Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ  |  ਜਨਵਰੀ 2015

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਬੱਚੇ ਰੱਬ ਨੂੰ ਪਿਆਰ ਕਰਨਾ ਕਿਵੇਂ ਸਿੱਖ ਸਕਦੇ ਹਨ?

ਸ੍ਰਿਸ਼ਟੀ ਦੀ ਮਦਦ ਨਾਲ ਆਪਣੇ ਬੱਚੇ ਨੂੰ ਰੱਬ ਬਾਰੇ ਜਾਣਨਾ ਤੇ ਉਸ ਨੂੰ ਪਿਆਰ ਕਰਨਾ ਸਿਖਾਓ

ਤੁਹਾਡੇ ਬੱਚੇ ਰੱਬ ਨੂੰ ਤਾਂ ਹੀ ਪਿਆਰ ਕਰਨਾ ਸਿੱਖ ਸਕਦੇ ਹਨ ਜੇ ਉਹ ਇਸ ਗੱਲ ਦਾ ਸਬੂਤ ਦੇਖਦੇ ਹਨ ਕਿ ਰੱਬ ਹੈ ਤੇ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਰੱਬ ਨੂੰ ਪਿਆਰ ਕਰਨ ਲਈ ਜ਼ਰੂਰੀ ਹੈ ਕਿ ਉਹ ਪਹਿਲਾਂ ਰੱਬ ਬਾਰੇ ਜਾਣਨ। (1 ਯੂਹੰਨਾ 4:8) ਮਿਸਾਲ ਲਈ, ਉਨ੍ਹਾਂ ਨੂੰ ਇਹ ਜਾਣਨ ਦੀ ਲੋੜ ਹੈ: ਰੱਬ ਨੇ ਇਨਸਾਨਾਂ ਨੂੰ ਕਿਉਂ ਬਣਾਇਆ? ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ? ਰੱਬ ਭਵਿੱਖ ਵਿਚ ਇਨਸਾਨਾਂ ਲਈ ਕੀ ਕਰੇਗਾ?ਫ਼ਿਲਿੱਪੀਆਂ 1:9 ਪੜ੍ਹੋ।

ਆਪਣੇ ਬੱਚਿਆਂ ਦੇ ਦਿਲਾਂ ਵਿਚ ਰੱਬ ਲਈ ਪਿਆਰ ਪੈਦਾ ਕਰਨ ਲਈ ਤੁਸੀਂ ਉਨ੍ਹਾਂ ਲਈ ਮਿਸਾਲ ਬਣੋ ਕਿ ਤੁਸੀਂ ਵੀ ਰੱਬ ਨੂੰ ਬਹੁਤ ਪਿਆਰ ਕਰਦੇ ਹੋ। ਜਦੋਂ ਉਹ ਤੁਹਾਨੂੰ ਇਸ ਤਰ੍ਹਾਂ ਕਰਦਿਆਂ ਦੇਖਣਗੇ, ਤਾਂ ਉਹ ਤੁਹਾਡੀ ਮਿਸਾਲ ’ਤੇ ਚੱਲਣਗੇ।ਬਿਵਸਥਾ ਸਾਰ 6:5-7; ਕਹਾਉਤਾਂ 22:6 ਪੜ੍ਹੋ।

ਤੁਸੀਂ ਆਪਣੇ ਬੱਚਿਆਂ ਦੇ ਦਿਲਾਂ ਤਕ ਕਿਵੇਂ ਪਹੁੰਚ ਸਕਦੇ ਹੋ?

ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ। (ਇਬਰਾਨੀਆਂ 4:12) ਇਸ ਲਈ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਬਾਰੇ ਜਾਣਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ। ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਯਿਸੂ ਉਨ੍ਹਾਂ ਨੂੰ ਸਵਾਲ ਪੁੱਛਦਾ ਸੀ, ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦਾ ਸੀ ਅਤੇ ਉਨ੍ਹਾਂ ਨੂੰ ਹਵਾਲੇ ਸਮਝਾਉਂਦਾ ਸੀ। ਆਪਣੇ ਬੱਚਿਆਂ ਦੇ ਦਿਲਾਂ ਤਕ ਪਹੁੰਚਣ ਲਈ ਤੁਸੀਂ ਯਿਸੂ ਦਾ ਸਿਖਾਉਣ ਦਾ ਤਰੀਕਾ ਵਰਤ ਸਕਦੇ ਹੋ।ਲੂਕਾ 24:15-19, 27, 32 ਪੜ੍ਹੋ।

ਇਸ ਤੋਂ ਇਲਾਵਾ, ਬਾਈਬਲ ਦੇ ਉਹ ਬਿਰਤਾਂਤ ਰੱਬ ਬਾਰੇ ਜਾਣਨ ਤੇ ਉਸ ਨੂੰ ਪਿਆਰ ਕਰਨ ਵਿਚ ਬੱਚਿਆਂ ਦੀ ਮਦਦ ਕਰ ਸਕਦੇ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਰੱਬ ਲੋਕਾਂ ਨਾਲ ਕਿਵੇਂ ਪੇਸ਼ ਆਇਆ। ਇਸ ਮਕਸਦ ਲਈ ਤਿਆਰ ਕੀਤੇ ਪ੍ਰਕਾਸ਼ਨ www.jw.org ’ਤੇ ਉਪਲਬਧ ਹਨ।2 ਤਿਮੋਥਿਉਸ 3:16 ਪੜ੍ਹੋ। (w14-E 12/01)