ਧਰਤੀ ਦੇ ਮਾੜੇ ਹਾਲਾਤ ਇਸ ਗੱਲ ਦਾ ਸਬੂਤ ਹਨ ਕਿ ਪਰਮੇਸ਼ੁਰ ਦਾ ਰਾਜ ਜਲਦੀ ਹੀ ਕਾਰਵਾਈ ਕਰੇਗਾ। ਲੂਕਾ 21:10, 11; 2 ਤਿਮੋਥਿਉਸ 3:1-5

ਦੁਨੀਆਂ ਦੇ ਹਾਲਾਤਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਅੱਜ ਪੂਰੀਆਂ ਹੋ ਰਹੀਆਂ ਹਨ। ਬਾਈਬਲ ਨੇ ਦੱਸਿਆ ਸੀ ਕਿ ਲੋਕ ਪੈਸੇ ਅਤੇ ਮੌਜ-ਮਸਤੀ ਦੇ ਪ੍ਰੇਮੀ, ਮਾਪਿਆਂ ਦੇ ਅਣਆਗਿਆਕਾਰ ਅਤੇ ਵਹਿਸ਼ੀ ਹੋਣਗੇ।

ਬਾਈਬਲ ਨੇ ਇਹ ਵੀ ਕਿਹਾ ਕਿ ਵੱਡੇ-ਵੱਡੇ ਭੁਚਾਲ, ਯੁੱਧ, ਭੁੱਖਮਰੀ ਅਤੇ ਹਰ ਪਾਸੇ ਬੀਮਾਰੀਆਂ ਹੋਣਗੀਆਂ। ਇਹ ਸਭ ਕੁਝ ਅੱਜ ਸਾਡੀਆਂ ਅੱਖਾਂ ਸਾਮ੍ਹਣੇ ਹੋ ਰਿਹਾ ਹੈ।

ਯਿਸੂ ਨੇ ਇਹ ਵੀ ਕਿਹਾ ਕਿ ਪੂਰੀ ਧਰਤੀ ਵਿਚ ਇਹ ਖ਼ੁਸ਼ ਖ਼ਬਰੀ ਦੱਸੀ ਜਾਵੇਗੀ ਕਿ ਉਸ ਦਾ ਰਾਜ ਆਉਣ ਵਾਲਾ ਹੈ।​—ਮੱਤੀ 24:14.

 ਪਰਮੇਸ਼ੁਰ ਦਾ ਰਾਜ ਸਾਰੀ ਬੁਰਾਈ ਨੂੰ ਜੜ੍ਹੋਂ ਉਖਾੜ ਦੇਵੇਗਾ। 2 ਪਤਰਸ 3:13

ਯਹੋਵਾਹ ਜਲਦੀ ਹੀ ਦੁਸ਼ਟ ਲੋਕਾਂ ਨੂੰ ਨਾਸ਼ ਕਰੇਗਾ।

ਸ਼ੈਤਾਨ ਅਤੇ ਉਸ ਨਾਲ ਰਲ਼ੇ ਦੂਤਾਂ ਨੂੰ ਸਜ਼ਾ ਦਿੱਤੀ ਜਾਵੇਗੀ।

ਜਿਹੜੇ ਲੋਕ ਪਰਮੇਸ਼ੁਰ ਦੀ ਗੱਲ ਸੁਣਨਗੇ, ਉਹ ਬਚ ਕੇ ਨਵੀਂ ਦੁਨੀਆਂ ਵਿਚ ਜਾਣਗੇ। ਉੱਥੇ ਕਿਸੇ ਵੀ ਚੀਜ਼ ਦਾ ਡਰ ਨਹੀਂ ਹੋਵੇਗਾ, ਸਗੋਂ ਸਾਰੇ ਲੋਕ ਇਕ-ਦੂਜੇ ’ਤੇ ਵਿਸ਼ਵਾਸ ਕਰਨਗੇ ਅਤੇ ਪਿਆਰ ਨਾਲ ਵੱਸਣਗੇ।