Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਬਾਈਬਲ ਤੋਂ ਸਿੱਖੋ ਅਹਿਮ ਸਬਕ

ਭਾਗ 9 ਦੀ ਜਾਣ-ਪਛਾਣ

ਭਾਗ 9 ਦੀ ਜਾਣ-ਪਛਾਣ

ਇਸ ਭਾਗ ਵਿਚ ਅਸੀਂ ਉਨ੍ਹਾਂ ਨੌਜਵਾਨਾਂ, ਨਬੀਆਂ ਅਤੇ ਰਾਜਿਆਂ ਬਾਰੇ ਸਿੱਖਾਂਗੇ ਜਿਨ੍ਹਾਂ ਨੇ ਯਹੋਵਾਹ ’ਤੇ ਸ਼ਾਨਦਾਰ ਨਿਹਚਾ ਦਿਖਾਈ। ਸੀਰੀਆ ਵਿਚ ਇਕ ਛੋਟੀ ਇਜ਼ਰਾਈਲੀ ਕੁੜੀ ਨੇ ਨਿਹਚਾ ਦਿਖਾਈ ਕਿ ਯਹੋਵਾਹ ਦਾ ਨਬੀ ਨਾਮਾਨ ਨੂੰ ਠੀਕ ਕਰ ਸਕਦਾ। ਅਲੀਸ਼ਾ ਨਬੀ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਸ ਨੂੰ ਦੁਸ਼ਮਣ ਫ਼ੌਜ ਤੋਂ ਬਚਾ ਸਕਦਾ। ਮਹਾਂ ਪੁਜਾਰੀ ਯਹੋਯਾਦਾ ਨੇ ਆਪਣੀ ਜਾਨ ਤਲੀ ’ਤੇ ਧਰ ਕੇ ਛੋਟੇ ਬੱਚੇ ਯੋਆਸ਼ ਨੂੰ ਉਸ ਦੀ ਦੁਸ਼ਟ ਦਾਦੀ ਅਥਲਯਾਹ ਤੋਂ ਬਚਾਇਆ। ਰਾਜਾ ਹਿਜ਼ਕੀਯਾਹ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਕਿ ਉਹ ਯਰੂਸ਼ਲਮ ਨੂੰ ਬਚਾਵੇਗਾ। ਇਸ ਲਈ ਉਹ ਅੱਸ਼ੂਰੀਆਂ ਦੀਆਂ ਧਮਕੀਆਂ ਤੋਂ ਡਰਿਆ ਨਹੀਂ। ਰਾਜਾ ਯੋਸੀਯਾਹ ਨੇ ਦੇਸ਼ ਵਿੱਚੋਂ ਮੂਰਤੀ-ਪੂਜਾ ਖ਼ਤਮ ਕਰ ਦਿੱਤੀ, ਮੰਦਰ ਨੂੰ ਠੀਕ ਕਰਵਾਇਆ ਅਤੇ ਕੌਮ ਨੂੰ ਦੁਬਾਰਾ ਤੋਂ ਸੱਚੀ ਭਗਤੀ ਕਰਨ ਦੀ ਹੱਲਾਸ਼ੇਰੀ ਦਿੱਤੀ।

ਇਸ ਭਾਗ ਵਿਚ

ਪਾਠ 51

ਇਕ ਯੋਧਾ ਤੇ ਛੋਟੀ ਕੁੜੀ

ਇਕ ਛੋਟੀ ਇਜ਼ਰਾਈਲੀ ਕੁੜੀ ਨੇ ਆਪਣੀ ਮਾਲਕਣ ਨੂੰ ਯਹੋਵਾਹ ਦੀ ਤਾਕਤ ਬਾਰੇ ਦੱਸਿਆ ਜਿਸ ਦਾ ਬਹੁਤ ਵਧੀਆ ਨਤੀਜਾ ਨਿਕਲਿਆ।

ਪਾਠ 52

ਯਹੋਵਾਹ ਦੇ ਘੋੜੇ ਅਤੇ ਅਗਨੀ ਰਥ

ਅਲੀਸ਼ਾ ਦੇ ਨੌਕਰ ਨੇ ਕਿਵੇਂ ਦੇਖਿਆ ਕਿ “ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ।”

ਪਾਠ 53

ਯਹੋਯਾਦਾ ਦੀ ਦਲੇਰੀ

ਵਫ਼ਾਦਾਰ ਪੁਜਾਰੀ ਦੁਸ਼ਟ ਰਾਣੀ ਦੇ ਖ਼ਿਲਾਫ਼ ਖੜ੍ਹਾ ਹੋਇਆ।

ਪਾਠ 54

ਯਹੋਵਾਹ ਨੇ ਯੂਨਾਹ ਨਾਲ ਧੀਰਜ ਦਿਖਾਇਆ

ਪਰਮੇਸ਼ੁਰ ਦੇ ਇਕ ਨਬੀ ਨੂੰ ਵੱਡੀ ਮੱਛੀ ਨੂੰ ਕਿਉਂ ਨਿਗਲ਼ ਲਿਆ? ਉਹ ਬਾਹਰ ਕਿਵੇਂ ਨਿਕਲਿਆ? ਯਹੋਵਾਹ ਨੇ ਉਸ ਨੂੰ ਕਿਹੜਾ ਸਬਕ ਸਿਖਾਇਆ?

ਪਾਠ 55

ਯਹੋਵਾਹ ਦੇ ਦੂਤ ਨੇ ਹਿਜ਼ਕੀਯਾਹ ਨੂੰ ਬਚਾਇਆ

ਯਹੂਦਾਹ ਦੇ ਦੁਸ਼ਮਣਾਂ ਨੇ ਕਿਹਾ ਕਿ ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਬਚਾਵੇਗਾ, ਪਰ ਉਹ ਗ਼ਲਤ ਸਾਬਤ ਹੋਏ।

ਪਾਠ 56

ਯੋਸੀਯਾਹ ਪਰਮੇਸ਼ੁਰ ਦੇ ਕਾਨੂੰਨ ਮੰਨਦਾ ਸੀ

ਯੋਸੀਯਾਹ ਅੱਠਾਂ ਸਾਲਾਂ ਦੀ ਉਮਰ ਵਿਚ ਰਾਜਾ ਬਣ ਗਿਆ। ਉਸ ਨੇ ਲੋਕਾਂ ਦੀ ਯਹੋਵਾਹ ਦੀ ਭਗਤੀ ਕਰਨ ਵਿਚ ਮਦਦ ਕੀਤੀ।