Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਬਾਈਬਲ ਤੋਂ ਸਿੱਖੋ ਅਹਿਮ ਸਬਕ

 ਪਾਠ 4

ਗੁੱਸੇ ਕਰਕੇ ਕਤਲ

ਗੁੱਸੇ ਕਰਕੇ ਕਤਲ

ਅਦਨ ਦੇ ਬਾਗ਼ ਵਿੱਚੋਂ ਕੱਢੇ ਜਾਣ ਤੋਂ ਬਾਅਦ ਆਦਮ ਅਤੇ ਹੱਵਾਹ ਦੇ ਬਹੁਤ ਸਾਰੇ ਬੱਚੇ ਹੋਏ। ਉਨ੍ਹਾਂ ਦਾ ਪਹਿਲਾ ਮੁੰਡਾ, ਕਾਇਨ, ਕਿਸਾਨ ਸੀ ਅਤੇ ਦੂਸਰਾ ਮੁੰਡਾ, ਹਾਬਲ, ਚਰਵਾਹਾ ਸੀ।

ਇਕ ਦਿਨ ਕਾਇਨ ਅਤੇ ਹਾਬਲ ਨੇ ਯਹੋਵਾਹ ਨੂੰ ਭੇਟਾਂ ਚੜ੍ਹਾਈਆਂ। ਤੁਹਾਨੂੰ ਪਤਾ ਭੇਟ ਕੀ ਹੁੰਦੀ ਹੈ? ਇਹ ਖ਼ਾਸ ਤੋਹਫ਼ਾ ਹੁੰਦਾ ਹੈ। ਯਹੋਵਾਹ ਹਾਬਲ ਦੀ ਭੇਟ ਤੋਂ ਖ਼ੁਸ਼ ਸੀ, ਪਰ ਕਾਇਨ ਦੀ ਭੇਟ ਤੋਂ ਨਹੀਂ। ਇਸ ਕਰਕੇ ਕਾਇਨ ਨੂੰ ਬਹੁਤ ਗੁੱਸਾ ਚੜ੍ਹਿਆ। ਯਹੋਵਾਹ ਨੇ ਕਾਇਨ ਨੂੰ ਚੇਤਾਵਨੀ ਦਿੱਤੀ ਕਿ ਗੁੱਸੇ ਕਰਕੇ ਉਹ ਕੋਈ ਬੁਰਾ ਕੰਮ ਕਰ ਸਕਦਾ ਹੈ। ਪਰ ਕਾਇਨ ਨੇ ਪਰਮੇਸ਼ੁਰ ਦੀ ਗੱਲ ਨਹੀਂ ਸੁਣੀ।

ਇਸ ਦੀ ਬਜਾਇ, ਕਾਇਨ ਨੇ ਹਾਬਲ ਨੂੰ ਕਿਹਾ: ‘ਚੱਲ ਆਪਾਂ ਖੇਤ ਨੂੰ ਚੱਲੀਏ।’ ਜਦੋਂ ਉਹ ਖੇਤ ਵਿਚ ਇਕੱਲੇ ਸਨ, ਤਾਂ ਕਾਇਨ ਨੇ ਹਾਬਲ ’ਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ। ਯਹੋਵਾਹ ਨੇ ਕੀ ਕੀਤਾ? ਯਹੋਵਾਹ ਨੇ ਕਾਇਨ ਨੂੰ ਉਸ ਦੇ ਪਰਿਵਾਰ ਤੋਂ  ਦੂਰ ਭੇਜ ਕੇ ਉਸ ਨੂੰ ਸਜ਼ਾ ਦਿੱਤੀ। ਕਾਇਨ ਕਦੇ ਵੀ ਆਪਣੇ ਪਰਿਵਾਰ ਕੋਲ ਵਾਪਸ ਨਹੀਂ ਆ ਸਕਦਾ ਸੀ।

ਕੀ ਅਸੀਂ ਇਸ ਤੋਂ ਕੋਈ ਸਬਕ ਸਿੱਖ ਸਕਦੇ ਹਾਂ? ਜੇ ਕੋਈ ਕੰਮ ਸਾਡੇ ਹਿਸਾਬ ਨਾਲ ਨਾ ਹੋਵੇ, ਤਾਂ ਸ਼ਾਇਦ ਸਾਨੂੰ ਗੁੱਸਾ ਚੜ੍ਹਨ ਲੱਗ ਪਵੇ। ਪਰ ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਗੁੱਸਾ ਚੜ੍ਹ ਰਿਹਾ ਹੈ ਜਾਂ ਦੂਜੇ ਸਾਨੂੰ ਇਸ ਬਾਰੇ ਦੱਸਦੇ ਹਨ, ਤਾਂ ਸਾਨੂੰ ਝੱਟ ਆਪਣੇ ਗੁੱਸੇ ’ਤੇ ਕਾਬੂ ਪਾਉਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਇਹ ਸਾਨੂੰ ਕਾਬੂ ਕਰ ਲਵੇ।

ਹਾਬਲ ਯਹੋਵਾਹ ਨੂੰ ਪਿਆਰ ਕਰਨ ਦੇ ਨਾਲ-ਨਾਲ ਸਹੀ ਕੰਮ ਵੀ ਕਰਦਾ ਸੀ। ਇਸ ਲਈ ਯਹੋਵਾਹ ਉਸ ਨੂੰ ਕਦੇ ਨਹੀਂ ਭੁੱਲੇਗਾ। ਜਦੋਂ ਪਰਮੇਸ਼ੁਰ ਧਰਤੀ ਨੂੰ ਬਾਗ਼ ਵਰਗੀ ਬਣਾਵੇਗਾ, ਤਾਂ ਉਹ ਹਾਬਲ ਨੂੰ ਜ਼ਰੂਰ ਦੁਬਾਰਾ ਜੀਉਂਦਾ ਕਰੇਗਾ।

“ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ, ਅਤੇ ਫਿਰ ਆ ਕੇ ਆਪਣਾ ਚੜ੍ਹਾਵਾ ਚੜ੍ਹਾ।”​—ਮੱਤੀ 5:24