ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਸਮਲਿੰਗੀ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?

ਪੰਜਾਬੀ
ਸਮਲਿੰਗੀ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?
https://cms-imgp.jw-cdn.org/img/p/502013280/univ/art/502013280_univ_sqr_xl.jpg
ijwbq ਲੇਖ 57

ਸਮਲਿੰਗੀ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?

ਸਮਲਿੰਗੀ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?

ਬਾਈਬਲ ਕਹਿੰਦੀ ਹੈ

 ਪਰਮੇਸ਼ੁਰ ਨੇ ਇਨਸਾਨਾਂ ਵਿਚ ਜਿਨਸੀ ਸੰਬੰਧ ਬਣਾਉਣ ਦੀ ਇੱਛਾ ਪਾਈ ਹੈ ਤੇ ਉਹ ਚਾਹੁੰਦਾ ਹੈ ਕਿ ਜਿਨਸੀ ਸੰਬੰਧ ਸਿਰਫ਼ ਇਕ ਆਦਮੀ ਅਤੇ ਔਰਤ ਵਿਚ ਹੀ ਬਣਾਏ ਜਾਣੇ ਚਾਹੀਦੇ ਹਨ ਜੋ ਆਪਸ ਵਿਚ ਵਿਆਹੇ ਹੋਏ ਹਨ। (ਉਤਪਤ 1:27, 28; ਲੇਵੀਆਂ 18:22; ਕਹਾਉਤਾਂ 5:18, 19) ਬਾਈਬਲ ਅਜਿਹੇ ਜਿਨਸੀ ਸੰਬੰਧਾਂ ਦੀ ਨਿੰਦਿਆ ਕਰਦੀ ਹੈ ਜੋ ਸਮਲਿੰਗੀ ਲੋਕਾਂ ਵਿਚ ਬਣਾਏ ਜਾਂਦੇ ਹਨ ਜਾਂ ਗ਼ੈਰ ਆਦਮੀ ਤੇ ਔਰਤ ਵਿਚ ਬਣਾਏ ਜਾਂਦੇ ਹਨ। (1 ਕੁਰਿੰਥੀਆਂ 6:18) ਇਸ ਵਿਚ ਸੈਕਸ ਕਰਨਾ, ਦੂਸਰੇ ਵਿਅਕਤੀ ਦੇ ਗੁਪਤ ਅੰਗਾਂ ਨੂੰ ਪਲੋਸਣਾ ਅਤੇ ਮੌਖਿਕ ਜਾਂ ਗੁੱਦਾ ਸੰਭੋਗ ਕਰਨਾ ਸ਼ਾਮਲ ਹੈ।

 ਭਾਵੇਂ ਕਿ ਬਾਈਬਲ ਸਮਲਿੰਗੀ ਸੰਬੰਧਾਂ ਨੂੰ ਮਨਜ਼ੂਰੀ ਨਹੀਂ ਦਿੰਦੀ, ਪਰ ਬਾਈਬਲ ਇਹ ਨਹੀਂ ਸਿਖਾਉਂਦੀ ਕਿ ਸਮਲਿੰਗੀ ਲੋਕਾਂ ਨਾਲ ਨਫ਼ਰਤ ਕੀਤੀ ਜਾਣੀ ਚਾਹੀਦੀ ਹੈ। ਇਸ ਦੀ ਬਜਾਇ, ਮਸੀਹੀਆਂ ਨੂੰ ਕਿਹਾ ਗਿਆ ਹੈ ਕਿ ਉਹ ‘ਸਭਨਾਂ ਦਾ ਆਦਰ ਕਰਨ।’​—1 ਪਤਰਸ 2:17, ਪਵਿੱਤਰ ਬਾਈਬਲ (OV).

 ਕੀ ਇਕ ਵਿਅਕਤੀ ਜਨਮ ਤੋਂ ਹੀ ਸਮਲਿੰਗੀ ਹੋ ਸਕਦਾ ਹੈ?

ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਕ ਵਿਅਕਤੀ ਵਿਚ ਸਮਲਿੰਗੀ ਇੱਛਾਵਾਂ ਕਿਉਂ ਜਾਂ ਕਿਵੇਂ ਪੈਦਾ ਹੁੰਦੀਆਂ ਹਨ। ਪਰ ਇਸ ਵਿਚ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਸਾਡੇ ਸਾਰਿਆਂ ਅੰਦਰ ਜਨਮ ਤੋਂ ਹੀ ਪਰਮੇਸ਼ੁਰ ਦੇ ਹੁਕਮਾਂ ਖ਼ਿਲਾਫ਼ ਜਾਣ ਦਾ ਝੁਕਾਅ ਹੈ। (ਰੋਮੀਆਂ 7:21-25) ਸਮਲਿੰਗੀ ਇੱਛਾਵਾਂ ਪੈਦਾ ਹੋਣ ਦੇ ਕਾਰਨ ਬਾਰੇ ਗੱਲ ਕਰਨ ਦੀ ਬਜਾਇ ਬਾਈਬਲ ਸਮਲਿੰਗੀ ਕੰਮਾਂ ਤੋਂ ਮਨ੍ਹਾ ਕਰਦੀ ਹੈ।

 ਸਮਲਿੰਗੀ ਇੱਛਾਵਾਂ ਹੋਣ ਦੇ ਬਾਵਜੂਦ ਵੀ ਇਕ ਵਿਅਕਤੀ ਪਰਮੇਸ਼ੁਰ ਨੂੰ ਖ਼ੁਸ਼ ਕਿਵੇਂ ਕਰ ਸਕਦਾ ਹੈ?

ਬਾਈਬਲ ਕਹਿੰਦੀ ਹੈ: “ਆਪਣੇ ਸਰੀਰ ਦੇ ਗ਼ੁਲਾਮ ਨਾ ਬਣੋ, ਸਗੋਂ ਹਰ ਤਰ੍ਹਾਂ ਦੇ ਗ਼ਲਤ ਜਿਨਸੀ ਸੰਬੰਧਾਂ ਦੀ ਇੱਛਾ ਨੂੰ ਮਾਰ ਸੁੱਟੋ।” (ਕੁਲੁੱਸੀਆਂ 3:5, ਕੰਟੈਪੋਰਰੀ ਇੰਗਲਿਸ਼ ਵਰਯਨ) ਗ਼ਲਤ ਇੱਛਾਵਾਂ ਨੂੰ ਮਾਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਸੋਚ ʼਤੇ ਕਾਬੂ ਰੱਖੀਏ ਕਿਉਂਕਿ ਗ਼ਲਤ ਇੱਛਾਵਾਂ ਹੀ ਗ਼ਲਤ ਕੰਮ ਕਰਨ ਲਈ ਉਕਸਾਉਂਦੀਆਂ ਹਨ। ਜੇ ਤੁਸੀਂ ਬਾਕਾਇਦਾ ਆਪਣੇ ਮਨ ਨੂੰ ਚੰਗੀਆਂ ਚੀਜ਼ਾਂ ਨਾਲ ਭਰਦੇ ਹੋ, ਤਾਂ ਤੁਹਾਡੇ ਲਈ ਗ਼ਲਤ ਇੱਛਾਵਾਂ ਨੂੰ ਖ਼ਤਮ ਕਰਨਾ ਜ਼ਿਆਦਾ ਸੌਖਾ ਹੋਵੇਗਾ। (ਫ਼ਿਲਿੱਪੀਆਂ 4:8; ਯਾਕੂਬ 1:14, 15) ਹੋ ਸਕਦਾ ਹੈ ਕਿ ਸ਼ੁਰੂ-ਸ਼ੁਰੂ ਵਿਚ ਤੁਹਾਨੂੰ ਇੱਦਾਂ ਕਰਨ ਲਈ ਜੱਦੋ-ਜਹਿਦ ਕਰਨੀ ਪਵੇ, ਪਰ ਸਮੇਂ ਦੇ ਬੀਤਣ ਨਾਲ ਤੁਹਾਡੇ ਲਈ ਇੱਦਾਂ ਕਰਨਾ ਸੌਖਾ ਹੋ ਜਾਵੇਗਾ। ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਤੁਹਾਡੀ “ਸੋਚ ਨੂੰ ਨਵਾਂ ਬਣਾਉਂਦੇ” ਰਹਿਣ ਵਿਚ ਤੁਹਾਡੀ ਮਦਦ ਕਰੇਗਾ।​—ਅਫ਼ਸੀਆਂ 4:22-24.

 ਲੱਖਾਂ ਹੀ ਲੋਕ ਜੋ ਸਮਲਿੰਗੀ ਨਹੀਂ ਹਨ, ਇਸੇ ਤਰ੍ਹਾਂ ਦੀ ਜੱਦੋ-ਜਹਿਦ ਕਰਦੇ ਹਨ ਕਿਉਂਕਿ ਉਹ ਬਾਈਬਲ ਦੇ ਅਸੂਲਾਂ ਮੁਤਾਬਕ ਜੀਉਣਾ ਚਾਹੁੰਦੇ ਹਨ। ਮਿਸਾਲ ਲਈ, ਜਿਨ੍ਹਾਂ ਕੁਆਰਿਆਂ ਦੇ ਵਿਆਹ ਦੀ ਸੰਭਾਵਨਾ ਘੱਟ ਹੁੰਦੀ ਹੈ ਜਾਂ ਜਿਨ੍ਹਾਂ ਦੇ ਜੀਵਨ ਸਾਥੀ ਉਨ੍ਹਾਂ ਦੀਆਂ ਜਿਨਸੀ ਲੋੜਾਂ ਪੂਰੀਆਂ ਕਰਨ ਦੇ ਯੋਗ ਨਹੀਂ ਹਨ, ਉਹ ਲੁਭਾਏ ਜਾਣ ʼਤੇ ਵੀ ਆਪਣੀਆਂ ਜਿਨਸੀ ਇੱਛਾਵਾਂ ʼਤੇ ਕਾਬੂ ਰੱਖਦੇ ਹਨ। ਉਹ ਖ਼ੁਸ਼ ਰਹਿੰਦੇ ਹਨ। ਸਮਲਿੰਗੀ ਲੋਕ ਵੀ ਇਸ ਤਰ੍ਹਾਂ ਕਰ ਸਕਦੇ ਹਨ ਜੇ ਉਹ ਸੱਚ-ਮੁੱਚ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ।​—ਬਿਵਸਥਾ ਸਾਰ 30:19.