ਪਰਮੇਸ਼ੁਰ ਨੇ ਨੂਹ ਦੇ ਜ਼ਮਾਨੇ ਵਿਚ ਦੁਸ਼ਟ ਲੋਕਾਂ ਦਾ ਨਾਸ਼ ਕੀਤਾ। ਉਤਪਤ 7:11, 12, 23

ਚਾਲੀ ਦਿਨ ਅਤੇ ਚਾਲੀ ਰਾਤਾਂ ਬਹੁਤ ਭਾਰੀ ਮੀਂਹ ਪਿਆ ਅਤੇ ਪਾਣੀ ਨੇ ਪੂਰੀ ਧਰਤੀ ਨੂੰ ਢੱਕ ਲਿਆ। ਸਾਰੇ ਦੁਸ਼ਟ ਲੋਕ ਮਰ ਗਏ।

ਪਰ ਦੁਸ਼ਟ ਦੂਤਾਂ ਨੇ ਮਨੁੱਖੀ ਦੇਹਾਂ ਤਿਆਗ ਕੇ ਆਪਣਾ ਪਹਿਲਾਂ ਵਾਲਾ ਰੂਪ ਧਾਰ ਲਿਆ।

ਜਿਹੜੇ ਲੋਕ ਕਿਸ਼ਤੀ ਵਿਚ ਸਨ ਉਹ ਬਚ ਗਏ। ਭਾਵੇਂ ਕਿ ਨੂਹ ਅਤੇ ਉਸ ਦਾ ਪਰਿਵਾਰ ਅਖ਼ੀਰ ਵਿਚ ਮਰ ਗਿਆ, ਪਰ ਪਰਮੇਸ਼ੁਰ ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੇਗਾ ਅਤੇ ਉਹ ਹਮੇਸ਼ਾ ਲਈ ਜੀਉਂਦੇ ਰਹਿ ਸਕਣਗੇ।

 ਰੱਬ ਇਕ ਵਾਰ ਫੇਰ ਦੁਸ਼ਟਾਂ ਨੂੰ ਨਸ਼ਟ ਕਰੇਗਾ ਅਤੇ ਚੰਗਿਆਂ ਨੂੰ ਬਚਾਵੇਗਾ। ਮੱਤੀ 24:37-39

ਸ਼ੈਤਾਨ ਅਤੇ ਉਸ ਦੇ ਦੂਤ ਅੱਜ ਵੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।

ਨੂਹ ਦੇ ਸਮੇਂ ਵਾਂਗ ਅੱਜ ਵੀ ਕਈ ਲੋਕ ਯਹੋਵਾਹ ਦੀਆਂ ਸਲਾਹਾਂ ਨੂੰ ਅਣਸੁਣੀਆਂ ਕਰਦੇ ਹਨ। ਬਹੁਤ ਜਲਦੀ ਯਹੋਵਾਹ ਸਾਰੇ ਦੁਸ਼ਟ ਲੋਕਾਂ ਨੂੰ ਖ਼ਤਮ ਕਰੇਗਾ।​—2 ਪਤਰਸ 2:5, 6.

ਕੁਝ ਲੋਕ ਨੂਹ ਦੀ ਤਰ੍ਹਾਂ ਪਰਮੇਸ਼ੁਰ ਦੀ ਗੱਲ ਸੁਣਦੇ ਹਨ ਅਤੇ ਉਸ ਦਾ ਕਿਹਾ ਮੰਨਦੇ ਹਨ—ਉਹ ਹਨ ਯਹੋਵਾਹ ਦੇ ਗਵਾਹ