Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਭਾਗ 14 ਦੀ ਜਾਣ-ਪਛਾਣ

ਭਾਗ 14 ਦੀ ਜਾਣ-ਪਛਾਣ

ਪਹਿਲੀ ਸਦੀ ਦੇ ਮਸੀਹੀਆਂ ਨੇ ਧਰਤੀ ਦੇ ਕੋਨੇ-ਕੋਨੇ ਤਕ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਯਿਸੂ ਨੇ ਦੱਸਿਆ ਸੀ ਕਿ ਕਿੱਥੇ ਪ੍ਰਚਾਰ ਕਰਨਾ ਸੀ। ਉਸ ਨੇ ਚਮਤਕਾਰੀ ਤਰੀਕੇ ਨਾਲ ਉਨ੍ਹਾਂ ਨੂੰ ਲੋਕਾਂ ਦੀਆਂ ਭਾਸ਼ਾਵਾਂ ਵਿਚ ਸਿਖਾਉਣ ਦੇ ਕਾਬਲ ਬਣਾਇਆ। ਯਹੋਵਾਹ ਨੇ ਉਨ੍ਹਾਂ ਨੂੰ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਦਲੇਰੀ ਅਤੇ ਤਾਕਤ ਦਿੱਤੀ।

ਯਿਸੂ ਨੇ ਯੂਹੰਨਾ ਰਸੂਲ ਨੂੰ ਯਹੋਵਾਹ ਦੀ ਮਹਿਮਾ ਦਾ ਦਰਸ਼ਣ ਦਿਖਾਇਆ। ਇਕ ਹੋਰ ਦਰਸ਼ਣ ਵਿਚ ਯੂਹੰਨਾ ਨੇ ਦੇਖਿਆ ਕਿ ਸਵਰਗ ਦੇ ਰਾਜ ਨੇ ਸ਼ੈਤਾਨ ਨੂੰ ਜਿੱਤ ਲਿਆ ਅਤੇ ਉਸ ਦੇ ਰਾਜ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ। ਯੂਹੰਨਾ ਨੇ ਦੇਖਿਆ ਕਿ ਯਿਸੂ ਰਾਜੇ ਵਜੋਂ 1,44,000 ਨਾਲ ਰਾਜ ਕਰ ਰਿਹਾ ਹੈ। ਯੂਹੰਨਾ ਨੇ ਇਹ ਵੀ ਦੇਖਿਆ ਕਿ ਪੂਰੀ ਧਰਤੀ ਸੋਹਣੇ ਬਾਗ਼ ਵਰਗੀ ਬਣ ਗਈ ਹੈ ਜਿੱਥੇ ਹਰ ਕੋਈ ਸ਼ਾਂਤੀ ਤੇ ਏਕਤਾ ਨਾਲ ਯਹੋਵਾਹ ਦੀ ਭਗਤੀ ਕਰ ਰਿਹਾ ਹੈ।

ਇਸ ਭਾਗ ਵਿਚ

ਪਾਠ 94

ਚੇਲਿਆਂ ’ਤੇ ਪਵਿੱਤਰ ਸ਼ਕਤੀ ਆਈ

ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਕਿਹੜੀ ਤਾਕਤ/ਯੋਗਤਾ ਦਿੱਤੀ?

ਪਾਠ 95

ਕੋਈ ਵੀ ਚੀਜ਼ ਉਨ੍ਹਾਂ ਨੂੰ ਰੋਕ ਨਾ ਸਕੀ

ਜਿਨ੍ਹਾਂ ਧਾਰਮਿਕ ਗੁਰੂਆਂ ਨੇ ਯਿਸੂ ਨੂੰ ਮਰਵਾਇਆ ਸੀ ਹੁਣ ਉਹ ਚੇਲਿਆਂ ਨੂੰ ਵੀ ਚੁੱਪ ਕਰਾਉਣਾ ਚਾਹੁੰਦੇ ਸਨ। ਪਰ ਉਹ ਇੱਦਾਂ ਕਰ ਨਾ ਸਕੇ।

ਪਾਠ 96

ਯਿਸੂ ਨੇ ਸੌਲੁਸ ਨੂੰ ਚੁਣਿਆ

ਸੌਲੁਸ ਮਸੀਹੀਆਂ ਦਾ ਦੁਸ਼ਮਣ ਸੀ, ਪਰ ਉਹ ਬਦਲਣ ਵਾਲਾ ਸੀ।

ਪਾਠ 97

ਕੁਰਨੇਲੀਅਸ ’ਤੇ ਪਵਿੱਤਰ ਸ਼ਕਤੀ ਆਈ

ਪਰਮੇਸ਼ੁਰ ਨੇ ਪਤਰਸ ਨੂੰ ਉਸ ਆਦਮੀ ਦੇ ਘਰ ਕਿਉਂ ਭੇਜਿਆ ਜੋ ਯਹੂਦੀ ਨਹੀਂ ਸੀ?

ਪਾਠ 98

ਬਹੁਤ ਸਾਰੀਆਂ ਕੌਮਾਂ ਵਿਚ ਯਿਸੂ ਦੀਆਂ ਸਿੱਖਿਆਵਾਂ ਫੈਲ ਗਈਆਂ

ਪੌਲੁਸ ਰਸੂਲ ਦੇ ਮਿਸ਼ਨਰੀਆਂ ਦੌਰਿਆਂ ਕਰਕੇ ਦੂਰ-ਦੂਰ ਦੇਸ਼ਾਂ ਵਿਚ ਪ੍ਰਚਾਰ ਦਾ ਕੰਮ ਸ਼ੁਰੂ ਹੋ ਗਿਆ।

ਪਾਠ 99

ਜੇਲ੍ਹਰ ਨੂੰ ਸੱਚਾਈ ਮਿਲੀ

ਪੌਲੁਸ ਅਤੇ ਸੀਲਾਸ ਨੇ ਜੇਲ੍ਹ ਵਿਚ ਕਿਉਂ ਕੈਦ ਕੀਤਾ ਗਿਆ ਅਤੇ ਜੇਲ੍ਹਰ ਨੂੰ ਸੱਚਾਈ ਕਿਵੇਂ ਮਿਲੀ?

ਪਾਠ 100

ਪੌਲੁਸ ਅਤੇ ਤਿਮੋਥਿਉਸ

ਦੋ ਆਦਮੀਆਂ ਨੇ ਦੋਸਤਾਂ ਅਤੇ ਮਸੀਹੀ ਭਰਾਵਾਂ ਵਜੋਂ ਕਈ ਸਾਲ ਇਕੱਠੇ ਕੰਮ ਕੀਤਾ।

ਪਾਠ 101

ਪੌਲੁਸ ਨੂੰ ਰੋਮ ਭੇਜਿਆ ਗਿਆ

ਸਫ਼ਰ ਖ਼ਤਰਿਆਂ ਭਰਿਆ ਸੀ, ਪਰ ਪੌਲੁਸ ਨੇ ਕਿਸੇ ਵੀ ਮੁਸ਼ਕਲ ਕਰਕੇ ਹਾਰ ਨਹੀਂ ਮੰਨੀ।

ਪਾਠ 102

ਯੂਹੰਨਾ ਦੇ ਦਰਸ਼ਣ

ਯਿਸੂ ਨੇ ਉਸ ਨੂੰ ਭਵਿੱਖ ਬਾਰੇ 16 ਦਰਸ਼ਣ ਦਿਖਾਏ।

ਪਾਠ 103

“ਤੇਰਾ ਰਾਜ ਆਵੇ”

ਯੂਹੰਨਾ ਨੂੰ ਦਰਸ਼ਣ ਵਿਚ ਦਿਖਾਇਆ ਗਿਆ ਕਿ ਪਰਮੇਸ਼ੁਰ ਦਾ ਰਾਜ ਧਰਤੀ ’ਤੇ ਜ਼ਿੰਦਗੀ ਨੂੰ ਬਦਲ ਦੇਵੇਗਾ।