Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ

 ਭਾਗ 2

ਕੌਣ ਹੈ ਸੱਚਾ ਪਰਮੇਸ਼ੁਰ?

ਕੌਣ ਹੈ ਸੱਚਾ ਪਰਮੇਸ਼ੁਰ?

ਸਿਰਫ਼ ਇੱਕੋ ਹੀ ਸੱਚਾ ਪਰਮੇਸ਼ੁਰ ਹੈ ਅਤੇ ਉਸ ਦਾ ਨਾਂ ਹੈ ਯਹੋਵਾਹ। (ਜ਼ਬੂਰਾਂ ਦੀ ਪੋਥੀ 83:18) ਉਹ ਸਵਰਗ ਵਿਚ ਵੱਸਦਾ ਹੈ ਅਤੇ ਅਸੀਂ ਉਸ ਨੂੰ ਦੇਖ ਨਹੀਂ ਸਕਦੇ। ਉਹ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਵੀ ਉਸ ਨਾਲ ਪਿਆਰ ਕਰੀਏ। ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਇਕ-ਦੂਜੇ ਨਾਲ ਪਿਆਰ ਕਰੀਏ। (ਮੱਤੀ 22:35-40) ਉਹ ਸਰਬਸ਼ਕਤੀਮਾਨ, ਅੱਤ-ਮਹਾਨ ਅਤੇ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਹੈ।

ਸਭ ਤੋਂ ਪਹਿਲਾਂ ਉਸ ਨੇ ਸਵਰਗ ਵਿਚ ਇਕ ਸ਼ਕਤੀਸ਼ਾਲੀ ਫ਼ਰਿਸ਼ਤਾ ਬਣਾਇਆ ਜਿਹਨੂੰ ਅਸੀਂ ਯਿਸੂ ਮਸੀਹ ਕਹਿੰਦੇ ਹਾਂ। ਯਹੋਵਾਹ ਪਰਮੇਸ਼ੁਰ ਨੇ ਕਈ ਹੋਰ ਫ਼ਰਿਸ਼ਤੇ ਵੀ ਬਣਾਏ।

ਯਹੋਵਾਹ ਨੇ ਸਵਰਗ ਵਿਚ ਸਭ ਕੁਝ ਬਣਾਇਆ . . . ਅਤੇ ਧਰਤੀ ਉੱਤੇ ਵੀ ਸਭ ਕੁਝ ਰਚਿਆ। ਪਰਕਾਸ਼ ਦੀ ਪੋਥੀ 4:11

 ਉਸ ਨੇ ਚੰਦ-ਤਾਰੇ, ਧਰਤੀ ਅਤੇ ਉਸ ਉੱਤੇ ਹਰ ਚੀਜ਼ ਬਣਾਈ।​—ਉਤਪਤ 1:1.

ਉਸ ਨੇ ਜ਼ਮੀਨ ਦੀ ਮਿੱਟੀ ਤੋਂ ਪਹਿਲੇ ਆਦਮੀ ਨੂੰ ਬਣਾਇਆ ਜਿਸ ਦਾ ਨਾਂ ਆਦਮ ਸੀ।​—ਉਤਪਤ 2:7.