Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਆਨ-ਲਾਈਨ ਬਾਈਬਲ | ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ

2 ਕੁਰਿੰਥੀਆਂ 13:1-14

13  ਹੁਣ ਮੈਂ ਤੀਸਰੀ ਵਾਰ ਤੁਹਾਡੇ ਕੋਲ ਆ ਰਿਹਾ ਹਾਂ। “ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਹੀ ਹਰ ਮਸਲੇ ਦਾ ਫ਼ੈਸਲਾ ਕੀਤਾ ਜਾਣਾ ਚਾਹੀਦਾ ਹੈ।”  ਭਾਵੇਂ ਮੈਂ ਤੁਹਾਡੇ ਨਾਲ ਨਹੀਂ ਹਾਂ, ਫਿਰ ਵੀ ਮੇਰੀਆਂ ਗੱਲਾਂ ਨੂੰ ਇਸ ਤਰ੍ਹਾਂ ਲਓ ਜਿਵੇਂ ਮੈਂ ਦੂਜੀ ਵਾਰ ਤੁਹਾਡੇ ਨਾਲ ਹੋਵਾਂ ਅਤੇ ਮੈਂ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਪਹਿਲਾਂ ਪਾਪ ਕੀਤਾ ਸੀ ਅਤੇ ਬਾਕੀ ਸਾਰਿਆਂ ਨੂੰ ਦੁਬਾਰਾ ਚੇਤਾਵਨੀ ਦਿੰਦਾ ਹਾਂ ਕਿ ਜੇ ਮੈਂ ਫਿਰ ਕਦੇ ਆਇਆ, ਤਾਂ ਮੈਂ ਪਾਪ ਕਰਨ ਵਾਲਿਆਂ ਨੂੰ ਨਹੀਂ ਛੱਡਾਂਗਾ।  ਇਸ ਤੋਂ ਤੁਹਾਨੂੰ ਇਹ ਸਬੂਤ ਮਿਲ ਜਾਵੇਗਾ ਕਿ ਮਸੀਹ ਸੱਚ-ਮੁੱਚ ਮੇਰੇ ਰਾਹੀਂ ਗੱਲ ਕਰਦਾ ਹੈ। ਮਸੀਹ ਤੁਹਾਡੇ ਨਾਲ ਪੇਸ਼ ਆਉਣ ਵੇਲੇ ਕਮਜ਼ੋਰ ਨਹੀਂ ਹੈ, ਸਗੋਂ ਸ਼ਕਤੀਸ਼ਾਲੀ ਹੈ।  ਇਹ ਸੱਚ ਹੈ ਕਿ ਕਮਜ਼ੋਰ* ਹੋਣ ਕਰਕੇ ਉਸ ਨੂੰ ਸੂਲ਼ੀ ’ਤੇ ਟੰਗਿਆ ਗਿਆ ਸੀ, ਪਰ ਉਹ ਪਰਮੇਸ਼ੁਰ ਦੀ ਤਾਕਤ ਸਦਕਾ ਹੁਣ ਜੀਉਂਦਾ ਹੈ। ਇਹ ਵੀ ਸੱਚ ਹੈ ਕਿ ਅਸੀਂ ਵੀ ਕਮਜ਼ੋਰ ਹਾਂ ਜਿਵੇਂ ਉਹ ਪਹਿਲਾਂ ਕਮਜ਼ੋਰ ਸੀ, ਪਰ ਤੁਹਾਡੇ ਉੱਤੇ ਪਰਮੇਸ਼ੁਰ ਦੀ ਤਾਕਤ ਸਦਕਾ ਅਸੀਂ ਉਸ ਦੇ ਨਾਲ ਜੀਵਨ ਗੁਜ਼ਾਰਾਂਗੇ।  ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ, ਅਤੇ ਆਪਣੀ ਜਾਂਚ ਕਰਦੇ ਰਹੋ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ। ਜਾਂ ਕੀ ਤੁਹਾਨੂੰ ਅਹਿਸਾਸ ਨਹੀਂ ਹੈ ਕਿ ਯਿਸੂ ਮਸੀਹ ਤੁਹਾਡੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ? ਜੇ ਤੁਹਾਨੂੰ ਅਹਿਸਾਸ ਨਹੀਂ ਹੈ, ਤਾਂ ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਤੁਹਾਨੂੰ ਨਾਮਨਜ਼ੂਰ ਕਰ ਦਿੱਤਾ ਹੈ।  ਮੇਰੀ ਇਹੀ ਉਮੀਦ ਹੈ ਕਿ ਤੁਹਾਨੂੰ ਇਹ ਅਹਿਸਾਸ ਹੋ ਜਾਵੇ ਕਿ ਸਾਨੂੰ ਨਾਮਨਜ਼ੂਰ ਨਹੀਂ ਕੀਤਾ ਗਿਆ ਹੈ।  ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਵੀ ਗ਼ਲਤ ਕੰਮ ਨਾ ਕਰੋ। ਅਸੀਂ ਇਸ ਕਰਕੇ ਪ੍ਰਾਰਥਨਾ ਨਹੀਂ ਕਰਦੇ ਕਿ ਦੂਜਿਆਂ ਨੂੰ ਲੱਗੇ ਕਿ ਸਾਨੂੰ ਮਨਜ਼ੂਰ ਕੀਤਾ ਗਿਆ ਹੈ, ਸਗੋਂ ਇਸ ਲਈ ਕਰਦੇ ਹਾਂ ਤਾਂਕਿ ਤੁਸੀਂ ਸਹੀ ਕੰਮ ਕਰੋ, ਭਾਵੇਂ ਦੂਸਰਿਆਂ ਨੂੰ ਲੱਗੇ ਕਿ ਸਾਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੈ।  ਅਸੀਂ ਸੱਚਾਈ ਦੇ ਖ਼ਿਲਾਫ਼ ਕੁਝ ਨਹੀਂ ਕਰ ਸਕਦੇ, ਪਰ ਸਿਰਫ਼ ਸੱਚਾਈ ਲਈ ਕੁਝ ਕਰ ਸਕਦੇ ਹਾਂ।  ਸਾਨੂੰ ਹਮੇਸ਼ਾ ਖ਼ੁਸ਼ੀ ਹੁੰਦੀ ਹੈ ਜਦੋਂ ਤੁਸੀਂ ਤਾਕਤਵਰ ਹੁੰਦੇ ਹੋ, ਭਾਵੇਂ ਅਸੀਂ ਕਮਜ਼ੋਰ ਹੁੰਦੇ ਹਾਂ; ਅਤੇ ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਸੁਧਾਰਦੇ ਰਹੋ। 10  ਮੈਂ ਤੁਹਾਡੇ ਤੋਂ ਦੂਰ ਹੁੰਦੇ ਹੋਏ ਇਹ ਗੱਲਾਂ ਇਸ ਕਰਕੇ ਲਿਖੀਆਂ ਹਨ, ਤਾਂਕਿ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਤਾਂ ਮੈਨੂੰ ਆਪਣੇ ਅਧਿਕਾਰ ਨੂੰ ਸਖ਼ਤੀ ਨਾਲ ਨਾ ਵਰਤਣਾ ਪਵੇ ਜੋ ਅਧਿਕਾਰ ਪ੍ਰਭੂ ਨੇ ਮੈਨੂੰ ਤੁਹਾਨੂੰ ਤਕੜਾ ਕਰਨ ਲਈ ਦਿੱਤਾ ਹੈ, ਨਾ ਕਿ ਤੁਹਾਡਾ ਹੌਸਲਾ ਢਾਹੁਣ ਲਈ। 11  ਅਖ਼ੀਰ ਵਿਚ, ਭਰਾਵੋ, ਮੈਂ ਤੁਹਾਨੂੰ ਹੱਲਾਸ਼ੇਰੀ ਦਿੰਦਾ ਹਾਂ ਕਿ ਤੁਸੀਂ ਹਮੇਸ਼ਾ ਖ਼ੁਸ਼ ਰਹੋ, ਆਪਣੇ ਆਪ ਨੂੰ ਸੁਧਾਰਦੇ ਰਹੋ, ਦੂਸਰਿਆਂ ਵੱਲੋਂ ਦਿੱਤੇ ਜਾਂਦੇ ਦਿਲਾਸੇ ਦੀ ਕਦਰ ਕਰੋ, ਇੱਕੋ ਸੋਚ ਰੱਖੋ, ਸ਼ਾਂਤੀ ਨਾਲ ਰਹੋ; ਅਤੇ ਪਿਆਰ ਤੇ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇਗਾ। 12  ਪਿਆਰ ਨਾਲ ਚੁੰਮ ਕੇ ਇਕ-ਦੂਸਰੇ ਦਾ ਸੁਆਗਤ ਕਰੋ। 13  ਸਾਰੇ ਪਵਿੱਤਰ ਸੇਵਕਾਂ ਵੱਲੋਂ ਤੁਹਾਨੂੰ ਨਮਸਕਾਰ। 14  ਤੁਹਾਡੇ ਸਾਰਿਆਂ ਉੱਤੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਅਤੇ ਪਰਮੇਸ਼ੁਰ ਦਾ ਪਿਆਰ ਅਤੇ ਪਵਿੱਤਰ ਸ਼ਕਤੀ* ਹੋਵੇ ਜਿਸ ਤੋਂ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ।

ਫੁਟਨੋਟ

ਯਾਨੀ, ਇਨਸਾਨ ਹੋਣ ਕਰਕੇ।
ਯੂਨਾਨੀ ਵਿਚ, “ਪਨੈਵਮਾ।” ਅਪੈਂਡਿਕਸ 7 ਦੇਖੋ।