Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਰੋਮੀਆਂ 16:1-27

16  ਮੈਂ ਤੁਹਾਨੂੰ ਸਾਡੀ ਭੈਣ ਫ਼ੀਬੀ ਲਈ ਬੇਨਤੀ ਕਰਦਾ ਹਾਂ ਜਿਹੜੀ ਕੰਖਰਿਆ ਮੰਡਲੀ ਵਿਚ ਸੇਵਾ ਕਰਦੀ ਹੈ।  ਤੁਸੀਂ ਉਸ ਦਾ ਉਸੇ ਤਰ੍ਹਾਂ ਸੁਆਗਤ ਕਰਨਾ ਜਿਵੇਂ ਪਵਿੱਤਰ ਸੇਵਕਾਂ ਦਾ ਸੁਆਗਤ ਕੀਤਾ ਜਾਂਦਾ ਹੈ* ਅਤੇ ਉਸ ਦੀ ਲੋੜ ਮੁਤਾਬਕ ਉਸ ਦੀ ਮਦਦ ਕਰਨੀ ਕਿਉਂਕਿ ਉਸ ਨੇ ਮੇਰੀ ਅਤੇ ਹੋਰ ਕਈ ਭਰਾਵਾਂ ਦੀ ਰੱਖਿਆ ਕੀਤੀ ਸੀ।  ਪਰਿਸਕਾ* ਤੇ ਅਕੂਲਾ ਨੂੰ ਨਮਸਕਾਰ ਜਿਹੜੇ ਮੇਰੇ ਨਾਲ ਯਿਸੂ ਮਸੀਹ ਦਾ ਕੰਮ ਕਰਦੇ ਹਨ।  ਉਨ੍ਹਾਂ ਨੇ ਮੇਰੀ ਖ਼ਾਤਰ ਆਪਣੀ ਜਾਨ ਖ਼ਤਰੇ ਵਿਚ ਪਾਈ। ਸਿਰਫ਼ ਮੈਂ ਹੀ ਉਨ੍ਹਾਂ ਦਾ ਧੰਨਵਾਦ ਨਹੀਂ ਕਰਦਾ, ਸਗੋਂ ਗ਼ੈਰ-ਯਹੂਦੀ ਮਸੀਹੀਆਂ ਦੀਆਂ ਸਾਰੀਆਂ ਮੰਡਲੀਆਂ ਵੀ ਕਰਦੀਆਂ ਹਨ।  ਅਤੇ ਪਰਿਸਕਾ ਤੇ ਅਕੂਲਾ ਦੇ ਘਰ ਜਿਹੜੀ ਮੰਡਲੀ ਇਕੱਠੀ ਹੁੰਦੀ ਹੈ, ਉਸ ਨੂੰ ਵੀ ਮੇਰਾ ਨਮਸਕਾਰ। ਮੇਰੇ ਪਿਆਰੇ ਭਰਾ ਇਪੈਨੇਤੁਸ ਨੂੰ ਨਮਸਕਾਰ ਜਿਹੜਾ ਏਸ਼ੀਆ* ਦੇ ਉਨ੍ਹਾਂ ਪਹਿਲੇ ਲੋਕਾਂ ਵਿੱਚੋਂ ਹੈ ਜਿਹੜੇ ਮਸੀਹ ਦੇ ਚੇਲੇ ਬਣੇ ਸਨ।  ਮਰੀਅਮ ਨੂੰ ਨਮਸਕਾਰ, ਜਿਸ ਨੇ ਤੁਹਾਡੇ ਲਈ ਬੜੀ ਮਿਹਨਤ ਕੀਤੀ ਹੈ।  ਮੇਰੇ ਰਿਸ਼ਤੇਦਾਰਾਂ ਅਤੇ ਮੇਰੇ ਨਾਲ ਕੈਦ ਕੱਟਣ ਵਾਲੇ ਅੰਦਰੁਨਿਕੁਸ ਤੇ ­ਯੂਨਿਆਸ ਨੂੰ ਨਮਸਕਾਰ। ਇਹ ਦੋਵੇਂ ਮਸੀਹੀ ਭਰਾ ਰਸੂਲਾਂ ਵਿਚ ਮੰਨੇ-ਪ੍ਰਮੰਨੇ ਹਨ ਅਤੇ ਇਹ ਮੇਰੇ ਨਾਲੋਂ ਜ਼ਿਆਦਾ ਸਮੇਂ ਤੋਂ ਮਸੀਹ ਦੇ ਚੇਲੇ ਹਨ।  ਮੇਰੇ ਪਿਆਰੇ ਮਸੀਹੀ ਭਰਾ ਅੰਪਲਿ­ਆਤੁਸ ਨੂੰ ਨਮਸਕਾਰ।  ਸਾਡੇ ਨਾਲ ਮਸੀਹ ਦਾ ਕੰਮ ਕਰਨ ਵਾਲੇ ਉਰਬਾਨੁਸ ਨੂੰ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਨਮਸਕਾਰ। 10  ਮਸੀਹ ਦੇ ਵਫ਼ਾਦਾਰ ਚੇਲੇ ਅਪਿੱਲੇਸ ਨੂੰ ਨਮਸਕਾਰ। ਅਰਿਸਤੁਬੂਲੁਸ ਦੇ ਘਰ ਦੇ ਜੀਆਂ ਨੂੰ ਨਮਸਕਾਰ। 11  ਮੇਰੇ ਰਿਸ਼ਤੇਦਾਰ ਹੇਰੋਦੇਆਸ ਨੂੰ ਨਮਸਕਾਰ। ਨਰਕਿਸੁੱਸ ਦੇ ਘਰ ਦੇ ਜੀਆਂ ਨੂੰ ਨਮਸਕਾਰ ਜਿਹੜੇ ਪ੍ਰਭੂ ਦੇ ਚੇਲੇ ਹਨ। 12  ਤਰੁਫ਼ੈਨਾ ਤੇ ਤਰੁਫ਼ੋਸਾ ਨੂੰ ਨਮਸਕਾਰ, ਇਹ ਭੈਣਾਂ ਪ੍ਰਭੂ ਦੀ ਸੇਵਾ ਕਰਨ ਲਈ ਬਹੁਤ ਮਿਹਨਤ ਕਰਦੀਆਂ ਹਨ। ਸਾਡੀ ਪਿਆਰੀ ਭੈਣ ਪਰਸੀਸ ਨੂੰ ਨਮਸਕਾਰ ਜਿਸ ਨੇ ਪ੍ਰਭੂ ਦੀ ਸੇਵਾ ਕਰਨ ਲਈ ਬਹੁਤ ਮਿਹਨਤ ਕੀਤੀ ਹੈ। 13  ਰੂਫੁਸ ਨੂੰ ਨਮਸਕਾਰ ਜਿਹੜਾ ਪ੍ਰਭੂ ਦਾ ਵਧੀਆ ਸੇਵਕ ਹੈ। ਉਸ ਦੀ ਮਾਤਾ ਨੂੰ ਵੀ ਨਮਸਕਾਰ ਜਿਹੜੀ ਮੇਰੀ ਮਾਂ ਵਰਗੀ ਹੈ। 14  ਅਸੁੰਕਰਿਤੁਸ, ਫਲੇਗੋਨ, ਹਰਮੇਸ, ਪਤਰੂਬਸ, ਹਿਰਮਾਸ ਅਤੇ ਉਨ੍ਹਾਂ ਨਾਲ ਹੋਰ ਭਰਾਵਾਂ ਨੂੰ ਨਮਸਕਾਰ। 15  ਫਿਲੁਲੁਗੁਸ ਤੇ ਯੂਲੀਆ ਨੂੰ, ਨੇਰੀਉਸ ਤੇ ਉਸ ਦੀ ਭੈਣ ਨੂੰ, ­ਉਲੁੰਪਾਸ ਅਤੇ ਉਨ੍ਹਾਂ ਨਾਲ ਹੋਰ ਸਾਰੇ ਪਵਿੱਤਰ ਸੇਵਕਾਂ ਨੂੰ ਨਮਸਕਾਰ। 16  ਪਿਆਰ ਨਾਲ ਚੁੰਮ ਕੇ ਇਕ-ਦੂਸਰੇ ਦਾ ਸੁਆਗਤ ਕਰੋ। ਮਸੀਹ ਦੀਆਂ ਸਾਰੀਆਂ ਮੰਡਲੀਆਂ ਵੱਲੋਂ ਤੁਹਾਨੂੰ ਨਮਸਕਾਰ। 17  ਭਰਾਵੋ, ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਫੁੱਟਾਂ ਪਾਉਣ ਵਾਲੇ ਅਤੇ ਦੂਜਿਆਂ ਨੂੰ ਗੁਮਰਾਹ ਕਰਨ ਵਾਲੇ ਆਦਮੀਆਂ ਉੱਤੇ ਤੁਸੀਂ ਨਜ਼ਰ ਰੱਖੋ ਅਤੇ ਉਨ੍ਹਾਂ ਤੋਂ ਦੂਰ ਰਹੋ ਕਿਉਂਕਿ ਉਹ ਆਦਮੀ ਉਸ ਸਿੱਖਿਆ ਤੋਂ ਉਲਟ ਚੱਲਦੇ ਹਨ ਜਿਹੜੀ ਸਿੱਖਿਆ ਤੁਸੀਂ ਲਈ ਹੈ। 18  ਇਹੋ ਜਿਹੇ ਆਦਮੀ ਸਾਡੇ ਪ੍ਰਭੂ ਅਤੇ ਮਸੀਹ ਦੇ ਗ਼ੁਲਾਮ ਨਹੀਂ, ਸਗੋਂ ਆਪਣੀਆਂ ਬੁਰੀਆਂ ਇੱਛਾਵਾਂ ਦੇ ਗ਼ੁਲਾਮ ਹਨ ਅਤੇ ਆਪਣੀਆਂ ਚਿਕਨੀਆਂ-ਚੋਪੜੀਆਂ ਗੱਲਾਂ ਅਤੇ ਚਾਪਲੂਸੀਆਂ ਨਾਲ ਭੋਲੇ-ਭਾਲੇ ਲੋਕਾਂ ਦੇ ਦਿਲਾਂ ਨੂੰ ਭਰਮਾ ਲੈਂਦੇ ਹਨ। 19  ਤੁਹਾਡੀ ਆਗਿਆਕਾਰੀ ਦੀ ਚਰਚਾ ਸਾਰੀ ਜਗ੍ਹਾ ਹੁੰਦੀ ਹੈ। ਇਸ ਲਈ ਮੈਨੂੰ ਤੁਹਾਡੇ ਕਰਕੇ ਖ਼ੁਸ਼ੀ ਹੁੰਦੀ ਹੈ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਬੁੱਧੀਮਾਨ ਬਣੋ ਤਾਂਕਿ ਤੁਹਾਨੂੰ ਪਤਾ ਰਹੇ ਕਿ ਸਹੀ ਕੀ ਹੈ, ਪਰ ਤੁਸੀਂ ਬੁਰਾਈ ਦੇ ਮਾਮਲੇ ਵਿਚ ਨਿਰਦੋਸ਼ ਸਾਬਤ ਹੋਵੋ। 20  ਜਲਦੀ ਹੀ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਦੇਵੇਗਾ ਕਿ ਤੁਸੀਂ ਸ਼ੈਤਾਨ ਨੂੰ ਆਪਣੇ ਪੈਰਾਂ ਹੇਠ ਕੁਚਲ ਦਿਓ। ਸਾਡੇ ਪ੍ਰਭੂ ਯਿਸੂ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ। 21  ਮੇਰੇ ਸਹਿਕਰਮੀ ਤਿਮੋਥਿਉਸ ਵੱਲੋਂ ਅਤੇ ਮੇਰੇ ਰਿਸ਼ਤੇਦਾਰਾਂ ਲੂਕੀਉਸ, ਯਸੋਨ ਤੇ ਸੋਸੀਪਤਰੁਸ ਵੱਲੋਂ ਤੁਹਾਨੂੰ ਨਮਸਕਾਰ। 22  ਮੈਂ ਤਰਤਿਉਸ, ਜਿਸ ਨੇ ਪੌਲੁਸ ਦੀ ਇਹ ਚਿੱਠੀ ਲਿਖੀ ਹੈ, ਤੁਹਾਨੂੰ ਪ੍ਰਭੂ ਵਿਚ ਨਮਸਕਾਰ ਕਰਦਾ ਹਾਂ। 23  ਗਾਉਸ ਵੱਲੋਂ ਤੁਹਾਨੂੰ ਨਮਸਕਾਰ ਜਿਸ ਦੇ ਘਰ ਮੈਂ ਠਹਿਰਿਆ ਹੋਇਆ ਹਾਂ ਅਤੇ ਜਿਸ ਦੇ ਘਰ ਮੰਡਲੀ ਇਕੱਠੀ ਹੁੰਦੀ ਹੈ। ਸ਼ਹਿਰ ਦੇ ਖ਼ਜ਼ਾਨਚੀ ਅਰਾਸਤੁਸ ਅਤੇ ਉਸ ਦੇ ਭਰਾ ਕੁਆਰਤੁਸ ਵੱਲੋਂ ਨਮਸਕਾਰ। 24  *—— 25  ਭਰਾਵੋ, ਮੈਂ ਯਿਸੂ ਮਸੀਹ ਬਾਰੇ ਜਿਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹਾਂ, ਉਹ ਖ਼ੁਸ਼ ਖ਼ਬਰੀ ਦਿਖਾਉਂਦੀ ਹੈ ਕਿ ਪਰਮੇਸ਼ੁਰ ਤੁਹਾਨੂੰ ਮਜ਼ਬੂਤ ਬਣਾ ਸਕਦਾ ਹੈ। ਇਹ ਖ਼ੁਸ਼ ਖ਼ਬਰੀ ਪਰਮੇਸ਼ੁਰ ਦੇ ਭੇਤ ਦੀ ਸਮਝ ­ਮੁਤਾਬਕ ਹੈ। ਇਹ ਭੇਤ ਲੰਬੇ ਸਮੇਂ ਤੋਂ ਗੁਪਤ ਰੱਖਿਆ ਗਿਆ ਸੀ, 26  ਪਰ ਹੁਣ ਇਸ ਭੇਤ ਨੂੰ ਜ਼ਾਹਰ ਕਰ ਦਿੱਤਾ ਗਿਆ ਹੈ। ਅਤੇ ਹਮੇਸ਼ਾ ਜੀਉਣ ਵਾਲੇ ਪਰਮੇਸ਼ੁਰ ਦੇ ਹੁਕਮ ਅਨੁਸਾਰ ਧਰਮ-ਗ੍ਰੰਥ ਵਿਚ ਦਰਜ ­ਭਵਿੱਖਬਾਣੀਆਂ ਰਾਹੀਂ ਸਾਰੀਆਂ ਕੌਮਾਂ ਨੇ ਪਰਮੇਸ਼ੁਰ ਦੇ ਇਸ ਭੇਤ ਬਾਰੇ ਸਿੱਖਿਆ ਹੈ। ਉਸ ਦੀ ਇੱਛਾ ਹੈ ਕਿ ਸਾਰੀਆਂ ਕੌਮਾਂ ਉਸ ਉੱਤੇ ਨਿਹਚਾ ਕਰ ਕੇ ਉਸ ਦੇ ­ਆਗਿਆਕਾਰ ਬਣਨ। 27  ਯਿਸੂ ਮਸੀਹ ਦੇ ਜ਼ਰੀਏ ਇੱਕੋ-ਇਕ ਬੁੱਧੀਮਾਨ ਪਰਮੇਸ਼ੁਰ ਦੀ ਯੁਗੋ-ਯੁਗ ਮਹਿਮਾ ਹੋਵੇ। ਆਮੀਨ।

ਫੁਟਨੋਟ

ਜਾਂ, “ਤੁਸੀਂ ਉਸ ਦਾ ਉਸੇ ਤਰ੍ਹਾਂ ਸੁਆਗਤ ਕਰਨਾ ਜਿਵੇਂ ਪਵਿੱਤਰ ਸੇਵਕਾਂ ਨੂੰ ਦੂਸਰਿਆਂ ਦਾ ਸੁਆਗਤ ਕਰਨਾ ਚਾਹੀਦਾ ਹੈ।”
ਇਸ ਨੂੰ ਪ੍ਰਿਸਕਿੱਲਾ ਵੀ ਕਿਹਾ ਜਾਂਦਾ ਹੈ।
ਰਸੂ 2:9, ਫੁਟਨੋਟ ਦੇਖੋ।
ਮੂਲ ਯੂਨਾਨੀ ਹੱਥ-ਲਿਖਤਾਂ ਵਿਚ ਇਹ ਸ਼ਬਦ ਨਹੀਂ ਪਾਏ ਜਾਂਦੇ: “ਸਾਡੇ ਪ੍ਰਭੂ ਯਿਸੂ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ। ਆਮੀਨ।” ਇਹ ਸ਼ਬਦ ਆਇਤ 20 ਵਿਚ ਵੀ ਦਿੱਤੇ ਗਏ ਹਨ।