ਅੱਜ ਨਹੀਂ ਤਾਂ ਕੱਲ੍ਹ ਜ਼ਿੰਦਗੀ ਵਿਚ ਹਰ ਕਿਸੇ ਨੂੰ ਕੋਈ-ਨਾ-ਕੋਈ ਦੁੱਖ ਦੀ ਘੜੀ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਸ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਕੋਲ ਸਭ ਕੁਝ ਹੈ।

ਬਾਈਬਲ ਕੀ ਕਹਿੰਦੀ ਹੈ:

“ਤੇਜ਼ ਦੌੜਨ ਵਾਲਾ ਹਮੇਸ਼ਾ ਪਹਿਲੇ ਦਰਜ਼ੇ ਤੇ ਨਹੀਂ ਆਉਂਦਾ। ਬਹਾਦਰ ਹਮੇਸ਼ਾ ਲੜਾਈ ਵਿਚ ਜਿੱਤਦਾ ਨਹੀਂ, ਬੁੱਧੀਮਾਨ ਹਮੇਸ਼ਾ ਰੋਟੀ ਨਹੀਂ ਕਮਾਉਂਦੇ, ਸਮਝਦਾਰ ਹਮੇਸ਼ਾ ਉੱਚੀ ਪਦਵੀ ਤੇ ਨਹੀਂ ਪਹੁੰਚਦਾ। ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।”​—ਉਪਦੇਸ਼ਕ 9:11, CL.

ਇਸ ਲਈ ਸਵਾਲ ਇਹ ਉੱਠਦਾ ਹੈ ਕਿ ਜਦੋਂ ਤੁਹਾਡੇ ਉੱਤੇ ਔਖੀ ਘੜੀ ਆਵੇਗੀ, ਤਾਂ ਤੁਸੀਂ ਉਸ ਨੂੰ ਕਿਵੇਂ ਸਹੋਗੇ? ਮਿਸਾਲ ਲਈ:

  • ਜੇ ਤੁਸੀਂ ਕਿਸੇ ਕੁਦਰਤੀ ਆਫ਼ਤ ਦੌਰਾਨ ਆਪਣਾ ਸਭ ਕੁਝ ਗੁਆ ਬੈਠੋ?

  • ਜੇ ਤੁਹਾਨੂੰ ਪਤਾ ਲੱਗੇ ਕਿ ਤੁਹਾਨੂੰ ਜਾਨਲੇਵਾ ਬੀਮਾਰੀ ਹੈ?

  • ਜੇ ਤੁਹਾਡੇ ਕਿਸੇ ਪਿਆਰੇ ਦੀ ਮੌਤ ਹੋ ਗਈ ਹੋਵੇ?

ਇਸ ਮੈਗਜ਼ੀਨ ਦੇ ਪ੍ਰਕਾਸ਼ਕ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਬਾਈਬਲ ਨਾ ਸਿਰਫ਼ ਤੁਹਾਨੂੰ ਦੁੱਖ ਦੀ ਘੜੀ ਸਹਿਣ ਵਿਚ ਮਦਦ ਕਰ ਸਕਦੀ ਹੈ, ਸਗੋਂ ਤੁਹਾਨੂੰ ਭਵਿੱਖ ਲਈ ਇਕ ਪੱਕੀ ਉਮੀਦ ਦਿੰਦੀ ਹੈ। (ਰੋਮੀਆਂ 15:4) ਅਗਲੀਆਂ ਤਿੰਨ ਮਿਸਾਲਾਂ ਤੁਹਾਨੂੰ ਦੱਸਣਗੀਆਂ ਕਿ ਤੁਸੀਂ ਦੁੱਖ ਦੀ ਘੜੀ ਕਿਵੇਂ ਸਹਾਰ ਸਕਦੇ ਹੋ। (g14 07-E)