Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਬਾਈਬਲ ਤੋਂ ਸਿੱਖੋ ਅਹਿਮ ਸਬਕ

ਭਾਗ 11 ਦੀ ਜਾਣ-ਪਛਾਣ

ਭਾਗ 11 ਦੀ ਜਾਣ-ਪਛਾਣ

ਇਸ ਭਾਗ ਤੋਂ ਸਾਨੂੰ ਯੂਨਾਨੀ ਲਿਖਤਾਂ ਬਾਰੇ ਜਾਣਕਾਰੀ ਮਿਲੇਗੀ। ਯਿਸੂ ਦਾ ਜਨਮ ਇਕ ਛੋਟੇ ਜਿਹੇ ਕਸਬੇ ਵਿਚ ਰਹਿੰਦੇ ਇਕ ਗ਼ਰੀਬ ਪਰਿਵਾਰ ਵਿਚ ਹੋਇਆ ਸੀ। ਉਹ ਆਪਣੇ ਪਿਤਾ ਨਾਲ ਕੰਮ ਕਰਦਾ ਸੀ ਜੋ ਇਕ ਤਰਖਾਣ ਸੀ। ਯਿਸੂ ਹੀ ਉਹ ਆਦਮੀ ਸੀ ਜਿਸ ਨੇ ਮਨੁੱਖਜਾਤੀ ਨੂੰ ਬਚਾਉਣਾ ਸੀ। ਯਹੋਵਾਹ ਨੇ ਉਸ ਨੂੰ ਸਵਰਗੀ ਰਾਜ ਦੇ ਰਾਜੇ ਵਜੋਂ ਚੁਣਿਆ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਨੂੰ ਸਿਖਾਓ ਕਿ ਯਹੋਵਾਹ ਨੇ ਕਿਵੇਂ ਯਿਸੂ ਦੀ ਪਿਆਰ ਨਾਲ ਦੇਖ-ਭਾਲ ਕੀਤੀ ਜਿਸ ਕਰਕੇ ਉਸ ਦੀ ਪਰਵਰਿਸ਼ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਪਰਿਵਾਰ ਵਿਚ ਹੋ ਸਕੀ। ਧਿਆਨ ਦਿਓ ਕਿ ਯਹੋਵਾਹ ਨੇ ਯਿਸੂ ਨੂੰ ਕਿਵੇਂ ਹੇਰੋਦੇਸ ਦੇ ਹੱਥੋਂ ਬਚਾਇਆ ਅਤੇ ਕੋਈ ਵੀ ਯਹੋਵਾਹ ਦੇ ਮਕਸਦ ਨੂੰ ਪੂਰਾ ਹੋਣ ਤੋਂ ਰੋਕ ਨਹੀਂ ਸਕਦਾ। ਜਾਣੋ ਕਿ ਯਹੋਵਾਹ ਨੇ ਕਿਵੇਂ ਯੂਹੰਨਾ ਨੂੰ ਯਿਸੂ ਦਾ ਰਾਹ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ। ਇਸ ਗੱਲ ’ਤੇ ਜ਼ੋਰ ਦਿਓ ਕਿ ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਛੋਟੀ ਉਮਰ ਤੋਂ ਹੀ ਯਹੋਵਾਹ ਦੀਆਂ ਗੱਲਾਂ ਨੂੰ ਪਿਆਰ ਕਰਦਾ ਸੀ।

ਇਸ ਭਾਗ ਵਿਚ

ਪਾਠ 68

ਇਲੀਸਬਤ ਨੇ ਇਕ ਬੱਚੇ ਨੂੰ ਜਨਮ ਦਿੱਤਾ

ਇਲੀਸਬਤ ਦੇ ਪਤੀ ਨੂੰ ਕਿਉਂ ਕਿਹਾ ਗਿਆ ਕਿ ਉਹ ਬੱਚੇ ਦੇ ਜਨਮ ਤਕ ਬੋਲ ਨਹੀਂ ਸਕੇਗਾ?

ਪਾਠ 69

ਜਬਰਾਏਲ ਮਰੀਅਮ ਨੂੰ ਮਿਲਣ ਆਇਆ

ਉਸ ਨੇ ਮਰੀਅਮ ਨੂੰ ਇਕ ਸੰਦੇਸ਼ ਦਿੱਤਾ ਜਿਸ ਨਾਲ ਉਸ ਦੀ ਜ਼ਿੰਦਗੀ ਬਦਲ ਗਈ।

ਪਾਠ 70

ਦੂਤਾਂ ਨੇ ਯਿਸੂ ਦੇ ਜਨਮ ਬਾਰੇ ਦੱਸਿਆ

ਚਰਵਾਹੇ ਯਿਸੂ ਦੇ ਜਨਮ ਬਾਰੇ ਸੁਣ ਕੇ ਜਲਦੀ-ਜਲਦੀ ਚਲੇ ਗਏ।

ਪਾਠ 71

ਯਹੋਵਾਹ ਨੇ ਯਿਸੂ ਨੂੰ ਬਚਾਇਆ

ਦੁਸ਼ਟ ਰਾਜਾ ਯਿਸੂ ਨੂੰ ਮਾਰਨਾ ਚਾਹੁੰਦਾ ਸੀ।

ਪਾਠ 72

ਨੌਜਵਾਨ ਯਿਸੂ

ਯਿਸੂ ਨੇ ਮੰਦਰ ਵਿਚ ਧਰਮ-ਗੁਰੂਆਂ ਨੂੰ ਕਿਵੇਂ ਹੈਰਾਨੀ ਵਿਚ ਪਾ ਦਿੱਤਾ?

ਪਾਠ 73

ਯੂਹੰਨਾ ਨੇ ਰਾਹ ਤਿਆਰ ਕੀਤਾ

ਉਹ ਵੱਡਾ ਹੋ ਕੇ ਨਬੀ ਬਣਿਆ। ਉਸ ਨੇ ਮਸੀਹ ਦੇ ਆਉਣ ਬਾਰੇ ਲੋਕਾਂ ਨੂੰ ਦੱਸਿਆ। ਲੋਕਾਂ ਨੇ ਉਸ ਦਾ ਸੰਦੇਸ਼ ਸੁਣ ਕੇ ਕੀ ਕੀਤਾ?