Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?

 ਭਾਗ 18

ਯਿਸੂ ਨੇ ਚਮਤਕਾਰ ਕੀਤੇ

ਯਿਸੂ ਨੇ ਚਮਤਕਾਰ ਕੀਤੇ

ਯਿਸੂ ਨੇ ਚਮਤਕਾਰਾਂ ਰਾਹੀਂ ਸਬੂਤ ਦਿੱਤਾ ਕਿ ਉਹ ਰਾਜਾ ਬਣਨ ਤੋਂ ਬਾਅਦ ਆਪਣੀ ਸ਼ਕਤੀ ਕਿਵੇਂ ਇਸਤੇਮਾਲ ਕਰੇਗਾ

ਪਰਮੇਸ਼ੁਰ ਨੇ ਯਿਸੂ ਨੂੰ ਅਜਿਹੇ ਕੰਮ ਕਰਨ ਦੀ ਸ਼ਕਤੀ ਦਿੱਤੀ ਸੀ ਜੋ ਕੋਈ ਹੋਰ ਇਨਸਾਨ ਨਹੀਂ ਕਰ ਸਕਦਾ ਸੀ। ਯਿਸੂ ਨੇ ਵੱਡੇ-ਵੱਡੇ ਚਮਤਕਾਰ ਕੀਤੇ। ਬਹੁਤ ਸਾਰੇ ਲੋਕਾਂ ਨੇ ਉਸ ਦੇ ਚਮਤਕਾਰ ਆਪਣੀ ਅੱਖੀਂ ਦੇਖੇ। ਉਸ ਦੇ ਚਮਤਕਾਰ ਇਸ ਗੱਲ ਦਾ ਸਬੂਤ ਸਨ ਕਿ ਯਿਸੂ ਕੋਲ ਆਪਣੇ ਵੈਰੀਆਂ ਨੂੰ ਹਰਾਉਣ ਦੀ ਤਾਕਤ ਹੈ। ਚਮਤਕਾਰ ਕਰ ਕੇ ਉਸ ਨੇ ਇਹ ਵੀ ਦਿਖਾਇਆ ਕਿ ਉਹ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰੇਗਾ ਜਿਨ੍ਹਾਂ ਨੂੰ ਨਾਮੁਕੰਮਲ ਇਨਸਾਨ ਕਦੀ ਹੱਲ ਨਹੀਂ ਕਰ ਪਾਏ। ਕੁਝ ਮਿਸਾਲਾਂ ਉੱਤੇ ਗੌਰ ਕਰੋ।

ਖਾਣ-ਪੀਣ ਦਾ ਪ੍ਰਬੰਧ ਕੀਤਾ। ਯਿਸੂ ਨੇ ਆਪਣੇ ਪਹਿਲੇ ਚਮਤਕਾਰ ਵਿਚ ਪਾਣੀ ਨੂੰ ਦਾਖ-ਰਸ ਵਿਚ ਬਦਲਿਆ ਸੀ। ਦੋ ਮੌਕਿਆਂ ’ਤੇ ਉਸ ਨੇ ਹਜ਼ਾਰਾਂ ਲੋਕਾਂ ਦੀ ਭੀੜ ਨੂੰ ਪੰਜ-ਛੇ ਰੋਟੀਆਂ ਅਤੇ ਕੁਝ ਮੱਛੀਆਂ ਨਾਲ ਰਜਾਇਆ। ਸਾਰਿਆਂ ਨੇ ਢਿੱਡ ਭਰ ਕੇ ਖਾਧਾ, ਪਰ ਤਾਂ ਵੀ ਕਾਫ਼ੀ ਖਾਣਾ ਬਚ ਗਿਆ।

ਬੀਮਾਰਾਂ ਨੂੰ ਠੀਕ ਕੀਤਾ। ਯਿਸੂ ਨੇ “ਸਾਰੇ ਰੋਗ ਅਤੇ ਸਾਰੀ ਮਾਂਦਗੀ” ਨਾਲ ਦੁਖੀ ਲੋਕਾਂ ਨੂੰ ਠੀਕ ਕੀਤਾ। (ਮੱਤੀ 4:23) ਅੰਨ੍ਹਾ, ਬੋਲਾ, ਕੋੜ੍ਹੀ, ਮਿਰਗੀ ਦਾ ਮਰੀਜ਼ ਜੋ ਵੀ ਉਸ ਕੋਲ ਆਉਂਦਾ ਸੀ, ਠੀਕ ਹੋ ਕੇ ਜਾਂਦਾ ਸੀ। ਉਸ ਨੇ ਲੰਗੜੇ-ਲੂਲ੍ਹੇ ਤੇ ਅਪਾਹਜ ਲੋਕਾਂ ਨੂੰ ਵੀ ਚੰਗਾ ਕੀਤਾ। ਅਜਿਹੀ ਕੋਈ ਬੀਮਾਰੀ ਨਹੀਂ ਸੀ ਜੋ ਯਿਸੂ ਲਈ ਠੀਕ ਕਰਨੀ ਮੁਸ਼ਕਲ ਸਾਬਤ ਹੋਈ ਹੋਵੇ।

ਤੂਫ਼ਾਨੀ ਮੌਸਮ ਨੂੰ ਸ਼ਾਂਤ ਕੀਤਾ। ਇਕ ਵਾਰ ਯਿਸੂ ਅਤੇ ਉਸ ਦੇ ਚੇਲੇ ਕਿਸ਼ਤੀ ਵਿਚ ਗਲੀਲ ਦੀ ਝੀਲ ਵਿੱਚੋਂ ਦੀ ਲੰਘ ਰਹੇ ਸਨ, ਤਾਂ ਭਿਆਨਕ ਤੂਫ਼ਾਨ ਆ ਗਿਆ। ਡਰ ਨਾਲ ਚੇਲਿਆਂ ਦੇ ਸਾਹ ਸੁੱਕ ਗਏ, ਪਰ ਯਿਸੂ ਨੇ ਬੜੇ ਆਰਾਮ ਨਾਲ ਤੂਫ਼ਾਨ ਨੂੰ ਦੇਖਿਆ ਤੇ ਕਿਹਾ: “ਚੁੱਪ ਕਰ ਥੰਮ੍ਹ ਜਾਹ!” ਉਸੇ ਵੇਲੇ ਤੂਫ਼ਾਨ ਥੰਮ੍ਹ ਗਿਆ। (ਮਰਕੁਸ 4:37-39) ਇਕ ਹੋਰ ਮੌਕੇ ’ਤੇ ਉਹ ਝੀਲ ਦੇ ਪਾਣੀ ਉੱਤੇ ਤੁਰਿਆ ਜਦੋਂ ਭਿਆਨਕ ਤੂਫ਼ਾਨ ਆਇਆ ਹੋਇਆ ਸੀ।ਮੱਤੀ 14:24-33.

ਦੁਸ਼ਟ ਦੂਤ ਤੋਂ ਆਜ਼ਾਦ ਕੀਤਾ। ਦੁਸ਼ਟ ਦੂਤ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹਨ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਪਰਮੇਸ਼ੁਰ ਦੇ ਇਨ੍ਹਾਂ ਜ਼ਾਲਮ ਦੁਸ਼ਮਣਾਂ ਦੇ ਪੰਜਿਆਂ ਵਿੱਚੋਂ ਛੁਡਾ ਨਹੀਂ ਪਾਏ। ਯਿਸੂ ਨੇ ਕਈ ਵਾਰ ਦੁਸ਼ਟ ਦੂਤਾਂ ਨੂੰ ਲੋਕਾਂ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਪੰਜਿਆਂ ਤੋਂ ਆਜ਼ਾਦ ਕੀਤਾ। ਉਹ ਦੁਸ਼ਟ ਦੂਤਾਂ ਤੋਂ ਡਰਦਾ ਨਹੀਂ ਸੀ, ਸਗੋਂ ਦੁਸ਼ਟ ਦੂਤ ਉਸ ਦੀ ਤਾਕਤ ਜਾਣਦੇ ਹੋਏ ਉਸ ਦੇ ਸਾਮ੍ਹਣੇ ਥਰ-ਥਰ ਕੰਬਦੇ ਸਨ।

ਮੁਰਦਿਆਂ ਨੂੰ ਜੀਉਂਦਾ ਕੀਤਾ। ਬਾਈਬਲ ਵਿਚ ਮੌਤ ਨੂੰ ਛੇਕੜਲਾ ਜਾਂ ਆਖ਼ਰੀ ਵੈਰੀ ਕਿਹਾ ਗਿਆ ਹੈ। (1 ਕੁਰਿੰਥੀਆਂ 15:26) ਇਸ ਵੈਰੀ ਨੂੰ ਅੱਜ ਤਕ ਕੋਈ ਵੀ ਇਨਸਾਨ ਹਰਾ ਨਹੀਂ ਸਕਿਆ। ਪਰ ਯਿਸੂ ਨੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ। ਉਸ ਨੇ ਇਕ ਵਿਧਵਾ ਦੇ ਜਵਾਨ ਪੁੱਤਰ ਨੂੰ ਅਤੇ ਦੁਖੀ ਮਾਪਿਆਂ ਦੀ ਧੀ ਨੂੰ ਮੁੜ ਜ਼ਿੰਦਗੀ ਦਿੱਤੀ ਸੀ। ਇਕ ਹੋਰ ਮੌਕੇ ’ਤੇ ਉਸ ਨੇ ਸੋਗ ਮਨਾ ਰਹੇ ਲੋਕਾਂ ਸਾਮ੍ਹਣੇ ਆਪਣੇ ਪਿਆਰੇ ਦੋਸਤ ਲਾਜ਼ਰ ਨੂੰ ਜੀਉਂਦਾ ਕੀਤਾ ਸੀ, ਭਾਵੇਂ ਉਸ ਨੂੰ ਮਰੇ ਹੋਏ ਨੂੰ ਚਾਰ ਦਿਨ ਹੋ ਗਏ ਸਨ। ਯਿਸੂ ਦੇ ਜਾਨੀ ਦੁਸ਼ਮਣਾਂ ਨੂੰ ਵੀ ਇਹ ਮੰਨਣਾ ਪਿਆ ਕਿ ਉਸ ਨੇ ਇਹ ਚਮਤਕਾਰ ਕੀਤਾ ਸੀ।ਯੂਹੰਨਾ 11:38-48; 12:9-11.

ਯਿਸੂ ਨੇ ਇਹ ਸਾਰੇ ਚਮਤਕਾਰ ਕਿਉਂ ਕੀਤੇ ਸਨ? ਜਿਨ੍ਹਾਂ ਨੂੰ ਉਸ ਨੇ ਜੀਉਂਦਾ ਕੀਤਾ ਸੀ, ਕੀ ਉਹ ਲੋਕ ਦੁਬਾਰਾ ਨਹੀਂ ਮਰੇ? ਹਾਂ, ਉਹ ਮਰ ਤਾਂ ਗਏ, ਪਰ ਯਿਸੂ ਦੇ ਚਮਤਕਾਰਾਂ ਨੇ ਇਹ ਗੱਲ ਸਾਬਤ ਕੀਤੀ ਕਿ ਮਸੀਹ ਦੇ ਰਾਜ ਬਾਰੇ ਜੋ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ, ਉਨ੍ਹਾਂ ’ਤੇ ਭਰੋਸਾ ਕੀਤਾ ਜਾ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ ਭੁੱਖ, ਬੀਮਾਰੀਆਂ, ਖ਼ਤਰਨਾਕ ਮੌਸਮ, ਦੁਸ਼ਟ ਦੂਤਾਂ ਅਤੇ ਮੌਤ ਦਾ ਵੀ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਉਸ ਨੇ ਦਿਖਾ ਦਿੱਤਾ ਹੈ ਕਿ ਇਹ ਸਾਰੇ ਕੰਮ ਕਰਨ ਲਈ ਪਰਮੇਸ਼ੁਰ ਨੇ ਉਸ ਨੂੰ ਸ਼ਕਤੀ ਦਿੱਤੀ ਹੈ।

—ਇਹ ਜਾਣਕਾਰੀ ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਦੀ ਕਿਤਾਬ ਵਿੱਚੋਂ ਲਈ ਗਈ ਹੈ।