Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਆਨ-ਲਾਈਨ ਬਾਈਬਲ | ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ

2 ਕੁਰਿੰਥੀਆਂ 2:1-17

2  ਮੈਂ ਫ਼ੈਸਲਾ ਕੀਤਾ ਹੈ ਕਿ ਅਗਲੀ ਵਾਰ ਤੁਹਾਡੇ ਕੋਲ ਆ ਕੇ ਮੈਂ ਤੁਹਾਨੂੰ ਉਦਾਸ ਨਹੀਂ ਕਰਾਂਗਾ।  ਕਿਉਂਕਿ ਜੇ ਮੈਂ ਤੁਹਾਨੂੰ ਉਦਾਸ ਕਰ ਦਿੱਤਾ, ਤਾਂ ਮੈਨੂੰ ਕੌਣ ਖ਼ੁਸ਼ ਕਰੇਗਾ? ਸਿਰਫ਼ ਉਹੀ ਜਿਨ੍ਹਾਂ ਨੂੰ ਮੈਂ ਉਦਾਸ ਕੀਤਾ ਹੈ।  ਇਸੇ ਕਰਕੇ ਮੈਂ ਤੁਹਾਨੂੰ ਜੋ ਗੱਲਾਂ ਲਿਖੀਆਂ ਸਨ, ਉਹ ਇਸ ਕਰਕੇ ਲਿਖੀਆਂ ਸਨ ਤਾਂਕਿ ਜਦੋਂ ਮੈਂ ਆਵਾਂ, ਤਾਂ ਮੈਂ ਉਨ੍ਹਾਂ ਕਰਕੇ ਉਦਾਸ ਨਾ ਹੋਵਾਂ ਜਿਨ੍ਹਾਂ ਕਰਕੇ ਅਸਲ ਵਿਚ ਮੈਨੂੰ ਖ਼ੁਸ਼ ਹੋਣਾ ਚਾਹੀਦਾ ਹੈ; ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਜਿਨ੍ਹਾਂ ਗੱਲਾਂ ਤੋਂ ਮੈਨੂੰ ਖ਼ੁਸ਼ੀ ਹੁੰਦੀ ਹੈ, ਉਨ੍ਹਾਂ ਗੱਲਾਂ ਤੋਂ ਤੁਹਾਨੂੰ ਸਾਰਿਆਂ ਨੂੰ ਵੀ ਖ਼ੁਸ਼ੀ ਹੁੰਦੀ ਹੈ।  ਜਦੋਂ ਮੈਂ ਇਹ ਗੱਲਾਂ ਲਿਖੀਆਂ ਸਨ, ਤਾਂ ਮੈਨੂੰ ਬਹੁਤ ਕਸ਼ਟ ਹੋਇਆ ਸੀ ਅਤੇ ਮੇਰਾ ਦਿਲ ਬਹੁਤ ਤੜਫਿਆ ਸੀ। ਮੈਂ ਇਹ ਗੱਲਾਂ ਹੰਝੂ ਵਹਾ-ਵਹਾ ਕੇ ਲਿਖੀਆਂ ਸਨ, ਪਰ ਮੈਂ ਤੁਹਾਨੂੰ ਉਦਾਸ ਨਹੀਂ ਕਰਨਾ ਚਾਹੁੰਦਾ ਸੀ, ਸਗੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਕਿੰਨਾ ਪਿਆਰ ਕਰਦਾ ਹਾਂ।  ਜਿਸ ਆਦਮੀ ਨੇ ਤੁਹਾਨੂੰ ਉਦਾਸ ਕੀਤਾ ਹੈ, ਉਸ ਨੇ ਮੈਨੂੰ ਉਦਾਸ ਨਹੀਂ ਕੀਤਾ, ਸਗੋਂ ਤੁਹਾਨੂੰ ਸਾਰਿਆਂ ਨੂੰ ਕੁਝ ਹੱਦ ਤਕ ਉਦਾਸ ਕੀਤਾ ਹੈ। ਪਰ ਮੈਂ ਇਸ ਬਾਰੇ ਸਖ਼ਤ ਸ਼ਬਦ ਨਹੀਂ ਵਰਤਣੇ ਚਾਹੁੰਦਾ।  ਕਿਉਂਕਿ ਤੁਹਾਡੇ ਵਿੱਚੋਂ ਜ਼ਿਆਦਾਤਰ ਭਰਾਵਾਂ ਨੇ ਉਸ ਨੂੰ ਜੋ ਤਾੜਨਾ ਦਿੱਤੀ ਹੈ, ਉਹ ਕਾਫ਼ੀ ਹੈ  ਅਤੇ ਹੁਣ ਤੁਹਾਨੂੰ ਉਸ ਨੂੰ ਦਿਲੋਂ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਦਿਲਾਸਾ ਦੇਣਾ ਚਾਹੀਦਾ ਹੈ ਤਾਂਕਿ ਉਹ ਹੱਦੋਂ ਵੱਧ ਉਦਾਸੀ ਵਿਚ ਡੁੱਬ ਨਾ ਜਾਵੇ।  ਇਸ ਲਈ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਉਸ ਨੂੰ ਭਰੋਸਾ ਦਿਵਾਓ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ।  ਮੈਂ ਇਹੀ ਜਾਣਨ ਲਈ ਤੁਹਾਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਵਿਚ ਆਗਿਆਕਾਰ ਹੋ ਜਾਂ ਨਹੀਂ। 10  ਜੇ ਤੁਸੀਂ ਕਿਸੇ ਦੀ ਗ਼ਲਤੀ ਮਾਫ਼ ਕਰਦੇ ਹੋ, ਤਾਂ ਮੈਂ ਵੀ ਮਾਫ਼ ਕਰਦਾ ਹਾਂ। ਅਸਲ ਵਿਚ ਮੈਂ ਜਿਹੜੀ ਵੀ ਗ਼ਲਤੀ ਮਾਫ਼ ਕੀਤੀ ਹੈ (ਜੇ ਮੈਂ ਕੋਈ ਗ਼ਲਤੀ ਮਾਫ਼ ਕੀਤੀ ਹੈ), ਉਹ ਮੈਂ ਤੁਹਾਡੇ ਫ਼ਾਇਦੇ ਲਈ ਹੀ ਮਾਫ਼ ਕੀਤੀ ਹੈ ਅਤੇ ਮਸੀਹ ਇਸ ਗੱਲ ਦਾ ਗਵਾਹ ਹੈ। 11  ਇਸ ਤਰ੍ਹਾਂ ਕਰਨਾ ਜ਼ਰੂਰੀ ਹੈ ਤਾਂਕਿ ਸ਼ੈਤਾਨ ਸਾਡੇ ’ਤੇ ਹਾਵੀ ਨਾ ਹੋ ਜਾਵੇ ਕਿਉਂਕਿ ਅਸੀਂ ਉਸ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ। 12  ਜਦੋਂ ਮੈਂ ਮਸੀਹ ਬਾਰੇ ਖ਼ੁਸ਼ ਖ਼ਬਰੀ ਸੁਣਾਉਣ ਲਈ ਤ੍ਰੋਆਸ ਪਹੁੰਚਿਆ, ਤਾਂ ਉੱਥੇ ਮੈਨੂੰ ਪ੍ਰਭੂ ਦਾ ਕੰਮ ਕਰਨ ਦਾ ਮੌਕਾ ਮਿਲਿਆ।* 13  ਪਰ ਉੱਥੇ ਮੈਂ ਆਪਣੇ ਭਰਾ ਤੀਤੁਸ ਨੂੰ ਨਹੀਂ ਦੇਖਿਆ ਜਿਸ ਕਰਕੇ ਮੇਰੇ ਦਿਲ* ਨੂੰ ਚੈਨ ਨਾ ਮਿਲਿਆ। ਸੋ ਮੈਂ ਉੱਥੇ ਦੇ ਭਰਾਵਾਂ ਨੂੰ ਅਲਵਿਦਾ ਕਹਿ ਕੇ ਮਕਦੂਨੀਆ ਚਲਾ ਗਿਆ। 14  ਪਰ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜਿਹੜਾ ਜਿੱਤ ਦੇ ਜਲੂਸ ਵਿਚ ਹਮੇਸ਼ਾ ਸਾਡੀ ਅਗਵਾਈ ਕਰਦਾ ਹੈ ਅਤੇ ਸਾਨੂੰ ਮਸੀਹ ਦੇ ਨਾਲ-ਨਾਲ ਲੈ ਕੇ ਜਾਂਦਾ ਹੈ ਅਤੇ ਸਾਡੇ ਰਾਹੀਂ ਆਪਣੇ ਗਿਆਨ ਦੀ ਖ਼ੁਸ਼ਬੂ ਸਾਰੇ ਪਾਸੇ ਫੈਲਾਉਂਦਾ ਹੈ! 15  ਮਸੀਹ ਦੇ ਸੰਦੇਸ਼ ਦਾ ਐਲਾਨ ਕਰਨ ਕਰਕੇ ਅਸੀਂ ਪਰਮੇਸ਼ੁਰ ਲਈ ਖ਼ੁਸ਼ਬੂ ਹਾਂ ਅਤੇ ਇਹ ਖ਼ੁਸ਼ਬੂ ਮੁਕਤੀ ਦੇ ਰਾਹ ਉੱਤੇ ਚੱਲ ਰਹੇ ਲੋਕ ਅਤੇ ਵਿਨਾਸ਼ ਦੇ ਰਾਹ ਉੱਤੇ ਚੱਲ ਰਹੇ ਲੋਕ ਸੁੰਘਦੇ ਹਨ। 16  ਵਿਨਾਸ਼ ਦੇ ਰਾਹ ਉੱਤੇ ਚੱਲਣ ਵਾਲਿਆਂ ਲਈ ਇਹ ਖ਼ੁਸ਼ਬੂ ਮੌਤ ਦੀ ਬਦਬੂ ਹੈ ਜਿਸ ਦਾ ਅੰਤ ਮੌਤ ਹੈ ਅਤੇ ਮੁਕਤੀ ਦੇ ਰਾਹ ਉੱਤੇ ਚੱਲਣ ਵਾਲਿਆਂ ਲਈ ਇਹ ਜ਼ਿੰਦਗੀ ਦੀ ਖ਼ੁਸ਼ਬੂ ਹੈ ਜਿਸ ਦਾ ਅੰਤ ਜ਼ਿੰਦਗੀ ਹੈ। ਅਤੇ ਕੌਣ ਇਹ ਸੇਵਾ ਕਰਨ ਦੇ ਯੋਗ ਹੈ? 17  ਅਸੀਂ ਯੋਗ ਹਾਂ; ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਵਾਂਗ ਪਰਮੇਸ਼ੁਰ ਦੇ ਬਚਨ ਦਾ ਸੌਦਾ ਨਹੀਂ ਕਰਦੇ, ਪਰ ਮਸੀਹ ਦੇ ਚੇਲੇ ਹੋਣ ਦੇ ਨਾਤੇ ਅਸੀਂ ਪੂਰੀ ਸਾਫ਼ਦਿਲੀ ਨਾਲ ਇਸ ਬਾਰੇ ਦੱਸਦੇ ਹਾਂ। ਹਾਂ, ਪਰਮੇਸ਼ੁਰ ਨੇ ਸਾਨੂੰ ਇਹ ਕੰਮ ਕਰਨ ਲਈ ਘੱਲਿਆ ਹੈ ਅਤੇ ਅਸੀਂ ਉਸ ਦੇ ਸਾਮ੍ਹਣੇ ਇਹ ਕੰਮ ਕਰਦੇ ਹਾਂ।

ਫੁਟਨੋਟ

ਯੂਨਾਨੀ ਵਿਚ, “ਮੇਰੇ ਲਈ ਸੇਵਾ ਕਰਨ ਦਾ ਦਰਵਾਜ਼ਾ ਖੁੱਲ੍ਹਿਆ।”
ਯੂਨਾਨੀ ਵਿਚ, “ਪਨੈਵਮਾ।” ਅਪੈਂਡਿਕਸ 7 ਦੇਖੋ।