Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਬਾਈਬਲ ਤੋਂ ਸਿੱਖੋ ਅਹਿਮ ਸਬਕ

ਚੌਥੇ ਭਾਗ ਦੀ ਜਾਣ-ਪਛਾਣ

ਚੌਥੇ ਭਾਗ ਦੀ ਜਾਣ-ਪਛਾਣ

ਇਸ ਭਾਗ ਵਿਚ ਅਸੀਂ ਯੂਸੁਫ਼, ਅੱਯੂਬ, ਮੂਸਾ ਅਤੇ ਇਜ਼ਰਾਈਲੀਆਂ ਬਾਰੇ ਜਾਣਾਂਗੇ। ਉਨ੍ਹਾਂ ਸਾਰਿਆਂ ਨੂੰ ਸ਼ੈਤਾਨ ਹੱਥੋਂ ਬਹੁਤ ਦੁੱਖ ਝੱਲਣੇ ਪਏ। ਉਨ੍ਹਾਂ ਵਿੱਚੋਂ ਕਈਆਂ ਨੂੰ ਜੇਲ੍ਹ ਜਾਣਾ ਪਿਆ, ਗ਼ੁਲਾਮ ਬਣਨਾ ਪਿਆ, ਬੇਇਨਸਾਫ਼ੀ ਤੇ ਇੱਥੋਂ ਤਕ ਕਿ ਮੌਤ ਵੀ ਸਹਿਣੀ ਪਈ। ਪਰ ਯਹੋਵਾਹ ਨੇ ਅਲੱਗ-ਅਲੱਗ ਤਰੀਕਿਆਂ ਨਾਲ ਉਨ੍ਹਾਂ ਨੂੰ ਬਚਾਇਆ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਉਨ੍ਹਾਂ ਸੇਵਕਾਂ ਨੇ ਦੁੱਖ ਝੱਲਣ ਦੇ ਬਾਵਜੂਦ ਵੀ ਯਹੋਵਾਹ ’ਤੇ ਆਪਣੀ ਨਿਹਚਾ ਕਿਵੇਂ ਪੱਕੀ ਰੱਖੀ।

ਯਹੋਵਾਹ ਨੇ ਦਸ ਬਿਪਤਾਵਾਂ ਲਿਆ ਕੇ ਸਾਬਤ ਕੀਤਾ ਕਿ ਉਹ ਮਿਸਰ ਦੇ ਸਾਰੇ ਦੇਵੀ-ਦੇਵਤਿਆਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਦੱਸੋ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਤੇ ਅੱਜ ਕਿਵੇਂ ਬਚਾਉਂਦਾ ਹੈ।

ਇਸ ਭਾਗ ਵਿਚ

ਪਾਠ 14

ਨੌਕਰ ਜਿਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ

ਯੂਸੁਫ਼ ਨੇ ਸਹੀ ਕੰਮ ਕੀਤੇ, ਪਰ ਫਿਰ ਵੀ ਉਸ ਨੂੰ ਬਹੁਤ ਦੁੱਖ ਝੱਲਣੇ ਪਏ। ਕਿਉਂ?

ਪਾਠ 15

ਯਹੋਵਾਹ ਯੂਸੁਫ਼ ਨੂੰ ਕਦੇ ਨਹੀਂ ਭੁੱਲਿਆ

ਭਾਵੇਂ ਯੂਸੁਫ਼ ਆਪਣੇ ਪਰਿਵਾਰ ਤੋਂ ਬਹੁਤ ਦੂਰ ਸੀ, ਪਰ ਪਰਮੇਸ਼ੁਰ ਨੇ ਦਿਖਾਇਆ ਕਿ ਉਹ ਯੂਸੁਫ਼ ਦੇ ਨਾਲ ਸੀ।

ਪਾਠ 16

ਅੱਯੂਬ ਕੌਣ ਸੀ?

ਉਸ ਨੇ ਮੁਸ਼ਕਲ ਹਾਲਾਤਾਂ ਵਿਚ ਵੀ ਯਹੋਵਾਹ ਦਾ ਕਹਿਣਾ ਮੰਨਿਆ।

ਪਾਠ 17

ਮੂਸਾ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ

ਮੂਸਾ ਆਪਣੀ ਮੰਮੀ ਦੀ ਸਮਝਦਾਰੀ ਕਰਕੇ ਬਚ ਗਿਆ।

ਪਾਠ 18

ਬਲ਼ਦੀ ਝਾੜੀ

ਅੱਗ ਲੱਗੀ ਝਾੜੀ ਸੜ ਕਿਉਂ ਨਹੀਂ ਰਹੀ ਸੀ?

ਪਾਠ 19

ਪਹਿਲੀਆਂ ਤਿੰਨ ਬਿਪਤਾਵਾਂ

ਫ਼ਿਰਊਨ ਨੇ ਆਪਣੇ ਹੰਕਾਰ ਕਰਕੇ ਇਕ ਛੋਟਾ ਜਿਹਾ ਕੰਮ ਨਹੀਂ ਕੀਤਾ ਜਿਸ ਕਰਕੇ ਉਹ ਆਪਣੇ ਲੋਕਾਂ ਉੱਤੇ ਮੁਸੀਬਤਾਂ ਲਿਆਇਆ।

ਪਾਠ 20

ਅਗਲੀਆਂ ਛੇ ਬਿਪਤਾਵਾਂ

ਇਹ ਬਿਪਤਾਵਾਂ ਪਹਿਲੀਆਂ ਤਿੰਨ ਬਿਪਤਾਵਾਂ ਨਾਲੋਂ ਕਿਵੇਂ ਅਲੱਗ ਸਨ?

ਪਾਠ 21

ਦਸਵੀਂ ਬਿਪਤਾ

ਇਹ ਬਿਪਤਾ ਇੰਨੀ ਬਰਬਾਦ ਕਰ ਦੇਣ ਵਾਲੀ ਸੀ ਕਿ ਫ਼ਿਰਊਨ ਨੇ ਅਖ਼ੀਰ ਹਾਰ ਮੰਨ ਲਈ।

ਪਾਠ 22

ਲਾਲ ਸਮੁੰਦਰ ’ਤੇ ਚਮਤਕਾਰ

ਫ਼ਿਰਊਨ 10 ਬਿਪਤਾਵਾਂ ਵਿੱਚੋਂ ਬਚ ਗਿਆ, ਪਰ ਕੀ ਉਹ ਪਰਮੇਸ਼ੁਰ ਦੇ ਇਸ ਚਮਤਕਾਰ ਤੋਂ ਬਚ ਸਕਿਆ?