ਦਾ ਗਵਾਹ ਕਾਮਰਨ ਦੇ ਘਰ ਦੁਬਾਰਾ ਮਿਲਣ ਆਇਆ ਹੈ।

ਨਬੂਕਦਨੱਸਰ ਦਾ ਸੁਪਨਾ—ਪਹਿਲਾਂ ਜੋ ਸਿੱਖਿਆ

ਕਾਮਰਨ: ਜੌਨ, ਤੁਹਾਨੂੰ ਦੁਬਾਰਾ ਮਿਲ ਕੇ ਮੈਨੂੰ ਖ਼ੁਸ਼ੀ ਹੋਈ। ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਹਰ ਹਫ਼ਤੇ ਬਾਈਬਲ ਸਟੱਡੀ ਕਰਦੇ ਹਾਂ। * ਕੀ ਹਾਲ ਹੈ?

ਜੌਨ: ਮੈਂ ਠੀਕ ਹਾਂ।

ਕਾਮਰਨ: ਜਦੋਂ ਮੈਂ ਪਿਛਲੀ ਵਾਰ ਆਇਆ ਸੀ, ਤਾਂ ਅਸੀਂ ਦੇਖਿਆ ਸੀ ਕਿ ਯਹੋਵਾਹ ਦੇ ਗਵਾਹ ਇਹ ਕਿਉਂ ਮੰਨਦੇ ਹਨ ਕਿ ਰੱਬ ਦਾ ਰਾਜ 1914 ਵਿਚ ਸ਼ੁਰੂ ਹੋਇਆ ਸੀ। * ਨਾਲੇ ਅਸੀਂ ਇਹ ਵੀ ਦੇਖਿਆ ਸੀ ਕਿ ਦਾਨੀਏਲ ਦੇ ਚੌਥੇ ਅਧਿਆਇ ਵਿਚ ਦਿੱਤੀ ਭਵਿੱਖਬਾਣੀ ਵਿਚ ਇਸ ਦਾ ਖ਼ਾਸ ਸਬੂਤ ਮਿਲਦਾ ਹੈ। ਕੀ ਤੁਹਾਨੂੰ ਯਾਦ ਹੈ ਕਿ ਉੱਥੇ ਕੀ ਲਿਖਿਆ ਹੈ?

ਜੌਨ: ਇਸ ਵਿਚ ਰਾਜੇ ਨਬੂਕਦਨੱਸਰ ਦੇ ਸੁਪਨੇ ਬਾਰੇ ਦੱਸਿਆ ਗਿਆ ਹੈ ਜਿਸ ਵਿਚ ਉਸ ਨੇ ਇਕ ਬਹੁਤ ਵੱਡਾ ਦਰਖ਼ਤ ਦੇਖਿਆ ਸੀ।

ਕਾਮਰਨ: ਹਾਂ, ਬਿਲਕੁਲ ਸਹੀ ਕਿਹਾ। ਨਬੂਕਦਨੱਸਰ ਨੇ ਆਪਣੇ ਸੁਪਨੇ ਵਿਚ ਇਕ ਬਹੁਤ ਵੱਡਾ ਦਰਖ਼ਤ ਦੇਖਿਆ ਜੋ ਆਕਾਸ਼ ਤਕ ਪਹੁੰਚ ਗਿਆ ਸੀ। ਉਸ ਨੇ ਰੱਬ ਦੇ ਦੂਤ ਨੂੰ ਇਹ ਹੁਕਮ ਦਿੰਦਿਆਂ ਸੁਣਿਆ ਕਿ ਦਰਖ਼ਤ ਨੂੰ ਕੱਟ ਦਿੱਤਾ ਜਾਵੇ, ਪਰ ਇਸ ਦੀਆਂ ਜੜ੍ਹਾਂ ਦਾ ਮੁੱਢ ਨਾ ਪੁੱਟਿਆ ਜਾਵੇ। ‘ਸੱਤ ਸਮਿਆਂ’ ਬਾਅਦ ਇਹ ਦਰਖ਼ਤ ਫਿਰ ਵਧੇਗਾ। * ਅਸੀਂ ਇਹ ਵੀ ਦੇਖਿਆ ਸੀ ਕਿ ਇਸ ਭਵਿੱਖਬਾਣੀ ਦੀਆਂ ਦੋ ਪੂਰਤੀਆਂ ਹਨ। ਕੀ ਤੁਹਾਨੂੰ ਯਾਦ ਹੈ ਕਿ ਪਹਿਲੀ ਪੂਰਤੀ ਕੀ ਸੀ?

ਜੌਨ: ਨਬੂਕਦਨੱਸਰ ਨੂੰ ਕੁਝ ਹੋ ਗਿਆ ਸੀ, ਹੈਨਾ? ਉਹ ਸੱਤ ਸਾਲਾਂ ਲਈ ਪਾਗਲ ਹੋ ਗਿਆ ਸੀ।

ਕਾਮਰਨ: ਬਿਲਕੁਲ ਠੀਕ। ਨਬੂਕਦਨੱਸਰ ਥੋੜ੍ਹੇ ਸਮੇਂ ਲਈ ਪਾਗਲ ਹੋ ਗਿਆ ਸੀ ਜਿਸ ਕਰਕੇ ਉਸ ਦੇ ਰਾਜ ਵਿਚ ਰੁਕਾਵਟ ਪੈ ਗਈ। ਉਸੇ ਤਰ੍ਹਾਂ ਭਵਿੱਖਬਾਣੀ ਦੀ ਦੂਜੀ ਪੂਰਤੀ ਵਿਚ ਰੱਬ ਦੇ ਰਾਜ ਵਿਚ ਸੱਤ ਸਮਿਆਂ ਲਈ ਰੁਕਾਵਟ ਪੈਣੀ ਸੀ। ਜਿੱਦਾਂ ਅਸੀਂ ਦੇਖਿਆ ਸੀ ਕਿ ਇਹ ਸੱਤ ਸਮੇਂ ਉਦੋਂ ਸ਼ੁਰੂ ਹੋਏ ਸਨ ਜਦੋਂ 607 ਈ. ਪੂ. ਵਿਚ ਯਰੂਸ਼ਲਮ ਦੀ ਤਬਾਹੀ ਹੋਈ ਸੀ। ਉਸ ਸਮੇਂ ਤੋਂ ਬਾਅਦ ਧਰਤੀ ’ਤੇ ਰੱਬ ਦੇ ਲੋਕਾਂ ’ਤੇ ਰਾਜ ਕਰਨ ਲਈ ਕੋਈ ਵੀ ਰਾਜਾ ਯਹੋਵਾਹ ਵੱਲੋਂ ਨਹੀਂ ਚੁਣਿਆ ਗਿਆ। ਪਰ ਸੱਤ ਸਮੇਂ ਖ਼ਤਮ ਹੋਣ ਤੋਂ ਬਾਅਦ ਰੱਬ ਨੇ ਇਕ ਨਵਾਂ ਰਾਜਾ ਚੁਣਨਾ ਸੀ ਜਿਸ ਨੇ ਸਵਰਗ ਤੋਂ ਉਸ ਦੇ ਲੋਕਾਂ ’ਤੇ ਰਾਜ ਕਰਨਾ ਸੀ ਯਾਨੀ ਸੱਤ ਸਮੇਂ ਖ਼ਤਮ ਹੋਣ ’ਤੇ ਰੱਬ ਦਾ ਰਾਜ ਸ਼ੁਰੂ ਹੋਣਾ ਸੀ। ਸੋ ਅਸੀਂ ਦੇਖਿਆ ਸੀ ਕਿ ਸੱਤ ਸਮੇਂ ਕਦੋਂ ਸ਼ੁਰੂ ਹੋਏ। ਇਸ ਲਈ ਜੇ ਸਾਨੂੰ ਇਹ ਪਤਾ ਲੱਗ ਜਾਵੇ ਕਿ ਇਹ ਸੱਤ ਸਮੇਂ ਕਿੰਨੇ ਲੰਬੇ ਸਨ, ਤਾਂ ਅਸੀਂ ਜਾਣ ਸਕਾਂਗੇ ਕਿ ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ। ਮੈਂ ਜੋ ਦੱਸਿਆ ਕੀ ਤੁਹਾਨੂੰ ਪਤਾ ਲੱਗਾ?

ਜੌਨ: ਹਾਂਜੀ, ਪਿਛਲੀ ਵਾਰੀ ਦੱਸੀਆਂ ਗੱਲਾਂ ਨੂੰ ਦੁਹਰਾ ਕੇ ਮੈਨੂੰ ਯਾਦ ਆ ਗਿਆ ਕਿ ਅਸੀਂ ਕੀ ਗੱਲ ਕੀਤੀ ਸੀ।

ਕਾਮਰਨ: ਠੀਕ ਹੈ। ਤਾਂ ਫਿਰ ਚਲੋ ਆਪਾਂ ਅੱਗੇ ਦੇਖਦੇ ਹਾਂ ਕਿ ਸੱਤ ਸਮੇਂ ਕਿੰਨੇ ਲੰਬੇ ਸਨ। ਮੈਂ ਵੀ ਇਸ ਵਿਸ਼ੇ ਨੂੰ ਦੁਬਾਰਾ ਪੜ੍ਹਿਆ ਹੈ ਤਾਂਕਿ ਮੈਂ ਆਪਣੇ ਆਪ ਨੂੰ ਇਸ ਦੀਆਂ ਮੁੱਖ ਗੱਲਾਂ ਯਾਦ ਕਰਵਾ ਸਕਾਂ। ਜਿੰਨੀ ਚੰਗੀ ਤਰ੍ਹਾਂ ਹੋ ਸਕੇ, ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ।

ਜੌਨ: ਅੱਛਾ।

 ਸੱਤ ਸਮਿਆਂ ਦਾ ਅੰਤ—ਆਖ਼ਰੀ ਦਿਨਾਂ ਦੀ ਸ਼ੁਰੂਆਤ

ਕਾਮਰਨ: ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਨਬੂਕਦਨੱਸਰ ਸ਼ਾਮਲ ਸੀ ਤੇ ਸੱਤ ਸਮੇਂ ਸੱਤ ਸਾਲ ਸਨ। ਪਰ ਭਵਿੱਖਬਾਣੀ ਦੀ ਦੂਜੀ ਪੂਰਤੀ ਵਿਚ ਸੱਤ ਸਮੇਂ ਸੱਤ ਸਾਲਾਂ ਤੋਂ ਕਿਤੇ ਜ਼ਿਆਦਾ ਲੰਬਾ ਸਮਾਂ ਸੀ।

ਜੌਨ: ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?

ਕਾਮਰਨ: ਪਹਿਲਾ ਕਾਰਨ, ਯਾਦ ਕਰੋ ਕਿ ਸੱਤ ਸਮੇਂ ਉਦੋਂ ਸ਼ੁਰੂ ਹੋਏ ਜਦੋਂ 607 ਈ. ਪੂ. ਵਿਚ ਯਰੂਸ਼ਲਮ ਦੀ ਤਬਾਹੀ ਹੋਈ ਸੀ। ਜੇ ਅਸੀਂ 607 ਈ. ਪੂ. ਤੋਂ ਸੱਤ ਸਾਲ ਗਿਣਨੇ ਸ਼ੁਰੂ ਕਰੀਏ, ਤਾਂ ਇਹ ਸਾਨੂੰ 600 ਈ. ਪੂ. ਵਿਚ ਲੈ ਜਾਵੇਗਾ। ਪਰ ਰੱਬ ਦੇ ਰਾਜ ਸੰਬੰਧੀ ਉਸ ਸਾਲ ਕੋਈ ਵੀ ਅਹਿਮ ਘਟਨਾ ਨਹੀਂ ਹੋਈ ਸੀ। ਨਾਲੇ ਜਿੱਦਾਂ ਅਸੀਂ ਪਹਿਲਾਂ ਦੇਖਿਆ ਸੀ ਕਿ ਸਦੀਆਂ ਪਹਿਲਾਂ ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਦੱਸਿਆ ਕਿ ਸੱਤ ਸਮੇਂ ਅਜੇ ਖ਼ਤਮ ਨਹੀਂ ਹੋਏ ਸਨ।

ਜੌਨ: ਓ ਹਾਂ! ਹੁਣ ਮੈਨੂੰ ਯਾਦ ਆਇਆ।

ਕਾਮਰਨ: ਸੋ ਇਸ ਦਾ ਮਤਲਬ ਹੈ ਕਿ ਸੱਤ ਸਮੇਂ ਜ਼ਿਆਦਾ ਲੰਬੇ ਹੋਣੇ ਸਨ।

ਜੌਨ: ਕਿੰਨੇ ਲੰਬੇ?

ਕਾਮਰਨ: ਪ੍ਰਕਾਸ਼ ਦੀ ਕਿਤਾਬ ਜੋ ਦਾਨੀਏਲ ਦੀ ਕਿਤਾਬ ਨਾਲ ਮੇਲ ਖਾਂਦੀ ਹੈ, ਸਾਡੀ ਇਹ ਜਾਣਨ ਵਿਚ ਮਦਦ ਕਰਦੀ ਹੈ ਕਿ ਅਸਲ ਵਿਚ ਸੱਤ ਸਮੇਂ ਕਿੰਨੇ ਲੰਬੇ ਹਨ? ਇਹ ਦੱਸਦੀ ਹੈ ਕਿ ਸਾਢੇ ਤਿੰਨ ਸਮੇਂ 1,260 ਦਿਨਾਂ ਦੇ ਬਰਾਬਰ ਹਨ। * ਸੋ ਜੇ ਸਾਢੇ ਤਿੰਨ ਸਮੇਂ ਦਾ ਦੁਗਣਾ ਕੀਤਾ ਜਾਵੇ, ਤਾਂ ਸੱਤ ਸਮੇਂ ਬਣਦੇ ਹਨ। ਇਸ ਤਰ੍ਹਾਂ 1,260 ਦਿਨਾਂ ਦਾ ਦੁਗਣਾ 2,520 ਦਿਨ ਹਨ। ਕੀ ਤੁਸੀਂ ਸਮਝੇ ਜੋ ਮੈਂ ਹੁਣ ਤਕ ਦੱਸਿਆ?

ਜੌਨ: ਹਾਂ, ਮੈਂ ਸਮਝ ਗਿਆ, ਪਰ ਮੈਨੂੰ ਪਤਾ ਨਹੀਂ ਲੱਗਾ ਕਿ ਇਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਰੱਬ ਦਾ ਰਾਜ 1914 ਵਿਚ ਸ਼ੁਰੂ ਹੋਇਆ ਸੀ।

ਕਾਮਰਨ: ਠੀਕ ਹੈ, ਚਲੋ ਆਪਾਂ ਦੇਖੀਏ ਕਿ ਇਨ੍ਹਾਂ ਦੋਨਾਂ ਗੱਲਾਂ ਦਾ ਆਪਸ ਵਿਚ ਕੀ ਸੰਬੰਧ ਹੈ। ਬਾਈਬਲ ਦੀ ਭਵਿੱਖਬਾਣੀ ਵਿਚ ਕਈ ਵਾਰ ਇਕ ਦਿਨ ਨੂੰ ਇਕ ਸਾਲ ਨਾਲ ਦਰਸਾਇਆ ਜਾਂਦਾ ਹੈ। * ਜੇ ਅਸੀਂ ਇਕ ਦਿਨ ਨੂੰ ਇਕ ਸਾਲ ਮੰਨੀਏ, ਤਾਂ ਸੱਤ ਸਮੇਂ 2,520 ਸਾਲਾਂ ਦੇ ਬਰਾਬਰ ਬਣਦੇ ਹਨ। ਜੇ ਅਸੀਂ 607 ਈ. ਪੂ. ਤੋਂ ਅੱਗੇ ਨੂੰ ਗਿਣਨਾ ਸ਼ੁਰੂ ਕਰੀਏ, ਤਾਂ 2,520 ਸਾਲ ਸਾਨੂੰ 1914 ਤਕ ਲੈ ਜਾਂਦੇ ਹਨ। * ਸੋ ਇਸ ਤਰ੍ਹਾਂ ਅਸੀਂ 1914 ਤਕ ਪਹੁੰਚਦੇ ਹਾਂ ਜਦੋਂ ਸੱਤ ਸਮੇਂ ਖ਼ਤਮ ਹੋਏ ਤੇ ਰੱਬ ਦੇ ਰਾਜ ਵਿਚ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕੀਤਾ। ਸੋਚਣ ਵਾਲੀ ਗੱਲ ਹੈ ਕਿ 1914 ਤੋਂ ਵੱਡੀਆਂ-ਵੱਡੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਹੈ ਜੋ ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਹਨ।

ਜੌਨ: ਉਹ ਕਿਹੜੀਆਂ ਘਟਨਾਵਾਂ ਹਨ?

ਕਾਮਰਨ: ਆਓ ਆਪਾਂ ਦੇਖੀਏ ਕਿ ਯਿਸੂ ਨੇ ਮੱਤੀ 24:7 ਵਿਚ ਕਿਹੜੀਆਂ ਘਟਨਾਵਾਂ ਬਾਰੇ ਦੱਸਿਆ ਹੈ। ਜਦੋਂ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰਨਾ ਸੀ, ਉਸ ਸਮੇਂ ਬਾਰੇ ਉਸ ਨੇ ਕਿਹਾ: “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ।” ਤੁਸੀਂ ਧਿਆਨ ਦਿੱਤਾ, ਯਿਸੂ ਨੇ ਕਿਹਾ ਸੀ ਕਿ ਉਸ ਵੇਲੇ ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ। ਸੋ ਅਸੀਂ ਦੇਖ ਸਕਦੇ ਹਾਂ ਕਿ ਪਿਛਲੀ ਸਦੀ ਵਿਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਹਨ, ਹੈ ਨਾ?

ਜੌਨ: ਹਾਂ।

ਕਾਮਰਨ: ਇਸ ਆਇਤ ਵਿਚ ਯਿਸੂ ਨੇ ਇਹ ਵੀ ਦੱਸਿਆ ਸੀ ਕਿ ਜਦੋਂ ਉਹ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰੇਗਾ, ਤਾਂ ਉਸ ਵੇਲੇ ਲੜਾਈਆਂ ਹੋਣਗੀਆਂ। ਨਾਲੇ ਬਾਈਬਲ ਵਿਚ ਪ੍ਰਕਾਸ਼ ਦੀ ਕਿਤਾਬ ਦੱਸਦੀ ਹੈ ਕਿ ਇਹ ਲੜਾਈਆਂ ਸਿਰਫ਼ ਛੋਟੇ ਪੱਧਰ ’ਤੇ ਹੀ ਨਹੀਂ ਹੋਣਗੀਆਂ, ਸਗੋਂ ਇਹ ਪੂਰੇ ਸੰਸਾਰ ਵਿਚ ਹੋਣਗੀਆਂ। * ਕੀ ਤੁਹਾਨੂੰ ਯਾਦ ਹੈ ਕਿ ਪਹਿਲਾਂ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ ਸੀ?

ਜੌਨ: 1914 ਵਿਚ ਯਾਨੀ ਉਸੇ ਸਾਲ ਜਦੋਂ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕੀਤਾ ਸੀ! ਮੈਂ ਤਾਂ ਕਦੇ ਇੱਦਾਂ ਸੋਚਿਆ ਹੀ ਨਹੀਂ ਸੀ।

ਕਾਮਰਨ: ਜਦੋਂ ਅਸੀਂ ਸੱਤ ਸਮਿਆਂ ਤੇ ਆਖ਼ਰੀ ਦਿਨਾਂ ਬਾਰੇ  ਕੀਤੀਆਂ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਸੰਬੰਧ ਆਪਸ ਵਿਚ ਜੋੜਦੇ ਹਾਂ, ਤਾਂ ਸਾਨੂੰ ਇਨ੍ਹਾਂ ਦਾ ਮਤਲਬ ਸਮਝ ਆਉਂਦਾ ਹੈ। ਯਹੋਵਾਹ ਦੇ ਗਵਾਹਾਂ ਨੂੰ ਭਰੋਸਾ ਹੈ ਕਿ ਯਿਸੂ ਨੇ 1914 ਵਿਚ ਰੱਬ ਦੇ ਰਾਜ ਵਿਚ ਰਾਜੇ ਵਜੋਂ ਹਕੂਮਤ ਕਰਨੀ ਸ਼ੁਰੂ ਕੀਤੀ ਸੀ ਤੇ ਉਸੇ ਸਾਲ ਹੀ ਆਖ਼ਰੀ ਦਿਨ ਸ਼ੁਰੂ ਹੋਏ ਸਨ। *

ਜੌਨ: ਮੈਂ ਅਜੇ ਵੀ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਕਾਮਰਨ: ਕੋਈ ਗੱਲ ਨਹੀਂ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਨੂੰ ਵੀ ਇਨ੍ਹਾਂ ਗੱਲਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਕਾਫ਼ੀ ਸਮਾਂ ਲੱਗਾ ਸੀ। ਪਰ ਮੈਂ ਉਮੀਦ ਕਰਦਾ ਹਾਂ ਕਿ ਘੱਟੋ-ਘੱਟ ਇਸ ਗੱਲਬਾਤ ਨੇ ਤੁਹਾਡੀ ਇਹ ਸਮਝਣ ਵਿਚ ਮਦਦ ਕੀਤੀ ਹੋਣੀ ਕਿ ਭਾਵੇਂ ਕਿ 1914 ਦਾ ਜ਼ਿਕਰ ਬਾਈਬਲ ਵਿਚ ਸਿੱਧੇ ਤੌਰ ’ਤੇ ਨਹੀਂ ਕੀਤਾ ਗਿਆ, ਪਰ ਯਹੋਵਾਹ ਦੇ ਗਵਾਹ ਇਸ ਸਾਲ ਬਾਰੇ ਜੋ ਵੀ ਵਿਸ਼ਵਾਸ ਕਰਦੇ ਹਨ, ਉਹ ਬਾਈਬਲ ’ਤੇ ਆਧਾਰਿਤ ਹਨ।

ਜੌਨ: ਮੈਨੂੰ ਬਹੁਤ ਵਧੀਆ ਲੱਗਦਾ ਕਿ ਤੁਸੀਂ ਆਪਣੇ ਵੱਲੋਂ ਗੱਲਾਂ ਕਰਨ ਦੀ ਬਜਾਇ ਬਾਈਬਲ ਵਿੱਚੋਂ ਸਮਝਾਉਂਦੇ ਹੋ। ਪਰ ਮੈਨੂੰ ਇਹ ਗੱਲ ਸਮਝ ਨਹੀਂ ਲੱਗੀ ਕਿ ਰੱਬ ਨੇ ਬਾਈਬਲ ਵਿਚ ਸਾਫ਼ ਤੌਰ ਤੇ ਕਿਉਂ ਨਹੀਂ ਲਿਖਵਾ ਦਿੱਤਾ ਕਿ 1914 ਵਿਚ ਯਿਸੂ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰੇਗਾ?

ਕਾਮਰਨ: ਜੌਨ, ਇਹ ਬਹੁਤ ਹੀ ਵਧੀਆ ਸਵਾਲ ਹੈ। ਦਰਅਸਲ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਬਾਈਬਲ ਵਿਚ ਸਾਫ਼ ਤੌਰ ’ਤੇ ਨਹੀਂ ਦੱਸਿਆ ਗਿਆ। ਤਾਂ ਫਿਰ ਰੱਬ ਨੇ ਇਸ ਤਰ੍ਹਾਂ ਬਾਈਬਲ ਲਿਖਵਾਈ ਹੀ ਕਿਉਂ ਜਿਸ ਨੂੰ ਸਮਝਣ ਲਈ ਮਿਹਨਤ ਕਰਨੀ ਪਵੇ? ਅਸੀਂ ਇਸ ਬਾਰੇ ਅਗਲੀ ਵਾਰ ਗੱਲ ਕਰ ਸਕਦੇ ਹਾਂ।

ਜੌਨ: ਠੀਕ ਹੈ। (w14-E 11/01)

ਕੀ ਤੁਸੀਂ ਬਾਈਬਲ ਦੇ ਕਿਸੇ ਵਿਸ਼ੇ ਬਾਰੇ ਜਾਣਨਾ ਚਾਹੁੰਦੇ ਹੋ? ਕੀ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਜਾਣਨਾ ਚਾਹੁੰਦੇ ਹੋ? ਜੇ ਹਾਂ, ਤਾਂ ਯਹੋਵਾਹ ਦੇ ਕਿਸੇ ਗਵਾਹ ਨਾਲ ਗੱਲ ਕਰੋ। ਉਹ ਤੁਹਾਡੇ ਨਾਲ ਇਸ ਬਾਰੇ ਗੱਲ ਕਰਨ ਲਈ ਤਿਆਰ ਹੋਵੇਗਾ।

^ ਪੈਰਾ 5 ਮੁਫ਼ਤ ਵਿਚ ਬਾਈਬਲ ਸਟੱਡੀ ਪ੍ਰੋਗ੍ਰਾਮ ਦੇ ਜ਼ਰੀਏ ਯਹੋਵਾਹ ਦੇ ਗਵਾਹ ਅਕਸਰ ਲੋਕਾਂ ਨਾਲ ਅਲੱਗ-ਅਲੱਗ ਵਿਸ਼ਿਆਂ ’ਤੇ ਚਰਚਾ ਕਰਦੇ ਹਨ।

^ ਪੈਰਾ 7 ਜਨਵਰੀ-ਮਾਰਚ 2015 ਦੇ ਪਹਿਰਾਬੁਰਜ ਵਿਚ “ਘਰ-ਮਾਲਕ ਨਾਲ ਗੱਲਬਾਤ—ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ?—ਭਾਗ 1” ਨਾਂ ਦਾ ਲੇਖ ਦੇਖੋ।

^ ਪੈਰਾ 9 ਦਾਨੀਏਲ 4:23-25 ਦੇਖੋ।

^ ਪੈਰਾ 24 ਗਿਣਤੀ 14:34; ਹਿਜ਼ਕੀਏਲ 4:6 ਦੇਖੋ।

^ ਪੈਰਾ 24 “ਨਬੂਕਦਨੱਸਰ ਦਾ ਦਰਖ਼ਤ ਵਾਲਾ ਸੁਪਨਾ” ਦਾ ਚਾਰਟ ਦੇਖੋ।

^ ਪੈਰਾ 30 ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ 9ਵਾਂ ਅਧਿਆਇ ਦੇਖੋ। ਤੁਸੀਂ ਇਹ ਕਿਤਾਬ www.jw.org/pa ’ਤੇ ਵੀ ਪੜ੍ਹ ਸਕਦੇ ਹੋ।