ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚਣ ਤੋਂ ਬਾਅਦ ਸਿਰਫ਼ ਤੰਬੂ ਵਿਚ ਹੀ ਭਗਤੀ ਕਰਦੇ ਸਨ। ਪੁਜਾਰੀ ਲੋਕਾਂ ਨੂੰ ਕਾਨੂੰਨ ਸਿਖਾਉਂਦੇ ਸਨ ਅਤੇ ਨਿਆਂਕਾਰ ਲੋਕਾਂ ਦੀ ਅਗਵਾਈ ਕਰਦੇ ਸਨ। ਇਸ ਭਾਗ ਵਿਚ ਦੱਸਿਆ ਗਿਆ ਹੈ ਕਿ ਕਿਸੇ ਇਨਸਾਨ ਦੇ ਫ਼ੈਸਲਿਆਂ ਅਤੇ ਕੰਮਾਂ ਦਾ ਦੂਸਰਿਆਂ ’ਤੇ ਬਹੁਤ ਅਸਰ ਪੈ ਸਕਦਾ ਹੈ। ਹਰ ਇਜ਼ਰਾਈਲੀ ਦੀ ਯਹੋਵਾਹ ਅਤੇ ਦੂਜੇ ਇਨਸਾਨ ਪ੍ਰਤੀ ਜ਼ਿੰਮੇਵਾਰੀ ਸੀ। ਜ਼ੋਰ ਦਿਓ ਕਿ ਦਬੋਰਾਹ, ਨਾਓਮੀ, ਯਹੋਸ਼ੁਆ, ਹੰਨਾਹ, ਯਿਫ਼ਤਾਹ ਦੀ ਧੀ ਅਤੇ ਸਮੂਏਲ ਦੇ ਕੰਮਾਂ ਦਾ ਦੂਸਰਿਆਂ ’ਤੇ ਕੀ ਅਸਰ ਪਿਆ। ਨਾਲੇ ਇਸ ਗੱਲ ’ਤੇ ਵੀ ਜ਼ੋਰ ਦਿਓ ਕਿ ਜਿਹੜੇ ਲੋਕ ਇਜ਼ਰਾਈਲੀ ਨਹੀਂ ਸਨ, ਜਿਵੇਂ ਰਾਹਾਬ, ਰੂਥ, ਯਾਏਲ ਅਤੇ ਗਿਬਓਨੀ, ਉਨ੍ਹਾਂ ਨੇ ਵੀ ਇਜ਼ਰਾਈਲੀਆਂ ਦਾ ਪੱਖ ਲਿਆ ਕਿਉਂਕਿ ਉਹ ਜਾਣ ਗਏ ਸਨ ਕਿ ਪਰਮੇਸ਼ੁਰ ਇਜ਼ਰਾਈਲੀਆਂ ਨਾਲ ਸੀ।