Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਬਾਈਬਲ ਤੋਂ ਸਿੱਖੋ ਅਹਿਮ ਸਬਕ

 ਪਾਠ 50

ਯਹੋਵਾਹ ਨੇ ਯਹੋਸ਼ਾਫਾਟ ਦੀ ਮਦਦ ਕੀਤੀ

ਯਹੋਵਾਹ ਨੇ ਯਹੋਸ਼ਾਫਾਟ ਦੀ ਮਦਦ ਕੀਤੀ

ਯਹੂਦਾਹ ਦੇ ਰਾਜੇ ਯਹੋਸ਼ਾਫਾਟ ਨੇ ਦੇਸ਼ ਵਿੱਚੋਂ ਬਆਲ ਦੀਆਂ ਵੇਦੀਆਂ ਅਤੇ ਮੂਰਤੀਆਂ ਢਾਹ ਦਿੱਤੀਆਂ। ਉਹ ਚਾਹੁੰਦਾ ਸੀ ਕਿ ਲੋਕ ਯਹੋਵਾਹ ਦੇ ਕਾਨੂੰਨ ਜਾਣਨ। ਇਸ ਲਈ ਉਸ ਨੇ ਸਾਰੇ ਯਹੂਦਾਹ ਵਿਚ ਰਾਜਕੁਮਾਰਾਂ ਅਤੇ ਲੇਵੀਆਂ ਨੂੰ ਭੇਜਿਆ ਤਾਂਕਿ ਉਹ ਲੋਕਾਂ ਨੂੰ ਯਹੋਵਾਹ ਦੇ ਕਾਨੂੰਨ ਦੱਸਣ।

ਆਲੇ-ਦੁਆਲੇ ਦੀਆਂ ਕੌਮਾਂ ਯਹੂਦਾਹ ’ਤੇ ਹਮਲਾ ਕਰਨ ਤੋਂ ਡਰਦੀਆਂ ਸਨ ਕਿਉਂਕਿ ਉਹ ਜਾਣਦੀਆਂ ਸਨ ਕਿ ਉਹ ਯਹੋਵਾਹ ਦੇ ਲੋਕ ਸਨ। ਕੌਮਾਂ ਰਾਜੇ ਯਹੋਸ਼ਾਫਾਟ ਲਈ ਤੋਹਫ਼ੇ ਲਿਆਉਂਦੀਆਂ ਸਨ। ਪਰ ਮੋਆਬੀ, ਅੰਮੋਨੀ ਅਤੇ ਸੇਈਰ ਇਲਾਕੇ ਦੇ ਲੋਕ ਯਹੂਦਾਹ ਦੇ ਖ਼ਿਲਾਫ਼ ਲੜਨ ਆਏ। ਯਹੋਸ਼ਾਫਾਟ ਜਾਣਦਾ ਸੀ ਕਿ ਉਸ ਨੂੰ ਯਹੋਵਾਹ ਦੀ ਮਦਦ ਦੀ ਲੋੜ ਸੀ। ਉਸ ਨੇ ਸਾਰੇ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਯਰੂਸ਼ਲਮ ਵਿਚ ਇਕੱਠਾ ਹੋਣ ਲਈ ਕਿਹਾ। ਉਸ ਨੇ ਸਾਰਿਆਂ ਸਾਮ੍ਹਣੇ ਪ੍ਰਾਰਥਨਾ ਕੀਤੀ: ‘ਯਹੋਵਾਹ, ਅਸੀਂ ਤੇਰੀ ਮਦਦ ਤੋਂ ਬਗੈਰ ਨਹੀਂ ਜਿੱਤ ਸਕਦੇ। ਸਾਨੂੰ ਦੱਸ ਕਿ ਅਸੀਂ ਕੀ ਕਰੀਏ।’

ਯਹੋਵਾਹ ਨੇ ਜਵਾਬ ਦਿੱਤਾ: ‘ਨਾ ਡਰੋ। ਮੈਂ ਤੁਹਾਡੀ ਮਦਦ ਕਰਾਂਗਾ। ਆਪਣੀ ਜਗ੍ਹਾ ’ਤੇ ਖੜ੍ਹੇ ਰਹੋ ਅਤੇ ਦੇਖੋ ਕਿ ਮੈਂ ਤੁਹਾਨੂੰ ਕਿਵੇਂ ਬਚਾਉਂਦਾ ਹਾਂ।’ ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਬਚਾਇਆ?

ਅਗਲੀ ਸਵੇਰ ਯਹੋਸ਼ਾਫਾਟ ਨੇ ਗਾਉਣ ਵਾਲਿਆਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਫ਼ੌਜ ਦੇ ਅੱਗੇ-ਅੱਗੇ ਜਾਣ ਨੂੰ ਕਿਹਾ। ਉਹ ਯਰੂਸ਼ਲਮ ਤੋਂ ਯੁੱਧ ਦੇ ਮੈਦਾਨ ਵਿਚ ਗਏ ਜੋ ਤਕੋਅ ਵਿਚ ਸੀ।

ਜਦੋਂ ਗਾਉਣ ਵਾਲੇ ਉੱਚੀ-ਉੱਚੀ ਯਹੋਵਾਹ ਦੀ ਮਹਿਮਾ ਕਰ ਰਹੇ ਸਨ, ਤਾਂ ਯਹੋਵਾਹ ਆਪਣੇ ਲੋਕਾਂ ਲਈ ਲੜ ਰਿਹਾ ਸੀ। ਉਸ ਨੇ ਅੰਮੋਨੀਆਂ ਤੇ ਮੋਆਬੀਆਂ ਨੂੰ ਇੰਨਾ ਉਲਝਾ ਦਿੱਤਾ ਕਿ ਉਹ ਇਕ-ਦੂਜੇ ’ਤੇ ਹੀ ਹਮਲਾ ਕਰ ਲੱਗ ਪਏ ਅਤੇ ਉਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ। ਪਰ ਯਹੋਵਾਹ ਨੇ ਯਹੂਦਾਹ ਦੇ ਲੋਕਾਂ, ਫ਼ੌਜੀਆਂ ਅਤੇ ਪੁਜਾਰੀਆਂ ਨੂੰ ਬਚਾਇਆ। ਜਦੋਂ ਆਲੇ-ਦੁਆਲੇ ਦੇ ਦੇਸ਼ਾਂ ਨੇ ਸੁਣਿਆ ਕਿ ਯਹੋਵਾਹ ਨੇ ਕੀ ਕੀਤਾ, ਤਾਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਯਹੋਵਾਹ ਅਜੇ ਵੀ ਆਪਣੇ ਲੋਕਾਂ ਨੂੰ ਬਚਾਉਂਦਾ ਸੀ। ਯਹੋਵਾਹ ਆਪਣੇ ਲੋਕਾਂ ਨੂੰ ਕਿਵੇਂ ਬਚਾਉਂਦਾ ਹੈ? ਬਹੁਤ ਸਾਰੇ ਤਰੀਕਿਆਂ ਰਾਹੀਂ। ਉਸ ਨੂੰ ਕਿਸੇ ਵੀ ਇਨਸਾਨ ਦੀ ਮਦਦ ਦੀ ਲੋੜ ਨਹੀਂ।

“ਤੁਹਾਨੂੰ ਏਸ ਥਾਂ ਲੜਨਾ ਨਹੀਂ ਪਵੇਗਾ, ਹੇ ਯਹੂਦਾਹ ਅਤੇ ਯਰੂਸ਼ਲਮ, ਤੁਸੀਂ ਪਾਲ ਬੰਨ੍ਹ ਕੇ ਚੁੱਪ ਚਾਪ ਖਲੋਤੇ ਰਹਿਣਾ ਅਤੇ ਯਹੋਵਾਹ ਦਾ ਬਚਾਓ ਜਿਹੜਾ ਤੁਹਾਡੇ ਲਈ ਹੈ ਵੇਖਣਾ!”​—2 ਇਤਹਾਸ 20:17