Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਯਹੋਵਾਹ ਦੇ ਨੇੜੇ ਰਹੋ

ਮੁਖਬੰਧ

ਮੁਖਬੰਧ

ਪਿਆਰੇ ਪਾਠਕੋ:

ਕੀ ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਨੇੜੇ ਮਹਿਸੂਸ ਕਰਦੇ ਹੋ? ਕਈ ਕਹਿੰਦੇ ਹਨ ਕਿ ਰੱਬ ਤਾਂ ਸਾਡੇ ਤੋਂ ਬਹੁਤ ਦੂਰ ਹੈ ਅਤੇ ਅਸੀਂ ਉਸ ਦੇ ਦੋਸਤ ਬਣਨ ਦੇ ਲਾਇਕ ਨਹੀਂ ਹਾਂ। ਪਰ ਬਾਈਬਲ ਬੜੇ ਪਿਆਰ ਨਾਲ ਕਹਿੰਦੀ ਹੈ ਕਿ “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਪਰਮੇਸ਼ੁਰ ਆਪਣੇ ਭਗਤਾਂ ਨੂੰ ਵਿਸ਼ਵਾਸ ਦਿਲਾਉਂਦਾ ਹੈ ਕਿ “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।”ਯਸਾਯਾਹ 41:13.

ਅਸੀਂ ਪਰਮੇਸ਼ੁਰ ਦੇ ਹੋਰ ਨੇੜੇ ਕਿਸ ਤਰ੍ਹਾਂ ਹੋ ਸਕਦੇ ਹਾਂ? ਕਿਸੇ ਬੰਦੇ ਬਾਰੇ ਸਭ ਕੁਝ ਜਾਣ ਕੇ ਅਤੇ ਉਸ ਦੇ ਖ਼ਾਸ ਗੁਣਾਂ ਦੀ ਕਦਰ ਕਰ ਕੇ ਹੀ ਦੋਸਤੀ ਦੀ ਬੁਨਿਆਦ ਰੱਖੀ ਜਾ ਸਕਦੀ ਹੈ। ਇਸ ਕਰਕੇ ਬਾਈਬਲ ਵਿਚ ਪਰਮੇਸ਼ੁਰ ਦੇ ਜੋ ਗੁਣ ਪ੍ਰਗਟ ਕੀਤੇ ਗਏ ਹਨ, ਉਨ੍ਹਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਸਾਨੂੰ ਗੌਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਹਰੇਕ ਗੁਣ ਨੂੰ ਕਿਸ ਤਰ੍ਹਾਂ ਜ਼ਾਹਰ ਕਰਦਾ ਹੈ ਅਤੇ ਯਿਸੂ ਨੇ ਉਨ੍ਹਾਂ ਗੁਣਾਂ ਨੂੰ ਕਿਸ ਤਰ੍ਹਾਂ ਪ੍ਰਗਟ ਕੀਤਾ ਸੀ। ਫਿਰ ਸਾਨੂੰ ਸੋਚਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਦੋਸਤ ਬਣਨ ਲਈ ਅਸੀਂ ਆਪਣੇ ਵਿਚ ਇਹ ਗੁਣ ਕਿਸ ਤਰ੍ਹਾਂ ਪੈਦਾ ਕਰ ਸਕਦੇ ਹਾਂ। ਅਸੀਂ ਦੇਖਾਂਗੇ ਕਿ ਯਹੋਵਾਹ ਦਾ ਦੁਨੀਆਂ ਉੱਤੇ ਰਾਜ ਕਰਨ ਦਾ ਸਿਰਫ਼ ਹੱਕ ਹੀ ਨਹੀਂ ਬਣਦਾ ਪਰ ਉਹ ਵਧੀਆ ਹਾਕਮ ਵੀ ਹੈ। ਇਸ ਤੋਂ ਇਲਾਵਾ ਉਸ ਨਾਲੋਂ ਹੋਰ ਵਧੀਆ ਪਿਤਾ ਹੋ ਹੀ ਨਹੀਂ ਸਕਦਾ। ਉਹ ਸ਼ਕਤੀਸ਼ਾਲੀ, ਨਿਆਂਕਾਰ, ਬੁੱਧੀਮਾਨ ਤੇ ਪ੍ਰੇਮ ਕਰਨ ਵਾਲਾ ਪਰਮੇਸ਼ੁਰ ਹੈ ਅਤੇ ਉਹ ਆਪਣੇ ਵਫ਼ਾਦਾਰ ਬੱਚਿਆਂ ਨੂੰ ਕਦੇ ਨਹੀਂ ਤਿਆਗਦਾ।

ਸਾਨੂੰ ਉਮੀਦ ਹੈ ਕਿ ਇਹ ਕਿਤਾਬ ਯਹੋਵਾਹ ਦੇ ਨੇੜੇ ਹੋਣ ਵਿਚ ਤੁਹਾਡੀ ਮਦਦ ਕਰੇਗੀ ਅਤੇ ਤੁਸੀਂ ਉਸ ਨਾਲ ਅਜਿਹਾ ਪੱਕਾ ਰਿਸ਼ਤਾ ਜੋੜ ਸਕੋਗੇ ਜੋ ਕਦੇ ਨਹੀਂ ਟੁੱਟੇਗਾ। ਫਿਰ ਤੁਸੀਂ ਹਮੇਸ਼ਾ ਲਈ ਜੀ ਕੇ ਉਸ ਦੀ ਵਡਿਆਈ ਕਰ ਸਕੋਗੇ।

ਪ੍ਰਕਾਸ਼ਕ